Gurinder Rangreta -ਗੁਰਿੰਦਰ ਸੰਘ ਦੇ ਬੇਟੇ ਦੀ ਤਾਜ਼ੀ ਬੱਕੜਵਾਹ ਪਿੱਛੇ ਕਿਹੜੀ ਸ਼ਕਤੀ ਅਤੇ ਸਾਜ਼ਿਸ਼?
ਗੁਰਿੰਦਰ ਸੰਘ ਦੇ ਬੇਟੇ ਦੀ ਤਾਜ਼ੀ ਬੱਕੜਵਾਹ ਪਿੱਛੇ ਕਿਹੜੀ ਸ਼ਕਤੀ ਅਤੇ ਸਾਜ਼ਿਸ਼?
ਹੜ੍ਹਾਂ ਨੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਕੱਠੇ ਕੀਤਾ ਜਾਤੀਵਾਦੀ ਅਤੇ ਫਿਰਕੂ ਨਫਰਤ ਵਾਲਾ ਏਜੰਡਾ ਫੇਲ ਹੁੰਦਾ ਨਜ਼ਰ ਆਇਆ। ਸਾਰੇ ਮੁਲਕ ਵਿੱਚ ਪੰਜਾਬ ਅਤੇ ਖਾਸ ਕਰਕੇ ਸਿੱਖ ਜਜ਼ਬੇ ਅਤੇ ਇਸ ਦੇ ਕਿਸਾਨਾਂ ਦੀ ਤਾਰੀਫ ਹੋ ਰਹੀ ਹੈ।
ਪਰ ਪੰਜਾਬ ਦੋਖੀ ਤਾਕਤਾਂ ਨੂੰ ਇਹ ਗੱਲ ਕਿਵੇਂ ਹਜ਼ਮ ਹੋ ਸਕਦੀ ਸੀ? ਹੁਣ ਅਜ਼ਮਾਇਆ ਹੋਇਆ ਭਾੜੇ ਦਾ ਟੱਟੂ ਅੱਗੇ ਕੀਤਾ ਹੈ।
ਸਿੱਖਾਂ ਖਿਲਾਫ ਤਾਜ਼ੀ ਬਕਵਾਸ ਕਰਦਿਆਂ ਗੁਰਿੰਦਰ ਰੰਘਰੇਟਾ ਪਾਸਟਰ ਅੰਕੁਰ ਨਰੂਲਾ ਦੀਆਂ ਤਰੀਫਾਂ ਦੇ ਪੁਲ ਬੰਨ੍ਹ ਰਿਹਾ ਹੈ। ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਇਹ ਇਕੱਲਾ ਨਹੀਂ ਬੋਲ ਰਿਹਾ।
ਜਾਅਲੀ ਡਾਕਟਰ ਗੁਰਿੰਦਰ ਬਾਰੇ ਪਹਿਲਾਂ ਹੀ ਪਤਾ ਹੈ ਕਿ ਇਹ ਕੇਂਦਰੀ ਤੰਤਰ ਅਤੇ ਸੱਜੇ ਪੱਖੀ ਸ਼ਕਤੀਆਂ ਦਾ ਕਰਿੰਦਾ ਹੈ। ਹੜ੍ਹਾਂ ਦੌਰਾਨ ਹੀ ਇਸ ਨੇ ਤਾਜ਼ੀ ਬਕਵਾਸ ਔਖੇ ਹਾਲਾਤ ਵਿੱਚ ਕੰਮ ਕਰ ਰਹੇ ਸਿੱਖ ਕਾਰਕੁੰਨਾਂ ਅਤੇ ਸੰਸਥਾਵਾਂ ਖਿਲਾਫ ਕੀਤੀ ਹੈ ਤੇ ਨਾਲ ਹੀ ਉਹ ਝੂਠ ਵੀ ਫੈਲਾਇਆ ਹੈ ਕਿ ਗੁਰਦੁਆਰੇ ਵਿੱਚ ਮਜ਼ਹਬੀ ਸਿੱਖਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ। ਇਸ ਦੇ ਮੁਕਾਬਲੇ ਉਸਨੇ ਅੰਕੁਰ ਨਰੂਲਾ ਅਤੇ ਹੋਰਾਂ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਨੇ।
ਗੁਰਿੰਦਰ ਰੰਘਰੇਟਾ ਹੁਣ ਅੰਬੇਡਕਰੀ ਤੋਂ ਪਾਸਟਰਾਂ ਦਾ ਪ੍ਰਚਾਰਕ ਬਣ ਗਿਆ ਹੈ।
ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਅੰਕੁਰ ਨਰੂਲਾ ਦੇ ਖਾਸ ਨੇੜਲੇ ਨੂੰ ਪੰਜਾਬ ਦੇ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਲਾਇਆ। ਇਸ ਪੋਸਟ ਵਿੱਚ ਵੀ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਨੂੰ ਟੈਗ ਕੀਤਾ ਗਿਆ ਹੈ।
