ਜਾਣੋ ਕੈਨੇਡਾ ਵਿਚ ਅਰਸ਼ ਡਾਲਾ ਨੂੰ ਜ਼ਮਾਨਤ ਕਿਉਂ ਮਿਲੀ?
ਕਨੇਡਾ – ਕੀ ਸੱਚੀ ਹਿੰਦੂ ਮੰਦਿਰ ਤੇ ਹਮਲਾ ਹੋਇਆ ਸੀ?
ਕੈਨੇਡਾ ਵਿਚ ਹਿੰਦੂ ਮੰਦਿਰ ਤੇ ਹਮਲੇ ਦੇ ਮਾਮਲੇ ਦਾ ਸਾਰਾ ਸੱਚ
ਸਿੱਖਾਂ ਨੂੰ ਸਬਕ ਸਿਖਾਉਣ ਲਈ ਸਾਰੇ OCI ਕੈਂਸਲ ਕਰ ਦਿਉ – ਭਾਰਤੀ ਲੇਖਕ ਕੁਸ਼ਲ ਮਹਿਰਾ
ਕਨੇਡਾ ਵਿਚ ਹੁਣ ਹਿੰਦੂ ਗੁਰਦੁਆਰੇ ਨਹੀਂ ਜਾਂਦੇ ਕਿਉਂਕਿ ਸਾਰੇ ਗੁਰਦੁਆਰੇ ਖਾਲਿਸਤਾਨੀ ਹੋ ਗਏ – ਭਾਰਤੀ ਲੇਖਕ ਕੁਸ਼ਲ ਮਹਿਰਾ
ਪੀਲ ਪੁਲਿਸ ਪੰਜਾਬੀ ਵਿਚ ਵੀਡੀਉ ਕਿਉਂ ਬਣਾਉਂਦੀ ? ਮੈਨੂੰ ਇਸ ਗਲ ਨਾਲ ਨਫਰਤ ਹੈ ਭਾਵੇਂ ਮੈਂ ਵੀ ਪੰਜਾਬੀ ਹਾਂ – ਕੁਸ਼ਲ ਮਹਿਰਾ
Canada is highly radicalised, India should not take this threat lightly, says author Kushal Mehra
“Everyone Hates Trudeau, But India..” I India Vs Canada I “Cancel OCI Cards” I Barkha Dutt
ਕੈਨੇਡਾ ਵਲੋਂ ਮਨੁੱਖੀ ਅਧਿਕਾਰਾਂ ਦੇ ਮੱਦੇੇ ਨਜ਼ਰ ਪੰਜਾਬ ਪੁਲਿਸ ਵਾਲਿਆ ਨੂੰ PR ਤੋਂ ਨਾਂਹ
ਪੰਜਾਬ ਪੁਲਿਸ ਵੱਲੋਂ ਹੱਥਾਂ ਨਾਲ ਦਿੱਤੀਆਂ ਹੁਣ ਦੰਦਾਂ ਨਾਲ ਵੀ ਖੁੱਲ੍ਹ ਨਹੀਂ ਰਹੀਆਂ।
ਭਾਰਤ ਵਿੱਚ ਉੱਚ ਜਾਤੀ ਨੇ ਸਮਾਜ ਦੇ ਵੱਖ-ਵੱਖ ਪੱਧਰਾਂ ਦੀ ਵੰਡ ਦੀ ਨੀਤੀ ਦੁਆਰਾ ਭਾਰਤ ਵਿੱਚ ਨੀਵੀਂ ਜਾਤ ਦਾ ਸ਼ੋਸ਼ਣ ਕੀਤਾ ਹੈ।
