Breaking News

Sangrur : ਸੰਗਰੂਰ ‘ਚ ਬਾਜ਼ਾਰ ‘ਚੋਂ ਸਮਾਨ ਲੈ ਕੇ ਘਰ ਜਾ ਰਹੇ ਸਕੂਟਰੀ ਸਵਾਰ 2 ਨੌਜਵਾਨਾਂ ਨੂੰ ਟਰਾਲੇ ਨੇ ਮਾਰੀ ਟੱਕਰ , ਮੌਕੇ ‘ਤੇ ਹੋਈ ਮੌ.ਤ

Sangrur Road Accident :

ਸੰਗਰੂਰ ‘ਚ ਬਾਜ਼ਾਰ ‘ਚੋਂ ਸਮਾਨ ਲੈ ਕੇ ਘਰ ਜਾ ਰਹੇ ਸਕੂਟਰੀ ਸਵਾਰ 2 ਨੌਜਵਾਨਾਂ ਨੂੰ ਟਰਾਲੇ ਨੇ ਮਾਰੀ ਟੱਕਰ , ਮੌਕੇ ‘ਤੇ ਹੋਈ ਮੌ.ਤ

ਬਾਜ਼ਾਰ ‘ਚੋਂ ਸਮਾਨ ਲੈ ਕੇ ਘਰ ਜਾ ਰਹੇ ਸਕੂਟਰੀ ਸਵਾਰ 2 ਨੌਜਵਾਨਾਂ ਨੂੰ ਟਰਾਲੇ ਨੇ ਮਾਰੀ ਟੱਕਰ , ਮੌਕੇ ‘ਤੇ ਹੋਈ ਮੌਤ

 

 

 

 

Sangrur Road Accident : ਸੰਗਰੂਰ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੰਗਰੂਰ ਤੋਂ ਧੂਰੀ ਰੋਡ ਉੱਪਰ ਬਣੇ ਫਲਾਈ ਓਵਰ ‘ਤੇ ਸਕੂਟਰੀ ਸਵਾਰ 2 ਨੌਜਵਾਨਾਂ ਨੂੰ ਟਰਾਲੇ ਨੇ ਟੱਕਰ ਮਾਰੀ ਹੈ। ਇਸ ਹਾਦਸੇ ‘ਚ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਪਰਿਵਾਰ ਵਾਲਿਆਂ ਦਾ ਰੋ -ਰੋ ਬੁਰਾ ਹਾਲ ਹੈ। ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।

 

 

 

 

 

 

ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਸੰਗਰੂਰ ਬਾਜ਼ਾਰ ‘ਚੋਂ ਸਮਾਨ ਲੈ ਕੇ ਸਕੂਟਰੀ ‘ਤੇ ਘਰ ਜਾ ਰਹੇ ਸਨ। ਇਸ ਦੌਰਾਨ ਫਲਾਈ ਓਵਰ ‘ਤੇ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਐਨਾ ਜ਼ਿਆਦਾ ਭਿਆਨਕ ਸੀ ਕਿ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਕੁਚਲ ਦਿੱਤਾ। ਮ੍ਰਿਤਕਾਂ ‘ਚੋਂ ਇੱਕ ਨੌਜਵਾਨ ਸੁਨੀਲ ਕੁਮਾਰ ਸੰਗਰੂਰ ਦੇ ਨਜ਼ਦੀਕੀ ਪਿੰਡ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਜਿਸ ਦੀ ਉਮਰ 27 ਸਾਲ ਦੇ ਲਗਭਗ ਸੀ। ਮ੍ਰਿਤਕ ਸੁਨੀਲ ਕੁਮਾਰ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਨੂੰ ਛੱਡ ਗਿਆ।

 

 

 

 

 

 

 

 

ਇਸ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਇੱਕ ਟੁਕੜੇ ਨੂੰ ਟਰਾਲੇ ਦੇ ਟਾਇਰ ਵਿੱਚ ਫਸਾ ਕੇ 30 ਮੀਟਰ ਅੱਗੇ ਤੱਕ ਟਰਾਲੇ ਵਾਲਾ ਘੜੀਸ ਕੇ ਲੈ ਗਿਆ। ਸੜਕ ਹਾਦਸੇ ਨੂੰ ਦੇਖ ਕੇ ਟਰਾਲੇ ਦਾ ਡਰਾਈਵਰ ਟਰਾਲੇ ਨੂੰ ਫਲਾਈ ਓਵਰ ਦੇ ਉੱਪਰ ਹੀ ਖੜਾ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

Check Also

Italy ਤੋਂ ਪੰਜਾਬ ਲਈ ਮੰਦਭਾਗੀ ਖ਼ਬਰ, ਰੀਬਲਤਾਨਾ ਸ਼ਹਿਰ ‘ਚ ਤੇਜ਼ ਰਫ਼ਤਾਰ ਕਾਰ ਨੇ ਦਰੜਿਆ ਪੰਜਾਬੀ ਨੌਜਵਾਨ

Italy ਤੋਂ ਪੰਜਾਬ ਲਈ ਮੰਦਭਾਗੀ ਖ਼ਬਰ, ਰੀਬਲਤਾਨਾ ਸ਼ਹਿਰ ‘ਚ ਤੇਜ਼ ਰਫ਼ਤਾਰ ਕਾਰ ਨੇ ਦਰੜਿਆ ਪੰਜਾਬੀ …