Breaking News

ਪੰਜਾਬ ਸਰਕਾਰ ਦੇ ਲਾਡਲੇ DSP ਗੁਰਸ਼ੇਰ ਸੰਧੂ ਖ਼ਿਲਾਫ਼ ਮਾਮਲਾ ਦਰਜ, ਅਧਿਕਾਰੀ ਅਹੁਦੇ ਦੀ ਦੁਰਵਰਤੋਂ ਕਰਨ ਦਾ ਹੈ ਮਾਮਲਾ

ਡੀਐੱਸਪੀ ਗੁਰਸ਼ੇਰ ਸਿੰਘ ਨੂੰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿਚ ਵੀ ਐੱਸਆਈਟੀ ਨੇ ਦੋਸ਼ੀ ਕਰਾਰ ਦਿੱਤਾ ਹੈ, ਜਿਨ੍ਹਾਂ ਖ਼ਿਲਾਫ਼ ਪੰਜਾਬ ਸਰਕਾਰ ਨੇ 10 ਦਿਨਾਂ ਅੰਦਰ ਕਾਰਵਾਈ ਦੀ ਅੰਡਰਟੇਕਿੰਗ ਹਾਈਕੋਰਟ ਵਿਚ ਦਿੱਤੀ ਹੈ ਤੇ ਹਾਈਕੋਰਟ ਨੂੰ ਦੱਸਿਆ ਸੀ ਕਿ ਜਿਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਉਕਤ ਮਾਮਲੇ ਵਿਚ ਦੋਸ਼ੀ ਮੰਨਿਆ ਗਿਆ ਹੈ, ਉਨ੍ਹਾਂ ਨੂੰ ਪਬਲਿਕ ਡੀਲਿੰਗ ਤੋਂ ਹਟਾ ਦਿੱਤਾ ਗਿਆ ਹੈ।

ਐੱਸਏਐੱਸ ਨਗਰ (ਮੁਹਾਲੀ), 17 ਅਕਤੂਬਰ

ਪੰਜਾਬ ਪੁਲੀਸ ਦੇ ਬਹੁ-ਚਰਚਿਤ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

ਉਨ੍ਹਾਂ ਖ਼ਿਲਾਫ਼ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣਾ ਮੁਹਾਲੀ ਵਿੱਚ ਧਾਰਾ 419, 465, 467, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਹਾਈ ਕੋਰਟ ਦੇ ਹੁਕਮਾਂ ’ਤੇ ਡੀਆਈਜੀ ਦੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਤਾਜ਼ਾ ਕਾਰਵਾਈ ਕੀਤੀ ਗਈ ਹੈ।

ਡੀਐੱਸਪੀ ਸੰਧੂ ਪਹਿਲਾਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੀਆਈਏ ਸਟਾਫ਼ ਵਿੱਚ ਵਿਸ਼ੇਸ਼ ਇੰਟਰਵਿਊ ਕਰਵਾਉਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਹੁਣ ਡੀਐੱਸਪੀ ਸੰਧੂ ’ਤੇ ਆਪਣੇ ਦੋਸਤ ਬਲਜਿੰਦਰ ਸਿੰਘ ਤੋਂ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤਾਂ ਕਰਵਾਉਣ ਅਤੇ ਉਨ੍ਹਾਂ ਦੀ ਖ਼ੁਦ ਹੀ ਜਾਂਚ ਕਰਨ ਦਾ ਦੋਸ਼ ਹੈ।

ਹਾਲਾਂਕਿ ਕੇਸ ਡੀਐੱਸਪੀ ਸੰਧੂ ਦੇ ਖ਼ਿਲਾਫ਼ ਦਰਜ ਹੋਇਆ ਹੈ ਪਰ ਉਸ ਸਮੇਂ ਦੇ ਸੀਨੀਅਰ ਅਧਿਕਾਰੀ ਵੀ ਸ਼ੱਕ ਦੇ ਘੇਰੇ ’ਚ ਹਨ ਕਿਉਂਕਿ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਸੰਧੂ ਨੂੰ ