Investigate causes of recurring floods in Punjab and bring truth before people – Jathedar Gargajj
ਪੰਜਾਬ ਵਿੱਚ ਵਾਰ-ਵਾਰ ਹੜ੍ਹ ਆਉਣ ਦੇ ਕਾਰਨਾਂ ਦੀ ਕੀਤੀ ਜਾਵੇ ਜਾਂਚ, ਸੱਚ ਲਿਆਇਆ ਜਾਵੇ ਸਾਹਮਣੇ- ਜਥੇਦਾਰ ਕੁਲਦੀਪ ਸਿੰਘ ਗੜਗੱਜ
ਸ੍ਰੀ ਅੰਮ੍ਰਿਤਸਰ, 30 ਅਗਸਤ-
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਅੰਦਰ ਮੌਜੂਦਾ ਹੜ੍ਹ ਦੀ ਸਥਿਤੀ ਵਿੱਚ ਸਮੂਹ ਪੰਜਾਬੀਆਂ ਖਾਸਕਰ ਸਿੱਖ ਜਥੇਬੰਦੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਇਸ ਆਫ਼ਤ ਦੇ ਸਮੇਂ ਵਿੱਚ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਕੋਈ ਮੁਸੀਬਤ ਵਿੱਚ ਫਸਿਆ ਪੰਜਾਬੀ ਬਿਨਾਂ ਛੱਤ ਅਤੇ ਬਿਨਾਂ ਪਰਸ਼ਾਦੇ ਤੋਂ ਨਾ ਰਹੇ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਪਸ਼ੂ ਚਾਰੇ ਤੋਂ ਬਿਨਾਂ ਭੁੱਖੇ ਨਾ ਰਹਿਣ। ਉਨ੍ਹਾਂ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਆਖਿਆ ਕਿ ਹੜ੍ਹ ਪੀੜਤ ਲੋਕਾਂ ਨੂੰ ਮਦਦ ਅਤੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਪਿੰਡਾਂ ਵਿੱਚੋਂ ਪਾਣੀ ਉਤਰ ਜਾਣ ਤੋਂ ਬਾਅਦ ਪਵੇਗੀ, ਇਸ ਲਈ ਬਾਅਦ ਵਿੱਚ ਪ੍ਰਭਾਵਿਤ ਲੋਕਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਭਾਈਚਾਰੇ, ਮੁਹੱਬਤ ਅਤੇ ਇਤਫ਼ਾਕ ਕਰਕੇ ਜਾਣਿਆ ਜਾਂਦਾ ਹੈ ਜੋ ਪਹਿਲਾਂ ਵੀ ਬਹੁਤ ਮੁਸੀਬਤਾਂ ਵਿੱਚੋਂ ਨਿਕਲਿਆ ਹੈ ਅਤੇ ਹੁਣ ਵੀ ਪੰਜਾਬ ਦੀ ਬਨਸਪਤੀ, ਲੋਕ, ਪਸ਼ੂ ਪੰਛੀ ਅਤੇ ਇਹ ਧਰਤੀ ਹੜ੍ਹਾਂ ਦੀ ਮੌਜੂਦਾ ਮੁਸੀਬਤ ਵਿੱਚੋਂ ਵੀ ਬਾਹਰ ਆ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹੜ੍ਹਾਂ ਦੀ ਮਾਰ ਹੈ ਅਤੇ ਪ੍ਰਭਾਵਿਤ ਇਲਾਕਿਆਂ ਦੇ ਪਿੰਡਾਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ ਹੈ, ਇਸ ਕਾਰਨ ਜਿੱਥੇ ਘਰਾਂ ਨੂੰ ਨੁਕਸਾਨ ਪੁੱਜਿਆ ਹੈ ਉੱਥੇ ਹੀ ਪਸ਼ੂ ਮਾਰੇ ਗਏ ਹਨ ਤੇ ਕਿਸਾਨਾਂ ਦੀਆਂ ਫ਼ਸਲਾਂ ਵੀ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਆਪਸੀ ਪ੍ਰੇਮ, ਇਤਫ਼ਾਕ ਤੇ ਭਾਈਚਾਰੇ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਨਾਲ ਪੰਜਾਬ ਨੇ ਹਮੇਸ਼ਾ ਹੀ ਹਰ ਮੁਸ਼ਕਿਲ ਹੱਲ ਕੀਤੀ ਹੈ। ਅੱਜ ਵੀ ਪੰਜਾਬੀਆਂ ਨੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਅਸੀਂ ਔਖੇ ਤੋਂ ਔਖੇ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਖੜ੍ਹੇ ਹਾਂ ਤੇ ਮਦਦ ਕਰ ਰਹੇ ਹਾਂ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕਰ ਰਹੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਸ਼ਖ਼ਸੀਅਤਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਆਖਿਆ ਕਿ ਜਦੋਂ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਹੋ ਜਾਂਦੀਆਂ ਸੇਵਾ ਕਾਰਜ ਲਗਾਤਾਰ ਜਾਰੀ ਰੱਖੇ ਜਾਣ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਗੱਲ ਵੀ ਜ਼ਰੂਰ ਜਾਂਚੀ ਜਾਵੇ ਕਿ ਵਾਰ-ਵਾਰ ਪੰਜਾਬ ਵਿੱਚ ਹੜ੍ਹ ਕਿਉਂ ਆ ਰਹੇ ਹਨ, ਇਸ ਦੇ ਕਾਰਨ ਸਾਹਮਣੇ ਆਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਾਸੀ ਸੁਚੇਤ ਹੋ ਕੇ ਅਗਾਂਹ ਵਾਸਤੇ ਸੁਰੱਖਿਆ ਦੇ ਪ੍ਰਬੰਧ ਪੁਖਤਾ ਕਰ ਸਕਣ। ਉਨ੍ਹਾਂ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਪੰਜਾਬ ਹੜ੍ਹ ਵਾਲੀ ਸਥਿਤੀ ਵਿੱਚੋਂ ਛੇਤੀ ਹੀ ਬਾਹਰ ਆਵੇ ਤੇ ਇੱਥੋਂ ਦੇ ਲੋਕ ਖੁਸ਼ਹਾਲ ਜੀਵਨ ਬਤੀਤ ਕਰਨ।
