Breaking News

Sri Darbar Sahib ਦੀ AI ਰਾਹੀਂ ਤਿਆਰ ਮਨਘੜਤ ਵੀਡੀਓ ਮਾਮਲੇ ’ਚ ਮੁੰਬਈ ਪੁਲੀਸ ਵੱਲੋਂ ਕੇਸ ਦਰਜ

Sri Darbar Sahib ਦੀ AI ਰਾਹੀਂ ਤਿਆਰ ਮਨਘੜਤ ਵੀਡੀਓ ਮਾਮਲੇ ’ਚ ਮੁੰਬਈ ਪੁਲੀਸ ਵੱਲੋਂ ਕੇਸ ਦਰਜ

 

 

 

 

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਦੁਰਵਰਤੋ ਕਰਕੇ ਸਿੱਖ ਕੌਮ ਦੇ ਅਧਿਆਤਮਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਛੇੜਛਾੜ ਕਰਦੇ ਹੋਏ ਉਸ ਨੂੰ ਢਹਿ-ਢੇਰੀ ਹੁੰਦਾ ਅਤੇ ਪਾਣੀ ਵਿੱਚ ਡਿੱਗਦਾ ਦਿਖਾਉਣ ਵਾਲੀ ਮਨਘੜਤ ਵੀਡੀਓ ਖ਼ਿਲਾਫ਼ ਹੁਣ ਮੁੰਬਈ ਦੀ ਸਿੱਖ ਸੰਗਤ ਨੇ ਵੀ ਪੁਲੀਸ ਕੋਲ ਪਹੁੰਚ ਕੀਤੀ ਹੈ।

 

 

 

 

ਇਸ ਗੰਭੀਰ ਅਤੇ ਅਪਮਾਨਜਨਕ ਕਾਰਵਾਈ ਦੇ ਖ਼ਿਲਾਫ਼ ਮੁੰਬਈ ਪੁਲੀਸ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 299 ਆਰ/ਡਬਲਯੂ ਅਤੇ ਆਈ.ਟੀ. ਐਕਟ 67 ਹੇਠ ਐਫ.ਆਈ.ਆਰ. ਨੰਬਰ 30/25 ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਨਘੜਤ ਵੀਡੀਓ ਨੇ ਦੇਸ਼ ਵਿਦੇਸ਼ ਵਿਚ ਵਸਦੀ ਸਿੱਖ ਸੰਗਤ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ। ਇਸ ਦੇ ਨਾਲ ਹੀ ਸਿੱਖ ਆਗੂਆਂ ਨੇ ਮਸਨੂਈ ਬੌਧਿਕਤਾ ਦੀ ਦੁਰਵਰਤੋਂ ’ਤੇ ਫਿਕਰ ਵੀ ਜਤਾਇਆ ਹੈ।

 

 

ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਸ ਮਨਘੜਤ ਵੀਡੀਓ ਦੇ ਖਿਲਾਫ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਸੀ।

 

 

 

ਮੁੰਬਈ ’ਚ ਇਹ ਮਾਮਲਾ ਸਥਾਨਕ ਵਾਸੀ ਗੁਰਸੇਵ ਸਿੰਘ ਦੀ ਸ਼ਿਕਾਇਤ ’ਤੇ ਮਾਡਲ ਸਾਈਬਰ ਥਾਣਾ, ਮੁੰਬਈ ਵਿੱਚ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਮਹਾਰਾਸ਼ਟਰ ਸਿੱਖ ਸਮਾਜ ਦੇ ਮੁਖੀ ਭਾਈ ਜਸਪਾਲ ਸਿੰਘ ਸਿੱਧੂ ਅਤੇ ਸੂਬਾ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਚਰਨਦੀਪ ਸਿੰਘ ਹੈਪੀ ਨੇ ਦਿੱਤੀ, ਜਿਨਾਂ ਨੇ ਮਹਾਰਾਸ਼ਟਰ ਸਾਈਬਰ ਵਿਭਾਗ ਦੇ ਵਿਸ਼ੇਸ਼ ਆਈਜੀ ਯਸ਼ਸਵੀ ਯਾਦਵ ਨਾਲ ਇਸ ਸਬੰਧੀ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਆਈਜੀ ਵੱਲੋਂ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਗਈ।

 

 

 

ਉਨ੍ਹਾਂ ਦੱਸਿਆ ਕਿ ਸਿੱਖ ਨੇਤਾਵਾਂ ਨੂੰ ਪੂਰਾ ਭਰੋਸਾ ਦਿਵਾਇਆ ਗਿਆ ਕਿ ਜਾਂਚ ਨਿਰਪੱਖ ਢੰਗ ਨਾਲ ਕੀਤੀ ਜਾਵੇਗੀ ਅਤੇ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਅਪਮਾਨ ਕਰਨ ਦੀ ਘ੍ਰਿਣਿਤ ਹਰਕਤ ਕੀਤੀ ਹੈ, ਉਨ੍ਹਾਂ ਦਾ ਪਤਾ ਲਾ ਕੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇਗੀ।

 

 

 

ਮਹਾਰਾਸ਼ਟਰ ਸਿੱਖ ਸਮਾਜ ਕੋਆਰਡੀਨੇਸ਼ਨ ਕਮੇਟੀ ਦੇ ਮੁਖੀ ਭਾਈ ਜਸਪਾਲ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਫੈਲ ਰਹੀ ਏਆਈ ਜਨਰੇਟ ਕੀਤੀ ਗੁਮਰਾਹਕੁਨ ਡਿਜੀਟਲ ਸਮੱਗਰੀ ਦੀ ਵਧ ਰਹੀ ਗਿਣਤੀ ’ਤੇ ਫ਼ਿਕਰ ਤੇ ਅਫਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿਰਫ਼ ਇੱਕ ਇਮਾਰਤ ਨਹੀਂ, ਬਲਕਿ ਸਿੱਖੀ ਦਾ ਅਧਿਆਤਮਕ ਕੇਂਦਰ ਹੈ। ਇਸ ਨੂੰ ਕਲਪਿਤ ਤਬਾਹੀ ’ਚ ਦਿਖਾਉਣਾ ਧਾਰਮਿਕ ਹਿੰਸਾ ਤੋਂ ਘੱਟ ਨਹੀਂ ਹੈ।

Check Also

Baldev Singh Sirsa – ਬਲਦੇਵ ਸਿੰਘ ਸਿਰਸਾ ਨੂੰ ਮੈਟਰੋ ਰੇਲ ‘ਤੇ ਸਫ਼ਰ ਕਰਨ ਤੋਂ ਰੋਕਿਆ

Baldev Singh Sirsa – ਦਿੱਲੀ ’ਚ ਸੀਨੀਅਰ ਕਿਸਾਨ ਆਗੂ ਨੂੰ ਮੈਟਰੋ ਰੇਲ ’ਚ ਸਫ਼ਰ ਕਰਨ …