Mankirt Aulakh Threat : ਮੋਹਾਲੀ ਪੁਲਿਸ ਵੱਲੋਂ ਗਾਇਕ ਮਨਕੀਰਤ ਔਲਖ ਨੂੰ ਧਮਕੀ ਦੇਣ ਵਾਲਾ ਦਿੱਲੀ ਹਵਾਈ ਅੱਡੇ ਤੋਂ ਕਾਬੂ
ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਮੋਹਾਲੀ ਪੁਲਿਸ ਨੇ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਆਰੋਪੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ ਤੇ ਵਿਦੇਸ਼ ਭੱਜਣ ਦੀ ਫਰਾਕ ‘ਚ ਸੀ। ਆਰੋਪੀ ਰਵਿੰਦਰ ਸਿੰਘ ਉਰਫ ਹਰਜਿੰਦਰ ਸਿੰਘ ਚੰਡੀਗੜ੍ਹ ਦੇ ਖੁੱਡਾ ਜੱਸੂ ਥਾਣਾ ਸਰੰਗਪੁਰ ਅਧੀਨ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ,ਜੋ ਕਈ ਸਾਲਾਂ ਤੋਂ ਇਟਲੀ ‘ਚ ਰਹਿ ਰਿਹਾ ਸੀ
ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਮੋਹਾਲੀ ਪੁਲਿਸ ਨੇ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਆਰੋਪੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ ਤੇ ਵਿਦੇਸ਼ ਭੱਜਣ ਦੀ ਫਰਾਕ ‘ਚ ਸੀ। ਆਰੋਪੀ ਰਵਿੰਦਰ ਸਿੰਘ ਉਰਫ ਹਰਜਿੰਦਰ ਸਿੰਘ ਚੰਡੀਗੜ੍ਹ ਦੇ ਖੁੱਡਾ ਜੱਸੂ ਥਾਣਾ ਸਰੰਗਪੁਰ ਅਧੀਨ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ,ਜੋ ਕਈ ਸਾਲਾਂ ਤੋਂ ਇਟਲੀ ‘ਚ ਰਹਿ ਰਿਹਾ ਸੀ। ਆਰੋਪੀ ਹਰਜਿੰਦਰ ਸਿੰਘ ਨੇ ਆਪਣਾ ਨਾਮ ਬਦਲ ਕੇ ਰਵਿੰਦਰ ਸਿੰਘ ਰੱਖਿਆ ਹੋਇਆ ਸੀ। ਬੀਤੇ ਦਿਨੀਂ ਮੋਹਾਲੀ ਪੁਲਿਸ ਵੱਲੋਂ ਥਾਣਾ ਮਟੌਰ ‘ਚ FIR ਦਰਜ ਕੀਤੀ ਗਈ ਸੀ।
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਬੀਤੇ ਦਿਨੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਸੀ। ਪੰਜਾਬੀ ਗਾਇਕ ਨੂੰ ਧਮਕੀ ਭਰਿਆ ਮੈਸੇਜ ਇਕ ਵਿਦੇਸ਼ ਨੰਬਰ ਤੋਂ ਭੇਜਿਆ ਗਿਆ ਸੀ। ਮੈਸੇਜ ‘ਚ ਲਿਖਿਆ ਗਿਆ ਹੈ ਕਿ ‘ਤਿਆਰੀ ਕਰ ਲੈ ਮੇਰੇ ਪੁੱਤ ਤੇਰਾ ਟਾਈਮ ਆ ਗਿਆ ਹੈ। ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪੁੱਤ ਤੇਰਾ ਨੰਬਰ ਲਾਉਣਾ ਹੈ। ਧਮਕੀ ‘ਚ ਇਹ ਵੀ ਕਿਹਾ ਗਿਆ ਕਿ ਇਹ ਨਾ ਸੋਚੀ ਕਿ ਧਮਕੀ ਦਾ ਮਜ਼ਾਕ ਕੀਤਾ ਦੇਖੀ ਚੱਲ ਤੇਰੇ ਨਾਲ ਹੋਣਾ ਕੀ ਹੈ। ਇਸ ਧਮਕੀ ਨੂੰ ਕੋਈ ਮਜ਼ਾਕ ਨਾ ਸਮਝੀ।
ਦੱਸ ਦੇਈਏ ਕਿ ਗਾਇਕ ਨੂੰ ਪਹਿਲਾਂ ਵੀ ਧਮਕੀ ਮਿਲ ਚੁੱਕੀ ਹੈ। ਜੇਲ ‘ਚ ਬੰਦ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਦਵਿੰਦਰ ਬੰਬੀਹਾ ਵਲੋਂ ਮਨਕੀਰਤ ਨੂੰ ਧਮਕੀ ਦਿੱਤੀ ਗਈ ਸੀ। ਇਹ ਧਮਕੀ ਬਿਸ਼ਨੋਈ ਅਤੇ ਉਸ ਦੇ ਸਾਥੀ ਗੈਂਗਸਟਰ ਗੋਲਡੀ ਬਰਾੜ ਵਲੋਂ ਸਿੱਧੂ ਮੂਸੇਵਾਲਾ ਦਾ ਮਈ 2022 ‘ਚ ਹੋਏ ਕਤਲ ਦੀ ਜ਼ਿੰਮੇਵਾਈ ਲੈਣ ਤੋਂ ਬਾਅਦ ਦਿੱਤੀ ਗਈ ਸੀ। ਇਸ ਧਮਕੀ ਤੋਂ ਬਾਅਦ ਮਨਕੀਰਤ ਨੇ ਪੰਜਾਬ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ।