Breaking News

US President Donald Trump ਟਰੰਪ ਨੇ ਭਾਰਤ-ਪਾਕਿਸਤਾਨ ਜੰਗ ਰੁਕਵਾਉਣ ਦਾ ਮੁੜ ਕੀਤਾ ਦਾਅਵਾ

US President Donald Trump says, “…China and India are the primary funders of the ongoing war by continuing to purchase Russian oil.

-ਟਰੰਪ ਨੇ ਯੂਐਨ ਦੀ ਸਟੇਜ ਤੋਂ ਯੂਐਨ ਤੇ ਯੂਰਪ ਨੂੰ ਰਗੜੇ ਲਾਏ

ਯੂ ਐਨ ਵਿੱਚ ਟਰੰਪ: ਸੁਣਾਉਣ, ਡਰਾਉਣ ਤੋਂ ਸਹਿਮਤ ਹੋਣ ਤੱਕ
ਸੰਯੁਕਤ ਰਾਸ਼ਟਰ ਮਹਾਸਭਾ ’ਚ ਦਿੱਤਾ 55 ਮਿੰਟਾਂ ਦਾ ਭਾਸ਼ਣ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਰੋਕਿਆ ਹੈ। ਉਨ੍ਹਾਂ ਨੇ 15 ਮਿੰਟ ਲਈ ਭਾਸ਼ਣ ਦੇਣਾ ਸੀ, ਪਰ ਉਨ੍ਹਾਂ 55 ਮਿੰਟ ਤੱਕ ਭਾਸ਼ਣ ਦਿੱਤਾ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ (UNGA) ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ, “ਸੰਯੁਕਤ ਰਾਸ਼ਟਰ ਦੁਨੀਆ ਵਿੱਚ ਚੱਲ ਰਹੀਆਂ ਸੱਤ ਜੰਗਾਂ ਨੂੰ ਰੋਕਣ ਲਈ ਜ਼ਿੰਮੇਵਾਰ ਸੀ, ਪਰ ਮੈਂ ਉਨ੍ਹਾਂ ਸਾਰਿਆਂ ਨੂੰ ਖਤਮ ਕਰ ਦਿੱਤਾ।”

ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ, ਅਮਰੀਕੀ ਆਰਥਿਕ ਸਥਿਤੀ, ਰੂਸ-ਯੂਕਰੇਨ ਯੁੱਧ, ਇਜ਼ਰਾਈਲ-ਹਮਾਸ ਯੁੱਧ ਅਤੇ ਕਾਰਬਨ ਫੁੱਟਪ੍ਰਿੰਟ ਵਰਗੇ ਮੁੱਦਿਆਂ ‘ਤੇ ਗੱਲ ਕੀਤੀ। ਟਰੰਪ ਦੇ ਭਾਸ਼ਣ ਦੀ ਸ਼ੁਰੂਆਤ ਵਿੱਚ ਟੈਲੀਪ੍ਰੋਂਪਟਰ ਖਰਾਬ ਹੋ ਗਿਆ। ਉਨ੍ਹਾਂ ਨੇ ਜਵਾਬ ਦਿੱਤਾ, “ਇਹ ਕੋਈ ਸਮੱਸਿਆ ਨਹੀਂ ਹੈ, ਇਹ ਤੁਸੀਂ ਦਿਲੋਂ ਕਿਵੇਂ ਬੋਲਦੇ ਹੋ।” ਇਹ ਟਰੰਪ ਦਾ ਆਪਣੇ ਦੂਜੇ ਕਾਰਜਕਾਲ ਵਿੱਚ UNGA ਨੂੰ ਪਹਿਲਾ ਸੰਬੋਧਨ ਸੀ। ਉਨ੍ਹਾਂ ਨੇ ਆਖਰੀ ਵਾਰ 2020 ਵਿੱਚ ਅਮਰੀਕੀ ਰਾਸ਼ਟਰਪਤੀ ਵਜੋਂ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ।

