Breaking News

ਲੋੜ ਅਤੇ ਰਣਨੀਤੀ ਮੁਤਾਬਕ ਸੰਘੀ- ਹਿੰਦੂਤਵੀਆਂ ਦੇ ਝੰਡਿਆਂ ਦੇ ਬਦਲਦੇ ਰੰਗ

ਲੋੜ ਅਤੇ ਰਣਨੀਤੀ ਮੁਤਾਬਕ ਸੰਘੀ- ਹਿੰਦੂਤਵੀਆਂ ਦੇ ਝੰਡਿਆਂ ਦੇ ਬਦਲਦੇ ਰੰਗ

ਆਰਐਸਐਸ ਨੇ ਬਹੁਤ ਸਾਲ ਨਾਗਪੁਰ ਵਿਖੇ ਆਪਣੇ ਹੈਡਕੁਆਰਟਰ ‘ਤੇ ਕਦੇ ਵੀ ਤਿਰੰਗਾ ਝੰਡਾ ਨਹੀਂ ਸੀ ਝੁਲਾਇਆ। ਸੰਘ ਅਤੇ ਹੋਰ ਹਿੰਦੂਤਵੀ ਜਥੇਬੰਦੀਆਂ ਨੇ ਹਮੇਸ਼ਾ ਭਗਵੇ ਝੰਡੇ ਨੂੰ ਆਪਣਾ ਮੰਨਿਆ ਤੇ ਪ੍ਰਚਾਰਿਆ।

ਫਿਰ ਜਦੋਂ ਰਣਨੀਤਕ ਮਜਬੂਰੀ ਬਣ ਗਈ ਤਾਂ ਤਿਰੰਗੇ ਨੂੰ ਵੀ ਅਪਣਾ ਲਿਆ। ਭਾਵੇਂ ਅਪਣਾਇਆ ਮਜਬੂਰੀ ਚੋਂ ਪਰ ਇਸ ਨੂੰ ਹਥਿਆਰ ਬਣਾ ਲਿਆ।

ਮੁਲਕ ‘ਚ ਵੱਖ-ਵੱਖ ਥਾਵਾਂ ‘ਤੇ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ, ਜਿਨ੍ਹਾਂ ਦਾ ਅਸਲ ਮਕਸਦ ਭੜਕਾਹਟ ਪੈਦਾ ਕਰਨਾ ਸੀ ਤੇ ਵੱਖ-ਵੱਖ ਇਲਾਕਿਆਂ ਵਿੱਚ ਮੁਸਲਮਾਨਾਂ ਨਾਲ ਫਸਾਦ ਪੈਦਾ ਕਰਨਾ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ “ਆਪ” ਨੇ ਵੀ ਪੰਜਾਬ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਸਨ।

ਪਿਛਲੇ ਦਿਨੀ ਕੈਨੇਡਾ ਵਿੱਚ ਮੰਦਰ ਦੇ ਬਾਹਰ ਹੋਏ ਝਗੜੇ ਦੇ ਦੌਰਾਨ ਅਤੇ ਬਾਅਦ ਵਿੱਚ ਹਿੰਦੂਤਵੀ ਭੀੜਾਂ ‌ਨੇ ਤਿਰੰਗੇ ਅਤੇ ਭਗਵੇਂ ਲਹਿਰਾਏ। ਬਰੈਮਪਟਨ ਦੀਆਂ ਸੜਕਾਂ ‘ਤੇ ਹਿੰਸਾ ਵੀ ਤਿਰੰਗੇ ਲਹਿਰਾ ਕੇ ਕੀਤੀ ਗਈ ਤੇ ਮਾਲਟਨ ਗੁਰਦੁਆਰੇ ਦੇ ਬਾਹਰ ਵੀ ਤਿਰੰਗੇ ਅਤੇ ਭਗਵੇਂ ਲੈ ਕੇ ਪਹੁੰਚੇ।

ਜਦੋਂ ਉਥੋਂ ਦੀ ਸਥਾਨਕ ਵਸੋਂ ਨੇ ਇਤਰਾਜ਼ ਜਤਾਇਆ ਕਿ ਦੂਸਰੇ ਮੁਲਕ ਦਾ ਝੰਡਾ ਕੈਨੇਡਾ ਵਿੱਚ ਕਿਉਂ ਲਹਿਰਾਇਆ ਜਾ ਰਿਹਾ ਹੈ ਤਾਂ ਅਗਲੇ ਪ੍ਰੋਟੈਸਟ ਵਿੱਚ ਤਿਰੰਗੇ ਬਿਲਕੁਲ ਮਨਫੀ ਕਰ ਦਿੱਤੇ ਤੇ ਸਿਰਫ ਕੈਨੇਡਾ ਦਾ ਝੰਡਾ ਰਹਿ ਗਿਆ।

ਹਿੰਦੂਤਵੀਆਂ ਦੇ ਉਸ ਉਪੱਦਰ ਨੇ ਕੈਨੇਡਾ ਵਿੱਚ ਪੁਰਾਣੇ ਰਹਿ ਰਹੇ ਸਧਾਰਨ ਹਿੰਦੂਆਂ ਦੇ ਅਕਸ ਨੂੰ ਵੀ ਠੇਸ ਪਹੁੰਚਾਈ, ਜਦ ਕਿ ਹੁਣ ਤੱਕ ਉਨ੍ਹਾਂ ਦੀ ਰੈਪੂਟੇਸ਼ਨ ਠੀਕ ਸੀ।

ਖੈਰ ਬਰੈਮਟਨ ਵਾਲਾ ਉਪੱਦਰ ਪੁੱਠਾ ਪੈਣ ਤੋਂ ਬਾਅਦ, ਆਪਣੇ ਸੁਭਾਅ ਮੁਤਾਬਿਕ ਹਿੰਦੂਤਵੀਆਂ ਨੇ ਆਪਣੀ ਰਣਨੀਤੀ ਵਿੱਚ ਬਿਲਕੁਲ ਤਬਦੀਲੀ ਕਰ ਲਈ ਹੈ।

ਕੈਨੇਡਾ ਵਿੱਚ ਹੁਣ ਹਿੰਦੂਤਵੀ ਜਿਹੜੇ ਵੀ ਪ੍ਰੋਟੈਸਟ ਆਦਿ ਕਰ ਰਹੇ ਨੇ, ਉਹ ਸਿਰਫ ਕੈਨੇਡੀਅਨ ਝੰਡੇ ਲੈ ਕੇ ਕਰ ਰਹੇ ਨੇ ਤੇ ਬਿਲਕੁਲ ਸ਼ਾਂਤਮਈ ਰਹਿ ਕੇ।
#Unpopular_Opinions
#Unpopular_Ideas