Rohit Godara made serious allegations against Lawrence Bishnoi, calls him a ‘traitor’
Gangster ਲਾਰੈਂਸ ਬਿਸ਼ਨੋਈ ਦਾ ਧੜਾ ਹੋਇਆ ਦੋਫਾੜ
ਗੈਂਗਸਟਰ ਰੋਹਿਤ ਗੋਦਾਰਾ ਨੇ ਲਾਰੈਂਸ ਬਿਸ਼ਨੋਈ ਨੂੰ ਦੱਸਿਆ ਗਦਾਰ
Gangster Lawrence Bishnoi news: ਗੈਂਸਟਰ ਰੋਹਿਤ ਗੋਦਾਰਾ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਹਲਚਲ ਮਚਾ ਦਿੱਤੀ ਹੈ। ਇਸ ਵਾਰ ਉਸ ਨੇ ਆਪਣੇ ਸਾਥੀ ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਨਿਸ਼ਾਨਾ ਸਾਧਦੇ ਹੋਏ ਉਸ ਨੂੰ ਗਦਾਰ ਕਰਾਰ ਦਿੱਤਾ ਹੈ। ਗੋਦਾਰਾ ਨੇ ਗੰਭੀਰ ਆਰੋਪ ਲਗਾਇਆ ਕਿ ਲਾਰੈਂਸ ਨੇ ਆਪਣੇ ਭਰਾ ਅਨਮੋਲ ਨੂੰ ਬਚਾਉਣ ਦੇ ਲਈ ਅਮਰੀਕੀ ਏਜੰਸੀਆਂ ਨਾਲ ਹੱਥ ਮਿਲਾ ਲਿਆ ਹੈ ਅਤੇ ਹੁਣ ਦੇਸ਼ ਦੀ ਖੁਫ਼ੀਆ ਜਾਣਕਾਰੀ ਉਹ ਲੀਕ ਕਰਦਾ ਹੈ।
ਗੋਦਾਰਾ ਨੇ ਆਪਣੀ ਪੋਸਟ ’ਚ ਕਿਹਾ ਕਿ ਲਾਰੈਂਸ ਨੂੰ ਸਨਾਤਨ ਧਰਮ ਦਾ ਕੋਈ ਅਰਥ ਤੱਥ ਨਹੀਂ ਪਤਾ, ਉਹ ਕੇਵਲ 9 ਦਿਨ ਦਾ ਵਰਤ ਰੱਖ ਕੇ ਅਤੇ ਮੀਡੀਆ ਨੂੰ ਫ਼ੋਨ ਲਗਾ ਕੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਨੇ ਦਾਅਵਾ ਕੀਤਾ ਕਿ ਲਾਰੈਂਸ ਅਸਰ ’ਚ ਧਾਰਮਿਕ ਨਹੀਂ ਬਲਕਿ ਦਿਖਾਵੇ ਦਾ ਹੀ ਸਨਾਤਨੀ ਹੈ।
ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਲਿਖਿਆ
ਸਾਰੇ ਭਰਾਵਾਂ ਨੂੰ ਰਾਮ ਰਾਮ