ਹੁਣ ਜਦੋਂ “ਆਪ” ਵਾਲੇ ਪਿੰਡਾਂ ਵਿੱਚ ਗੁੱਸੇ ਦਾ ਸ਼ਿਕਾਰ ਹੋ ਰਹੇ ਨੇ ਤਾਂ ਜਾਤੀਵਾਦੀ ਪੱਤਾ ਖੇਡਣ ਦਾ ਕੰਮ ਇਕਦਮ ਤੇਜ਼ ਕਰ ਦਿੱਤਾ ਗਿਆ ਹੈ ਤੇ ਅੱਗੇ ਹੋਰ ਵਧਾਇਆ ਜਾਵੇਗਾ। ਪਿੰਡਾਂ ਵਾਲੇ ਲੋਕ ਸਾਵਧਾਨ ਰਹਿਣ।
ਜਿਸ ਕਿਸਮ ਦੀ ਭੜਕਾਹਟ ਵਾਲੀ ਸ਼ਬਦਾਵਲੀ ਗੁਰਿੰਦਰ ਨੇ ਵਰਤੀ ਹੈ, ਉਸ ਲਈ ਇਸ ਖਿਲਾਫ ਪੁਲਿਸ ਕੋਲ ਕੇਸ ਦਰਜ ਕਰਾਇਆ ਜਾ ਸਕਦਾ ਹੈ। ਵੱਡਾ ਰੌਲਾ ਪਾਉਣ ਦੀ ਲੋੜ ਨਹੀਂ।
ਜ਼ਮੀਨ ‘ਤੇ ਕੰਮ ਕਰ ਰਹੇ ਕਾਰਕੁਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ। ਤਿੱਖੀ ਸ਼ਬਦਾਵਲੀ ਅਤੇ ਭੜਕਾਹਟ ਤੋਂ ਬਚਣਾ ਚਾਹੀਦਾ ਹੈ।
#Unpopular_Opinions
#Unpopular_Ideas
#Unpopular_Facts
ਹੜ੍ਹ ਦੌਰਾਨ ਜਿਸ ਹਿਸਾਬ ਸਰਕਾਰ ਦਾ ਵਿਰੋਧ ਹੋਇਆ, ਹੁਣ ਇਹ ਲੋਕਾਂ ਨੂੰ ਪਾੜਨ ਲਈ ਜਾਤੀਵਾਦੀ ਪੱਤਾ ਖੇਡਣਗੇ। ਲੋਕ ਬਚ ਕੇ ਰਹਿਣ।
ਪਿੰਡ ਦੇ ਇੱਕ ਹਿੱਸੇ ‘ਚ ਮਦਦ ਦੇਣਗੇ, ਦੂਜੇ ਨੂੰ ਮਦਦ ਨਹੀਂ ਦੇਣਗੇ, ਉਲਟਾ ਉਨ੍ਹਾਂ ਨਾਲ ਝਗੜਨਗੇ।
ਜਿਨ੍ਹਾਂ ਨੂੰ ਮਦਦ ਮਿਲ ਗਈ, ਉਹ ਨਾ ਮਿਲਣ ਵਾਲਿਆਂ ਨਾਲ ਲੜਨਗੇ ਕਿ ਖਰੇ ਸਾਨੂੰ ਮਦਦ ਮਿਲਣ ਦਾ ਵਿਰੋਧ ਕਰ ਰਹੇ।
ਇਹ ਕੰਮ ਸ਼ੁਰੂ ਹੋ ਚੁੱਕਾ। ਇੱਕ ਵੰਨਗੀ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਨੇ ਵਿਖਾਈ ਹੈ।
ਗੁਰਿੰਦਰ ਰੰਘਰੇਟਾ ਵੀ ਇਸੇ ਜਾਤੀਵਾਦੀ ਪੱਤੇ ਨੂੰ ਖੇਡਣ ਵਾਸਤੇ ਸਰਗਰਮ ਕੀਤਾ ਗਿਆ ਹੈ।
ਆਪ ਤੇ ਭਾਜਪਾ ਹੜ੍ਹਾਂ ਦੌਰਾਨ ਸਿੱਖਾਂ ਦੀ ਜੋ ਚੰਗੀ ਭਲ ਬਣ ਕੇ ਉੱਭਰ ਰਹੀ ਹੈ, ਉਸਨੂੰ ਕਾਬੂ ਕਰਨ ਲਈ ਇਹ ਖੇਡ ਖੇਡਣਗੇ।
ਜ਼ਮੀਨ ‘ਤੇ ਕੰਮ ਕਰ ਰਹੇ ਲੋਕ ਇਸਤੋਂ ਸਾਵਧਾਨ ਹੋਣ ਤੇ ਇਹ ਬਿਰਤਾਂਤ ਫੇਲ੍ਹ ਕਰਨ ਲਈ ਯਤਨ ਕਰਨ। ਹਰ ਪ੍ਰਾਣੀ ਦੀ ਮਦਦ ਕਰਕੇ ਇਸ ਚਾਲ ਦਾ ਮੂੰਹ ਭੰਨੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