Pakistani man who desecrated Sikh Gutka Sahib in Perth to be deported from Australia
ਮੈਲਬਰਨ, 7 ਦਸੰਬਰ
ਆਸਟਰੇਲੀਆ ਨੇ ਗੁਰਬਾਣੀ ਦੀ ਬੇਅਦਬੀ ਅਤੇ ਗੁਟਕਾ ਸਾਹਿਬ ਦੇ ਅੰਗ ਖਿਲਾਰਨ ਵਾਲੇ ਕਥਿਤ ਦੋਸ਼ੀ ਦਾ ਵੀਜ਼ਾ ਰੱਦ ਕਰਦਿਆਂ ਉਸ ਨੂੰ ਮੁਲਕ ’ਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਅਗਸਤ ’ਚ ਪਰਥ ਸਥਿਤ ਗੁਰਦੁਆਰਾ ਕੈਨਿੰਗਵੇਲ ਦੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਸੀ ਅਤੇ ਬੇਅਦਬੀ ਕਰਨ ਦੇ ਦੋਸ਼ ਹੇਠ ਖਿਜਾਰ ਹਿਆਤ (21) ਨੂੰ ਵੈਸਟਰਨ ਆਸਟਰੇਲੀਆ ਪੁਲੀਸ ਦੀਆਂ ਟੀਮਾਂ ਨੇ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਗ੍ਰਿਫ਼ਤਾਰ ਕਰਨ ਮਗਰੋਂ ਸਥਾਨਕ ਅਦਾਲਤ ’ਚ ਪੇਸ਼ ਕੀਤਾ ਸੀ, ਪਰ ਅਦਾਲਤੀ ਕਾਨੂੰਨ ਮੁਤਾਬਕ ਉਕਤ ਕਥਿਤ ਦੋਸ਼ੀ ਨੂੰ ਸਖ਼ਤ ਸਜ਼ਾ ਨਾ ਦੇਣ ਤੋਂ ਸਿੱਖ ਸੰਸਥਾਵਾਂ ਵੱਲੋਂ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਬਾਰੇ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਸੀ।
ਹੁਣ ਸਖ਼ਤ ਕਦਮ ਚੁੱਕਦਿਆਂ ਮੁਲਕ ਦੇ ਆਵਾਸ ਮੰਤਰੀ ਟੋਨੀ ਬਰਕ ਨੇ ਕਥਿਤ ਦੋਸ਼ੀ ਦਾ ਵੀਜ਼ਾ ਰੱਦ ਕਰਦਿਆਂ ਉਸ ਨੂੰ ਮੁਲਕ ’ਚੋਂ ਕੱਢਣ ਦਾ ਐਲਾਨ ਕੀਤਾ ਹੈ। ਅਗਲੇਰੀ ਕਾਰਵਾਈ ਮਗਰੋਂ ਇਸ ਸਮੇਂ ਆਵਾਸ ਬੰਦੀ ਕੇਂਦਰ ’ਚ ਨਜ਼ਰਬੰਦ ਖਿਜਾਰ ਹਿਆਤ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਉਸ ਦਾ ਪਿਛੋਕੜ ਪਾਕਿਸਤਾਨ ਦਾ ਹੈ। ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟਰੇਲੀਆ ਨੇ ਆਵਾਸ ਮੰਤਰੀ ਟੋਨੀ ਬਰਕ ਤੇ ਸੂਬਾ ਸੰਸਦ ਮੈਂਬਰ ਸੈਮ ਲਿਮ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ।
The Federal Government has cancelled the visa of Khizar Hayat, a 21-year-old Pakistani national, after he pleaded guilty to desecrating the Gutka Sahib, a revered Sikh holy text, and posting videos of the act on TikTok.
The incident, which occurred on August 27 outside the Canning Vale Gurudwara in Perth, shocked the Sikh community and drew widespread condemnation.
It was alleged that Hayat recorded himself throwing the Gutka Sahib on the ground, stepping on it, tearing out its pages, flushing them down a toilet, and setting portions on fire.
Hayat later uploaded the videos to TikTok, where they went viral, sparking protests in Melbourne and outside the Armadale Magistrates Court during his case.
More than 50 members of the Sikh community had then gathered at the Armadale Magistrates Court to witness Khizar Hayat plead guilty to one count of intending to racially harass. Although the community then welcomed his guilty plea, there was widespread concern that Hayat may face only a fine as a penalty, a consequence viewed as grossly inadequate given the gravity of the crime.