Breaking News

ਅਮਰੀਕਾ ‘ਚ ਇੱਕ ਪੰਜਾਬਣ ਹਰਮੀਤ ਕੌਰ ਢਿੱਲੋਂ ਨੂੰ ਮਿਲੇ ਵੱਡੇ ਅਹੁਦੇ ਤੋਂ ਸੰਘੀਆਂ ਨੂੰ ਤਕਲੀਫ

-ਅਮਰੀਕਾ ‘ਚ ਇੱਕ ਪੰਜਾਬਣ ਨੂੰ ਮਿਲੇ ਵੱਡੇ ਅਹੁਦੇ ਤੋਂ ਸੰਘੀਆਂ ਨੂੰ ਤਕਲੀਫ

ਅਮਰੀਕਾ ਵਿੱਚ ਟਰੰਪ ਵੱਲੋਂ ਬੀਬਾ ਹਰਮੀਤ ਕੌਰ ਢਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਥਾਪੇ ਜਾਣ ‘ਤੇ ਚਲੂਣੇ ਲੜਨੇ ਸ਼ੁਰੂ

I am pleased to nominate Harmeet K. Dhillon as Assistant Attorney General for Civil Rights at the U.S. Department of Justice. Throughout her career, Harmeet has stood up consistently to protect our cherished Civil Liberties, including taking on Big Tech for censoring our Free Speech, representing Christians who were prevented from praying together during COVID, and suing corporations who use woke policies to discriminate against their workers. Harmeet is one of the top Election lawyers in the Country, fighting to ensure that all, and ONLY,

ਵਾਸ਼ਿੰਗਟਨ, 10 ਦਸੰਬਰ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਭਾਰਤੀ-ਅਮਰੀਕੀ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਟਰੰਪ ਨੇ ਲਿਖਿਆ ਕਿ, ‘‘ਮੈਂ ਹਰਮੀਤ ਕੇ. ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਖੁਸ਼ ਹਾਂ।’’

ਉਨ੍ਹਾਂ ਕਿਹਾ “ਆਪਣੇ ਪੂਰੇ ਕੈਰੀਅਰ ਦੌਰਾਨ, ਹਰਮੀਤ ਸਾਡੀਆਂ ਨਾਗਰਿਕ ਆਜ਼ਾਦੀਆਂ ਦੀ ਰੱਖਿਆ ਲਈ ਲਗਾਤਾਰ ਖੜ੍ਹੀ ਰਹੀ ਹੈ, ਜਿਸ ਵਿੱਚ ਸਾਡੀ ਸੁਤੰਤਰ ਬੋਲੀ ਨੂੰ ਸੈਂਸਰ ਕਰਨ ਲਈ ਵੱਡੀ ਤਕਨੀਕ ਦੀ ਵਰਤੋਂ ਕਰਨਾ, ਕੋਵਿਡ ਦੌਰਾਨ ਇਕੱਠੇ ਪ੍ਰਾਰਥਨਾ ਕਰਨ ਤੋਂ ਰੋਕੇ ਗਏ ਈਸਾਈਆਂ ਦੀ ਨੁਮਾਇੰਦਗੀ ਕਰਨਾ, ਅਤੇ ਉਨ੍ਹਾਂ ਕਾਰਪੋਰੇਸ਼ਨਾਂ ਵਿਰੁੱਧ ਮੁਕੱਦਮਾ ਕਰਨਾ ਸ਼ਾਮਲ ਹੈ।’’

ਟਰੰਪ ਨੇ ਕਿਹਾ ਕਿ ਹਰਮੀਤ ਦੇਸ਼ ਦੇ ਚੋਟੀ ਦੇ ਚੋਣ ਵਕੀਲਾਂ ਵਿੱਚੋਂ ਇੱਕ ਹੈ, ਜੋ ਇਹ ਯਕੀਨੀ ਬਣਾਉਣ ਲਈ ਲੜ ਰਹੀ ਹੈ ਕਿ ਸਾਰੀਆਂ ਅਤੇ ਸਿਰਫ਼ ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਜਾਵੇ। ਉਹ ਡਾਰਟਮਾਊਥ ਕਾਲਜ ਅਤੇ ਯੂਨੀਵਰਸਿਟੀ ਆਫ ਵਰਜੀਨੀਆ ਲਾਅ ਸਕੂਲ ਦੀ ਗ੍ਰੈਜੂਏਟ ਹੈ ਅਤੇ ਯੂਐਸ ਫੋਰਥ ਸਰਕਟ ਕੋਰਟ ਆਫ ਅਪੀਲਜ਼ ਵਿੱਚ ਕਲਰਕ ਹੈ

ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ ’ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ਅਰਦਾਸ ਕਰਨ ਤੋਂ ਬਾਅਦ ਢਿੱਲੋਂ ’ਤੇ ਨਸਲੀ ਟਿੱਪਣੀਆਂ ਹੋਈਆਂ ਸੀ। ਪਿਛਲੇ ਸਾਲ ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਅਸਫਲ ਰਹੀ ਸੀ।

ਚੰਡੀਗੜ੍ਹ ’ਚ ਜਨਮੀ 54 ਸਾਲਾ ਢਿੱਲੋਂ ਆਪਣੇ ਮਾਤਾ-ਪਿਤਾ ਨਾਲ ਬਚਪਨ ’ਚ ਹੀ ਅਮਰੀਕਾ ਚਲੀ ਗਈ ਸੀ। 2016 ਵਿੱਚ ਉਹ ਕਲੀਵਲੈਂਡ ਵਿੱਚ GOP ਸੰਮੇਲਨ ਦੇ ਮੰਚ ’ਤੇ ਪੁੱਜਣ ਵਾਲੀਪਹਿਲੀ ਭਾਰਤੀ-ਅਮਰੀਕੀ ਸੀ।

ਮਨੋਨੀਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਹਰਮੀਤ ਕੌਰ ਢਿੱਲੋਂ ਨੂੰ ਨਿਆਂ ਵਿਭਾਗ ਵਿਚ ਮਨੁੱਖੀ ਹੱਕਾਂ ਬਾਰੇ ਸਹਾਇਕ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ। ਚੰਡੀਗੜ੍ਹ ਵਿਚ ਜਨਮੀ ਢਿੱਲੋਂ (54) ਨਿੱਕੀ ਉਮਰੇ ਆਪਣੇ ਮਾਪਿਆਂ ਨਾਲ ਅਮਰੀਕਾ ਆ ਗਈ ਸੀ। ਉਹ ਪਹਿਲੀ ਭਾਰਤੀ-ਅਮਰੀਕੀ ਹੈ, ਜੋ ਸਾਲ 2016 ਵਿਚ ਕਲੀਵਲੈਂਡ ’ਚ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਸਟੇਜ ’ਤੇ ਨਜ਼ਰ ਆਈ ਸੀ।

ਢਿੱਲੋਂ ਨੇ ਇਸ ਸਾਲ ਜੁਲਾਈ ਵਿਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਅਰਦਾਸ ਵੀ ਕੀਤੀ ਸੀ, ਜਿਸ ਕਰਕੇ ਉਸ ਨੂੰ ਨਸਲੀ ਹਮਲੇੇ (ਟਿੱਪਣੀਆਂ) ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਪਿਛਲੇ ਸਾਲ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰਮੈਨੀ ਲਈ ਚੋਣ ਲੜੀ ਸੀ ਪਰ ਅਸਫ਼ਲ ਰਹੀ। ਟਰੰਪ ਨੇ ਆਪਣੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਉੱਤੇ ਢਿੱਲੋਂ ਦੀ ਨਾਮਜ਼ਦਗੀ ਦਾ ਐਲਾਨ ਕੀਤਾ। ਟਰੰਪ ਨੇ ਕਿਹਾ, ‘‘ਮੈਨੂੰ ਹਰਮੀਤ ਕੌਰ ਢਿੱਲੋਂ ਨੂੰ ਨਿਆਂ ਵਿਭਾਗ ਵਿਚ ਮਨੁੱਖੀ ਹੱਕਾਂ ਬਾਰੇ ਸਹਾਇਕ ਅਟਾਰਨੀ ਜਨਰਲ ਨਾਮਜ਼ਦ ਕਰਦਿਆਂ ਖ਼ੁਸ਼ੀ ਹੋ ਰਹੀ ਹੈ।’’

