Breaking News

“Patiala MLA Harmeet Pathanmajra Escapes Police Custody in Karnal Amid Rape Case Controversy” –

“Patiala MLA Harmeet Pathanmajra Escapes Police Custody in Karnal Amid Rape Case Controversy”

MLA Harmeet Pathanmajra escapes from police custody.

While being taken to the local police station, Pathanmajra and his aides opened fire on the police. One policeman was injured in the incident.

The MLA fled after running a vehicle over a policeman. He and his aides escaped in a Scorpio and a Fortuner. Police have seized the Fortuner, while Pathanmajra is still on the run in the Scorpio. A police team is trying to nab Pathanmajra.

ਹਰਮੀਤ ਪਠਾਣਮਾਜਰਾ ਵਿਵਾਦ ਤੋਂ ਬਾਅਦ ਪਟਿਆਲਾ ਪੁਲਿਸ ਪ੍ਰਸ਼ਾਸਨ ਵੱਲੋਂ ਪਟਿਆਲਾ ਸ਼ਹਿਰ ਨੂੰ ਆਉਣ ਵਾਲੇ ਰਾਹਾਂ ਤੇ ਟਰੱਕ ਟਿੱਪਰ ਖੜ੍ਹੇ ਕਰਕੇ ਕੀਤਾ ਸੀਲ।

 

 

 

 

ਪਟਿਆਲਾ ਪੁਲਿਸ ਦਾ ਦੋਸ਼ ਕਿ ਪਠਾਣਮਾਜਰਾ ਨੂੰ ਪੁਲਿਸ ਹਿਰਾਸਤ ਤੋਂ ਉਸ ਦੇ ਸਾਥੀ ਫਰਾਰ ਕਰਕੇ ਲੈ ਗਏ ਹਨ। ਇਹ ਘਟਨਾ ਹਰਿਆਣਾ ਦੇ ਕਰਨਾਲ ਵਿੱਚ ਵਾਪਰੀ ਹੈ। ਇਸ ਦੌਰਾਨ ਇੱਕ ਪੁਲਿਸ ਦਾ ਕਮਰਚਾਰੀ ਸਖਤ ਜਖਮੀ। ਭਰੋਸੇਯੋਗ ਸੂਤਰਾਂ ਅਨੁਸਾਰ ਪਠਾਣਮਾਜਰਾ ਜਾਂ ਕਾਲੀ ਸਕਾਰਪੀਓ ਵਿੱਚ ਸਵਾਰ ਉਹਨਾਂ ਦਾ ਇੱਕ ਸਾਥੀ ਵੀ ਜ਼ਖਮੀ ਹੋਇਆ ਹੈ।

 

 

 

 

ਪਠਾਣਮਾਜਰਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਦੇ ਦੋਸ਼ਾਂ ਨੂੰ ਨਿਰਅਧਾਰ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਪਠਾਣਮਾਜਰਾ ਨੂੰ ਪਹੁੰਚਾ ਸਕਦੀ ਹੈ ਜਾਨੀ ਨੁਕਸਾਨ। ਕਿਉਕਿ ਪਠਾਣਮਾਜਰਾ ਕੋਲ ਦਿੱਲੀ ਦੀ ਲੀਡਰਸ਼ਿਪ ਖਿਲਾਫ ਭ੍ਰਿਸ਼ਟਚਾਰ ਦੇ ਪੁਖਤਾ ਸਬੂਤ ਅਤੇ ਇਤਰਾਜ਼ਯੋਗ ਵੀਡੀਓਜ਼ ਮੌਜੂਦ ਹਨ।

 

 

 

 

 

 

ਪਠਾਣਮਾਜਰਾ ਨੂੰ ਪੁਲਿਸ ਹਿਰਾਸਤ ਵਿੱਚੋ ਛੁਡਾਉਣ ਵਿੱਚ ਸ਼ਾਮਲ ਇੱਕ ਸਾਥੀ ਫਾਰਚਿਊਨਰ ਗੱਡੀ ਤੇ ਹਥਿਆਰਾਂ ਸਮੇਤ ਕਾਬੂ।

