Breaking News

Russian army – ਯੂਕਰੇਨ ‘ਚ ਫਸੇ ਸਟੱਡੀ ਵੀਜ਼ੇ ‘ਤੇ ਗਏ 2 ਭਾਰਤੀ ਨੌਜਵਾਨ, ਨੌਕਰੀ ਦੇ ਬਹਾਨੇ ਰੂਸੀ ਫੌਜ ‘ਚ ਕੀਤਾ ਭਰਤੀ

Release Indians from Russian army, stop practice of recruiting Indians, MEA tells Moscow

 

 

 

 

ਸਟੱਡੀ ਵੀਜ਼ੇ ‘ਤੇ ਗਏ 2 ਭਾਰਤੀ ਨੌਜਵਾਨ ਯੂਕਰੇਨ ਵਿਚ ਫਸ ਗਏ ਹਨ। ਹਰਿਆਣਾ ਦੇ ਪਿੰਡ ਕੁਮਹਾਰੀਆ ਦੇ 2 ਨੌਜਵਾਨ ਵੀਜ਼ਾ ਲੈ ਕੇ ਰੂਸ ਵਿਚ ਪੜ੍ਹਾਈ ਕਰਨ ਲਈ ਗਏ ਸਨ ਪਰ ਹੁਣ ਯੂਕਰੇਨ ਵਿਚ ਫਸ ਗਏ ਹਨ।

 

 

 

 

 

 

ਇਨ੍ਹਾਂ ਨੌਜਵਾਨਾਂ ਨੂੰ ਰਸ਼ੀਅਨ ਆਰਮੀ ਵਿਚ ਨੌਕਰੀ ਦੇਣ ਦਾ ਲਾਲਚ ਦੇ ਕੇ ਫਸਾਇਆ ਗਿਆ। ਨੌਜਵਾਨਾਂ ਆਪਣੇ ਪਰਿਵਾਰ ਨੂੰ ਵ੍ਹਟਸਐਪ ਕਾਲ ਕਰ ਰਿਹਾ ਹੈ ਕਿ ਬਹੁਤ ਮੁਸ਼ਕਲ ਵਿਚ ਫਸ ਗਏ ਹਾਂ, ਸਾਨੂੰ ਬਚਾ ਲਓ ਸਾਡੇ ਕੋਲ ਇਕ-ਦੋ ਦਿਨ ਬਚੇ ਹਨ। ਇਸ ਦੇ ਬਾਅਦ ਸਾਨੂੰ ਯੁੱਧ ਵਿਚ ਭੇਜ ਦਿੱਤਾ ਜਾਵੇਗਾ।

 

 

 

 

 

 

 

 

 

 

 

ਖਬਰ ਮਿਲਦੇ ਹੀ ਦੋਵੇਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਚਿੰਤਾ ਵਧ ਗਈ ਹੈ। ਪਰਿਵਾਰ ਡੀਸੀ ਨੂੰ ਮਿਲ ਕੇ ਨੌਜਵਾਨਾਂ ਨੂੰ ਬਚਾਉਣ ਦੀ ਗੁਹਾਰ ਲਗਾ ਰਿਹਾ ਹੈ। ਫਤਿਆਬਾਦ ਦੇ ਸਕੱਤਰੇਤ ਵਿਚ ਪਹੁੰਚੇ ਪਿੰਡ ਵਾਲਿਆਂ ਨੇ ਸਰਕਾਰ ਤੋਂ ਜਲਦ ਹਲ ਦੀ ਮੰਗ ਕੀਤੀ ਹੈ।

 

 

 

 

 

 

ਪਿੰਡ ਕੁਮਹਾਰੀਆ ਵਾਸੀ ਅੰਕਿਤ ਜਾਂਗੜਾ ਉਮਰ 23 ਸਾਲ ਤੇ ਵਿਜੇ ਪੂਨੀਆ ਉਮਰ 25 ਸਾਲ ਦੋਵੇਂ ਸਟੱਡੀ ਵੀਜ਼ਾ ਲੈ ਕੇ ਰੂਸ ਗਏ ਸਨ। ਦੋਵੇਂ ਮਾਸਕੋ ਸ਼ਹਿਰ ਵਿਚ ਰੁਕੇ ਸਨ। ਅੰਕਿਤ ਫਰਵਰੀ 2025 ਵਿਚ ਰੋਸ ਗਿਆ ਸੀ ਜਦੋਂ ਕਿ ਵਿਜੇ ਇਕ ਵਾਰ ਆ ਕੇ ਦੁਬਾਰਾ ਡੇਢ ਮਹੀਨੇ ਪਹਿਲਾਂ ਗਿਆ ਸੀ।