-ਟਰੰਪ ਨੇ ਯੂਐਨ ਦੀ ਸਟੇਜ ਤੋਂ ਯੂਐਨ ਤੇ ਯੂਰਪ ਨੂੰ ਰਗੜੇ ਲਾਏ

ਯੂ ਐਨ ਵਿੱਚ ਟਰੰਪ: ਸੁਣਾਉਣ, ਡਰਾਉਣ ਤੋਂ ਸਹਿਮਤ ਹੋਣ ਤੱਕ
-ਇਮੀਗਰੇਸ਼ਨ ਬਾਰੇ ਯੂਰਪ ਦੀ ਰੇਲ ਬਣਾਈ, ਕਿਹਾ; “ਆਪਣੇ ਖੂਨ ਤੇ ਆਪਣੀ ਮਿੱਟੀ ਵਾਲੇ” ਲੋਕਾਂ ਨੂੰ ਇਮੀਗਰੇਸ਼ਨ ਦਿਓ, ਮੌਸਮੀ ਤਬਦੀਲੀ (ਗਲੋਬਲ ਵਾਰਮਿੰਗ) ਦੇ ਰੌਲੇ ਨੂੰ “ਦੁਨੀਆ ਦਾ ਸਭ ਤੋਂ ਵੱਡਾ ਧੋਖਾ” ਦੱਸਿਆ-
***************
ਅਮਰੀਕਨ ਰਾਸ਼ਟਰਪਤੀ ਡੌਨਲਡ ਟਰੰਪ ਛੇ ਸਾਲਾਂ ਬਾਅਦ ਪਹਿਲੀ ਵਾਰ ਸੰਯੁਕਤ ਰਾਸ਼ਟਰ (ਯੂ ਐਨ) ਦੇ ਜਨਰਲ ਅਸੈਂਬਲੀ ਹਾਲ ਦੇ ਮੰਚ ‘ਤੇ ਆਏ ਅਤੇ ਇਸ ਸੰਸਥਾ ‘ਤੇ ਸ਼ਰੇਆਮ ਹਮਲਾ ਬੋਲ ਦਿੱਤਾ। ਉਨ੍ਹਾਂ ਇਸਨੂੰ ਬੇਅਸਰ, ਭ੍ਰਿਸ਼ਟ ਅਤੇ ਹਾਨੀਕਾਰਕ ਗਲੋਬਲ ਤਾਕਤ ਕਰਾਰ ਦਿੱਤਾ, ਜੋ ਸਹੀ ਅਗਵਾਈ ਨਹੀਂ ਕਰ ਰਹੀ।
ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ 80ਵੇਂ ਵਰ੍ਹੇ ‘ਤੇ ਬੋਲਦਿਆਂ, ਟਰੰਪ ਨੇ ਦੇਸ਼ਾਂ ਨੂੰ ਆਪਣੀਆਂ ਸਰਹੱਦਾਂ ਬੰਦ ਕਰਨ ਤੇ ਵਿਦੇਸ਼ੀਆਂ ਨੂੰ ਕੱਢਣ ਲਈ ਕਿਹਾ, ਸੰਯੁਕਤ ਰਾਸ਼ਟਰ ‘ਤੇ “ਗਲੋਬਲ ਮਾਈਗ੍ਰੇਸ਼ਨ ਏਜੰਡਾ” ਚਲਾਉਣ ਦਾ ਦੋਸ਼ ਲਗਾਇਆ ਅਤੇ ਮੁਲਕਾਂ ਦੇ ਆਗੂਆਂ ਨੂੰ ਕਿਹਾ ਕਿ ਇਹ ਸੰਸਥਾ “ਤੁਹਾਡੇ ਦੇਸ਼ਾਂ ‘ਤੇ ਹਮਲੇ ਲਈ ਫੰਡਿੰਗ ਕਰ ਰਹੀ ਹੈ”।
ਟਰੰਪ ਨੇ ਕਿਹਾ ਕਿ ਖੁੱਲ੍ਹੀਆਂ ਸਰਹੱਦਾਂ ਦੇ ਨਾਕਾਮ ਤਜ਼ਰਬੇ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਤੁਹਾਨੂੰ ਇਹ ਸਭ ਹੁਣੇ ਹੀ ਖਤਮ ਕਰਨਾ ਪੈਣਾ ਕਿਉਕਿ ਤੁਹਾਡੇ ਦੇਸ਼ ਨਰਕ ਵੱਲ ਜਾ ਰਹੇ ਹਨ।
ਯੂਰਪੀ ਨੇਤਾਵਾਂ ਨੂੰ ਸਿੱਧਾ ਸੰਬੋਧਨ ਕਰਦਿਆਂ, ਟਰੰਪ ਨੇ ਉਨ੍ਹਾਂ ‘ਤੇ “ਆਪਣੀ ਵਿਰਾਸਤ ਬਰਬਾਦ ਕਰ ਲੈਣ” ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਲੋਕਾਂ ‘ਚ ਸੱਚੇ-ਸੁੱਚੇ ਬਣਨ ਲਈ ਇਹ ਆਗੂ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਨੂੰ ਆਗਿਆ ਦੇ ਰਹੇ ਹਨ, ਜੋ ਯੁਰਪ ਨੂੰ ਨਰਕ ਬਣਾ ਰਹੀ ਹੈ।