 

 

 

ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਬਲਾਤਕਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪੁਲੀਸ ਨੇ ਪਠਾਨਮਾਜਰਾ ਨੂੰ ਕਰਨਾਲ ਦੇ ਡਾਬਰੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ, ਪਰ ਵਿਧਾਇਕ ਦੇ ਸਮਰਥਕਾਂ ਵੱਲੋਂ ਕੀਤੀ ਧੱਕਾਮੁੱਕੀ ਦੌਰਾਨ ਉਹ ਪੁਲੀਸ ਹਿਰਾਸਤ ਵਿਚੋਂ ਫਰਾਰ ਹੋ ਗਿਆ। ਪੰਜਾਬ ਤੇ ਹਰਿਆਣਾ ਪੁਲੀਸ ਵੱਲੋਂ ਮਿਲ ਕੇ ਪਠਾਣਮਾਜਰਾ ਦੀ ਭਾਲ ਕੀਤੀ ਜਾ ਰਹੀ ਹੈ।

 

 

 

 

 

 

ਜਾਣਕਾਰੀ ਅਨੁਸਾਰ ਪਟਿਆਲਾ ਪੁਲੀਸ ਦੀ ਟੀਮ ਸਥਾਨਕ ਕਰਨਾਲ ਪੁਲੀਸ ਅਤੇ ਐੱਸਐੱਚਓ ਪੱਧਰ ਦੇ ਤਿੰਨ ਅਧਿਕਾਰੀਆਂ ਨਾਲ ‘ਆਪ’ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਮੌਕੇ ’ਤੇ ਪਹੁੰਚੀ ਸੀ। ਹਾਲਾਂਕਿ ਪਠਾਣਮਾਜਰਾ ਪਿੰਡ ਵਾਸੀਆਂ ਤੇ ਸਮਰਥਕਾਂ ਦੀ ਮਦਦ ਨਾਲ ਇੱਕ ਚਿੱਟੇ ਰੰਗ ਦੀ ਐੱਸਯੂਵੀ ਵਿੱਚ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਿਹਾ। ਪੁਲੀਸ ਸੂਤਰਾਂ ਅਨੁਸਾਰ ਭੱਜਣ ਦੌਰਾਨ ਕਥਿਤ ਤੌਰ ‘ਤੇ ਗੋਲੀਆਂ ਚਲਾਈਆਂ ਗਈਆਂ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, “ਕਈ ਟੀਮਾਂ ਦੀ ਮੌਜੂਦਗੀ ਦੇ ਬਾਵਜੂਦ, ਵਿਧਾਇਕ ਸਥਾਨਕ ਲੋਕਾਂ ਦੀ ਮਦਦ ਨਾਲ ਭੱਜ ਗਿਆ। ਅਸੀਂ ਹੁਣ ਉਸ ਨੂੰ ਲੱਭਣ ਲਈ ਹਰਿਆਣਾ ਪੁਲੀਸ ਨਾਲ ਤਾਲਮੇਲ ਕਰ ਰਹੇ ਹਾਂ।” ਪਠਾਣਮਾਜਰਾ ਦੇ ਮੌਕੇ ਤੋਂ ਭੱਜਣ ਦੌਰਾਨ SUV ਨਾਲ ਟਕਰਾਉਣ ਤੋਂ ਬਾਅਦ ਇੱਕ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਡਿਊਟੀ ’ਤੇ ਮੌਜੂਦ ਪੁਲੀਸ ਅਧਿਕਾਰੀ ’ਤੇ ਹਮਲਾ ਕਰਨ ਅਤੇ ਜ਼ਖਮੀ ਕਰਨ ਲਈ ਵੱਖਰੇ ਤੌਰ ’ਤੇ ਕੇਸ ਦਰਜ ਕੀਤਾ ਜਾਵੇਗਾ।

 

 

 

 

 

 

 

 