ਭਾਰਤ ਵਿੱਚ ਭਾਜਪਾ ਆਗੂ 1984 ਦੀਆਂ ਘਟਨਾਵਾਂ ਨੂੰ ਨਸਲਕੁਸ਼ੀ ਕਰਾਰ ਦਿੰਦੇ ਨੇ ਪਰ ਵਿਦੇਸ਼ਾਂ ਵਿੱਚ ਇਸ ਦੀਆਂ ਹਮਦਰਦ ਸੱਜੇ ਪੱਖੀ ਤਾਕਤਾਂ 1984 ਦੀਆਂ ਘਟਨਾਵਾਂ ਨੂੰ ਨਸਲਕੁਸ਼ੀ ਵਜੋਂ ਸ਼੍ਰੇਣੀਬੱਧ ਕਰਨ ਦੇ ਯਤਨਾਂ ਦਾ ਵਿਰੋਧ ਕਰਦੀਆਂ ਹਨ।
ਕੈਨੇਡਾ ਵਿੱਚ ਆਰੀਆ ਸਮਾਜੀ ਪਿਛੋਕੜ ਵਾਲਾ ਐਮਪੀ ਚੰਦਰਾ ਆਰੀਆ ਅਜਿਹੀਆਂ ਦੋਗਲੀ ਨੀਤੀ ਵਾਲੀਆਂ ਗਤੀਵਿਧੀਆਂ ਜਾਰੀ ਰੱਖ ਰਿਹਾ ਹੈ।
ਸਾਨੂੰ ਆਪਣੇ ਇਤਿਹਾਸ ਨੂੰ ਖੋਜਣ ਅਤੇ ਮੁੜ ਲਿਖਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਸੱਜੇ ਪੱਖੀ ਤਾਕਤਾਂ ਨੇ ਅਸਲ ਵਿੱਚ ਜਜ਼ਬੇ ਵਾਲੇ ਲੋਕਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕੀਤਾ। ਉਹ ਫਾਂਸੀਆਂ ਤੱਕ ਪਹੁੰਚੇ ਤੇ ਜੇਲ੍ਹਾਂ ਕੱਟੀਆਂ ਤੇ ਅਖੀਰ ਫਾਇਦਾ ਇਨ੍ਹਾਂ ਦਾ ਹੋਇਆ।
1947 ਤੋਂ ਬਾਅਦ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਉਸ ਵੇਲੇ ਦੇ ਘੁਲਾਟੀਆਂ ਨੂੰ ਇਨ੍ਹਾਂ ਦੀ ਅਸਲੀ ਨੀਅਤ ਦਾ ਠੀਕ ਅੰਦਾਜ਼ਾ ਨਹੀਂ ਹੋਇਆ। ਉਨ੍ਹਾਂ ਨੇ ਨਿਸ਼ਚਤ ਤੌਰ ‘ਤੇ ਇਹੋ ਜਿਹੇ ਸੱਜੇ ਪੱਖੀ ਤਾਕਤਾਂ ਦਾ ਸਮਰਥਨ ਨਹੀਂ ਕੀਤਾ ਹੋਵੇਗਾ।
ਪਿਛਲੇ 77 ਸਾਲਾਂ ਦੇ ਤਜ਼ਰਬੇ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਮੁਕਾਬਲਤਨ ਅੰਗਰੇਜ਼ਾਂ ਨੇ ਕਾਨੂੰਨ ਦੀ ਪਾਲਣਾ ਕੀਤੀ।
