Breaking News

Diljit Dosanjh: ਕੈਨੇਡਾ ਦੀ ਪਾਰਲੀਮੈਂਟ ‘ਚ MP ਰਣਦੀਪ ਸਰਾਏ ਨੇ ਕੀਤੀਆ ਦਿਲਜੀਤ ਦੁਸਾਂਝ ਦੀਆਂ ਸਿਫਤਾਂ

Diljit Dosanjh: ਚੰਡੀਗੜ੍ਹ – ਦਿਲਜੀਤ ਦੁਸਾਂਝ ਦਾ ਨਾਮ ਹਰ ਵੇਲੇ ਚਰਚਾ ਵਿਚ ਰਹਿੰਦਾ ਹੈ, ਫਿਰ ਭਾਵੇਂ ਉਹ ਦਿਲਜੀਤ ਦੁਸਾਂਝ ਵੱਲੋਂ ਕੋਚੇਲਾ ‘ਚ ਪੰਜਾਬੀਆਂ ਦੀ ਬੱਲੇ-ਬੱਲੇ ਕਰਾਉਣੀ ਹੋਵੇ ਜਾਂ ਫਿਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਲਾਈਵ ਸ਼ੋਅ ‘ਚ ਰਿਕਾਰਡ ਬਣਾਉਣਾ ਹੋਵੇ ਪਰ ਇਸ ਵਾਰ ਦਿਲਜੀਤ ਦੁਸਾਂਝ ਦਾ ਨਾਮ ਕੈਨੇਡਾ ਦੀ ਪਾਰਲੀਮੈਂਟ ਤੱਕ ਵੀ ਪਹੁੰਚ ਗਿਆ ਹੈ, ਜਿਥੇ ਦਿਲਜੀਤ ਦੁਸਾਂਝ ਦੀ ਤਾਰੀਫ਼ MP ਰਣਦੀਪ ਸਰਾਏ ਨੇ ਕੀਤੀ ਹੈ। ਉਹਨਾਂ ਨੇ ਦਿਲਜੀਤ ਦੇ ਕੈਨੇਡਾ ਦੇ ਬੀਸੀ ਪਲੇਸ ਸ਼ੋਅ ਦੀ ਤਾਰੀਫ਼ ਕੀਤੀ ਹੈ।
April is over and with it brings the end of #SikhHeritageMonth. From the worlds largest Vaiskahi Nagar Kirtan Parade outside of India being right here in Surrey, to @diljitdosanjh selling out 54,000 seat stadiums, Punjabi Sikhs are making history everyday in Canada. 🇨🇦


ਰਣਦੀਪ ਸਰਾਏ ਨੇ ਕਿਹਾ ਕਿ ”ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਨੇ ਬ੍ਰਿਟਿਸ਼ ਕੋਲੰਬੀਆ ‘ਚ ਇਤਿਹਾਸ ਸਿਰਜ ਦਿੱਤਾ ਹੈ। ਦਿਲਜੀਤ ਦੇ ਸ਼ੋਅ ‘ਚ 54 ਹਜ਼ਾਰ ਤੋਂ ਵੱਧ ਦਰਸ਼ਕ ਪਹੁੰਚੇ ਸਨ। ਸਪੀਕਰ ‘ਚ ਐਨਰਜੀ ਐਵੇਂ ਆ ਰਹੀ ਸੀ ਜਿਵੇਂ ਬਿਜਲੀ ਦੇ ਝਟਕੇ ਲੱਗ ਰਹੇ ਹੋਣ ਤੇ ਸ਼ਾਨਦਾਰ ਵਾਈਬ ਆ ਰਹੀ ਸੀ। ਬਿਲਬੋਰਡ ਲੱਗਣ ਤੋਂ ਲੈ ਕੇ ਸਟੇਡੀਅਮ ਫੁੱਲ ਹੋਣ ਤੱਕ ਦਿਲਜੀਤ ਦੁਸਾਂਝ ਨੇ ਹਾਲੀਵੁੱਡ ਦੀ ਟੇਲਰ ਸਵਿੱਫਟ ਨੂੰ ਵੀ ਪਿੱਛੇ ਛੱਡ ਦਿੱਤਾ। ਜਿਸ ਨੇ ਪੰਜਾਬੀ ਭਾਈਚਾਰੇ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ।”

ਦੱਸ ਦਈਏ ਕਿ ਕੈਨੇਡਾ ਟੂਰ ਲਈ ਦਿਲਜੀਤ ਦੁਸਾਂਝ ਕੈਨੇਡਾ ਗਏ ਸੀ ਜਿਥੇ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਵੱਡੇ ਬੀਸੀ ਪਲੇਸ ਸਟੇਡੀਅਨ ‘ਚ ਰਿਕਾਰਡ ਤੋੜ ਦਰਸ਼ਕ ਪਹੁੰਚਦੇ ਹਨ ਜਿਸ ਨੂੰ ਸੁਣਨ ਲਈ ਕੈਨੇਡਾ ਦੇ ਸਿਆਸਤਦਾਨਾਂ ਤੋਂ ਲੈ ਕੇ ਵੱਡੇ-ਵੱਡੇ ਅਦਾਕਾਰ ਵੀ ਪਹੁੰਚੇ ਹਰ ਕਿਸੇ ਨੇ ਦਿਲਜੀਤ ਦੁਸਾਂਝ ਦੇ ਇਸ ਲਾਈਵ ਸ਼ੋਅ ਨੂੰ ਇੰਨਾ ਪਸੰਦ ਕੀਤਾ ਕਿ ਹਰ ਕੋਈ ਉਸ ਦੇ ਗਾਣਿਆਂ ‘ਤੇ ਭੰਗੜੇ ਪਾ ਰਿਹਾ ਸੀ। ਸੋਸ਼ਲ ਮੀਡੀਆ ‘ਤੇ ਦਿਲਜੀਤ-ਦਿਲਜੀਤ ਹੋਈ ਪਈ ਹੈ।

April is over and with it brings the end of #SikhHeritageMonth. From the worlds largest Vaiskahi Nagar Kirtan Parade outside of India being right here in Surrey, to
@diljitdosanjh
selling out 54,000 seat stadiums, Punjabi Sikhs are making history everyday in Canada. 🇨🇦