ਪਠਾਣਮਾਜਰਾ ਖਿਲਾਫ਼ ਕੇਸ ਅਜਿਹੇ ਮੌਕੇ ਦਰਜ ਕੀਤਾ ਗਿਆ ਹੈ ਜਦੋਂ ‘ਆਪ’ ਵਿਧਾਇਕ ਵੱਲੋਂ ਹੜ੍ਹ ਪ੍ਰਬੰਧਨ ਤੇ ਰਾਹਤ ਕਾਰਜਾਂ ਨੂੰ ਲੈ ਕੇ ਆਪਣੀ ਹੀ ਸਰਕਾਰ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੀ ਗਈ ਅਤੇ ‘ਦਿੱਲੀ ਲਾਬੀ’ ਉੱਤੇ ਪੰਜਾਬ ਦੇ ਮਾਮਲਿਆਂ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੌਰਾਨ ਪਠਾਨਮਾਜਰਾ ਦੇ ਹਮਾਇਤੀਆਂ ਵੱਲੋਂ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਪਟਿਆਲਾ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲੀਸ ਵੱਲੋਂ ਫ਼ਰਾਰ ਵਿਧਾਇਕ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।

ਸੂਤਰਾਂ ਨੇ ਦੱਸਿਆ ਕਿ ਪਠਾਣਮਾਜਰਾ ਵਿਰੁੱਧ ਸੋਮਵਾਰ ਸ਼ਾਮ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, “ਹਾਂ, ਉਸ ‘ਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਪਹਿਲਾਂ ਜਾਂਚ ਅਧੀਨ ਸੀ।”

ਇਸ ਮਾਮਲੇ ਵਿੱਚ ਇੱਕ ਨਵਾਂ ਪਹਿਲੂ ਜੋੜਦੇ ਹੋਏ ਸੀਨੀਅਰ ਸਰਕਾਰੀ ਸੂਤਰ ਨੇ ਖੁਲਾਸਾ ਕੀਤਾ ਕਿ 26 ਅਗਸਤ ਨੂੰ ਸਬੰਧਤ ਔਰਤ ਵੱਲੋਂ ਇੱਕ ਨਵੀਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਵਿਧਾਇਕ ਨੇ ਵਿਆਹ ਦੇ ਬਹਾਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ।

 

 

 

 

 

 

 

 

ਇੱਕ ਸੀਨੀਅਰ ‘ਆਪ’ ਅਹੁਦੇਦਾਰ ਨੇ ਕਿਹਾ, “ਸ਼ਿਕਾਇਤ ਬਾਰੇ ਜਾਣਨ ਅਤੇ ਗ੍ਰਿਫ਼ਤਾਰੀ ਦੇ ਡਰੋਂ ਵਿਧਾਇਕ ਨੇ ਜਨਤਕ ਤੌਰ ‘ਤੇ ਸਰਕਾਰ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।’’ ਉਨ੍ਹਾਂ ਅੱਗੇ ਕਿਹਾ ਕਿ ਪਠਾਨਮਾਜਰਾ ਸੋਮਵਾਰ ਦੇਰ ਰਾਤ ਕਰਨਾਲ ਲਈ ਰਵਾਨਾ ਹੋਏ, ਅਤੇ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਧਰ ਹਲਕਾ ਸਨੌਰ ਤੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਡਰਨ ਵਾਲੇ ਨਹੀਂ ਹਨ। ਪਠਾਣਮਾਜਰਾ ਖਿਲਾਫ਼ ਇਕ ਪੁਰਾਣੇ ਮਾਮਲੇ ਵਿਚ 376 ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਵਿਚ ਕੇਸ ਚੱਲ ਰਿਹਾ ਹੈ।

 

 

 

 

 

 

 

 

 