1990 ਦੇ ਦਹਾਕੇ ਵਿੱਚ ਗੈਰਕਾਨੂੰਨੀ ਹੋਣ ਤੋਂ ਪਹਿਲਾਂ 1970 ਦੇ ਦਹਾਕੇ ਦੇ ਸ਼ੁਰੂ ਤੱਕ ਇੰਗਲੈਂਡ ਵਿੱਚ ਵੀ ਫਾਂਸੀ ਦੀ ਸਜ਼ਾ ਕਾਨੂੰਨੀ ਸੀ। ਇੰਗਲੈਂਡ ਵਿੱਚ ਹਜ਼ਾਰਾਂ ਲੋਕਾਂ ਨੂੰ ਫਾਂਸੀ ਦਿੱਤੀ ਗਈ। ਭਾਰਤ ਵਿੱਚ ਲਗਭਗ 4 ਹਜ਼ਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਬਹੁਤੇ ਕੇਸਾਂ ਵਿੱਚ ਇਹ ਸਜ਼ਾ ਘਟਾ ਕੇ ਉਮਰ ਕੈਦ ਵਿੱਚ 14 ਸਾਲ ਤੱਕ ਸੀਮਤ ਕਰ ਦਿੱਤੀ ਗਈ ਸੀ ਅਤੇ ਸੌ ਤੋਂ ਘੱਟ ਨੂੰ ਅਸਲ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਇਹ ਸਭ ਦਸਤਾਵੇਜ਼ੀ ਅਤੇ ਕਾਨੂੰਨੀ ਪ੍ਰਕਿਰਿਆ ਦੁਆਰਾ ਕੀਤਾ ਗਿਆ ਸੀ।
ਪਰ 1947 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਕਾਨੂੰਨ ਦੀ ਬਣਦੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਹੀ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ। ਜਦੋਂ ਕਿ ਅੰਗਰੇਜ਼ਾਂ ਦੇ ਸਮੇਂ ਵਿੱਚ ਇੱਕ ਵੀ ਫਰਜ਼ੀ ਮੁਕਾਬਲਾ ਨਹੀਂ ਸੀ ਹੋਇਆ।
ਅੱਜਕੱਲ੍ਹ ਵੀ ਸਰਕਾਰ ਦੀਆਂ ਘੱਟ ਗਿਣਤੀਆਂ ਦੇ ਘਰ ਢਾਹੁਣ ਜਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦੇਣ ਜਾਂ ਲੱਤਾਂ ਵਿੱਚ ਗੋਲੀ ਮਾਰਨ ਦੀਆਂ ਨੀਤੀਆਂ ਚਾਲੂ ਹਨ।
#Unpopular_Opinions
#Unpopular_Ideas
#Unpopular_Facts
ਕੈਨੇਡਾ ਵਲੋਂ ਮਨੁੱਖੀ ਅਧਿਕਾਰਾਂ ਦੇ ਮੱਦੇੇ ਨਜ਼ਰ ਪੰਜਾਬ ਪੁਲਿਸ ਵਾਲਿਆ ਨੂੰ PR ਤੋਂ ਨਾਂਹ
ਪੰਜਾਬ ਪੁਲਿਸ ਵੱਲੋਂ ਹੱਥਾਂ ਨਾਲ ਦਿੱਤੀਆਂ ਹੁਣ ਦੰਦਾਂ ਨਾਲ ਵੀ ਖੁੱਲ੍ਹ ਨਹੀਂ ਰਹੀਆਂ।
ਅਮਰੀਕਨ ਡੀਪ ਸਟੇਟ ਨੇ ਇਜ਼ਰਾਈਲ ਨਾਲ ਮਿਲ ਕੇ ਪਿਛਲੇ ਸਾਲ ਹਮਾਸ ਨੂੰ ਇਜ਼ਰਾਈਲ ‘ਤੇ ਹਮਲਾ ਕਰਨ ਲਈ ਰਾਹ ਦੇ ਦਿੱਤਾ, ਆਪਣਾ ਹਜ਼ਾਰ ਕੁ ਬੰਦਾ ਮਰਵਾ ਕੇ ਫ਼ਲਸਤੀਨੀਆਂ ਦਾ ਸਾਰਾ ਗਾਜ਼ਾ ਹੂੰਝ ਸੁੱਟਿਆ। ਹਮਾਸ ਦੀ ਲੀਡਰਸ਼ਿਪ ਖਤਮ ਕਰ ਦਿੱਤੀ। ਹਮਾਸ ਦੇ ਹਮਾਇਤੀ ਹਿਜਬੁੱਲਾ ਦੀ ਲੀਡਰਸ਼ਿਪ ਅਤੇ ਨੈਟਵਰਕ ਨੂੰ ਲਿਬਨਾਨ ਵਿੱਚ ਜਾ ਕੇ ਖਤਮ ਕਰ ਦਿੱਤਾ।
ਹਮਾਸ ਤੇ ਹਿਜਬੁੱਲਾ ਨੂੰ ਇਰਾਨ ਵੱਲੋਂ ਸੀਰੀਆ ਰਾਹੀਂ ਪੈਸੇ ਤੇ ਹਥਿਆਰਾਂ ਦੀ ਮਦਦ ਕੀਤੀ ਜਾਂਦੀ ਸੀ, ਹੁਣ ਸੀਰੀਆ ਢਾਹ ਲਿਆ।
ਅਮਰੀਕਨ ਡੀਪ ਸਟੇਟ ਨੇ ਰੂਸ ਦਾ ਯੂਕਰੇਨ ਵਿੱਚ ਏਨਾ ਜ਼ੋਰ ਲਵਾ ਦਿੱਤਾ ਕਿ ਅੱਜ ਉਹ ਆਪਣੇ ਪਿਆਦੇ ਅਸਦ ਨੂੰ ਸੀਰੀਆ ਵਿੱਚ ਬਚਾਉਣ ਲਈ ਕੁਝ ਨਾ ਕਰ ਸਕਿਆ।
ਅਗਲਾ ਨਿਸ਼ਾਨਾ ਭਾਰਤ ਤੇ ਚੀਨ ਹਨ।
ਬੰਗਲਾਦੇਸ਼ ਨੂੰ ਭਾਰਤ ਦੇ ਗਲ਼ ਪੈਣ ਲਈ ਤਿਆਰ ਕਰ ਲਿਆ ਗਿਆ ਹੈ। ਭਾਰਤ ‘ਚ ਮੋਦੀ ਦੀ ਚਾਂਭਲੀ ਸੰਘੀ ਸੈਨਾ ਰੋਜ਼ਾਨਾ ਰੋਵੇਗੀ ਕਿ ਬੰਗਲਾਦੇਸ਼ੀ ਹਿੰਦੂਆਂ ‘ਤੇ ਜ਼ੁਲਮ ਹੋ ਰਿਹਾ, ਸਾਨੂੰ ਕੁਝ ਕਰਨਾ ਚਾਹੀਦਾ। ਮੋਦੀ ਡਰੇਗਾ ਕਿ ਜੇ ਬੰਗਲਾਦੇਸ਼ ‘ਤੇ ਹਮਲਾ ਕਰ ਦਿੱਤਾ ਤਾਂ ਕਿਤੇ ਰੂਸ-ਯੂਕਰੇਨ ਵਾਲੀ ਨਾ ਹੋਵੇ।
