Baltej Pannu Vs Ajeet Kohli – ਪਟਿਆਲਾ ਦੇ ਪੱਤਰਕਾਰ ਕਾਂਡ ਨੇ AAP ਦੀਆਂ ਹਿਲਾਈਆ ਚੂਲਾਂ , ਬਲਤੇਜ ਪਨੂੰ ਤੇ ਕੋਹਲੀ ਵਿਵਾਦ ਪਹੁੰਚਿਆ ਦਿੱਲੀ ਲੀਡਰਸ਼ਿਪ ਦੀਆਂ ਬਰੂਹਾਂ ਤੇ।
ਯੁੱਧ ਨਸ਼ੇ ਵਿਰੁੱਧ ਦੀ ਆੜ ‘ਚ ਤੋੜੀਆ ਜਾ ਰਹੀਆਂ ਨਜਾਇਜ ਬਿਲਡਿੰਗਾਂ ਤੇ ਕਬਜੇ ਨੂੰ ਲੈ ਕੇ ਖੜ੍ਹਕੀ ਪੰਨੂੰ ਤੇ ਕੋਹਲੀ ਵਿਚਕਾਰ?
ਕੋਹਲੀ ਆਪਣੇ ਹਲਕੇ ਦੇ ਵੋਟਰਾਂ ਨਾਲ ਖੜ੍ਹੇ ਹੋਣ ਕਰਕੇ ਵਧਿਆ ਵਿਵਾਦ?
ਪਿਛਲੇ ਕਈ ਦਿਨਾਂ ਤੋਂ ਬਲਤੇਜ ਪਨੂੰ ਅਤੇ ਉਸ ਦੇ ਪੁੱਤਰ ਵੱਲੋਂ ਲਗਾਤਾਰ ਸ਼ੋਸ਼ਲ-ਮੀਡੀਆ ਤੇ ਪਾਈਆ ਜਾਂ ਰਹੀ ਪੋਸਟਾਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀਆ ਹੋਇਆ ਸਨ। ਲੋਕਾਂ ਵਿੱਚ ਇਸ ਦੇ ਪਿੱਛੇ ਕਾਰਨ ਜਾਨਣ ਲਈ ਉਤਸੁਕਤਾ ਬਣੀ ਹੋਈ ਸੀ। ਬਹੁਤ ਸਾਰੀਆ ਕਿਆਸ ਅਰਾਈਆ ਲਗਾਈਆ ਜਾ ਰਹੀਆ ਸਨ।
ਮਾਮਲਾ ਪਟਿਆਲਾ ਤੋਂ ਐਮ ਐਲ ਏ ਅਜੀਤਪਾਲ ਕੋਹਲੀ ਅਤੇ ਪੰਨੂ ਵਿਚਕਾਰ ਚੱਲੀ ਰਹੀ ਅੰਦਰੂਨੀ ਖਿੱਚੋਤਾਣ ਦਾ ਹੈ? ਜਿਸ ਦਾ ਸ਼ਿਕਾਰ ਪਟਿਆਲਾ ਦਾ ਇੱਕ ਪੱਤਰਕਾਰ ਕੰਵਰ ਬੇਦੀ ਹੋ ਗਿਆ।
ਕੁੱਝ ਦਿਨਾਂ ਤੋਂ ਐਮ ਐਲ ਏ ਖਿਲਾਫ ਲੱਗਦੀਆ ਖਬਰਾਂ ਪਿੱਛੇ ਪਨੂੰ ਦਾ ਹੱਥ ਹੋਣ ਦੀ ਸ਼ੰਕਾ ਦੇ ਚਲਦਿਆ। ਐਮ ਐਲ ਏ ਦੇ ਇਸ਼ਾਰੇ ਤੇ ਪਟਿਆਲਾ ਪੁਲਿਸ ਵੱਲੋਂ ਪੱਤਰਕਾਰ ਦਾ ਸਿਮ ਕਾਰਡ ਅਤੇ ਡਾਟਾ ਜਾਂਚ ਪੜ੍ਹਤਾਲ ਲਈ ਮੰਗੇ ਜਾਣ ਤੋਂ ਬਾਅਦ? ਅਤੇ ਪੱਤਰਕਾਰ ਵਲੋਂ ਫੇਸਬੁੱਕ ਤੇ ਲਾਇਵ ਹੋ ਕੇ ਕਥਿਤ ਤੌਰ ਤੇ ਆਤਮਹੱਤਿਆ ਕਰਨ ਦੀ ਧਮਕੀ ਦੇਣ ਤੋਂ ਬਾਅਦ ਇਹ ਮਾਮਲਾ ਤੂਲ ਫੜ੍ਹ ਗਿਆ ਸੀ।
ਪ੍ਰਸ਼ਾਸਨਿਕ ਅਧਿਕਾਰੀਆ ਅਤੇ ਪਟਿਆਲਾ ਦੇ ਇੱਕ ਮੰਤਰੀ ਦੀ ਸੂਝਬੂਝ ਨਾਲ ਇਹ ਮਾਮਲਾ ਕੋਹਲੀ ਵੱਲੋ ਪੱਤਰਕਾਰ ਨਾਲ ਮਿਲ ਬੈਠ ਕੇ ਗਲਤਫਹਿਮੀਆ ਨੂੰ ਦੂਰ ਕਰਕੇ ਇੱਕ ਵਾਰ ਤਾਂ ਨਿਬੇੜ ਲਿਆ ਗਿਆ ਪ੍ਰਤੀਤ ਹੁੰਦਾਂ ਸੀ? ਪਰ ਪਨੂੰ ਧਿਰ ਵੱਲੋਂ ਇਸ ਨੂੰ ਆਪਣੀ ਜਿੱਤ ਵਜੋਂ ਪ੍ਰਚਾਰਨ ਕਰਕੇ ਫੇਰ ਵਿਗੜ ਗਿਆ ਹੈ?
ਹੁਣ ਦੋਵੇਂ ਧਿਰਾਂ ਇੱਕ ਵਾਰ ਫੇਰ ਆਹਮੋ- ਸਾਹਮਣੇ ਹਨ, ਕੋਹਲੀ ਨੇ ਕੁੱਝ ਵਿਧਾਇਕਾ ਅਤੇ ਮੰਤਰੀਆਂ ਨੂੰ ਨਾਲ ਲੈ ਕੇ ਹੁਣ ਇਹ ਮਸਲਾ ਪਾਰਟੀ ਦੀ ਦਿੱਲੀ ਲੀਡਰਸ਼ਿਪ ਕੋਲ ਉਠਾਇਆ ਹੈ, ਉਹਨਾ ਨੇ ਇਸ ਤੇ ਢੁਕਵੀਂ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।
ਯਾਦ ਰਹੇ ਪਹਿਲਾ ਵੀ ਪਾਰਟੀ ਦੀ ਦਿੱਲੀ ਟੀਮ ਨੇ ਮੁੱਖ ਮੰਤਰੀ ਦੇ ਪੁਰਾਣੇ ਦੋਸਤਾਂ ਮਿੱਤਰਾ ਨੂੰ ਮੁੱਖ ਮੰਤਰੀ ਦੇ ਕੈਂਪ ਆਫਿਸ ਅਤੇ ਸਕੱਤਰੇਤ ਦਫਤਰ ਚੋਂ ਬਾਹਰ ਦਾ ਰਸਤਾ ਵਿਖਾਇਆ ਸੀ? ਜਿੰਨਾਂ ਵਿੱਚ ਪਨੂੰ ਵੀ ਇੱਕ ਸੀ?
‘ਕਾਵਾਂ ਦੇ ਆਖੇ ਕਦੇ ਢੱਗੇ ਨਹੀਂ ਮਰਦੇ’
ਪਾਲੀ ਦੇ ਨਹਿਲੇ ਤੇ ਪਨੂੰ ਦਾ ਦਹਿਲਾ!
‘ਦੀਵਾ ਬੁਝਣ ਤੋਂ ਪਹਿਲਾਂ ਫੜ-ਫੜਾਉਂਦਾ ਹੈ’