ਗਾਇਕ ਰਵਿੰਦਰ ਗਰੇਵਾਲ ਦਾ ਵੱਡਾ ਬਿਆਨ, ਕਿਹਾ- ਪੰਜਾਬ ‘ਚ ਨਹੀਂ ਰਹੀ ਪਹਿਲਾਂ ਵਰਗੀ ਗੱਲ, ਇਸ ਤੋਂ ਵਧੀਆ ਹਰਿਆਣਾ….
ਇਸੀ ਵਿਚਾਲੇ ਗਾਇਕ ਰਵਿੰਦਰ ਗਰੇਵਾਲ ਦਾ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਹਰਿਆਣੇ ਦੀ ਖਾਨੇ ਦੀ ਤਰੀਫ ਕਰਦੇ ਹੋਏ ਕਿਹਾ ਕਿ ਹੁਣ ਪੰਜਾਬ ‘ਚ ਪਹਿਲਾਂ ਵਰਗੀ ਗੱਲ ਨਹੀਂ ਰਹੀ। ਪੰਜਾਬ ਨਾਲੋਂ ਹਰਿਆਣਾ ਦਾ ਖਾਣਾ ਵਧੀਆ ਹੁੰਦਾ ਹੈ। ਉੱਥੇ ਅੱਜ ਵੀ ਲੋਕ ਘਿਓ ਘਰ ‘ਚ ਹੀ ਬਣਾਉਦੇ ਹਨ। ਉਨ੍ਹਾਂ ਦੀ ਸਿਹਤ ਠੀਕ ਹੈ।
ਮਸ਼ਹੂਰ ਗਾਇਕ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤਿਆ।
ਹਾਲ ਹੀ ਦੇ ਵਿੱਚ ਉਨ੍ਹਾਂ ਨੇ ਆਪਣੀ ਧੀ ਸੁਖਮਨੀ ਗਰੇਵਾਲ ਦਾ ਵਿਆਹ ਗਾਇਕ ਹਿੰਮਤ ਨਾਲ ਕਰਵਾਇਆ। ਗਾਇਕ ਹਿੰਮਤ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈਆਂ ਸਨ, ਜਿਸ ਨੂੰ ਫੈਨਜ਼ ਵੱਲੋਂ ਕਾਫ਼ੀ ਪਿਆਰ ਮਿਲਿਆ ਸੀ।
ਰਵਿੰਦਰ ਗਰੇਵਾਲ ਨੇ ਹਰਿਆਣਾ ਦਾ ਖਾਣੇ ਦੀ ਕੀਤੀ ਤਰੀਫ
ਇਸੀ ਵਿਚਾਲੇ ਗਾਇਕ ਰਵਿੰਦਰ ਗਰੇਵਾਲ ਦਾ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਹਰਿਆਣੇ ਦੀ ਖਾਨੇ ਦੀ ਤਰੀਫ ਕਰਦੇ ਹੋਏ ਕਿਹਾ ਕਿ ਹੁਣ ਪੰਜਾਬ ‘ਚ ਪਹਿਲਾਂ ਵਰਗੀ ਗੱਲ ਨਹੀਂ ਰਹੀ। ਪੰਜਾਬ ਨਾਲੋਂ ਹਰਿਆਣਾ ਦਾ ਖਾਣਾ ਵਧੀਆ ਹੁੰਦਾ ਹੈ। ਉੱਥੇ ਅੱਜ ਵੀ ਲੋਕ ਘਿਓ ਘਰ ‘ਚ ਹੀ ਬਣਾਉਦੇ ਹਨ। ਉਨ੍ਹਾਂ ਦੀ ਸਿਹਤ ਠੀਕ ਹੈ।
ਗਾਇਕ ਨੇ ਅੱਗੇ ਕਿਹਾ ਕਿ ਪਹਿਲਾਂ ਹੁੰਦਾ ਸੀ ਪੰਜਾਬ ਦਾ ਖਾਣਾ ਚੰਗਾ ਹੈ, ਪਰ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ। ਪੰਜਾਬ ਦਾ ਨਾਂ ਬਹੁਤ ਵੱਡਾ ਸੀ ਕਿ ਇੱਥੇ ਖਾਣਾ ਬਹੁਤ ਵਧੀਆ ਮਿਲਦਾ ਹੈ। ਹਾਲਾਂਕਿ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਨਾਲੋਂ ਹਰਿਆਣੇ ਦਾ ਖਾਣਾ ਵਧੀਆ ਹੈ।
ਰਵਿੰਦਰ ਗਰੇਵਾਲ ਨੇ ਕਿਉਂ ਚੁਣਿਆ ਹਿੰਮਤ ਸੰਧੂ ਨੂੰ ਜਵਾਈ
ਦੱਸ ਦੇਈਏ ਕਿ ਰਵਿੰਦਰ ਗਰੇਵਾਲ ਦੀ ਧੀ ਅਤੇ ਹਿੰਮਤ ਸੰਧੂ ਦਾ ਵਿਆਹ 20 ਨਵੰਬਰ ਨੂੰ ਹੋਇਆ ਸੀ। ਰਵਿੰਦਰ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀ ਕਿ ਉਨ੍ਹਾਂ ਨੇ ਆਪਣੀ ਧੀ ਲਈ ਹਿੰਮਤ ਸੰਧੂ ਨੂੰ ਹੀ ਕਿਉਂ ਚੁਣਿਆ। ਇਸ ਬਾਰੇ ਗੱਲ ਕਰਦੇ ਹੋਏ ਗਾਇਕ ਨੇ ਕਿਹਾ ਕਿ ਉਹ ਮੈਨੂੰ ਕਿਤੇ ਨਾ ਕਿਤੇ ਮੇਰੇ ਵਰਗਾ ਹੀ ਲੱਗਦਾ ਹੈ।
ਮੈਂ ਆਪਣੀ ਲਾਈਫ ਵਿੱਚ ਬਹੁਤ ਸੰਘਰਸ਼ ਕੀਤਾ ਹੈ। ਇੱਕ ਆਮ ਪਰਿਵਾਰ ਤੋਂ ਨਿਕਲ ਕੇ ਆਪ ਹੀ ਸਭ ਕੁਝ ਬਣਾਇਆ ਹੈ। ਜਿਵੇਂ ਤੁਸੀਂ ਹੋ ਤੁਹਾਨੂੰ ਉਸੇ ਤਰ੍ਹਾਂ ਦੇ ਲੋਕ ਪਸੰਦ ਆਉਂਦੇ ਹਨ। ਗਾਇਕ ਨੇ ਅੱਗੇ ਕਿਹਾ ਕਿ ਮੈਂ ਆਪ ਸਿੰਪਲ ਰਹਿਣਾ ਪਸੰਦ ਕਰਦਾ ਹਾਂ। ਉਦੇਂ ਵਿੱਚ ਵੀ ਬਹੁਤ ਸਾਦਗੀ ਹੈ।