ਦੂਜੇ ਪਾਸੇ ਚੀਨ ਨਾਲ ਪੰਗਾ ਲੈਣ ਲਈ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਵਿੱਚ ਮਨੀਪੁਰ ਵਰਗੇ ਹਾਲਾਤ ਬਣਾਏ ਜਾਣਗੇ। ਕੁਝ ਨੂੰ ਫਿਰ ਭਾਰਤ ਦੇ ਉਲਟ ਵਰਤਿਆ ਜਾਵੇਗਾ ਤੇ ਕੁਝ ਨੂੰ ਚੀਨ ਦੇ।
ਟਰੰਪ ਡੀਪ ਸਟੇਟ ਤੋਂ ਬਾਹਰਾ ਨਹੀਂ।
ਕੁਝ ਕਿਤਾਬਾਂ ਤੇ ਲੇਖ ਪੜ੍ਹ ਕੇ ਏਨੀ ਕੁ ਸਮਝ ਬਣੀ ਹੈ, ਸੋਚਿਆ ਤੁਹਾਡੇ ਨਾਲ ਸੰਖੇਪ ਵਿੱਚ ਸਾਂਝੀ ਕਰ ਦਿਆਂ।
**ਸਿੱਖਾਂ ਤੇ ਪੰਜਾਬ ਬਾਰੇ**
ਪਿਛਲੇ ਡੇਢ ਸਾਲ ਤੋਂ “ਫਾਈਵ ਆਈਜ਼ ਮੁਲਕ” ਸਿੱਖਾਂ ‘ਤੇ ਦਿਆਲ ਹਨ। ਉਸਦਾ ਕਾਰਨ ਭਾਰਤ ਵੱਲੋਂ ਰੂਸ ਦੀ ਘਨੇੜੀ ਚੜ੍ਹਨਾ ਸੀ। ਪਾਬੰਦੀ ਲੱਗਾ ਤੇਲ ਖਰੀਦ ਕੇ ਭਾਰਤ ਨੇ ਰੂਸ ਨੂੰ ਪੈਸੇ ਵਟਾਏ ਤੇ ਖੁਦ ਵੀ ਬਣਾਏ। ਹਥਿਆਰ ਖਰੀਦਣ ਲਈ ਸਮਝੌਤੇ ਕੀਤੇ ਤੇ ਨਾਲ ਹੀ ਬ੍ਰਿਕਸ ਲਈ ਵੱਖਰੀ ਕਰੰਸੀ ਦੀ ਖੁੱਲ੍ਹ ਕੇ ਹਮਾਇਤ ਕੀਤੀ।
ਪਿਛਲੇ ਮਹੀਨੇ ਤੋਂ ਭਾਰਤ ਦੀ ਸੁਰਤ ਟਿਕਾਣੇ ਆ ਰਹੀ ਹੈ, ਰੂਸ ਕਮਜ਼ੋਰ ਹੁੰਦਾ ਦਿਸ ਰਿਹਾ, ਨਾਲ ਹੀ ਭਾਰਤ ਅਮਰੀਕਨ ਡਾਲਰ ਦੀ ਸਰਦਾਰੀ ਖ਼ਤਮ ਕਰਨ ਦੀਆਂ ਭਬਕੀਆਂ ਅਤੇ ਬ੍ਰਿਕਸ ਕਰੰਸੀ ਤੋਂ ਭੱਜਣ ਲੱਗ ਪਿਆ।
ਅਮਰੀਕਨ ਡੀਪ ਸਟੇਟ ਸਿੱਖਾਂ ਦੀ ਓਨਾ ਚਿਰ ਮਦਦ ਕਰੇਗੀ, ਜਿੰਨਾ ਚਿਰ ਉਨ੍ਹਾਂ ਭਾਰਤ ਦੀ ਬਾਂਹ ਮਰੋੜਨੀ। ਜਦ ਭਾਰਤ ਗੋਡਿਆਂ ਭਾਰ ਕਰ ਲਿਆ, ਸਿੱਖਾਂ ਦੀ ਬਹੁਤੀ ਲੋੜ ਨਹੀਂ ਰਹਿਣੀ।
ਕਦੇ ਕਦੇ ਭਾਰਤ-ਚੀਨ ਦੋਵਾਂ ‘ਤੇ ਅੱਖ ਰੱਖਣ ਲਈ ਪੰਜਾਬ ਨੂੰ ਅਮਰੀਕਨ ਫ਼ੌਜੀ ਅੱਡਾ ਬਣਾਉਣ ਦੀ ਚਰਚਾ ਵੀ ਸੁਣਨ ਨੂੰ ਮਿਲ ਜਾਂਦੀ।
