ਨਾਗਪੁਰ ਤੋਂ ਚਲਦੀ ਭਾਰਤੀ ਡੀਪ ਸਟੇਟ ਆਪਦੀ ਚਾਣਕਿਆ ਨੀਤੀ ਦੇ ਰਾਹ ਅਖੀਰ ਸਿੱਖਾਂ ਤੇ ਪੱਛਮ ਨਾਲ ਸਿੱਧੀ ਟੱਕਰ ਚ ਆ ਗਈ ਹੈ। ਭਾਰਤੀ ਸਟੇਟ ਨੂੰ ਭੁੱਲ ਗਿਆ ਹੈ ਕਿ ਟੁਕੜਿਆਂ(ਰਿਆਸਤਾਂ) ਚ ਖਿਲਰੇ ਭਾਰਤ ਨੂੰ ਯੂਨੀਅਨ ਆਫ ਇੰਡੀਆ ਥੱਲੇ ਲਿਆਕੇ ਸਟੇਟ ਦਾ ਰੂਪ ਆਕਾਰ ਦੇਣ ਵਾਲਾ ਅੰਗਰੇਜ਼ ਹੀ ਤਾਂ ਸੀ। ਉਹ ਅੰਗਰੇਜ ਜਿਹੜਾ ਕਦੇ ਇੰਗਲੈਂਡ ਤੋਂ ਤੁਰਿਆ ਤੇ ਜਿਹਨੇ ਦੁਨੀਆਂ ਚ ਸਟੇਟਾਂ ਦਾ ਰੂਪ ਆਕਾਰ ਘੜਿਆ ਤੇ ਉਹਨਾਂ ਸਟੇਟਾਂ ਨੂੰ ਕਲੋਨੀਆਂ ਦੇ ਰੂਪ ਚ ਇੰਗਲੈਂਡ ਦੀ ਰਾਣੀ ਦੇ ਅਧੀਨ ਲਿਆ ਖੜਾ ਕਰ ਦਿੱਤਾ। ਸੋਚਣਾ ਬਣਦਾ ਕਿ ਉਹ ਅੰਗਰੇਜ਼ ਜਿਹੜਾ ਅੱਜ ਅਮਰੀਕਾ, ਕਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਧਰਤੀਆਂ ਦੀ ਸਿੱਧੀ ਮਾਲਕੀਅਤ ਰੱਖਦਾ ਦੀ ਕੋਈ ਡੀਪ ਸਟੇਟ ਨਹੀਂ ਹੋਵੇਗੀ।
1990 ਵਿਆਂ ਚ ਮਨਮੋਹਨ ਸਿੰਘ ਵੱਲੋਂ ਲਾਈਸੈਂਸ ਪ੍ਰਣਾਲੀ ਨੂੰ ਖਤਮ ਕਰਨ ਤੋਂ ਬਾਅਦ ਭਾਰਤ ਨੂੰ ਪੈਰਾਂ ਸਿਰ ਕਰਨ ਲਈ ਵੱਡਾ ਪੂੰਜੀ ਨਿਵੇਸ਼ ਅਮਰੀਕਾ ਦਾ ਹੀ ਸੀ। Silicon Valley ਲਈ IT(Information Technology) professionals ਲਈ ਬੰਗਲੋਰ (South) ਐਵੇਂ ਨੀ ਆਈਟੀ ਦੀ ਹੱਬ ਬਣਿਆ।
ਅੱਜ ਭਾਰਤ ਦੇ ਹਾਈਵੇ, ਏਅਰਪੋਰਟ, ਬੰਦਰਗਾਹਾਂ, Energy ਸੈਕਟਰ ਉਪਰ ਗੁਜਰਾਤ ਦੇ ਵਪਾਰੀ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਬਜ਼ਾ ਹੋ ਚੁੱਕਾ ਹੈ। ਨਾਗਪੁਰ ਤੋਂ ਚਲਦੀ ਭਾਰਤੀ ਡੀਪ ਸਟੇਟ ਦੀ ਸੋਚ ਸਦਾ ਹੀ ਮੌਕਾ ਪ੍ਰਸਤੀ ਵਾਲੀ ਰਹੀ ਹੈ। ਦੁਨੀਆਂ ਭਾਵੇਂ ਲੱਖ ਕਹੇ ਪਰ ਜਮੀਨੀ ਹਕੀਕਤ ਇਹ ਹੈ ਕਿ ਪੱਛਮ ਹੀ ਸਟੇਟਾਂ ਨੂੰ ਦੁਨੀਆਂ ਦੀ ਨਜ਼ਰ ਚ ਲਿਆ ਕੇ ਖੜਾ ਕਰਦਾ ਆਇਆ ਤੇ ਜਦ ਖੜੀ ਕੀਤੀ ਸਟੇਟ ਉਹਨਾਂ ਨਾਲ ਹੀ ਸਿੱਧੀ ਟਕਰਾ ਚ ਆ ਜਾਵੇ ਤਾਂ ਪੱਛਮ ਹੀ ਸਟੇਟਾਂ ਨੂੰ ਸੁੱਟਦਾ ਆਇਆ ਹੈ।
ਮੋਦੀ ਜੀ ਵੱਲੋਂ ਜਲੈਂਸਕੀ ਨੂੰ ਮਿਲਣ ਤੋਂ ਬਾਅਦ ਡੋਵਾਲ ਸਾਹਿਬ ਵੱਲੋਂ ਪੁਤਿਨ ਜੀ ਨੂੰ ਯੂਕਰੇਨ ਜੰਗ ਬਾਰੇ ਜਾਣਕਾਰੀ(Briefing) ਦਿੰਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੱਲ ਸਾਫ ਹੋ ਚੁੱਕੀ ਹੈ ਕਿ ਭਾਰਤ ਚੀਨ, ਅਮਰੀਕਾ ਤੇ ਰੂਸ ਦੇ ਵਿਚਾਲੇ ਫਸ ਚੁੱਕਾ ਹੈ। 22–24 October 2024 ਰੂਸ ਦੇ ਸ਼ਹਿਰ ਕਜਾਨ ਚ ਛੀਪੈਂਗ, ਪੂਤਿਨ ਤੇ ਭਾਰਤ ਵੱਲੋਂ ਬ੍ਰਿਕਸ ਦੀ ਮਜਬੂਤੀ ਲਈ ਤੇ ਡਾਲਰ ਦੀ ਇਜ਼ਾਰੇਦਾਰੀ ਨੂੰ ਤੋੜਨ ਲਈ ਕੀਤੀ ਗਈ ਇਕੱਤਰਤਾ ਚ 30 ਤੋਂ ਵੱਧ ਦੇਸਾਂ ਦੇ ਮੁਖੀਆਂ ਵੱਲੋਂ ਕੀਤੀ ਸ਼ਮੂਲੀਅਤ ਨੇ ਅਮਰੀਕਾ ਦੀ ਇਜਾਰੇਦਾਰੀ ਤੇ ਸਵਾਲ ਖੜਾ ਕਰ ਦਿੱਤਾ ਹੈ।
ਆਪਣੇ ਆਪ ਨੂੰ ਚਾਣਕਿਆ ਨੀਤੀ ਚ ਧੁਰੰਤਰ ਸਮਝਣ ਵਾਲੀ ਨਾਗਪੁਰ ਤੋਂ ਚਲਦੀ ਭਾਰਤੀ ਡੀਪ ਸਟੇਟ ਭੁੱਲ ਰਹੀ ਹੈ ਕਿ ਇੰਗਲੈਂਡ ਨੇ ਭਾਰਤ ਜੋੜਿਆ ਸੀ ਤੇ ਲੋੜ ਪੈਣ ਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਨਾਲ ਪਾਕਿਸਤਾਨ ਦੇ ਰੂਪ ਚ ਵੰਡ ਲਿਆ ਸੀ ਕਿਉਂਕਿ ਇੰਗਲੈਂਡ ਦਾ ਦੁਨੀਆਂ ਚੋਂ ਰਾਜਸੀ ਆਧਾਰ ਖਤਮ ਹੁਣ ਤੋਂ ਬਾਅਦ ਉਸ ਦੇ ਬਦਲਵੇਂ ਰੂਪ ਚ ਅਮਰੀਕਾ ਆ ਖੜਾ ਸੀ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਮਰੀਕਾ ਹਰ ਕਦਮ ਇੰਗਲੈਂਡ ਤੋਂ ਉਲਟ ਹੀ ਚੁੱਕਦਾ ਆਇਆ ਹੈ।