ਵਿਧਾਇਕ ਨੇ ਪੰਜਾਬ ਦੇ ਲੋਕਾਂ ਤੇ ਸਾਥੀ ਵਿਧਾਇਕਾਂ ਨੂੰ ਸੱਦਾ ਦਿੱਤਾ ਕਿ ਅੱਜ ਉਸ ਨੂੰ ਲੋੜ ਹੈ ਤੇ ਸਾਰੇ ਪੰਜਾਬ ਨੂੰ ਇਕੱਠਾ ਹੋ ਕੇ ਦਿਲੀ ਵਾਲਿਆਂ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਜੇਕਰ ਅੱਜ ਪੰਜਾਬ ਇਕੱਠਾ ਨਾ ਹੋਇਆ ਤਾਂ ਇਨ੍ਹਾਂ ਨੇ ਸਾਰੇ ਵਿਧਾਇਕਾਂ ਨੂੰ ਇੰਜ ਹੀ ਕੇਸ ਦਰਜ ਕਰਕੇ ਡਰਾ ਲੈਣਾ ਹੈ।

ਵਿਧਾਇਕ ਹਰਮੀਤ ਪਠਾਣਮਾਜਰਾ ਨੇ ਕਿਹਾ ਕਿ ਅੱਜ ਪਟਿਆਲਾ ਦੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਜਿਸ ‌ਵਿਚ ਸਾਰੇ ਪੰਜਾਬ ਨੂੰ ਇਕੱਠਾ ਹੋਣਾ ਚਾਹੀਦਾ ਹੈ। ਉਨ੍ਹਾਂ ਸਾਥੀ ਵਿਧਾਇਕਾਂ ਨੂੰ ਸੱਦਾ ਦਿੱਤਾ ਕਿ ਆਪਣੇ ਅੰਦਰ ਦੀ ਆਵਾਜ਼ ਪਛਾਣ ਕੇ ਇਕਮੱਤ ਹੋਣ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ।

 

 

 

 

 

 

 

 

 

 

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਫੇਸਬੁੱਕ ’ਤੇ ਇਕ ਵੀਡੀਓ ਪੋਸਟ ਕਰਕੇ ਖੁਲਾਸਾ ਕੀਤਾ ਸੀ ਕਿ ਇੱਕ ਪੁਰਾਣੀ ਘਟਨਾ ਦੇ ਸਬੰਧ ਵਿੱਚ ਉਨ੍ਹਾਂ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ। ਵੀਡੀਓ ਵਿੱਚ ਪਠਾਨਮਾਜਰਾ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਉਨ੍ਹਾਂ ਦੀ ਸਾਬਕਾ ਪਤਨੀ ਨਾਲ ਜੁੜੇ ਇੱਕ ਪੁਰਾਣੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 ਤਹਿਤ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ‘ਆਪ’ ਟੀਮ ਪੰਜਾਬ ’ਤੇ ਰਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ‘ਉਨ੍ਹਾਂ ਦੀ ਆਵਾਜ਼ ਨੂੰ ਦਬਾ ਰਹੀ ਹੈ।’ ਉਧਰ ਆਮ ਆਦਮੀ ਪਾਰਟੀ (ਆਪ) ਨੇ ਪਠਾਣਮਾਜਰਾ ਨੂੰ ਮਿਲੀ ਅਧਿਕਾਰਤ ਸੁਰੱਖਿਆ ਵਾਪਸ ਲੈ ਲਈ ਹੈ।

 

 

 

 

 

 

 

 

 

