Breaking News

ਕੀ ਕਨੇਡਾ ਨੇ ਐੱਸ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਬੈਨ ਕੀਤਾ ਆਸਟ੍ਰੇਲੀਆਈ ਚੈਨਲ? ਜਾਣੋ ਸੱਚਾਈ

ਭਾਰਤੀ ਮੀਡੀਆ ਵਲੋਂ ਫੈਲਾਈ ਇੱਕ ਹੋਰ ਖਬਰ ਨਿਕਲੀ ਝੂਠੀ

ਇਹ ਕਿਹੋ ਜਿਹੀ ਕੂਟਨੀਤੀ ਹੈ ?

ਸਰਕਾਰ ਖੁਦ ਹੀ ਆਪਣੇ ਢੰਗ ਤਰੀਕੇ ਨੰਗੇ ਕਰ ਰਹੀ ਹੈ।

ਜਿਹੜੇ “ਆਸਟ੍ਰੇਲੀਆ ਟੂਡੇ” ਦਾ ਵਿਦੇਸ਼ ਮੰਤਰਾਲੇ ਨੇ ਜ਼ਿਕਰ ਕੀਤਾ ਹੈ ਤੇ ਗੋਦੀ ਮੀਡੀਏ ਨੇ ਇਸ ਨੂੰ ਪ੍ਰਮੁੱਖ ਖਬਰ ਵੱਜੋਂ ਚਲਾਇਆ ਹੈ, ਆਸਟ੍ਰੇਲੀਆ ਰਹਿੰਦੇ ਇਕ-ਦੋ ਹਿੰਦੂਤਵੀ ਪੱਤਰਕਾਰਾਂ ਵੱਲੋਂ ਚਲਾਇਆ ਜਾਂਦਾ ਛੋਟਾ ਜਿਹਾ ਪੋਰਟਲ ਹੈ।

ਉਨਾਂ ਨੇ ਨਾ ਇਹੋ ਜਿਹਾ ਰੱਖਿਆ ਕਿ ਉਹ ਆਸਟ੍ਰੇਲੀਆ ਦਾ ਵੱਡਾ ਮੀਡੀਆ ਲੱਗੇ।

ਹਾਲੇ ਕੁਝ ਹਫਤੇ ਪਹਿਲਾਂ ਹੀ “ਆਸਟ੍ਰੇਲੀਆ ਟੂਡੇ” ਦੇ ਮਾਲਕ ਸੰਪਾਦਕ ਨੇ ਇੱਕ ਸਿੱਖ ਕਾਰਕੁਨ ਕੋਲੋਂ ਝੂਠੀ ਖਬਰ ਚਲਾਉਣ ਬਦਲੇ ਲਿਖਤੀ ਮਾਫੀ ਮੰਗੀ ਹੈ। ਇਸ ਪੋਰਟਲ ਦਾ ਮੁੱਖ ਕੰਮ ਉੱਥੇ ਹਿੰਦੂਤਵੀ ਸਿਆਸਤ ਅਤੇ ਸਿੱਖਾਂ ਖਿਲਾਫ ਨਫਰਤ ਫੈਲਾਉਣੀ ਹੀ ਰਿਹਾ ਹੈ।

ਅਸਟ੍ਰੇਲੀਆ ਦੇ ਮੰਦਰਾਂ ‘ਤੇ ਨਾਅਰੇ ਲਿਖਣ ਲਈ ਸਿੱਖਾਂ ਨੂੰ ਦੋਸ਼ੀ ਠਹਿਰਾਉਣ ਦਾ ਬਿਰਤਾਂਤ ਵੀ ਇਸੇ ਰਾਹੀਂ ਘੜਿਆ ਤੇ ਫੈਲਾਇਆ ਗਿਆ ਸੀ। ਇਸ ਵੱਲੋਂ ਸ਼ੁਰੂ ਕੀਤੀਆ ਝੂਠੀਆਂ ਖ਼ਬਰਾਂ ਨੂੰ ਭਾਰਤੀ ਮੀਡੀਆ ਵੱਡਾ ਕਰਕੇ ਚਲਾਉਂਦਾ ਤੇ ਝੂਠ ਨੂੰ ਸੱਚ ਬਣਾਉਣ ਦਾ ਕੰਮ ਕਰਦਾ।

ਕੈਨੇਡਾ ਵਿੱਚ ਵੈਸੇ ਹੀ ਫੇਸਬੁਕ ਰਾਹੀਂ ਖਬਰਾਂ ਦੇ ਪੇਜ ਨਹੀਂ ਚਲਾਏ ਜਾ ਸਕਦੇ, ਉੱਥੋਂ ਦੇ ਸਥਾਨਕ ਅਖਬਾਰਾਂ ਦੇ ਫੇਸਬੁਕ ਪੇਜ ਵੀ ਨਹੀਂ ਚਲਦੇ।

ਇਸ ਮੁੱਦੇ ਨੂੰ ਵੱਡੇ ਪੱਧਰ ‘ਤੇ ਉਠਾ ਕੇ ਭਾਰਤ ਸਰਕਾਰ ਨੇ ਦੱਸ ਦਿੱਤਾ ਹੈ ਕਿ ਵਿਦੇਸ਼ਾਂ ਵਿੱਚ ਕਿਵੇਂ ਕੰਮ ਕੀਤਾ ਜਾ ਰਿਹਾ ਹੈ।

#Unpopular_Opinions

It’s alarming to see how misinformation can spread when context is ignored.

India is falsely claiming that Canada specifically banned “The Australia Today” media outlet, alleging suppression of pro-India narratives.

In reality, Canada has blocked all Facebook news content due to an ongoing dispute with Meta over the monetization of news articles. This issue isn’t about singling out one outlet but is part of a broader policy affecting all news on Facebook in Canada.

Ironically, “The Australia Today,” which has ties to Indian supporters, often spins misleading stories that are later amplified by Indian “Godi media.”

Despite being referenced frequently, the outlet has minimal engagement and views. Let’s not fall for incorrect narratives designed to stir up divisions!

DISINFO | The Canadian govt has not blocked social media accounts belonging to Australia Today, an pro-Modi outlet known for publicly apologizing to Sikhs over false reporting, officials confirm with Baaz.

Meta may have blocked the IG page on their own volition, in connection to their commercial dispute with the Canadian government over the Online News Act.