ਦੂਜੀ ਸੰਸਾਰ ਜੰਗ ਮੌਕੇ ਅਮਰੀਕਾ ਦੁਨੀਆਂ ਦੀ ਨਵੀਂ ਤਾਕਤ ਬਣਕੇ ਉਭਰਿਆ ਸੀ। ਕੀ ਬਦਲੇ ਸਾਲਾਂ ਚ ਚੀਨ,ਰੂਸ,ਭਾਰਤ ਉਸਦੀ World Dominance ਨੂੰ ਖਤਮ ਕਰਨ ਚ ਸਫਲ ਹੋ ਪਾਉਣਗੇ?
ਜੇ ਅਮਰੀਕਾ ਨੇ ਭਾਰਤ ਨੂੰ ਖੜਾ ਕਰ ਪੈਰਾਂ ਸਿਰ ਕੀਤਾ ਸੀ ਤਾਂ ਕੀ ਅਮਰੀਕਾ ਚੀਨ, ਰੂਸ ਨੂੰ ਉਸ ਭਾਰਤ ਵਿੱਚੋਂ ਹਿੱਸਾ ਲੈਣ ਦੇਵੇਗਾ?
ਲਗਦਾ ਮੋਦੀ ਰਾਹੀਂ ਭਾਰਤ ਚ ਹੋਈ ਰਾਜਸੀ ਸੱਤਾ ਪਰਿਵਰਤਨ ਨੇ ਨਾਗਪੁਰ ਦੇ ਹੱਥ ਚ ਭਾਰਤ ਦੀ ਹੋਣੀ ਲਿਖ ਦਿੱਤੀ ਹੈ। ਜੇ ਇਸ ਗੱਲ ਵਿੱਚ ਕੋਈ ਵੀ ਸੱਚਾਈ ਨਾ ਹੁੰਦੀ ਤਾਂ 90 ਵਿਆਂ ਚ ਸ਼ੁਰੂ ਹੋਇਆ ਭਾਰਤ ਅਮਰੀਕਾ ਕਨੇਡਾ ਆਸਟਰੇਲੀਆ ਗਠਬੰਧਨ ਖਤਮ ਹੋਣ ਵੱਲ ਨਾ ਜਾ ਰਿਹਾ ਹੁੰਦਾ। ਦੁਨੀਆਂ ਦੇ ਤੇਜੀ ਨਾਲ ਬਦਲ ਰਹੇ ਹਾਲਾਤਾਂ ਨੂੰ ਘੋਖੀਏ, ਭਾਰਤ ਨੂੰ ਲੱਗਦਾ ਸੀ ਕਿ ਫਰਾਂਸ ਤੋਂ ਉਹਨਾਂ ਨੇ ਰਫੇਲ ਖਰੀਦੇ ਹਨ, ਇਹ ਧਿਰ ਪੱਕੀ ਹੈ ਤੇ ਫਰਾਂਸ ਉਹਨਾਂ ਨਾਲ ਖੜੇਗਾ, ਪਰ ਭਾਰਤ ਦੇ ਥਿੰਕ ਟੈਂਕ ਸਮਝ ਨਹੀਂ ਪਾਏ ਕਿ ਕਿਊਬਕ ਫਰੈਂਚ ਬੋਲਦੀ ਇੱਕ ਵੱਡੀ ਧਰਤੀ ਹੈ ਪਰ ਦੁਨੀਆ ਦੇ ਨਕਸ਼ੇ ਤੇ ਕਿਊਬਿਕ ਦੇਸ ਆਪਦੀਆਂ ਹੱਦਾਂ ਘੜਨ ਚ ਅਜੇ ਕਾਮਜਾਬ ਨਹੀਂ ਹੋ ਸਕਿਆ।
ਰੂਸ ਵੱਲੋਂ ਲੰਘੇ ਹਫਤੇ ਗਰੀਬੀ ਨਾਲ ਘੁਲਦੇ ਨਾਰਥ ਕੋਰੀਆ ਤੋਂ 14 ਹਜਾਰ ਫੌਜੀ ਭਾੜੇ ਤੇ ਲੈ ਕੇ ਯੂਕਰੇਨ ਵਿੱਚ ਲੜਨ ਲਈ ਭੇਜਣ ਦੀ ਤਿਆਰੀ ਹੋ ਚੁੱਕੀ ਹੈ। ਨਵੰਬਰ 1, 2024 ਨਾਰਥ ਕੋਰੀਆ ਵੱਲੋਂ ਆਪਦੀ ਤਾਕਤਵਰ ਮਿਜਾਇਲ ਦੇ ਸਫਲ ਪਰੀਖਣ ਤੋਂ ਬਾਅਦ ਅਮਰੀਕਾ ਦਾ ਬਿਆਨ ਕਿ ਜੇ ਏਸ਼ੀਆ ਚ ਸਾਡੇ ਕਿਸੇ ਵੀ ਮਿੱਤਰ ਦੇਸ ਤੇ ਹਮਲਾ ਹੋਇਆ ਤਾਂ ਨੌਰਥ ਕੋਰੀਆ ਦੇ ਤਾਨਾਸ਼ਾਹ ਦਾ ਅੰਤ ਕਰਕੇ ਛੱਡਾਂਗੇ ਤੋਂ ਸਾਫ ਹੋ ਰਿਹਾ ਹੈ ਕਿ 5 ਨਵੰਬਰ ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਆਉਣ ਵਾਲੇ ਸਾਲਾਂ ਚ ਏਸ਼ੀਆ ਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
ਬਣ ਰਹੇ ਹਾਲਾਤਾਂ ਦੀ ਗੰਭੀਰਤਾ ਨੂੰ ਪੜਚੋਲਿਆਂ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੁਨੀਆਂ ਖਾਸਕਰ ਏਸ਼ੀਆ ਚ ਸਟੇਟਾਂ ਇਸ ਕਦਰ ਖਿੰਡ ਜਾਣ ਕਿ ਉਹਨਾਂ ਚੋਂ ਹੀ ਕੋਈ ਨਵੀਂ ਕ੍ਰਿਸਚੀਅਨ ਸਟੇਟ ਆਪਦਾ ਰੂਪ ਤੇ ਆਕਾਰ ਲੈ ਲਵੇ।
ਸੋਚਣਾ ਪਵੇਗਾ ਕੀ ਪਿਛਲੇ ਦਿਨੀ ਭਾਰਗਵ ਜੀ ਵੱਲੋਂ ਮਨੀਪੁਰ, ਪੰਜਾਬ ਤੇ ਹੋਰ ਰਾਜਾਂ ਚ ਅਰਾਜਕਤਾ ਫੈਲਣ ਬਾਰੇ ਆਏ ਬਿਆਨ ਤੇ ਕਾਂਗਰਸ ਦੇ ਰਾਹੁਲ ਗਾਂਧੀ ਦੀ ਸਿੱਖਾਂ ਪ੍ਰਤੀ ਵਿਵਹਾਰ ਚ ਆਈ ਹੈਰਾਨੀ ਜਨਕ ਤਬਦੀਲੀ ਤੇ ਉਸ ਦਾ ਦਰਬਾਰ ਸਾਹਿਬ ਆ ਕੇ ਮੱਥਾ ਟੇਕਣਾ ਆਉਣ ਵਾਲੇ ਸਮੇਂ ਦਾ ਸੰਕੇਤ ਮਾਤਰ ਹੈ।
ਪੰਜਾਬ ਨੂੰ ਰੂਹ ਤੋਂ ਚਾਹੁਣ ਵਾਲੇ ਦੁਨੀਆਂ ਚ ਵਸਦੇ ਪੰਜਾਬ ਦੇ ਲੋਕ ਪੰਜਾਬ ਨੂੰ ਦੇਸ ਬਣਿਆ ਦੇਖਣਾ ਚਾਹੁੰਦੇ ਨੇ ਪਰ ਵੇਖਣਾ ਇਹ ਹੋਵੇਗਾ ਕਿ ਕੀ ਭਾਰਤੀ ਸਟੇਟ ਵੱਲੋਂ ਪੰਜਾਬ, ਭਾਰਤ, ਦੁਨੀਆਂ ਭਰ ਚ ਤਾਇਨਾਤ ਕੀਤੇ ਪਿਆਦੇ ਸਿੱਖਾਂ ਵੱਲੋਂ ਰੈਫਰੈਂਡਮ ਦੇ ਰਾਹ ਦੇਸ ਪੰਜਾਬ ਦੇ ਹੱਕ ਵਿੱਚ ਬੁਲੰਦ ਕੀਤੀ ਲੋਕਤੰਤਰਿਕ ਪਹੁੰਚ ਨੂੰ ਸਿੱਖਾਂ ਦੇ ਕਤਲਾਂ ਦੇ ਜਰੀਏ ਖਾਤਮੇ ਦੇ ਰਾਹ ਪਾ ਦੇਣ ਚ ਕਾਮਜਾਬ ਹੋ ਜਾਣਗੇ…ਫੈਸਲਾ ਸਮੇਂ ਨੇ ਕਰ ਹੀ ਦੇਣਾ ਹੈ।
