Breaking News

Hoshiarpur ਵਿਖੇ ਪ੍ਰਵਾਸੀਆਂ ਦੀ ਢਾਬੇ ‘ਤੇ ਸ਼ਰੇਆਮ ਗੁੰਡਾਗਰਦੀ! ਘੇਰ-ਘੇਰ ਕੁੱਟੇ ਲੋਕ, ਧਾਹਾਂ ਮਾਰ ਰੋਈ ਮਹਿਲਾ

Hoshiarpur ਵਿਖੇ ਪ੍ਰਵਾਸੀਆਂ ਦੀ ਢਾਬੇ ‘ਤੇ ਸ਼ਰੇਆਮ ਗੁੰਡਾਗਰਦੀ! ਘੇਰ-ਘੇਰ ਕੁੱਟੇ ਲੋਕ, ਧਾਹਾਂ ਮਾਰ ਰੋਈ ਮਹਿਲਾ

 

 

 

 

 

ਹੁਸ਼ਿਆਰਪੁਰ ਵਿਖੇ ਪ੍ਰਵਾਸੀਆਂ ਦੀ ਢਾਬੇ ‘ਤੇ ਸ਼ਰੇਆਮ ਗੁੰ. ਡਾਗਰਦੀ! ਘੇਰ-ਘੇਰ ਕੁੱ. ਟੇ ਲੋਕ, ਧਾਹਾਂ ਮਾਰ ਰੋਈ ਮਹਿਲਾ

 

 

 

 

 

ਹੁਸ਼ਿਆਰਪੁਰ ਦੇ ਮਾਹਿਲਪੁਰ ਅਧੀਨ ਆਉਂਦੇ ਪਿੰਡ ਪਥਰਾਲੇ ਵਿਚ ਦੇਰ ਰਾਤ ਪ੍ਰਵਾਸੀਆਂ ਵੱਲੋਂ ਇਕ ਢਾਬੇ ‘ਤੇ ਹਮਲਾ ਕਰ ਦਿੱਤਾ ਗਿਆ ਅਤੇ ਢਾਬੇ ਦੀ ਭੰਨਤੋੜ ਵੀ ਕਰ ਦਿੱਤੀ ਗਈ। ਮੌਕੇ ‘ਤੇ ਥਾਣਾ ਮਾਹਿਲਪੁਰ ਦੀ ਪੁਲਸ ਨੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

 

 

 

 

 

 

 

 

 

ਇਸ ਸਬੰਧੀ ਜਾਣਕਾਰੀ ਦਿੰਦੇ ਢਾਬੇ ਨੂੰ ਚਲਾਉਣ ਵਾਲੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਢਾਬੇ ‘ਤੇ ਤਿੰਨ ਤੋਂ ਚਾਰ ਗਾਹਕ ਰੋਟੀ ਖਾਣ ਆਏ ਹੋਏ ਸਨ ਅਤੇ ਉਨ੍ਹਾਂ ਦੇ ਮਾਲਕ ਨੇ ਕਿਹਾ ਸੀ ਕਿ ਜੇਕਰ ਕੋਈ ਅਣਪਛਾਤੀ ਗੱਡੀ ਇੱਧਰ ਆਉਂਦੀ ਹੈ ਤਾਂ ਉਸ ਨੂੰ ਸੂਚਿਤ ਕਰ ਦਿੱਤਾ ਜਾਵੇ।

 

 

 

 

 

 

 

 

ਇਸੇ ਤਰ੍ਹਾਂ ਉਸ ਨੇ ਆਪਣੇ ਮਾਲਕ ਨੂੰ ਦੱਸ ਦਿੱਤਾ ਕਿ ਇਥੇ ਇਕ ਅਣਪਛਾਤੀ ਗੱਡੀ ਆਈ ਹੈ ਅਤੇ ਤਾਂ ਬਾਅਦ ਵਿਚ ਗੱਡੀ ਚਲਾਉਣ ਵਾਲਾ ਮਾਲਕ ਉਸ ਦੇ ਘਰ ਨੇੜੇ ਰਹਿੰਦੇ ਪ੍ਰਵਾਸੀਆਂ ਨੂੰ ਇਕੱਠੇ ਕਰਕੇ ਜਦੋਂ ਆਇਆ ਤਾਂ ਉਨ੍ਹਾਂ ਨੇ ਭੁਲੇਖੇ ਨਾਲ ਅਤੇ ਫੈਕਟਰੀ ਦੇ ਬੰਦਿਆਂ ਨੂੰ ਗੱਡੀ ਵਾਲੇ ਬੰਦੇ ਸਮਝ ਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

 

 

 

 

ਇੰਨੇ ਨੂੰ ਇਕ ਰਾਹਗੀਰ ਆਉਂਦਾ ਹੈ ਤਾਂ ਪ੍ਰਵਾਸੀਆਂ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਵੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਜਾਂਦੀ ਹੈ। ਇਸ ਮੌਕੇ ਢਾਬਾ ਚਲਾਉਣ ਵਾਲੀ ਮਹਿਲਾ ਨੇ ਦੱਸਿਆ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਹਰ ਇਕ ਨੂੰ ਤੰਗ ਕੀਤਾ ਹੋਇਆ ਹੈ ਅਤੇ ਰਾਤ ਵੇਲੇ ਵੀ ਰੌਲਾ ਪਾਉਂਦੇ ਰਹਿੰਦੇ ਹਨ।

 

 

 

 

ਇਸ ਮੌਕੇ ਜਾਂਚ ਪੜਤਾਲ ਕਰਨ ਪਹੁੰਚੇ ਥਾਣਾ ਮਾਹਿਲਪੁਰ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੌਕੇ ‘ਤੇ ਜਾ ਕੇ ਵੇਖਿਆ ਕਿ ਢਾਬੇ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਹੋਈ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਕੋਲ ਲਿਖ਼ਤੀ ਸ਼ਿਕਾਇਤ ਆਉਂਦੀ ਹੈ ਤਾਂ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

Bathinda : ਬਠਿੰਡਾ ’ਚ NRI ਵਿਅਕਤੀ ਦੀ ਖੂਨ ਨਾਲ ਲਿਬੜੀ ਹੋਈ ਮਿਲੀ ਲਾਸ਼; ਇਲਾਕੇ ’ਚ ਸਹਿਮ ਦਾ ਮਾਹੌਲ

Bathinda : ਬਠਿੰਡਾ ’ਚ NRI ਵਿਅਕਤੀ ਦੀ ਖੂਨ ਨਾਲ ਲਿਬੜੀ ਹੋਈ ਮਿਲੀ ਲਾਸ਼; ਇਲਾਕੇ ’ਚ …