US arrested Indian-American analyst Ashley Tellis
ਅਮਰੀਕਾ ‘ਚ ਸਲਾਹਕਾਰ ਬਣਕੇ ਵਿਚਰ ਰਿਹਾ ਵੱਡਾ ਭਾਰਤੀ ਜਾਸੂਸ ਕਾਬੂ
ਅਮਰੀਕਾ ‘ਚ ਸਲਾਹਕਾਰ ਬਣਕੇ ਵਿਚਰ ਰਿਹਾ ਵੱਡਾ ਭਾਰਤੀ ਜਾਸੂਸ ਕਾਬੂ
ਅਮਰੀਕਾ ਸਰਕਾਰ ਦੇ ਸਲਾਹਕਾਰ ਅਤੇ ਭਾਰਤ-ਅਮਰੀਕਾ ਸੰਬੰਧਾਂ ਦੇ ਮਾਹਰ ਐਸ਼ਲੀ ਟੈਲਿਸ ਨੂੰ ਜਾਸੂਸੀ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਰਾਸ਼ਟਰੀ ਸੁਰੱਖਿਆ ਬਾਰੇ ਸੂਚਨਾ ਗੈਰਕਾਨੂੰਨੀ ਤਰੀਕੇ ਨਾਲ ਰੱਖਣ ਅਤੇ ਚੀਨੀ ਅਧਿਕਾਰੀਆਂ ਨਾਲ ਮਿਲਣ ਦੇ ਦੋਸ਼ ਲਗਾਏ ਗਏ ਹਨ।
64 ਸਾਲਾ ਟੈਲਿਸ ਭਾਰਤ ਵਿੱਚ ਜਨਮਿਆ ਇੱਕ ਅਮਰੀਕੀ ਨਾਗਰਿਕ ਹੈ, ਜਿਸਨੇ ਭਾਰਤ-ਅਮਰੀਕਾ ਸੰਬੰਧਾਂ ‘ਤੇ ਲਿਖਿਆ ਅਤੇ ਕੰਮ ਕੀਤਾ ਹੈ।
ਉਹ ਪਿਛਲੇ ਵੀਹ ਸਾਲਾਂ ਤੋਂ ਅਮਰੀਕਨ ਸਰਕਾਰ ਨੂੰ ਭਾਰਤ ਨਾਲ ਸੰਬੰਧਾਂ ਬਾਰੇ ਸਲਾਹ ਦਿੰਦਾ ਆ ਰਿਹਾ ਹੈ।
ਅਮਰੀਕਾ-ਅਧਾਰਿਤ ਥਿੰਕ ਟੈਂਕ “ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ” ਦੀ ਵੈੱਬਸਾਈਟ ਅਨੁਸਾਰ, ਟੈਲਿਸ ਉਥੇ ”ਟਾਟਾ ਚੇਅਰ ਫਾਰ ਸਟ੍ਰੈਟਜਿਕ ਅਫੇਅਰਜ਼” ਦੇ ਸੀਨੀਅਰ ਸਹਾਇਕ ਵਜੋਂ ਦਰਜ ਹੈ।
ਵਰਜੀਨੀਆ ਦੀ ਈਸਟਰਨ ਡਿਸਟ੍ਰਿਕਟ ਕੋਰਟ ਵਿੱਚ ਦਾਖ਼ਲ ਕੀਤੇ ਗਏ ਐਫਿਡੇਵਿਟ ਅਨੁਸਾਰ, ਟੈਲਿਸ ਇਸ ਵੇਲੇ ਅਮਰੀਕੀ ਵਿਦੇਸ਼ ਵਿਭਾਗ ਲਈ ਬਿਨਾਂ ਤਨਖਾਹ ਦੇ ਸੀਨੀਅਰ ਸਲਾਹਕਾਰ ਵਜੋਂ ਕੰਮ ਕਰ ਰਿਹਾ ਸੀ।
ਉਹ ਰੱਖਿਆ ਵਿਭਾਗ (DoD) ਦੇ ਅੰਦਰਲੇ ਦਫ਼ਤਰ “ਆਫਿਸ ਆਫ਼ ਨੈਟ ਅਸੈਸਮੈਂਟ (ONA)” ਵਿੱਚ ਠੇਕੇਦਾਰ ਵੀ ਹੈ। ONA ਪੈਂਟਾਗਨ ਦੇ ਅੰਦਰਲਾ ਇੱਕ ਥਿੰਕ ਟੈਂਕ ਹੈ।
ਇਨ੍ਹਾਂ ਅਹੁਦਿਆਂ ਕਾਰਨ, ਟੈਲਿਸ ਨੂੰ ਅਮਰੀਕਨ ਸੰਵੇਦਨਸ਼ੀਲ ਸਰਕਾਰੀ ਜਾਣਕਾਰੀ ਤੱਕ ਪਹੁੰਚ ਲਈ ਸੁਰੱਖਿਆ ਕਲੀਅਰੈਂਸ ਪ੍ਰਾਪਤ ਸੀ।
ਉਹ ਸਾਬਕਾ ਰਿਪਬਲਿਕਨ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੀ ਰਾਸ਼ਟਰੀ ਸੁਰੱਖਿਆ ਕੌਂਸਲ ਵਿੱਚ ਵੀ ਰਹਿ ਚੁੱਕਾ ਹੈ (2001 ਤੋਂ 2009 ਤੱਕ)। ਇਸ ਤੋਂ ਪਹਿਲਾਂ, ਟੈਲਿਸ ਅਮਰੀਕੀ ਵਿਦੇਸ਼ ਸੇਵਾ ਵਿੱਚ ਕਮਿਸ਼ਨ ਪ੍ਰਾਪਤ (ਠੇਕੇ ਉੱਤੇ) ਅਧਿਕਾਰੀ ਰਿਹਾ ਅਤੇ ਭਾਰਤ ਵਿੱਚ ਅਮਰੀਕੀ ਰਾਜਦੂਤ ਦੇ ਸੀਨੀਅਰ ਸਲਾਹਕਾਰ ਵਜੋਂ ਵੀ ਕੰਮ ਕਰਦਾ ਰਿਹਾ।
ਉਹ 2008 ਵਿੱਚ ਅਮਰੀਕਾ ਅਤੇ ਭਾਰਤ ਵਿਚਕਾਰ ਹੋਏ ਮਹੱਤਵਪੂਰਨ ਪਰਮਾਣੂ ਸਮਝੌਤੇ ਸਬੰਧੀ ਵਾਰਤਾਵਾਂ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਰਿਹਾ ਹੈ।
ਅਮਰੀਕੀ ਅਟਾਰਨੀ ਦਫ਼ਤਰ (ਈਸਟਰਨ ਡਿਸਟ੍ਰਿਕਟ ਆਫ਼ ਵਰਜੀਨੀਆ) ਦੇ ਬਿਆਨ ਅਨੁਸਾਰ, ਟੈਲਿਸ ਨੂੰ ਹਫ਼ਤੇ ਦੇ ਅੰਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਸਰਕਾਰੀ ਵਕੀਲਾਂ ਦਾ ਦਾਅਵਾ ਹੈ ਕਿ ਉਸ ਨੇ ਅਮਰੀਕਨ ਕਨੂੰਨ ਦੀ ਉਲੰਘਣਾ ਕੀਤੀ ਹੈ, ਜੋ ਸੁਰੱਖਿਆ ਸਬੰਧੀ ਸੂਚਨਾ ਇਕੱਠੀ ਕਰਨ, ਸਾਂਝੀ ਕਰਨ ਜਾਂ ਗੁਆਉਣ ਨਾਲ ਸਬੰਧਿਤ ਹੈ।
ਲਾਏ ਦੋਸ਼ਾਂ ਵਿੱਚ ਕਿਹਾ ਗਿਆ ਹੈ ਕਿ 12 ਸਤੰਬਰ ਨੂੰ ਟੈਲਿਸ ਨੂੰ ਰੱਖਿਆ ਵਿਭਾਗ ਦੀ ਇਕ ਇਮਾਰਤ ਵਿੱਚ ਸੀਸੀਟੀਵੀ ਕੈਮਰੇ ‘ਤੇ ਦੇਖਿਆ ਗਿਆ, ਜਿੱਥੇ ਉਹ ਕੰਪਿਊਟਰ ਵਰਤ ਰਿਹਾ ਸੀ ਅਤੇ ਇਕ ਸਾਥੀ ਨੂੰ ਕੁਝ ਦਸਤਾਵੇਜ਼ ਪ੍ਰਿੰਟ ਕਰਨ ਲਈ ਕਹਿ ਰਹੇ ਸਨ। 10 ਅਕਤੂਬਰ ਨੂੰ ਉਹ ਮੁੜ ਉਸੇ ਇਮਾਰਤ ਵਿੱਚ ਗਿਆ, ਜਿੱਥੇ ਉਹ ਕੁਝ ਗੁਪਤ ਦਸਤਾਵੇਜ਼ ਆਪਣੇ ਨਾਲ ਲੈ ਗਿਆ
25 ਸਤੰਬਰ ਦੁਪਹਿਰ 3 ਵਜੇ ਦੇ ਕਰੀਬ, ਟੈਲਿਸ ਵਾਸ਼ਿੰਗਟਨ ਡੀ.ਸੀ. ਵਿੱਚ ਵਿਦੇਸ਼ ਵਿਭਾਗ ਦੀ ਇਕ ਇਮਾਰਤ ਵਿੱਚ ਦਾਖ਼ਲ ਹੋਇਆ ਅਤੇ ਵਿਭਾਗ ਦੇ ਕਲਾਸੀਫ਼ਾਇਡ ਇੰਟਰਨੈਟ ਸਿਸਟਮ “ਕਲਾਸਨੈੱਟ” ‘ਤੇ ਲਾਗ-ਇਨ ਕੀਤਾ, ਜਿੱਥੇ ਉਹ ਕਰੀਬ ਇੱਕ ਘੰਟਾ ਰਿਹਾ। ਕਲਾਸਨੈੱਟ ‘ਤੇ ਬੇਹੱਦ ਗੁਪਤ ਜਾਣਕਾਰੀ ਜਾਣਕਾਰੀ ਹੁੰਦੀ ਹੈ।