ਹਰਮੀਤ ਸਿੰਘ ਪਠਾਣਮਾਜਰਾ ਵਿਵਾਦ ਦੇ ਬਾਅਦ ਪਟਿਆਲਾ ਪੁਲਿਸ ਨੇ ਸ਼ਹਿਰ ਦੀਆਂ ਆਉਣ-ਜਾਣ ਵਾਲੀਆਂ ਸੜਕਾਂ ਨੂੰ ਟਰੱਕ ਅਤੇ ਟਿੱਪਰ ਖੜ੍ਹੇ ਕਰਕੇ ਸੀਲ ਕਰ ਦਿੱਤਾ ਸੀ, ਕਿਉਂਕਿ ਪੁਲਿਸ ਦਾ ਦੋਸ਼ ਹੈ ਕਿ ਪਠਾਣਮਾਜਰਾ ਨੂੰ ਉਸ ਦੇ ਸਾਥੀਆਂ ਨੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਕਰਵਾ ਲਿਆ। ਇਹ ਘਟਨਾ ਹਰਿਆਣਾ ਦੇ ਕਰਨਾਲ ਦੇ ਡਬਰੀ ਪਿੰਡ ਵਿੱਚ ਵਾਪਰੀ, ਜਿੱਥੇ ਪਟਿਆਲਾ ਅਤੇ ਕਰਨਾਲ ਪੁਲਿਸ ਨੇ ਸਾਂਝੇ ਤੌਰ ‘ਤੇ ਸਨੌਰ ਦੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਪਠਾਣਮਾਜਰਾ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਸੂਤਰਾਂ ਅਨੁਸਾਰ, ਪਠਾਣਮਾਜਰਾ ਇੱਕ ਚਿੱਟੀ ਐਸਯੂਵੀ (ਫਾਰਚਿਊਨਰ) ਵਿੱਚ ਪਿੰਡ ਵਾਸੀਆਂ ਅਤੇ ਸਮਰਥਕਾਂ ਦੀ ਮਦਦ ਨਾਲ ਫਰਾਰ ਹੋ ਗਿਆ, ਜਿਸ ਦੌਰਾਨ ਗੋਲੀਬਾਰੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਇਸ ਘਟਨਾ ਵਿੱਚ ਇੱਕ ਪੁਲਿਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ, ਜਦਕਿ ਭਰੋਸੇਯੋਗ ਸੂਤਰਾਂ ਮੁਤਾਬਕ ਪਠਾਣਮਾਜਰਾ ਦਾ ਇੱਕ ਸਾਥੀ, ਜੋ ਕਾਲੀ ਸਕਾਰਪੀਓ ਵਿੱਚ ਸਵਾਰ ਸੀ, ਵੀ ਜ਼ਖਮੀ ਹੋਇਆ।ਪਠਾਣਮਾਜਰਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਦੋਸ਼ਾਂ ਨੂੰ ਨਿਰਆਧਾਰ ਦੱਸਦਿਆਂ ਕਿਹਾ ਕਿ ਪੰਜਾਬ ਪੁਲਿਸ ਪਠਾਣਮਾਜਰਾ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪਠਾਣਮਾਜਰਾ ਕੋਲ ਦਿੱਲੀ ਦੀ ਆਪ ਲੀਡਰਸ਼ਿਪ ਖਿਲਾਫ ਭ੍ਰਿਸ਼ਟਾਚਾਰ ਦੇ ਪੁਖਤਾ ਸਬੂਤ ਅਤੇ ਇਤਰਾਜ਼ਯੋਗ ਵੀਡੀਓਜ਼ ਹਨ, ਜਿਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਠਾਣਮਾਜਰਾ ਨੇ ਇੱਕ ਫੇਸਬੁੱਕ ਲਾਈਵ ਵਿੱਚ ਵੀ ਦਾਅਵਾ ਕੀਤਾ ਸੀ ਕਿ ਉਸ ਨੂੰ ਇੱਕ ਪੁਰਾਣੇ ਕੇਸ ਵਿੱਚ, ਜੋ ਉਸ ਦੀ ਕਥਿਤ ਸਾਬਕਾ ਪਤਨੀ ਨਾਲ ਸਬੰਧਤ ਹੈ, ਭਾਰਤੀ ਦੰਡਾਵਲੀ ਦੀ ਧਾਰਾ 376 ਅਧੀਨ ਕੇਸ ਦਰਜ ਕਰਕੇ ਫਸਾਇਆ ਜਾ ਰਿਹਾ ਹੈ। ਉਸ ਨੇ ਆਪਣੇ ਸਮਰਥਕਾਂ ਨੂੰ ਪਟਿਆਲਾ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਅਤੇ ਡਿਪਟੀ ਕਮਿਸ਼ਨਰ (ਡੀਸੀ) ਦੇ ਦਫਤਰਾਂ ਅੱਗੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਸੀ।ਪੁਲਿਸ ਨੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ, ਕਿਉਂਕਿ ਪਠਾਣਮਾਜਰਾ ਦੇ ਸਮਰਥਕਾਂ ਵੱਲੋਂ ਪ੍ਰਦਰਸ਼ਨ ਜਾਂ ਧਰਨੇ ਦੀ ਸੰਭਾਵਨਾ ਹੈ। ਪੁਲਿਸ ਅਜੇ ਵੀ ਪਠਾਣਮਾਜਰਾ ਦੀ ਭਾਲ ਵਿੱਚ ਹੈ, ਜੋ ਫਰਾਰ ਹੈ।