 

 

 

 

ਰਘੁਵੀਰ ਜਾਂਗੜਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਅੰਕਿਤ 12ਵੀਂ ਪਾਸ ਕਰਕੇ 15 ਫਰਵਰੀ 2025 ਨੂੰ ਸਟੱਡੀ ਵੀਜ਼ੇ ‘ਤੇ ਰੂਸ ਗਿਆ ਸੀ। ਉਸ ਨੇ ਮਾਸਕੋ ਸ਼ਹਿਰ ਦੇ MSLU ਕਾਲਜ ਵਿਚ ਲੈਂਗਵੇਜ ਕੋਰਸ ਵਿਚ ਦਾਖਲਾ ਲਿਆ ਸੀ। ਦੂਜਾ ਨੌਜਵਾਨ ਵਿਜੇ ਵੀ ਇਸੇ ਤਰ੍ਹਾਂ ਸਟੱਡੀ ਵੀਜ਼ੇ ‘ਤੇ ਗਿਆ।

 

 

 

 

 

 

ਰਘੁਵੀਰ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਕ ਮਹਿਲਾ ਨੇ ਲਾਲਚ ਦੇ ਕੇ ਫਸਾਇਆ ਹੈ ਕਿ ਉਨ੍ਹਾਂ ਨੂੰ ਰੂਸੀ ਫੌਜ ਵਿਚ ਨੌਕਰੀ ਦਿਵਾਈ ਜਾਵੇਗੀ। 15 ਦਿਨ ਦੀ ਟ੍ਰੇਨਿੰਗ ਦੇ ਬਾਅਦ 20 ਲੱਖ ਰੁਪਏ ਮਿਲਣਗੇ। ਇਸ ਦੇ ਬਾਅਦ ਹਰ ਡੇਢ ਮਹੀਨੇ ਡੇਢ ਤੋਂ 2 ਲੱਖ ਰੁਪਏ ਤਨਖਾਹ ਦਿੱਤੀ ਜਾਵੇਗੀ।

 

 

 

 

 

ਰਘੁਵੀਰ ਨੇ ਦੱਸਿਆ ਕਿ 15-15 ਲੋਕਾਂ ਦੇ 3 ਬੈਚ ਬਣਾਏ ਗਏ ਹਨ। ਸਭ ਤੋਂ ਪਹਿਲੇ ਬੈਚ ਵਿਚ ਉਨ੍ਹਾਂ ਦਾ ਭਰਾ ਅੰਕਿਤ ਤੇ ਪਿੰਡ ਦਾ ਹੀ ਵਿਜੇ ਵੀ ਸ਼ਾਮਲ ਹੈ। ਅੰਕਿਤ ਦੇ ਭਰਾ ਰਘੁਵੀਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਤੇ ਉਸ ਦੇ ਸਾਥੀ ਫਿਲਹਾਲ ਯੂਕਰੇਨ ਵਿਚ ਰੂਸ ਤੋਂ 300 ਕਿਲੋਮੀਟਰ ਦੂਰ ਹਨ।

 

 

 

 

 

ਉਨ੍ਹਾਂ ਨੂੰ ਸੋਲੀਡੇਵ ਖੇਤਰ ਦੇ ਜੰਗਲ ਦੇ ਇਲਾਕੇ ਵਿਚ ਰੱਖਿਆ ਹੋਇਆ ਹੈ। ਉਥੋਂ ਉਨ੍ਹਾਂ ਨੂੰ 2-3 ਦਿਨ ਬਾਅਦ ਯੁੱਧ ਵਿਚ ਭੇਜਣ ਦੀ ਤਿਆਰੀ ਹੈ।

Check Also

Shilpa Shetty & Raj Kundra in BIG Trouble: ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਖ਼ਿਲਾਫ਼ ਲੁੱਕਆਊਟ ਸਰਕੁਲਰ ਜਾਰੀ

“Shilpa Shetty & Raj Kundra in BIG Trouble: Lookout Notice Issued in ₹60 Crore Scam!” …