Breaking News

Punjab ਸ਼ਰਮਨਾਕ: ਫ਼ਰੀਦਕੋਟ ’ਚ ਭਿਆਨਕ ਹਾਦਸੇ ਤੋਂ ਬਾਅਦ ਰੇਹੜੀ ’ਤੇ ਲਿਜਾਈ ਗਈ ਲਾਸ਼

Punjab

ਸ਼ਰਮਨਾਕ: ਫ਼ਰੀਦਕੋਟ ’ਚ ਭਿਆਨਕ ਹਾਦਸੇ ਤੋਂ ਬਾਅਦ ਰੇਹੜੀ ’ਤੇ ਲਿਜਾਈ ਗਈ ਲਾਸ਼

 

 

 

 

ਇੱਥੋਂ ਦੀ ਫ਼ਿਰੋਜ਼ਪੁਰ ਸੜਕ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਸਬੰਧ ਵਿੱਚ ਇੱਕ ਵਾਇਰਲ ਹੋਈ ਵੀਡੀਓ ਨੇ ਲੋਕਾਂ ਵਿੱਚ ਰੋਸ ਪੈਦਾ ਕਰ ਦਿੱਤਾ। ਹਾਦਸੇ ਉਪਰੰਤ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਮ੍ਰਿਤਕ ਦੀ ਲਾਸ਼ ਨੂੰ ਪੁਲੀਸ ਕਰਮਚਾਰੀਆਂ…

 

 

 

ਇੱਥੋਂ ਦੀ ਫ਼ਿਰੋਜ਼ਪੁਰ ਸੜਕ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਸਬੰਧ ਵਿੱਚ ਇੱਕ ਵਾਇਰਲ ਹੋਈ ਵੀਡੀਓ ਨੇ ਲੋਕਾਂ ਵਿੱਚ ਰੋਸ ਪੈਦਾ ਕਰ ਦਿੱਤਾ। ਹਾਦਸੇ ਉਪਰੰਤ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਮ੍ਰਿਤਕ ਦੀ ਲਾਸ਼ ਨੂੰ ਪੁਲੀਸ ਕਰਮਚਾਰੀਆਂ ਦੀ ਮੌਜੂਦਗੀ ਦੇ ਬਾਵਜੂਦ, ਐਂਬੂਲੈਂਸ ਦੀ ਬਜਾਏ ਹੱਥ-ਰੇਹੜੀ ’ਤੇ ਲਿਜਾਇਆ ਜਾ ਰਿਹਾ ਸੀ।

 

 

 

 

ਜ਼ਿਕਰਯੋਗ ਹੈਕਿ ਇੱਕ ਈ-ਰਿਕਸ਼ਾ ਮੋਟਰਸਾਈਕਲ ਨਾਲ ਟਕਰਾਉਣ ਦੌਰਾਨ ਕਥਿਤ ਤੌਰ ‘ਤੇ ਇੱਕ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਲਾਂਕਿ, ਲਾਸ਼ ਨੂੰ ਲਿਜਾਣ ਲਈ ਢੁਕਵੇਂ ਵਾਹਨ ਦੀ ਵਰਤੋਂ ਦੀ ਥਾਂ ਰੇਹੜੀ ’ਤੇ ਲੈ ਕੇ ਜਾਣ ਕਾਰਨ ਸਥਾਨਕ ਲੋਕਾਂ ਅਤੇ ਸੋਸ਼ਲ ਮੀਡੀਆ ਵਰਤੋਂਕਾਰਾਂ ਦੋਵਾਂ ਨੇ ਸਖ਼ਤ ਆਲੋਚਨਾ ਕੀਤੀ ਹੈ।

 

 

 

 

 

ਐਡਵੋਕੇਟ ਕਰਨਦੀਪ ਭੁੱਲਰ ਨੇ ਸਥਿਤੀ ਨੂੰ ਸੰਭਾਲਣ ਦੇ ਢੰਗ ਦੀ ਸਖ਼ਤ ਨਿੰਦਾ ਕੀਤੀ, ਇਸ ਨੂੰ ਸ਼ਰਮਨਾਕ ਅਤੇ ਅਣਮਨੁੱਖੀ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਐਮਰਜੈਂਸੀ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਦੇ ਬਾਵਜੂਦ, ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।

 

 

 

 

 

 

ਐਡਵੋਕੇਟ ਭੁੱਲਰ ਨੇ ਕਿਹਾ, ‘‘ਇਹ ਸ਼ਰਮ ਦੀ ਗੱਲ ਹੈ ਕਿ ਅਧਿਕਾਰੀ ਮ੍ਰਿਤਕ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਨਹੀਂ ਕਰ ਸਕੇ। ਵਾਇਰਲ ਵੀਡੀਓ ਨੇ ਜਨਤਕ ਸਿਹਤ ਢਾਂਚੇ ਬਾਰੇ ਸਰਕਾਰ ਦੇ ਖੋਖਲੇ ਦਾਅਵਿਆਂ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰ ਦਿੱਤਾ ਹੈ।’’ ਉਨ੍ਹਾਂ ਨੇ ਅੱਗੇ ਫ਼ਰੀਦਕੋਟ ਪੁਲੀਸ, ਸਿਹਤ ਵਿਭਾਗ ਅਤੇ ਸਥਾਨਕ ਵਿਧਾਇਕ ਨੂੰ ਬੁਨਿਆਦੀ ਐਮਰਜੈਂਸੀ ਜਵਾਬ ਸਹੂਲਤਾਂ ਦੀ ਅਣਹੋਂਦ ਲਈ ਸਮੂਹਿਕ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ।

 

 

 

 

 

 

ਇਸ ਘਟਨਾ ਨੇ ਛੋਟੇ ਕਸਬਿਆਂ ਵਿੱਚ ਐਮਰਜੈਂਸੀ ਸਿਹਤ ਪ੍ਰਣਾਲੀਆਂ ਦੀ ਸਥਿਤੀ ਅਤੇ ਐਂਬੂਲੈਂਸਾਂ ਦੀ ਉਪਲਬਧਤਾ ‘ਤੇ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ, ਜਿਸ ਵਿੱਚ ਲੋਕ ਅਧਿਕਾਰੀਆਂ ਤੋਂ ਜਵਾਬਦੇਹੀ ਅਤੇ ਤੁਰੰਤ ਸੁਧਾਰਾਂ ਦੀ ਮੰਗ ਕਰ ਰਹੇ ਹਨ।

Check Also

Muscat ‘ਚੋਂ ਆਈ ਪੰਜਾਬਣ ਨੇ ਸੁਣਾਈ ਆਪਣੀ ਹੱਢਬੀਤੀ , ਸੁਣ ਕੇ ਕੰਬ ਜਾਵੇਗੀ ਰੂਹ

Muscat ‘ਚੋਂ ਆਈ ਪੰਜਾਬਣ ਨੇ ਸੁਣਾਈ ਆਪਣੀ ਹੱਢਬੀਤੀ , ਸੁਣ ਕੇ ਕੰਬ ਜਾਵੇਗੀ ਰੂਹ   …