ਮੈਂ ਰੋਹਿਤ ਗੋਦਾਰਾ, ਗੋਲਡੀ ਬਰਾੜ ਭਰਾ ਮੈਂ ਤੁਹਾਨੂੰ ਦੱਸ ਦਿਆਂ! ਇਹ ਜੋ ਸਾਡੇ ਖਿਲਾਫ ਫੇਸਬੁੱਕ ਪੋਸਟ ਜੋ ਮੀਡੀਆ ’ਚ ਚੱਲ ਰਿਹਾ ਹੈ। ਇਹ ਬਾਕਸਰ ਸ਼ਰਾਬ ਪੀ ਕੇ ਉਸ ਕੁੱਤੇ ਦੇ ਕਹਿਣ ’ਤੇਗਲਤ ਪੋਸਟ ਕਰਦਾ ਹੈ। ਸਵੇਰੇ ਇਹ ਸਾਡੇ ਤੋਂ ਮੁਆਫੀ ਮੰਗਦਾ ਹੈ! ਇਸ ਦੀ ਰਿਕਾਰਡਿੰਗ ਹੈ ਸਾਡੇ ਕੋਲ ਜੋ ਅਸੀਂ ਤੁਹਾਨੂੰ ਭੇਜ ਦਿੱਤੀ ਹੈ।
ਇਹ ਮੋਟਰਸਾਈਕਲ ਚੋਰ ਹੈ! ਉਸ ਕੁੱਤੇ (ਲਾਰੈਂਸ ਬਿਸ਼ਨੋਈ) ਦੀ ਔਕਾਤ ਨਹੀਂ ਸਾਡੇ ਨਾਲ ਲੜਨ ਦੀ। ਇਸ ਲਾਰੈਂਸ ਤੋਂ ਵੱਡਾ ਚੋਰ ਅਤੇ ਗਦਾਰ ਤਾਂ ਪੂਰੇ ਵਿਸ਼ਵ ’ਚ ਨਹੀਂ ਹੈ। ਇਸ ਨੇ ਦੇਸ਼ ਦੇ ਨਾਲ ਗਦਾਰੀ ਕੀਤੀ ਹੈ। ਅਮਰੀਕੀ ਏਜੰਸੀ ਨਾਲਮਿਲ ਕੇ ਆਪਣੇ ਭਰਾ (ਅਨਮੋਲ) ਨੂੰ ਬਚਾਇਆ ਅਤੇ ਹੁਣ ਦੇਸ਼ ਦੀ ਖੁਫ਼ੀਆ ਜਾਣਕਾਰੀ ਉਨ੍ਹਾਂ ਨੂੰ ਦੱਸਦਾ ਹੈ। ਉਨ੍ਹਾਂ ਨੂੰ ਅਸੀਂ ਜਿੰਨੇਵੀ ਭਰਾ ਬਾਹਰ ਬੈਠੇ ਹਾਂ,ਉਨ੍ਹਾਂ ਸਭਦੀ ਮੁਖਬੀਰਕਰਦਾ ਹੈਅਤੇ ਇਹ ਉਸ ਦੇ (ਸਲਮਾਨ ਖਾਨ) ਨਾਮ ਜੋ ਫੇਮ ਲੈਂਦਾ ਰਹਿੰਦਾ ਹੈ।
ਇਹ ਖੁਦ ਸਾਨੂੰ ਕਹਿੰਦਾ ਆਇਆ ਹੈ ਕਿ ਭਰਾ ਫੇਮ ਦੇ ਲਈ ਇਸ ਨੂੰ ਮਾਰਨਾ ਹੈ ਅਤੇ ਜਿਸ ਚੀਨੂ ਭੈਣ (ਆਨੰਦਪਾਲ ਜੀ) ਦੇ ਲਈ ਇਹ ਗਲਤ ਬੋਲ ਰਿਹਾ ਹੈ। ਉਸ ਨੂੰ ਇਹ ਭੈਣ ਕਹਿੰਦਾ ਸੀ। ਉਹ ਸਾਡੀ ਛੋਟੀ ਭੈਣ ਹੈ ਅਤੇ ਇਸ ਨੂੰ ਸਨਾਤਨ ਨਾਮਦਾ ਅਰਥਵੀ ਨਹੀਂ ਪਤਾ। 9 ਦਿਨ ਨਵਰਾਤੇਕਰਨ ਤੋਂ ਪਹਿਲਾਂ ਤਾਂ ਮੀਡੀਆ ਨੂੰ ਫੋਨ ਕਰਕੇ ਦੱਸਦਾ ਹੈ। ਇਹ (ਲਾਰੈਂਸ) ਗਦਾਰ ਅਤੇ ਕੁੱਤਾ ਹੈ। ਮੀਡੀਆ ਨੂੰ ਮੇਰੀ ਬੇਨਤੀ ਹੈ ਕਿ ਇਸ ਕੁੱਤੇ ਦੇ ਨਾਲ ਸਾਡੀ ਕੋਈ ਫੋਟੋ ਅਤੇ ਸਾਡਾ ਨਾਮ ਨਾ ਜੋੜੇ।
ਰੋਹਿਤ ਗੋਦਾਰਾ ਨੇ ਕੀ ਲਿਖਿਆ ਪੋਸਟ…
“ਸਾਰੇ ਭਰਾਵਾਂ ਨੂੰ ਰਾਮ ਰਾਮ’’