ਇੱਕ ਗੱਲ ਪੱਕੀ ਹੈ ਕਿ ਅਮਰੀਕਨ ਡੀਪ ਸਟੇਟ ਨੇ ਆਪਣੀ ਮੈਨੂਫੈਕਚਰਿੰਗ ਪਾਵਰ ਚੀਨ ਨੂੰ ਦੇ ਕੇ ਜੋ ਗਲਤੀ ਕੀਤੀ, ਉਸ ਨਾਲ ਚੀਨ ਏਨਾ ਵੱਡਾ ਹੋ ਗਿਆ ਕਿ ਅਮਰੀਕਾ ਨੂੰ ਅੱਖਾਂ ਦਿਖਾਉਣ ਲੱਗ ਪਿਆ। ਇਹ ਗਲਤੀ ਅਮਰੀਕਨ ਡੀਪ ਸਟੇਟ ਭਾਰਤ ਦੇ ਮਾਮਲੇ ‘ਚ ਦੁਹਰਾਉਣਾ ਨਹੀਂ ਚਾਹੁੰਦੀ। ਵੈਸੇ ਵੀ ਉਸ ਖਿੱਤੇ ‘ਚ ਦੋ ਵੱਡੀਆਂ ਤਾਕਤਾਂ ਬਣ ਜਾਣਾ, ਅਮਰੀਕਾ ਦੇ ਭਵਿੱਖ ਲਈ ਚੰਗਾ ਨਹੀਂ।
ਮਤਲਬ ਸਿੱਖਾਂ ਕੋਲ ਬਹੁਤ ਥੋੜਾ ਸਮਾਂ ਹੈ ਕਿ ਉਹ ਮਿਲੇ ਇਸ ਮੌਕੇ (ਸਮਾਲ ਵਿੰਡੋ) ਵਿੱਚ ਜੋ ਕੁਝ ਆਪਣੇ ਬਾਰੇ ਕਰ ਸਕਦੇ, ਕਰ ਲੈਣ। ਭਾਰਤ ਹੁਣ ਰੂਸ ਨਾਲ ਰਹੇ ਜਾਂ ਅਮਰੀਕਾ ਵੱਲ ਮੁੜ ਆਵੇ, ਇਹ ਹਾਲੇ ਖੁਦ ਭਾਰਤ ਨੂੰ ਸਮਝ ਨਹੀਂ ਆ ਰਿਹਾ।
ਪਿਛਲੇ ਡੇਢ ਸਾਲ ਵਿੱਚ ਸਿੱਖਾਂ ਨੇ ਮਿਲੇ ਇਸ ਮੌਕੇ ਦਾ ਖੂਬ ਫ਼ਾਇਦਾ ਚੁੱਕਿਆ ਹੈ, ਉਨ੍ਹਾਂ ਦੀ ਆਜ਼ਾਦੀ ਤੇ ਭਾਰਤੀ ਜ਼ੁਲਮ ਦੀ ਗੱਲ ਦੁਨੀਆ ਭਰ ‘ਚ ਮੀਡੀਏ ਰਾਹੀਂ ਫੈਲ ਚੁੱਕੀ ਹੈ, ਜਿਸਨੂੰ ਸਿੱਖ ਸ਼ਾਇਦ ਮਿਲੀਅਨਾਂ ਡਾਲਰ ਖਰਚ ਕੇ ਵੀ ਫੈਲਾ ਨਹੀਂ ਸਨ ਸਕਦੇ।
ਪਤਾ ਨਹੀਂ ਇਹ ਮੌਕਾ ਹੋਰ ਕਿੰਨਾ ਚਿਰ ਰਹੇ। ਅਕਾਲ ਪੁਰਖ ਭਲੀ ਕਰੂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਕੈਨੇਡਾ ਵਲੋਂ ਮਨੁੱਖੀ ਅਧਿਕਾਰਾਂ ਦੇ ਮੱਦੇੇ ਨਜ਼ਰ ਪੰਜਾਬ ਪੁਲਿਸ ਵਾਲਿਆ ਨੂੰ PR ਤੋਂ ਨਾਂਹ