Breaking News

Big Breaking : 150 ਕਿੱਲਿਆਂ ਦੇ ਮਾਲਕ ਜ਼ੈਲਦਾਰ ਪਿਓ-ਪੁੱਤ ਨੂੰ ਗੋਲ਼ੀ/ਆਂ ਨਾਲ਼ ਭੁੰਨ’/ਤਾ, ਰਾਤ ਨੂੰ ਪੰਜਾਬ ‘ਚ ਵੱਡੀ ਵਾਰਦਾਤ

Big Breaking : 150 ਕਿੱਲਿਆਂ ਦੇ ਮਾਲਕ ਜ਼ੈਲਦਾਰ ਪਿਓ-ਪੁੱਤ ਨੂੰ ਗੋਲ਼ੀ/ਆਂ ਨਾਲ਼ ਭੁੰਨ’/ਤਾ, ਰਾਤ ਨੂੰ ਪੰਜਾਬ ‘ਚ ਵੱਡੀ ਵਾਰਦਾਤ

ਮਲੋਟ ਨੇੜਲੇ ਪਿੰਡ ਅਬੁਲਖੁਰਾਣਾ ਵਿਖੇ ਅੱਜ ਸ਼ਾਮ ਨੂੰ ਪੁਰਾਣੀ ਰੰਜਿਸ਼ ਕਾਰਨ ਪਿਓ-ਪੁੱਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵੇਲੇ ਦੋਵੇਂ ਪਿਓ-ਪੁੱਤ ਖੇਤਾਂ ’ਚ ਕੰਮ ਕਰ ਰਹੇ ਸਨ। ਇਸ ਮਾਮਲੇ ਸਬੰਧੀ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਪੁਲਸ ਨੇ ਮੌਕੇ ’ਤੇ ਪੁੱਜ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਅਬੁਲਖੁਰਾਣਾ ਪਿੰਡ ਦੇ ਇਕ ਵੱਡੇ ਜ਼ਿਮੀਦਾਰ ਤੇ ਜੈਲਦਾਰ ਪਰਿਵਾਰ ਦੇ ਵਿਨੈ ਪ੍ਰਤਾਪ ਸਿੰਘ ਦੀ ਪਿੰਡ ਦੇ ਹੀ ਸ਼ਰੀਕੇ ’ਚੋਂ ਜੈਲਦਾਰ ਪਰਿਵਾਰ ਨਾਲ ਪੁਰਾਣੀ ਰੰਜਿਸ਼ ਚੱਲਦੀ ਸੀ। ਅੱਜ ਸ਼ਾਮ ਵੇਲੇ ਜਦੋਂ ਵਿਨੇ ਪ੍ਰਤਾਪ ਸਿੰਘ ਆਪਣੇ ਪੁੱਤਰ ਸੂਰਜ ਪ੍ਰਤਾਪ ਸਿੰਘ (25) ਨਾਲ ਆਪਣੇ ਲਾਲਬਾਈ ਰੋਡ ’ਤੇ ਖੇਤਾਂ ’ਚ ਸੀ ਤਾਂ ਦੂਜੀ ਧਿਰ ਦੇ ਵਿਅਕਤੀ ਵਲੋਂ ਪਿਓ-ਪੁੱਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਘਟਨਾ ਸ਼ਾਮ ਵੇਲੇ ਦੀ ਹੈ। ਮਲੋਟ ਦੇ ਡੀ. ਐੱਸ. ਪੀ. ਇਕਬਾਲ ਸਿੰਘ ਸੰਧੂ ਤੇ ਐੱਸ. ਐੱਚ. ਓ. ਵਰੁਣ ਕੁਮਾਰ ਯਾਦਵ ਮੌਕੇ ’ਤੇ ਪੁੱਜ ਗਏ। ਪੁਲਸ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਜ਼ਿਕਰਯੋਗ ਹੈ ਕਿ ਮ੍ਰਿਤਕ ਵਿਨੇ ਪ੍ਰਤਾਪ ਸਿੰਘ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦਾ ਭਾਣਜਾ ਹੈ।

Check Also

Jalandhar Grenade Attack: ਫ਼ੌਜੀ ਨੇ ਇੰਸਟਾਗ੍ਰਾਮ ‘ਤੇ ਵੀਡੀਓ ਰਾਹੀਂ ਗ੍ਰਨੇਡ ਚਲਾਉਣ ਦੀ ਦਿੱਤੀ ਸੀ ਸਿਖਲਾਈ

Jalandhar Grenade Attack: ਫ਼ੌਜੀ ਨੇ ਇੰਸਟਾਗ੍ਰਾਮ ‘ਤੇ ਵੀਡੀਓ ਰਾਹੀਂ ਗ੍ਰਨੇਡ ਚਲਾਉਣ ਦੀ ਦਿੱਤੀ ਸੀ ਸਿਖਲਾਈ …