Breaking News

Canada News

Canada News

-ਸਰੀ ‘ਚ ਅੰਤਰ-ਰਾਸ਼ਟਰੀ ਵਿਦਿਆਰਥਣ ਦੇ ਗੋਲੀਆਂ ਵੱਜੀਆਂ

-ਕਾਰਨੀ ਦੀ ਬੇਵਫਾਈ ਤੋਂ ਔਖ ਮਹਿਸੂਸ ਕਰ ਰਹੇ ਨੇ ਕੈਨੇਡੀਅਨ ਸਿੱਖ

-ਕੈਲੇਫੋਰਨੀਆ ਦੇ ਗਵਰਨਰ ਨੇ ਬਿੱਲ ਵੀਟੋ ਕਰਨ ‘ਤੇ ਸਫਾਈ ਦਿੱਤੀ

 

-ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਨੂੰ ਕਾਂਗਰਸੀਏ ਹੁਣ ਗਲਤ ਕਹਿਣ ਲੱਗੇ

 

-ਪੰਜਾਬ ਦੇ ਪਾਣੀਆਂ ‘ਤੇ ਹੋਰ ਡਾਕੇ ਲਈ ਕੇਂਦਰ ਨੇ ਪ੍ਰਬੰਧ ਮਜ਼ਬੂਤ ਕੀਤੇ

 

 

 

 

ਕੈਲੇਫੋਰਨੀਆ ‘ਚ ਬਹੁਗਿਣਤੀ ਵੱਲੋਂ ਪਾਸ ਕੀਤਾ ਸੈਨੇਟ ਬਿੱਲ SB509 ਗਵਰਨਰ ਵੱਲੋਂ ਵੀਟੋ ਕੀਤੇ ਜਾਣ ਤੋਂ ਬਾਅਦ ਦੂਰ ਬੈਠਿਆਂ ਇਸ ਤਰਾਂ ਪ੍ਰਤੀਤ ਹੁੰਦਾ ਹੈਃ

 

 

 

 

 

 

-ਪਤਾ ਲੱਗ ਗਿਆ ਕਿ ਕੈਲੇਫੋਰਨੀਆ ‘ਚ ਸਾਡੀ ਸਿਆਸੀ ਪਹੁੰਚ ਕਿੰਨੀ ਕੁ ਹੈ, ਪਾਟੋਧਾੜ ਦਾ ਕੀ ਨੁਕਸਾਨ ਹੁੰਦਾ। ਖੈਰ! ਇਸਤੋਂ ਬਾਅਦ ਅਮਰੀਕਨ ਸਿੱਖਾਂ ‘ਚ ਸਿਆਸੀ ਸਮਝ ਤੇ ਤਾਕਤ ਹੋਰ ਵਧੇਗੀ।

 

 

-ਡੇਢ ਸੌ ਕਰੋੜ ਦੀ ਅਬਾਦੀ ਵਾਲੀ ਭਾਰਤੀ ਸਟੇਟ ਬਨਾਮ ਕੁੱਝ ਲੱਖ ਬੇਘਰ ਸਿੱਖ, ਲੜਾਈ ਕੁੱਲ ਮਿਲਾ ਕੇ ਤਕੜੀ ਰਹੀ।

 

 

 

 

 

 

-ਬੇਸ਼ੱਕ ਬਿੱਲ ਪਾਸ ਨਹੀਂ ਹੋਇਆ ਪਰ ਵਿਰੋਧੀਆਂ ਦਾ ਏਨਾ ਕੁਝ ਜਨਤਕ ਤੇ ਨੰਗਾ ਹੋ ਗਿਆ, ਜੋ ਅੱਗੇ ਕਈ ਵਰਤਣਗੇ। ਕਈ ਗੁਪਤ ਚਿਹਰੇ ਨੰਗੇ ਹੋ ਜਾਣਗੇ, ਜਦੋਂ ਸਾਰੇ ਦਸਤਾਵੇਜ਼ ਬਾਹਰ ਆ ਗਏ।