 

 

 

 

 

 

 

 

 

 

 

 

Harmeet Singh Pathanmajra, an Aam Aadmi Party (AAP) MLA from the Sanaur constituency in Patiala, Punjab, was reportedly arrested on September 2, 2025, in connection with a rape case filed against him. The arrest took place in Dabri village, Karnal, Haryana, where he was allegedly hiding at the residence of a relative, Gurnam Singh Laadi, a member of the Haryana Sikh Gurdwara Management Committee. The operation involved a joint team of Patiala and Karnal police.According to reports, while being transported to a local police station, Pathanmajra escaped custody with the aid of his supporters and local villagers. During the escape, he and his accomplices allegedly fired at the police and ran over a police officer with a white SUV (a Fortuner), injuring the officer. Some sources also indicate that one of Pathanmajra’s accomplices, traveling in a black Scorpio, was injured during the incident. Punjab Police have launched a manhunt to apprehend him, and security has been tightened in Patiala due to concerns about potential protests by his supporters.The rape case stems from a complaint by a Zirakpur-based woman who alleged that Pathanmajra misrepresented himself as divorced, entered into a relationship with her, and married her in 2021 while still being married to his first wife. The FIR includes charges under Section 376 (rape), Section 420 (cheating), and criminal intimidation. Pathanmajra’s lawyer, Advocate Simranjeet Singh Saggu, has claimed the charges are politically motivated, citing a prior court inquiry into the matter and suggesting the FIR is linked to recent political developments, including Pathanmajra’s criticism of the AAP’s handling of flood relief in Punjab.

Pathanmajra’s family has dismissed the police’s allegations as baseless, claiming he possesses evidence of corruption and objectionable videos involving AAP’s Delhi leadership, which they allege is the reason for targeting him. In a Facebook Live video before his arrest, Pathanmajra claimed the case was an attempt to silence him for speaking out against the AAP government and its Delhi-based leadership, particularly over their handling of flood relief efforts, including the desilting of rivers like the Tangri. He had also criticized senior Irrigation Department officials, such as Principal Secretary (Drainage) Krishan Kumar.Additionally, on September 1, 2025, Pathanmajra’s security cover of eight gunmen was withdrawn, and several police officials, including station house officers in his constituency, were transferred, which he claimed was a deliberate move by the AAP’s Delhi leadership to intimidate him. He urged his supporters to protest outside the offices of the Patiala Senior Superintendent of Police and Deputy Commissioner.As of now, Pathanmajra remains at large, and the Punjab Police are continuing their efforts to locate him. An additional FIR is expected to be filed for assaulting and injuring a police officer during his escape. The case has sparked significant political controversy, with Pathanmajra alleging that the AAP’s central leadership is attempting to suppress dissent among Punjab MLAs.

Check Also

Deputy CM Faces Backlash Over Viral Video -ਗੈਰਕਾਨੂੰਨੀ ਖਣਨ ਰੌਕਣ ਵਾਲੀ ਮਹਿਲਾ ਆਈਪੀਐੱਸ ਅਧਿਕਾਰੀ ਨੂੰ ਉੱਪ ਮੁੱਖ ਮੰਤਰੀ ਨੇ ਧਮਕਾਇਆ

“Maharashtra Deputy CM Ajit Pawar Faces Backlash Over Viral Video Allegedly Threatening IPS Officer in …