Investigate causes of recurring floods in Punjab and bring truth before people – Jathedar Gargajj
Sri Amritsar, August 30:
The Officiating Jathedar of Sri Akal Takht Sahib, Giani Kuldip Singh Gargajj, has made a special appeal to all Punjabis, particularly Sikh organizations, in light of the present flood situation in Punjab. He emphasized that in this time of disaster, no Punjabi in any village should be left without shelter and food. He further stressed that even livestock should not remain hungry without fodder.
Jathedar Gargajj urged the organizations doing Sewa (voluntary service) to remember that flood-affected people will require even greater assistance and support after the water recedes from the villages; therefore, special attention must be given to the victims after the water recedes. He said Punjab has always been recognized for its brotherhood, love, and unity, which has helped the people overcome many adversities in the past. He expressed faith that Punjab’s vegetation, people, animals, birds, and this land itself will also overcome the present calamity of floods.
Highlighting the situation, Jathedar Gargajj said that in many areas of Punjab, floods have caused extensive damage: water has entered homes, destroying houses, killing livestock, and ruining farmers’ crops. In such circumstances, he added, mutual love, unity, and community spirit are essential. He reiterated that with collective strength and cooperation, Punjab has always found solutions to crises, and once again, Punjabis have shown the world that they stand together and support one another in the most difficult times.
He praised the services being rendered by the Shiromani Gurdwara Parbandhak Committee, as well as various religious and social organizations and individuals engaged in relief work. He urged that these efforts must continue uninterrupted until people’s hardships are resolved.
Jathedar Gargajj also emphasized that in the future, it is necessary to investigate why floods are occurring repeatedly in Punjab, and the reasons must be made public so that the people can remain vigilant and prepare effective safety measures. He concluded with a prayer before Guru Sahib that Punjab may soon emerge from the flood situation and its people may lead a prosperous life.
#Sriakaltakhatsahib
#jathedargianikuldeepsinghgargaj #PunjabFloods #Punjab #Sikhs #SikhCommunity #SikhAid #Sewa #Langar #Disaster #PunjabDisaster