Hoshiarpur ਦੇ ਪਿੰਡ ਬਜਵਾੜਾ ‘ਚ ਪ੍ਰਵਾਸੀਆਂ ਦਾ ਬਾਈਕਾਟ, ਪਾਇਆ ਮਤਾ
ਪੰਚਾਇਤ ਨੇ ਪ੍ਰਵਾਸੀਆਂ ਵਿਰੁਧ ਖੋਲ੍ਹਿਆ ਮੋਰਚਾ
Boycott of Migrants in Bajwara Village of Hoshiarpur, Resolution Passed Latest News in Punjabi ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਵਲੋਂ ਪ੍ਰਵਾਸੀਆਂ ਦਾ ਬਾਈਕਾਟ ਕਰਨ ਦਾ ਮਤਾ ਪਾਇਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਹੁਸ਼ਿਆਰਪੁਰ ‘ਚ 5 ਸਾਲਾ ਬੱਚੇ ਨੂੰ ਅਗ਼ਵਾ ਕਰਨ ਤੋਂ ਬਾਅਦ ਕਤਲ ਦੇ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀਆਂ ਵਿਚ ਪ੍ਰਵਾਸੀਆਂ ਪ੍ਰਤੀ ਲਗਾਤਾਰ ਗੁੱਸੇ ਦੀ ਲਹਿਰ ਵੱਧਦੀ ਜਾ ਰਹੀ ਹੈ ਤੇ ਪ੍ਰਵਾਸੀਆਂ ਨੂੰ ਪੰਜਾਬ ਵਿਚੋਂ ਬਾਹਰ ਕੱਢਣ ਦੀ ਮੰਗ ਉਠਣ ਲੱਗੀ ਹੈ।
ਇਸ ਘਟਨਾ ਦਾ ਸੇਕ ਹੁਣ ਸੂਬੇ ਦੇ ਕਈ ਪਿੰਡਾਂ ਤਕ ਪਹੁੰਚਣ ਲੱਗਿਆ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪ੍ਰਵਾਸੀਆਂ ਵਿਰੁਧ ਮੋਰਚੇ ਖੋਲ੍ਹਦਿਆਂ ਹੋਇਆਂ ਮਤੇ ਪਾਉਣੇ ਸ਼ੁਰੂ ਕਰ ਦਿਤੇ ਗਏ ਹਨ।
ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਵਲੋਂ ਮਤਾ ਪਾਇਆ ਗਿਆ ਹੈ ਕਿ ਪਿੰਡ ਵਿਚ ਨਾ ਤਾਂ ਪ੍ਰਵਾਸੀਆਂ ਨੂੰ ਕੋਈ ਮਕਾਨ ਦਿਤਾ ਜਾਵੇਗਾ ਤੇ ਨਾ ਹੀ ਪਲਾਟ ਦਿਤਾ ਜਾਵੇਗਾ। ਇਸ ਤੋਂ ਇਲਾਵਾ ਕਿਸੇ ਵੀ ਪ੍ਰਵਾਸੀ ਦਾ ਨਾ ਤਾਂ ਆਧਾਰ ਕਾਰਡ ਬਣਾਇਆ ਜਾਵੇਗਾ, ਨਾ ਪੈਨ ਕਾਰਡ ਤੇ ਨਾ ਹੀ ਕੋਈ ਹੋਰ ਕਾਗਜ਼ਾਤ ਪੰਚਾਇਤ ਵਲੋਂ ਤਿਆਰ ਕੀਤਾ ਜਾਵੇਗਾ।
ਸਰਪੰਚ ਰਾਜੇਸ਼ ਕੁਮਾਰ ਬੱਬੂ ਨੇ ਕਿਹਾ ਕਿ ਜੇ ਕਿਸੇ ਵੀ ਪਿੰਡ ਵਾਸੀ ਨੇ ਪ੍ਰਵਾਸੀਆਂ ਨੂੰ ਪਲਾਟ ਵੇਚਿਆ ਜਾਂ ਫਿਰ ਕਿਰਾਏ ’ਤੇ ਦਿਤਾ ਤਾਂ ਉਕਤ ਪਿੰਡ ਵਾਸੀ ਵਿਰੁਧ ਕਾਰਵਾਈ ਕੀਤੀ ਜਾਵੇਗੀ।