Punjabi Actress: ਪੰਜਾਬੀ ਕਲਾਕਾਰਾਂ ‘ਤੇ ਭੜਕੀ ਮਸ਼ਹੂਰ ਅਦਾਕਾਰਾ, ਅਵਾਰਡ ਸ਼ੋਅ ‘ਚ ਜਾਣ ਵਾਲਿਆਂ ਨੂੰ ਬੋਲੀ- ਸਾਡੀ ਇੰਡਸਟਰੀ ਕਿੰਨੀ ਫੇਕ ਆ, ਪਰ…
Punjabi Actress: ਪੰਜਾਬ ਦੇ ਕਾਮੇਡੀ ਕਿੰਗ ਡਾ. ਜਸਵਿੰਦਰ ਭੱਲਾ ਨੇ 65 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਸਿਆਸਤ ਵਿੱਚ ਵੀ ਹਲਚਲ ਮਚਾ ਦਿੱਤੀ। ਇਸ ਸਮੇਂ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਸਿਆਸਤਦਾਨ ਅਤੇ ਪ੍ਰਸ਼ੰਸਕ ਵੀ ਡੂੰਘੇ ਸਦਮੇ ਵਿੱਚ ਹਨ। ਕਈ ਫਿਲਮੀ ਸਿਤਾਰੇ ਅਤੇ ਸਿਆਸੀ ਹਸਤੀਆਂ ਇਸ ਗਮ ਤੋਂ ਉੱਭਰੇ ਨਹੀਂ ਹਨ। ਇਸ ਵਿਚਾਲੇ ਹਾਲ ਹੀ ਵਿੱਚ ਭੂਟਾਨੀ ਫਿਲਮਫੇਅਰ ਅਵਾਰਡ ਪੰਜਾਬੀ 2025 ਆਯੋਜਿਤ ਕੀਤਾ ਗਿਆ। ਇਸ ਵਿੱਚ ਕਈ ਫਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਹਾਲਾਂਕਿ ਜਸਵਿੰਦਰ ਭੱਲਾ ਦੇ ਕਈ ਕਰੀਬੀ ਦੋਸਤ ਅਤੇ ਫਿਲਮੀ ਅਦਾਕਾਰ ਇਸਦਾ ਹਿੱਸਾ ਨਹੀਂ ਬਣੇ।
ਹਾਲ ਹੀ ਵਿੱਚ ਇਸ ਸ਼ੋਅ ਦਾ ਹਿੱਸਾ ਬਣਨ ਵਾਲੇ ਸਿਤਾਰਿਆਂ ਉੱਪਰ ਪੰਜਾਬੀ ਅਦਾਕਾਰਾ ਅੰਸ਼ੂ ਸਾਹਨੀ ਨੇ ਆਪਣਾ ਗੁੱਸਾ ਕੱਢਿਆ ਹੈ। ਉਨ੍ਹਾਂ ਪੰਜਾਬੀ ਕਲਾਕਾਰ ਜਸਵਿੰਦਰ ਭੱਲਾਂ ਨਾਲ ਆਪਣੀ ਅਤੇ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਅੱਜ ਆ ਵੇਖ ਕੇ ਦੁੱਖ ਲੱਗਾ ਕਿ ਸਾਡੀ ਇੰਡਸਟਰੀ ਕਿੰਨੀ ਫੇਕ ਆ ਪਰ ਉਨ੍ਹਾਂ ਨੂੰ ਸੈਲਿਊਟ ਗਿੱਪੀ ਗਰੇਵਾਲ ਪਾਜ਼ੀ ਅਤੇ ਗੁਰਪ੍ਰੀਤ ਘੁੱਗੀ ਪਾਜ਼ੀ ਜਿਨ੍ਹਾਂ ਨੇ ਘੱਟੋ ਘੱਟ @jaswinderbhalla ਅੰਕਲ ਲਈ ਸੱਚਾ ਪਿਆਰ ਅਤੇ ਸਤਿਕਾਰ ਦਿਖਾਇਆ। ਬਾਕੀ ਜੋ ਸਭ ਅਵਾਰਡ ਸ਼ੋਅ ਵਿੱਚ ਤੁਰੇ ਫਿਰਦੇ ਸੀ ਮਾਫ਼ ਕਰਨਾ ਘੱਟੋ ਘੱਟ ਐਕਟਰਜ਼ ਦਾ ਜਾਣਾ ਨਹੀਂ ਬਣਦਾ… ਮਿਸ ਯੂ ਸੋ ਮੱਚ ਚਾਚਾ!!!
ਬਿਮਾਰੀ ਕਾਰਨ ਫਿਲਮਾਂ ਤੋਂ ਹੋਏ ਦੂਰ
ਕਾਮੇਡੀਅਨ ਪੰਮੀ ਨੇ ਹਾਲ ਹੀ ਵਿੱਚ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ਬੜੇ ਦੁੱਖ ਦੀ ਘੜੀ ਹੈ। ਉਹ ਦਿਲ ਅਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਆਪ ਨੂੰ ਕੰਮ ਤੋਂ ਦੂਰ ਕਰ ਲਿਆ ਸੀ। ਉਨ੍ਹਾਂ ਦਾ ਜਾਣਾ ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਭੂਟਾਨੀ ਫਿਲਮਫੇਅਰ ਅਵਾਰਡ ਪੰਜਾਬੀ 2025 ਆਯੋਜਿਤ ਕੀਤਾ ਗਿਆ। ਇਸ ਵਿੱਚ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ, ਨੀਰੂ ਬਾਜਵਾ, ਸੁਨੰਦਾ ਸ਼ਰਮਾ, ਜਿੰਮੀ ਸ਼ੇਰਗਿੱਲ ਸਣੇ ਹੋਰ ਕਈ ਪੰਜਾਬੀ ਕਲਾਕਾਰ ਹਿੱਸਾ ਬਣੇ। ਹਾਲਾਂਕਿ ਇਸ ਸ਼ੋਅ ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਅਤੇ ਅਦਾਕਾਰ ਗੁਰਪ੍ਰੀਤ ਘੁੱਗੀ ਨਹੀਂ ਪਹੁੰਚੇ। ਇਸ ਸਮੇਂ ਉਹ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੇ ਹਨ। ਉਹ ਕਾਮੇਡੀਅਨ ਜਸਵਿੰਦਰ ਭੱਲਾ ਦੇ ਬਹੁਤ ਕਰੀਬ ਸੀ।