ਭਵਾਨੀਗੜ੍ਹ ਦੇ ਨੇੜਲੇ ਪਿੰਡ ਆਲੋਅਰਖ ਵਿਖੇ ਬੀਤੇ ਦਿਨ ਇਕ ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਵੱਲੋਂ ਮ੍ਰਿਤਕ ਦੇ ਸਹੁਰੇ ਪਰਿਵਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨਾਜਰ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਆਲੋਅਰਖ ਨੇ ਮ੍ਰਿਤਕ ਵੱਲੋਂ ਲਿਖੇ ਸੁਸਾਈਡ ਨੋਟ ਦੀ ਕਾਪੀ ਪੁਲਸ ਨੂੰ ਦਿੰਦਿਆਂ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਲੜਕੇ ਨਾਜਰ ਸਿੰਘ ਦਾ ਵਿਆਹ ਅਕਤੂਬਰ 2021’ਚ ਕਸ਼ਿਸ਼ ਪੁੱਤਰੀ ਜਗਸੀਰ ਚੰਦ ਵਾਸੀ ਭਵਾਨੀਗੜ੍ਹ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਆਪਣੀ ਜ਼ਮੀਨ ਵੇਚ ਕੇ ਕਸ਼ਿਸ਼ ਨੂੰ ਵਿਦੇਸ਼ ਭੇਜਿਅ ਸੀ ਅਤੇ ਕਸ਼ਿਸ਼ ਨੇ ਉਸ ਦੇ ਲੜਕੇ ਨਾਜਰ ਨੂੰ ਵੀ ਵਿਦੇਸ਼ ਬੁਲਾਉਣ ਦਾ ਵਾਅਦਾ ਕੀਤਾ ਸੀ।
ਮੁਖ਼ਤਿਆਰ ਸਿੰਘ ਨੇ ਅੱਗੇ ਦੱਸਿਆ ਕਿ ਵਿਦੇਸ਼ ਜਾਣ ਤੋਂ ਬਾਅਦ ਉਸ ਦੀ ਨੂੰਹ ਨੇ ਉਸ ਦੇ ਲੜਕੇ ਅਤੇ ਪਰਿਵਾਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ, ਜਿਸ ਕਰਕੇ ਜਦੋਂ ਉਸ ਦੇ ਲੜਕੇ ਨੇ ਇਸ ਸਬੰਧੀ ਆਪਣੇ ਸਹੁਰੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਕਥਿਤ ਤੌਰ ’ਤੇ ਉਸ ਨੂੰ ਧਮਕੀਆਂ ਦਿੰਦਿਆਂ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ।
ਜਿਨ੍ਹਾਂ ਦੇ ਦਬਾਅ ਹੇਠ ਆ ਨਾਜਰ ਸਿੰਘ ਨੇ ਬੀਤੇ ਦਿਨ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੇ ਸੁਹਰੇ ਜਗਸੀਰ ਚੰਦ, ਪਤਿਉਰੇ ਕਾਲਾ ਉਰਫ਼ ਗੌਰਵ, ਸੱਸ ਬਬੀਤਾ ਰਾਣੀ, ਦਾਦੀ ਸੱਸ ਸਾਰੇ ਵਾਸੀ ਭਵਾਨੀਗੜ੍ਹ ਅਤੇ ਭੂਆ ਸੱਸ ਨੀਸ਼ਾ ਸ਼ਰਮਾ ਵਾਸੀ ਮੋਹਾਲੀ ਵਿਰੁੱਧ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵੱਲੋਂ ਰੋਸ ਵੱਜੋਂ ਨੌਜਵਾਨ ਦੀ ਲਾਸ਼ ਦਾ ਸਸਕਾਰ ਕਰਨ ਦੀ ਥਾਂ ਲਾਸ਼ ਨੂੰ ਪਿੰਡ ਆਲੋਅਰਖ ਦੇ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਜਦੋਂ ਤੱਕ ਮ੍ਰਿਤਕ ਦੀ ਵਿਦੇਸ਼ ਗਈ ਪਤਨੀ ਨੂੰ ਵੀ ਮਾਮਲੇ ’ਚ ਨਾਮਜ਼ਦ ਨਹੀਂ ਕੀਤਾ ਜਾਂਦਾ ਅਤੇ ਮਾਮਲੇ ’ਚ ਨਾਮਜ਼ਦ ਕੀਤੇ ਸਹੁਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਜ਼ਮੀਨ ਵੇਚ ਕੇ ਪਤਨੀ ਨੂੰ ਭੇਜਿਆ ਇੰਗਲੈਂਡ
ਓਥੇ ਜਾ ਕੇ ਮੁੱਕਰ ਗਈ ਕੁੜੀ, ਮੁੰਡਾ ਨੇ ਚੁੱਕ ਲਿਆ ਖੌ /ਫ਼ਨਾਕ ਕਦਮ,ਦੇਖੋ Video