ਆਪਣੇ ਭਾਸ਼ਣ ਵਿੱਚ ਟਰੰਪ ਨੇ ਯੂਰਪੀ ਨੇਤਾਵਾਂ ਨੂੰ “ਆਪਣੇ ਖੂਨ ਤੇ ਆਪਣੀ ਮਿੱਟੀ ਵਾਲੇ” ਲੋਕਾਂ ਨੂੰ ਇਮੀਗਰੇਸ਼ਨ ਦਿਓ, ਜਿਸ ਵਿੱਚ ਉਸਨੇ ਅਮਰੀਕਾ ਦੀ ਹਾਲੀਆ ਇਮੀਗ੍ਰੇਸ਼ਨ ਨੀਤੀ ਨੂੰ ਸੰਸਾਰ ਲਈ ਮਾਡਲ ਵਜੋਂ ਪੇਸ਼ ਕੀਤਾ।
ਟਰੰਪ ਨੇ ਕਿਹਾ ਕਿ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਰੋਕਦੇ, ਜਿਨ੍ਹਾਂ ਨੂੰ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ, ਜਿਨ੍ਹਾਂ ਨਾਲ ਤੁਹਾਡੀ ਕੋਈ ਸਾਂਝ ਨਹੀਂ, ਤਾਂ ਤੁਹਾਡਾ ਦੇਸ਼ ਫੇਲ੍ਹ ਹੋ ਜਾਵੇਗਾ।
ਟਰੰਪ ਨੇ ਕਿਹਾ ਕਿ ਉਸਨੇ ਆਪਣੇ ਅੱਠ ਮਹੀਨਿਆਂ ਦੇ ਪ੍ਰਸ਼ਾਸਨ ਦੌਰਾਨ ਸੱਤ ਯੁੱਧ ਠੱਪ ਕੀਤੇ, ਜਦਕਿ ਸੰਯੁਕਤ ਰਾਸ਼ਟਰ ਨੇ ਸਿਰਫ਼ ਫੋਕੀ ਬਿਆਨਬਾਜ਼ੀ ਕੀਤੀ।
ਟਰੰਪ ਨੇ ਗਰੀਨ ਐਨਰਜੀ ਪ੍ਰੋਗਰਾਮਾਂ ‘ਤੇ ਵੀ ਹਮਲਾ ਕੀਤਾ ਅਤੇ ਕਿਹਾ ਕਿ ਇਹ ਵਿਕਸਤ ਦੇਸ਼ਾਂ ਤੋਂ ਮੈਨੂਫੈਕਚਰਿੰਗ ਤਾਕਤ ਲੈ ਕੇ ਉਨ੍ਹਾਂ ਦੇਸ਼ਾਂ ਨੂੰ ਦੇ ਰਹੇ ਹਨ, ਜੋ ਪ੍ਰਦੂਸ਼ਣ ਕਰਦੇ ਹਨ ਤੇ ਨਿਯਮ ਤੋੜ ਕੇ ਪੈਸਾ ਕਮਾ ਰਹੇ ਹਨ। ਇਸਤੋਂ ਵੱਡੀ ਠੱਗੀ ਕੋਈ ਹੋਰ ਨਹੀਂ।
ਪੈਰਿਸ ਮੌਸਮੀ ਸਮਝੌਤੇ ਨੂੰ ਦੁਬਾਰਾ ਨਿਸ਼ਾਨਾ ਬਣਾਉਂਦਿਆਂ, ਟਰੰਪ ਨੇ ਕਿਹਾ ਕਿ ਮੌਸਮੀ ਤਬਦੀਲੀ “ਦੁਨੀਆ ਦਾ ਸਭ ਤੋਂ ਵੱਡਾ ਧੋਖਾ” ਹੈ। ਉਸਨੇ ਹਵਾ ਦੇ ਟਰਬਾਈਨਾਂ ਵਰਗੇ ਨਵੀਕਰਨਯੋਗ ਸਰੋਤਾਂ ਦਾ ਮਖੌਲ ਉਡਾਇਆ ਤੇ ਕਿਹਾ ਕਿ “ਹਰਾ ਏਜੰਡਾ” ਦੇਸ਼ਾਂ ਨੂੰ “ਬਰਬਾਦੀ ਦੇ ਕਿਨਾਰੇ” ਲੈ ਗਿਆ ਹੈ।
ਟਰੰਪ ਨੇ ਯੂਕਰੇਨ ਜੰਗ ਦੇ ਸੰਬੰਧ ਵਿੱਚ ਕਿਹਾ ਕਿ ਉਹ ਰੂਸ ‘ਤੇ ਭਾਰੀ ਟੈਰਿਫ਼ ਲਗਾਉਣ ਦੀ ਪੇਸ਼ਕਸ਼ ਕਰੇਗਾ ਪਰ ਯੂਰਪੀ ਦੇਸ਼ਾਂ ਨੂੰ ਸਭ ਤੋਂ ਪਹਿਲਾਂ ਰੂਸੀ ਊਰਜਾ ਖਰੀਦਣੀ ਬੰਦ ਕਰਨੀ ਪਵੇਗੀ। ਚੀਨ ਤੇ ਭਾਰਤ ਦਾ ਜ਼ਿਕਰ ਕਰਦਿਆਂ ਟਰੰਪ ਨੇ ਕਿਹਾ ਕਿ ਇਹ ਦੋਵੇਂ ਮੁਲਕ ਜੰਗ ਨੂੰ ਪੈਸਾ ਦੇ ਰਹੇ ਹਨ।
ਟਰੰਪ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਨਾਟੋ ਦੇਸ਼ ਅਜੇ ਵੀ ਰੂਸੀ ਉਰਜਾ ਲੈ ਰਹੇ ਹਨ। ਸੋਚੋ— ਉਹ ਆਪਣੇ ਵਿਰੁੱਧ ਜੰਗ ਨੂੰ ਫੰਡ ਕਰ ਰਹੇ ਹਨ। ਇਹ ਕਿਸੇ ਨੇ ਕਦੇ ਸੁਣਿਆ ਸੀ?
ਉਸਨੇ ਇਹ ਵੀ ਕਿਹਾ ਕਿ ਸੰਸਾਰ ਨੂੰ ਪਰਮਾਣੂ ਹਥਿਆਰਾਂ ਦੇ ਫੈਲਾਅ ਨੂੰ ਰੋਕਣ ਲਈ ਇਕੱਠੇ ਹੋਣਾ ਪਵੇਗਾ ਅਤੇ ਜੈਵਿਕ ਹਥਿਆਰਾਂ ਦੀ ਵਰਤੋਂ ਰੋਕਣ ਲਈ ਨਵੀਂ ਕੋਸ਼ਿਸ਼ ਸ਼ੁਰੂ ਕਰਨੀ ਪਵੇਗੀ। ਜੇ ਇਨ੍ਹਾਂ ਨੂੰ ਕਦੇ ਵਰਤਿਆ ਗਿਆ, ਤਾਂ ਦੁਨੀਆ ਖਤਮ ਹੋ ਜਾਵੇਗੀ। ਫਿਰ ਨਾ ਕੋਈ ਸੰਯੁਕਤ ਰਾਸ਼ਟਰ ਰਹਿਣਾ, ਨਾ ਕੁਝ ਹੋਰ।
ਆਪਣੇ ਭਾਸ਼ਣ ਦੌਰਾਨ ਉਸਨੇ ਹਰੇਕ ਦੀ ਨਿਖੇਧੀ ਹੀ ਕੀਤੀ ਪਰ ਸਿਰਫ਼ ਅਲ ਸਲਵਾਡੋਰ ਦੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ “ਅਮਰੀਕਾ ਵਿੱਚ ਦਾਖਲ ਹੋਏ ਅਪਰਾਧੀਆਂ ਨੂੰ ਜੇਲ੍ਹਾਂ ‘ਚ ਸੁੱਟਣ ਦਾ ਸਫਲ ਤੇ ਪੇਸ਼ਾਵਰ ਕੰਮ ਕੀਤਾ ਹੈ।
ਭਾਸ਼ਣ ਤੋਂ ਕੁਝ ਦੇਰ ਬਾਅਦ ਟਰੰਪ ਦਾ ਲਹਿਜ਼ਾ ਬਹੁਤ ਬਦਲ ਗਿਆ, ਜਦੋਂ ਉਸਦੀ ਮੁਲਾਕਾਤ ਸੰਯੁਕਤ ਰਾਸ਼ਟਰ ਦੇ ਆਗੂ ਅੰਟੋਨਿਓ ਗੁਟਰੇਜ਼ ਨਾਲ ਹੋਈ। ਬਦਲੇ ਹੋਏ ਟਰੰਪ ਨੇ ਕਿਹਾ: “ਸਾਡਾ ਦੇਸ਼ ਸੰਯੁਕਤ ਰਾਸ਼ਟਰ ਦੇ 100% ਨਾਲ ਖੜ੍ਹਾ ਹੈ। ਮੈਂ ਕਦੇ-ਕਦੇ ਇਸ ਨਾਲ ਅਸਹਿਮਤ ਹੁੰਦਾ ਹਾਂ ਪਰ ਮੈਂ ਇਸਦੇ ਨਾਲ ਹਾਂ ਕਿਉਂਕਿ ਇਸ ਸੰਸਥਾ ਵਿੱਚ ਸ਼ਾਂਤੀ ਲਈ ਬਹੁਤ ਸੰਭਾਵਨਾ ਹੈ।”
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

At the 80th session of the United Nations General Assembly (UNGA), US President Donald Trump says, “…China and India are the primary funders of the ongoing war by continuing to purchase Russian oil. But inexcusably, even NATO countries have not cut off much Russian energy and Russian energy products, which, as you know, I found out about two weeks ago, and I wasn’t happy. They’re funding the war against themselves. Who the hell ever heard of that one? In the event that Russia is not ready to make a deal to end the war, then the United States is fully prepared to impose a very strong round of powerful tariffs, which would stop the bloodshed, I believe, very quickly. For those tariffs to be effective, European nations, all of you are gathered here right now, would have to join us in adopting the exact same measures…”

At the 80th session of the United Nations General Assembly (UNGA), US President Donald Trump says, “In a period of just seven months, I have ended seven unendable wars. This includes Cambodia and Thailand, Kosovo and Serbia, Congo and Rwanda, Pakistan and India, Israel and Iran, Egypt and Ethiopia, and Armenia and Azerbaijan…”

Check Also

Rubal Sardar : ਹਾਸ਼ਿਮ ਗੈਂਗ ਦਾ ਮੈਂਬਰ ਰੂਬਲ ਸਰਦਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਬੂ

The Delhi Police on Saturday arrested a notorious gangster Rubal Sardar, a member of Hashim …