ਦੋਸ਼ਾਂ ਮੁਤਾਬਕ, ਉਸੇ ਦਿਨ ਸ਼ਾਮ 8:11 ਵਜੇ ਟੈਲਿਸ ਮੁੜ ਉਸ ਇਮਾਰਤ ਵਿੱਚ ਆਇਆ ਅਤੇ ਅਮਰੀਕੀ ਹਵਾਈ ਫੌਜ ਦੇ ਇੱਕ 1,000 ਪੰਨਿਆਂ ਤੋਂ ਵੱਧ ਲੰਬੇ ਦਸਤਾਵੇਜ਼ ਤੱਕ ਪਹੁੰਚ ਕੀਤੀ। ਉਸ ਨੇ ਉਸ ਦਸਤਾਵੇਜ਼ ਦਾ ਨਾਮ ਬਦਲਿਆ ਅਤੇ ਉਸ ਦੇ ਹਿੱਸੇ ਪ੍ਰਿੰਟ ਕੀਤੇ। ਫਿਰ ਉਸ ਨੇ ਉਹ ਸੰਵੇਦਨਸ਼ੀਲ ਦਸਤਾਵੇਜ਼ ਆਪਣੇ ਬ੍ਰੀਫਕੇਸ ਵਿੱਚ ਰੱਖਿਆ ਅਤੇ ਘਰ ਲੈ ਗਿਆ।
11 ਅਕਤੂਬਰ ਨੂੰ ਸੰਘੀ ਅਧਿਕਾਰੀਆਂ ਨੇ ਵਰਜੀਨੀਆ ਦੇ ਵੀਆਨਾ ਸ਼ਹਿਰ ਵਿੱਚ ਟੈਲਿਸ ਦੇ ਘਰ ਅਤੇ ਗੱਡੀਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਉਸ ਦੇ ਘਰ ਵਿੱਚ ਗੁਪਤ ਸਰਕਾਰੀ ਦਸਤਾਵੇਜ਼ ਮਿਲੇ।
ਦੋਸ਼ਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਟੈਲਿਸ ਪਿਛਲੇ ਕੁਝ ਸਾਲਾਂ ਵਿੱਚ ਕਈ ਵਾਰ ਚੀਨੀ ਅਧਿਕਾਰੀਆਂ ਨਾਲ ਮਿਲ ਚੁੱਕਾ ਹੈ।
ਅੱਗੇ ਚੱਲ ਕੇ ਇਸ ਕੇਸ ਬਾਰੇ ਹੋਰ ਦਿਲਚਸਪ ਜਾਣਕਾਰੀ ਬਾਹਰ ਆਵੇਗੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
Indian-Origin US Advisor Ashley Tellis Detained on Espionage Charges
Ashley Tellis, India-US Relations Expert, Arrested for Alleged Spying
Top US Strategist Ashley Tellis Held in National Security Scandal
FBI Arrests Ashley Tellis Over Classified Documents and China Links
Carnegie Fellow Ashley Tellis Faces Espionage Allegations in US
Indian-Born US Policy Expert Ashley Tellis Nabbed in Spy Probe
Ashley Tellis, Key US-India Advisor, Caught in Espionage Controversy
US National Security Advisor Ashley Tellis Arrested for Leaking Secrets
Prominent Analyst Ashley Tellis Detained Amid China Espionage Claims
Ashley Tellis, Ex-NSC Official, Arrested for Handling Classified Files