Breaking News

Siddique case: ਬਾਬਾ ਸਦੀਕੀ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਸ਼ੂਟਰ ਗ੍ਰਿਫ਼ਤਾਰ

ਮੁੰਬਈ, 8 ਨਵੰਬਰ

Siddique murder case: ਮੁੰਬਈ ਕ੍ਰਾਈਮ ਬ੍ਰਾਂਚ ਨੇ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਗੌਰਵ ਵਿਲਾਸ ਅਪੁਨੇ ਵਜੋਂ ਪਛਾਣੇ ਗਏ ਇੱਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ।

ਮੁੰਬਈ ਕ੍ਰਾਈਮ ਬ੍ਰਾਂਚ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਾਬਾ ਸਿੱਦੀਕੀ ਦੀ ਹੱਤਿਆ ਲਈ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਬਣਾਏ ਪਲਾਨ ਬੀ ’ਚ ਸ਼ੂਟਰ ਵਜੋਂ ਸ਼ਾਮਲ ਗੌਰਵ ਵਿਲਾਸ ਗੋਲੀਬਾਰੀ ਦਾ ਅਭਿਆਸ ਕਰਨ ਲਈ ਝਾਰਖੰਡ ਗਿਆ ਸੀ।

ਹੋਰ ਪੁੱਛ-ਗਿੱਛ ਵਿੱਚ ਅਪੁਨੇ ਨੇ ਖੁਲਾਸਾ ਕੀਤਾ ਕਿ ਪਲਾਨ ਏ ਫੇਲ ਹੋਣ ਦੀ ਸਥਿਤੀ ਵਿੱਚ ਪਲਾਨ ਬੀ ਬੈਕਅੱਪ ਲਈ ਤਿਆਰ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਰੁਪੇਸ਼ ਮੋਹੋਲ ਵੀ ਗੋਲੀ ਚਲਾਉਣ ਦਾ ਅਭਿਆਸ ਕਰਨ ਲਈ ਅਪੁਨੇ ਨਾਲ ਝਾਰਖੰਡ ਗਿਆ ਸੀ।

ਹੋਰ ਪੁੱਛ-ਗਿੱਛ ’ਚ ਇਹ ਗੱਲ ਸਾਹਮਣੇ ਆਈ ਕਿ ਕਤਲ ਦੇ ਮਾਸਟਰਮਾਈਂਡ ਸ਼ੁਭਮ ਲੋਨਕਰ ਨੇ 28 ਜੁਲਾਈ ਨੂੰ ਮੋਹਲ ਅਤੇ ਅਪੁਨੇ ਦੋਵਾਂ ਨੂੰ ਜ਼ਰੂਰੀ ਹਥਿਆਰਾਂ ਸਮੇਤ ਅਭਿਆਸ ਲਈ ਝਾਰਖੰਡ ਭੇਜਿਆ ਸੀ।

ਦੋਵਾਂ ਨੇ ਝਾਰਖੰਡ ਵਿੱਚ ਇੱਕ ਦਿਨ ਲਈ ਗੋਲੀਬਾਰੀ ਦਾ ਅਭਿਆਸ ਕੀਤਾ ਸੀ ਅਤੇ 29 ਜੁਲਾਈ ਨੂੰ ਪੁਣੇ ਵਾਪਸ ਆ ਗਏ ਸਨ, ਜਿਸ ਤੋਂ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਦੇ ਅਨੁਸਾਰ ਉਹ ਸ਼ੁਭਮ ਲੋਨਕਰ ਦੇ ਸੰਪਰਕ ਵਿੱਚ ਆਏ ਸਨ। ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਵੀ ਝਾਰਖੰਡ ’ਚ ਉਸ ਜਗ੍ਹਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਇਹ ਅਭਿਆਸ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਕੇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।