ਮੁਲਕ ਦੇ ਅਗਲੇ ਰਾਸ਼ਟਰਪਤੀ ਨੇ ਕਿਹਾ, ‘‘ਆਪਣੇ ਪੂਰੇ ਕਰੀਅਰ ਦੌਰਾਨ ਹਰਮੀਤ ਸਾਡੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਬੋਲਣ ਦੀ ਆਜ਼ਾਦੀ ਉੱਤੇ ਪਾਬੰਦੀ ਖ਼ਿਲਾਫ਼ ਡਟ ਕੇ ਖੜ੍ਹੀ ਰਹੀ। ਉਸ ਨੇ ਈਸਾਈ ਭਾਈਚਾਰੇ ਦੀ ਨੁਮਾਇੰਦਗੀ ਕੀਤੀ ਜਿਨ੍ਹਾਂ ਨੂੰ ਕੋਵਿਡ ਦੌਰਾਨ ਇਕੱਠਿਆਂ ਪ੍ਰਾਰਥਨਾ ਕਰਨ ਤੋਂ ਰੋਕਿਆ ਗਿਆ। ਉਸ ਨੇ ਕਾਮਿਆਂ ਨਾਲ ਪੱਖਪਾਤੀ ਨੀਤੀਆਂ ਵਰਤਣ ਵਾਲੇ ਕਾਰਪੋਰੇਟਾਂ ਨੂੰ ਕੋਰਟ ਵਿਚ ਘੜੀਸਿਆ।’’ ਟਰੰਪ ਨੇ ਕਿਹਾ, ‘‘ਹਰਮੀਤ ਦੇਸ਼ ਦੀ ਸਿਖਰਲੀ ਚੋਣ ਵਕੀਲ ਹੈ, ਜਿਸ ਨੇ ਕਾਨੂੰਨੀ ਲੜਾਈ ਲੜ ਕੇ ਇਹ ਯਕੀਨੀ ਬਣਾਇਆ ਕਿ ਸਿਰਫ਼ ਕਾਨੂੰਨੀ ਤੌਰ ’ਤੇ ਵੈਧ ਵੋਟਾਂ ਦੀ ਹੀ ਗਿਣਤੀ ਹੋਵੇ। ਉਹ ਡਾਰਟਮਾਊਥ ਕਾਲਜ ਤੇ ਯੂਨੀਵਰਸਿਟੀ ਆਫ਼ ਵਰਜੀਨੀਆ ਲਾਅ ਸਕੂਲ ਤੋਂ ਗਰੈਜੂਏਟ ਹੈ, ਅਤੇ ਉਸ ਨੇ ਅਮਰੀਕਾ ਦੀ ਚੌਥੀ ਸਰਕਟ ਕੋਰਟ ਆਫ਼ ਅਪੀਲਜ਼ ਵਿਚ ਵੀ ਕੰਮ ਕੀਤਾ।’’

ਹਰਮੀਤ ਸਿੱਖਾਂ ਦੀ ਸਤਿਕਾਰਯੋਗ ਸ਼ਖ਼ਸੀਅਤ: ਟਰੰਪ

ਟਰੰਪ ਨੇ ਕਿਹਾ, ‘‘ਹਰਮੀਤ ਸਿੱਖ ਭਾਈਚਾਰੇ ਦੀ ਸਤਿਕਾਰਯੋਗ ਮੈਂਬਰ ਹੈ। ਨਿਆਂ ਵਿਭਾਗ ਵਿਚ ਆਪਣੀ ਇਸ ਨਵੀਂਂ ਭੂਮਿਕਾ ਦੌਰਾਨ ਹਰਮੀਤ ਸਾਡੇ ਸੰਵਿਧਾਨਕ ਹੱਕਾਂ ਦੀ ਅਣਥੱਕ ਰੱਖਿਅਕ ਬਣੇਗੀ ਅਤੇ ਸਾਡੇ ਮਨੁੱਖੀ ਹੱਕਾਂ ਤੇ ਚੋਣ ਕਾਨੂੰਨਾਂ ਨੂੰ ਨਿਰਪੱਖ ਤੇ ਮਜ਼ਬੂਤੀ ਨਾਲ ਲਾਗੂ ਕਰੇਗੀ।’’