FIR registered against Punjab Police AIG Gurjot Singh Kaler at Mohali Police Station in the HDFC Bank suicide case.
Yesterday, businessman Rajdeep Singh died by suicide inside HDFC Bank. In a note & video, he leveled serious allegations against Kaler & 3 others.
Mohali HDFC Case : ਸ਼ਖਸ ਵੱਲੋਂ ਖੁਦ ਨੂੰ ਗੋਲੀ ਮਾਰੇ ਜਾਣ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ AIG ਸਮੇਤ 4 ਹੋਰਾਂ ‘ਤੇ FIR
Mohali HDFC Case : ਮੁਹਾਲੀ ਦੇ ਐਚਡੀਐਫਸੀ ਬੈਂਕ ‘ਚ ਇੱਕ ਵਿਅਕਤੀ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਜੀਵਨਲੀਲ੍ਹਾ ਸਮਾਪਤ ਕੀਤੇ ਜਾਣ ਦੇ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਮਾਮਲੇ ‘ਚ ਏਆਈਜੀ ਗੁਰਜੋਤ ਕਲੇਰ ਸਮੇਤ 4 ਹੋਰ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਦੱਸ ਦਈਏ ਕਿ ਮ੍ਰਿਤਕ ਰਾਜਵੀਰ ਸਿੰਘ ਫੇਜ਼-11 ਅਤੇ ਸੈਕਟਰ-82 ਵਿੱਚ ਆਪਣਾ ਇਮੀਗ੍ਰੇਸ਼ਨ ਦਫ਼ਤਰ ਚਲਾਉਂਦਾ ਸੀ ਅਤੇ ਮੋਗਾ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਮਾਮਲੇ ਦੀ ਜਾਂਚ ਦੌਰਾਨ ਰਾਜਵੀਰ ਸਿੰਘ ਦੀ ਖੁਦ ਨੂੰ ਗੋਲੀ ਮਾਰੇ ਜਾਣ ਤੋਂ ਪਹਿਲਾਂ ਦੀ ਵੀਡੀਓ ਹੱਥ ਲੱਗੀ ਸੀ, ਜਿਸ ਵਿੱਚ ਉਸ ਨੇ ਏਆਈਜੀ ਗੁਰਜੋਤ ਕਲੇਰ ਖਿਲਾਫ਼ ਗੰਭੀਰ ਇਲਜ਼ਾਮ ਲਾਏ ਸਨ। ਇਸ ਦੇ ਨਾਲ ਹੀ ਪੁਲਿਸ ਨੂੰ ਰਾਜਦੀਪ ਦਾ ਨੋਟ ਵੀ ਮਿਲਿਆ ਹੈ। ਇਨ੍ਹਾਂ ਤੱਥਾਂ ਤੋਂ ਬਾਅਦ ਪੁਲਿਸ ਨੇ ਏਆਈਜੀ ਸਮੇਤ ਚਾਰ ਖਿਲਾਫ਼ ਥਾਣਾ ਫੇਜ਼ 8 ‘ਚ BNS ਦੀ ਧਾਰਾ 108 ਅਤੇ 61(2) ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਮੰਗਲਵਾਰ ਨੂੰ ਦੁਪਹਿਰ ਸਮੇਂ ਪਹੁੰਚਿਆ ਸੀ ਬੈਂਕ ਸ਼ਾਖਾ
ਦੱਸ ਦਈਏ ਕਿ ਰਾਜਵੀਰ ਸਿੰਘ ਮੰਗਲਵਾਰ ਦੁਪਹਿਰ ਨੂੰ ਬੈਂਕ ਆਇਆ। ਇਸ ਤੋਂ ਬਾਅਦ ਉਹ ਬੈਂਕ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਲੋਨ ਵਿਭਾਗ ਗਿਆ। ਉੱਥੇ ਉਸਨੇ ਬਾਥਰੂਮ ਵਿੱਚ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਗੋਲੀ ਚੱਲਣ ਦੀ ਆਵਾਜ਼ ਸੁਣਦੇ ਹੀ ਪੂਰੇ ਬੈਂਕ ਵਿੱਚ ਹਫੜਾ-ਦਫੜੀ ਮਚ ਗਈ। ਜਦੋਂ ਬੈਂਕ ਕਰਮਚਾਰੀਆਂ ਨੇ ਵਾਸ਼ਰੂਮ ਦਾ ਦਰਵਾਜ਼ਾ ਤੋੜਿਆ ਤਾਂ ਅੰਦਰ ਇੱਕ ਖੂਨ ਨਾਲ ਲੱਥਪਥ ਲਾਸ਼ ਪਈ ਸੀ।
ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ। ਫੇਜ਼-8 ਥਾਣੇ ਦੇ ਐਸਐਚਓ ਸਤਨਾਮ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ।
ਪੁਲਿਸ ਦਾ ਕੀ ਹੈ ਕਹਿਣਾ
ਫੇਜ਼-8 ਥਾਣੇ ਦੇ ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਰਾਜਬੀਰ ਸਿੰਘ ਨੇ ਰਿਵਾਲਵਰ ਨਾਲ ਮੰਦਰ ‘ਤੇ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਨੇ ਰਿਵਾਲਵਰ ਬਰਾਮਦ ਕਰ ਲਿਆ ਹੈ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਰਿਵਾਲਵਰ ਕਿਸ ਦੇ ਨਾਮ ‘ਤੇ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਰਿਵਾਲਵਰ ਰਾਜਬੀਰ ਸਿੰਘ ਦੇ ਨਾਮ ‘ਤੇ ਰਜਿਸਟਰਡ ਸੀ ਜਾਂ ਨਹੀਂ।
ਬੈਂਕ ‘ਚ ਕਿਉਂ ਮਾਰੀ ਗੋਲੀ ?
ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਰਾਜਬੀਰ ਸਿੰਘ ਨੇ ਬੈਂਕ ਜਾ ਕੇ ਖੁਦਕੁਸ਼ੀ ਕਿਉਂ ਕੀਤੀ। ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਕੀ ਉਸਦਾ ਕਿਸੇ ਬੈਂਕ ਅਧਿਕਾਰੀ ਨਾਲ ਕੋਈ ਝਗੜਾ ਸੀ ਜਾਂ ਕਰਜ਼ੇ ਨੂੰ ਲੈ ਕੇ ਬੈਂਕ ਨਾਲ ਕੋਈ ਮਾਮਲਾ ਚੱਲ ਰਿਹਾ ਸੀ।