ਭੁੱਲ ਚੁੱਕ ਲਈ ਮਾਫੀ।
ਪਰਮਿੰਦਰ ਸਿੰਘ
ਭਾਰਤੀ ਮੀਡੀਆ ਦਾ ਦਾਅਵਾ – ਚੀਨ ‘ਤੇ ਨਕੇਲ ਕੱਸਣ ਦੀ ਪੂਰੀ ਤਿਆਰੀ, ਜੈਸ਼ੰਕਰ ਨੇ ਦੱਸੀ ਪੂਰੀ ਯੋਜਨਾ, ਸਾਊਦੀ ਅਰਬ ਵੀ ਆਇਆ ਨਾਲ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਾਊਦੀ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸਾਊਦ ਨੂੰ ਵੀ ਇਸ ਗੱਲ ਦਾ ਖੁਲਾਸਾ ਕੀਤਾ। ਦਰਅਸਲ, ਭਾਰਤ ਭਾਰਤ ਮੱਧ ਪੂਰਬ ਯੂਰਪ ਆਰਥਿਕ ਗਲਿਆਰਾ (ਆਈਐਮਈਸੀ) ਬਣਾਉਣ ਵਿੱਚ ਰੁੱਝਿਆ ਹੋਇਆ ਹੈ। ਇਸ ਦਾ ਮਕਸਦ ਭਾਰਤ ਨੂੰ ਮੱਧ ਪੂਰਬ ਦੇ ਨਾਲ-ਨਾਲ ਯੂਰਪ ਨਾਲ ਜੋੜਨਾ ਹੈ, ਤਾਂ ਜੋ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕੇ। ਸਾਊਦੀ ਅਰਬ ਇਸ ਪ੍ਰਾਜੈਕਟ ਦਾ ਅਹਿਮ ਹਿੱਸਾ ਹੈ।
ਚੀਨ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (CPEC) ਬਣਾਉਣ ਲਈ ਅਰਬਾਂ ਡਾਲਰ ਖਰਚ ਕਰਨ ਵਿੱਚ ਰੁੱਝਿਆ ਹੋਇਆ ਹੈ। ਭਾਰਤ ਦੇ ਸਖ਼ਤ ਇਤਰਾਜ਼ਾਂ ਦੇ ਬਾਵਜੂਦ ਚੀਨ ਇਸ ਨੂੰ ਵਿਵਾਦਿਤ ਖੇਤਰ ਤੋਂ ਦੂਰ ਕਰਨ ਦਾ ਇਰਾਦਾ ਰੱਖਦਾ ਹੈ। ਹੁਣ ਭਾਰਤ ਨੇ ਵੀ ਬਹੁਪੱਖੀ ਮੰਚ ਦੀ ਵਰਤੋਂ ਕਰਕੇ ਬੀਜਿੰਗ ਨੂੰ ਨੱਥ ਪਾਉਣ ਦੀ ਤਿਆਰੀ ਕਰ ਲਈ ਹੈ। ਸਾਊਦੀ ਅਰਬ ਵੀ ਭਾਰਤ ਦੀ ਇਸ ਯੋਜਨਾ ਦਾ ਅਹਿਮ ਹਿੱਸਾ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਾਊਦੀ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸਾਊਦ ਨੂੰ ਵੀ ਇਸ ਗੱਲ ਦਾ ਖੁਲਾਸਾ ਕੀਤਾ। ਦਰਅਸਲ, ਭਾਰਤ ਭਾਰਤ ਮੱਧ ਪੂਰਬ ਯੂਰਪ ਆਰਥਿਕ ਗਲਿਆਰਾ (ਆਈਐਮਈਸੀ) ਬਣਾਉਣ ਵਿੱਚ ਰੁੱਝਿਆ ਹੋਇਆ ਹੈ। ਇਸ ਦਾ ਮਕਸਦ ਭਾਰਤ ਨੂੰ ਮੱਧ ਪੂਰਬ ਦੇ ਨਾਲ-ਨਾਲ ਯੂਰਪ ਨਾਲ ਜੋੜਨਾ ਹੈ, ਤਾਂ ਜੋ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕੇ। ਸਾਊਦੀ ਅਰਬ ਇਸ ਪ੍ਰਾਜੈਕਟ ਦਾ ਅਹਿਮ ਹਿੱਸਾ ਹੈ।
ਸਾਊਦੀ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਜ਼ਲ ਸਿਆਸੀ, ਸੁਰੱਖਿਆ, ਸਮਾਜਿਕ ਅਤੇ ਸੱਭਿਆਚਾਰਕ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਆਏ ਹਨ।ਇਸ ਮੌਕੇ ਵਿਦੇਸ਼ ਮੰਤਰੀ ਸ. ਜੈਸ਼ੰਕਰ ਨੇ ਕਿਹਾ ਕਿ ਜੀ-20, ਬ੍ਰਿਕਸ ਅਤੇ ਆਈਐਮਈਸੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਭਾਰਤ ਅਤੇ ਸਾਊਦੀ ਅਰਬ ਦੇ ਸਾਂਝੇ ਹਿੱਤਾਂ ‘ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਸਾਊਦੀ ਅਰਬ ਖੇਤਰੀ ਸਥਿਰਤਾ ਅਤੇ ਆਰਥਿਕ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।
ਐੱਸ. ਸਾਊਦੀ ਵਿਦੇਸ਼ ਮੰਤਰੀ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਦੇਸ਼ ਖੇਤਰ ‘ਚ ਸਥਿਰਤਾ ਬਣਾਈ ਰੱਖਣ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਵੱਡੇ ਪੱਧਰ ‘ਤੇ ਖੁਸ਼ਹਾਲੀ ਲਿਆਉਣਾ ਹੈ।