ਮੈਂ ਰੋਹਿਤ ਗੋਦਾਰਾ, ਗੋਲਡੀ ਬਰਾੜ , ਮੈਂ ਤੁਹਾਨੂੰ ਦੱਸਦਾ ਹਾਂ! ਸਾਡੇ ਵਿਰੁੱਧ ਇਹ ਫੇਸਬੁੱਕ ਪੋਸਟ ਜੋ ਮੀਡੀਆ ਵਿੱਚ ਘੁੰਮ ਰਹੀ ਹੈ! ਇਹ ਬਾਕਸਰ ਸ਼ਰਾਬ ਪੀਕੇ ਉਸ ਕੁੱਤੇ ਦੇ ਕਹਿਣ ‘ਤੇ ਗਲਤ ਪੋਸਟ ਕਰਦਾ ਹੈ। ਸਵੇਰੇ, ਉਹ ਸਾਡੇ ਤੋਂ ਮੁਆਫੀ ਮੰਗਦਾ ਹੈ! ਸਾਡੇ ਕੋਲ ਇਸਦੀ ਰਿਕਾਰਡਿੰਗ ਹੈ, ਜੋ ਅਸੀਂ ਤੁਹਾਨੂੰ ਭੇਜੀ ਹੈ ! ਉਹ ਇੱਕ ਮੋਟਰਸਾਈਕਲ ਚੋਰ ਹੈ! ਉਸ ਕੁੱਤੇ (ਲਾਰੈਂਸ ਬਿਸ਼ਨੋਈ) ਦੀ ਔਕਾਤ ਨਹੀਂ ਸਾਡੇ ਨਾਲ ਲੜਨ ਦੀ। ਪੂਰੀ ਦੁਨੀਆ ਵਿੱਚ ਲਾਰੈਂਸ ਤੋਂ ਵੱਡਾ ਕੋਈ ਚੋਰ ਅਤੇ ਗੱਦਾਰ ਨਹੀਂ ਹੈ ! ਉਸਨੇ ਦੇਸ਼ ਨਾਲ ਧੋਖਾ ਕੀਤਾ! ਉਸਨੇ ਇੱਕ ਅਮਰੀਕੀ ਏਜੰਸੀ ਨਾਲ ਮਿਲੀਭੁਗਤ ਕਰਕੇ ਆਪਣੇ ਭਰਾ (ਅਨਮੋਲ) ਨੂੰ ਬਚਾਇਆ! ਅਤੇ ਹੁਣ ਉਹ ਉਨ੍ਹਾਂ ਨੂੰ ਦੇਸ਼ ਦੀ ਖੂਫ਼ੀਆ ਗੱਲਾਂ ਦੱਸ ਰਿਹਾ ਹੈ! ਅਤੇ ਉਨ੍ਹਾਂ ਨੂੰ ਅਸੀਂ ਜਿੰਨੇ ਵੀ ਭਾਈ ਬਾਹਰ ਬੈਠੇ ਹਨ, ਉਨ੍ਹਾਂ ਸਾਰੇ ਭਰਾਵਾਂ ਦੀ ਮੁਖਬਰੀ ਕਰਦਾ ਹੈ। ! ਇਹ ਉਸਦੇ ਸਲਮਾਨ ਖਾਨ ਨਾਮ ਦਾ ਜੋ ਫੇਮ ਲੈਂਦਾ ਰਹਿੰਦਾ ਹੈ ! ਉਹ ਖੁਦ ਸਾਨੂੰ ਦੱਸ ਰਿਹਾ ਹੈ ਕਿ ਭਰਾ ਫੇਮ ਲਈ ਇਸ ਨੂੰ ਮਾਰਨਾ ਹੈ। ਅਤੇ ਜਿਸ ਚੀਨੂ ਭੈਣ (ਆਨੰਦਪਾਲ ਜੀ), ਲਈ ਗ਼ਲਤ ਬੋਲ ਰਿਹਾ ਹੈ, ਉਸਨੂੰ ਇਹ ਭੈਣ ਕਹਿੰਦਾ ਸੀ! ਉਹ ਸਾਡੀ ਛੋਟੀ ਭੈਣ ਹੈ!” ਅਤੇ ਇਸਨੂੰ ਸਨਾਤਨ ਨਾਮ ਦਾ ਅਰਥ ਵੀ ਨਹੀਂ ਪਤਾ! ਨੌਂ ਦਿਨਾਂ ਦੀ ਨਵਰਾਤਰੀ ਮਨਾਉਣ ਤੋਂ ਪਹਿਲਾਂ ਹੀ, ਉਹ ਮੀਡੀਆ ਨੂੰ ਫ਼ੋਨ ਕਰਕੇ ਦੱਸਦਾ ਹੈ। ਇਹ (ਲਾਰੈਂਸ) ਇੱਕ ਗੱਦਾਰ ਅਤੇ ਕੁੱਤਾ ਹੈ ! ਮੀਡੀਆ ਨੂੰ ਮੇਰੀ ਬੇਨਤੀ ਹੈ ਇਸ ਨਾਲ ਸਾਡੀ ਕੋਈ ਫੋਟੋ ਅਤੇ ਸਦਾ ਨਾਮ ਨਾ ਜੋੜੋ।