 

 

-ਪਹਿਲਾਂ ਜਾਤ-ਪਾਤ ਵਿਰੋਧੀ ਬਿੱਲ ਤੇ ਹੁਣ ਇਹਦਾ ਵੀਟੋ ਹੋਣਾ,

 

 

 

 

 

 

 

ਅਮਰੀਕਨ ਸਮਾਜ ਵਿੱਚ ਸਿੱਖਾਂ ਦੀ ਧਿਰ ਵੱਡੀ ਕਰਕੇ ਜਾਵੇਗਾ ਤੇ ਲਕੀਰ ਹੋਰ ਸਪੱਸ਼ਟ ਹੋ ਗਈ ਹੈ।

 

 

 

 

-ਜਨਤਕ ਚੇਤਨਾ ਵਧੀ ਹੈ, ਜਿਸ ਸਦਕਾ ਕੈਲੇਫੋਰਨੀਆ ਸਟੇਟ ਨੂੰ ਸਿੱਖਾਂ ਖਿਲਾਫ ਭਾਰਤੀ ਜਬਰ (ਟਰਾਂਸਨੈਸ਼ਨਲ ਰਿਪਰੈਸ਼ਨ) ਬਾਰੇ ਬਹੁਤ ਕੁਝ ਜ਼ਮੀਨ ‘ਤੇ ਕਰਨਾ ਪਵੇਗਾ ਵਰਨਾ ਇੱਕ ਵੀ ਸਿੱਖ ਵਿਰੋਧੀ ਵਾਰਦਾਤ ਗਵਰਨਰ ਨੂੰ ਗਲਤ ਸਿੱਧ ਕਰ ਜਾਵੇਗੀ, ਜਿਸਦਾ ਜਵਾਬ ਦੇਣਾ ਔਖਾ ਹੋ ਜਾਵੇਗਾ।

 

 

ਵੱਡੀਆਂ ਜੰਗਾਂ ‘ਚ ਛੋਟੀਆਂ ਲੜਾਈਆਂ ਜਿੱਤਦੇ-ਹਾਰਦੇ ਹੀ ਅੱਗੇ ਵਧਿਆ ਜਾਂਦਾ ਹੈ। ਸਿੱਖ ਇਸ ਲੜਾਈ ‘ਚੋਂ ਬਹੁਤ ਕੁਝ ਹਾਸਲ ਕਰ ਚੁੱਕੇ ਹਨ।

 

 

 

 

ਅਸੰਬਲੀ-ਵੋਮੈਨ ਡਾ ਜਸਮੀਤ ਕੌਰ ਬੈਂਸ ਦਾ ਨਾਮ ਸਿੱਖ ਇਤਿਹਾਸ ਦੇ ਸੁਨਿਹਰੀ ਵਰਕਿਆਂ ਉੱਤੇ ਲਿਖਿਆ ਜਾ ਚੁੱਕਾ।

 

 

 

 

 

ਬਾਕੀ ਅਮਰੀਕਨ ਵਿਚਾਰਵਾਨ ਹੋਰ ਵਾਧਾ ਕਰ ਸਕਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

 

Check Also

ਸੰਘੀ-ਤਾਲਿਬਾਨ ਬ੍ਹਾਈ ਬ੍ਹਾਈ

ਸੰਘੀ-ਤਾਲਿਬਾਨ ਬ੍ਹਾਈ ਬ੍ਹਾਈ ਦਸ ਸਾਲ ਤਾਲਿਬਾਨ ਨੂੰ ਪਾਕਿਸਤਾਨ ਅੰਦਰ ਅੱਤਵਾਦੀ ਕਾਰਵਾਈਆਂ ਸਮੇਤ ਕਸ਼ਮੀਰੀ ਤੇ ਸਿੱਖ …