ਸਲਮਾਨ ਖਾਨ ਨੂੰ ਲੈ ਕੇ ਸਨਸਨੀਖੇਜ਼ ਦੋਸ਼…
ਗੋਦਾਰਾ ਨੇ ਆਪਣੀ ਪੋਸਟ ਵਿੱਚ ਸਲਮਾਨ ਖਾਨ ਵਿਰੁੱਧ ਵੀ ਸਨਸਨੀਖੇਜ਼ ਦੋਸ਼ ਲਗਾਏ। ਉਸਨੇ ਲਿਖਿਆ ਕਿ ਲਾਰੈਂਸ ਦਾ ਅਸਲਈ ਮਕਸਦ ਸਲਮਾਨ ਨੂੰ ਮਾਰ ਕੇ ਫੇਮ ਹਾਸਲ ਕਰਨਾ ਹੈ, ਨਾ ਕਿ ਕਿਸੇ ਵਿਚਾਰਧਾਰਕ ਜਾਂ ਧਾਰਮਿਕ ਕਾਰਨਾਂ ਕਰਕੇ । ਇਹ ਧਿਆਨ ਦੇਣ ਯੋਗ ਹੈ ਕਿ ਅਦਾਕਾਰਾ ਦਿਸ਼ਾ ਪਾਟਨੀ ਦੇ ਘਰ ਦੇ ਬਾਹਰ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੇ ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਕਾਰ ਸ਼ਬਦੀ ਜੰਗ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਰੋਹਿਤ ਗੋਦਾਰਾ ਨੇ ਆਪਣੇ ਬਿਆਨ ਵਿੱਚ ਇਹ ਵੀ ਦਾਅਵਾ ਕੀਤਾ ਕਿ ਲਾਰੈਂਸ ਬਿਸ਼ਨੋਈ ਉਸ ਨਾਲ ਮੁਕਾਬਲਾ ਕਰਨ ਦੀ ਔਕਾਤ ਨਹੀਂ ਰੱਖਦਾ ਅਤੇ ਉਸਨੇ ਦੇਸ਼ ਨਾਲ ਗੱਦਾਰੀ ਕੀਤੀ ਹੈ। ਇਸ ਦੌਰਾਨ, ਲਾਰੈਂਸ ਗੈਂਗ ਦੇ ਇੱਕ ਕਰੀਬੀ ਸਾਥੀ ਹਰੀ ਬਾਕਸਰ ਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਗੋਦਾਰਾ ਨੂੰ “ਨਕਲੀ ਸਨਾਤਨੀ” ਦੱਸਿਆ ਸੀ।
ਰੋਹਿਤ ਗੋਦਾਰਾ, ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਕਦੇ ਇੱਕੋ ਹੀ ਗੈਂਗ ਦਾ ਹਿੱਸਾ ਸਨ, ਪਰ ਇਸ ਸਾਲ ਉਨ੍ਹਾਂ ਵਿਚਕਾਰ ਦਰਾਰ ਪੈ ਗਈ। ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਹੁਣ ਇਕੱਠੇ ਹਨ, ਜਦੋਂ ਕਿ ਲਾਰੈਂਸ ਬਿਸ਼ਨੋਈ ਦਾ ਗੈਂਗ ਵੱਖ ਹੋ ਚੁੱਕਿਆ ਹੈ।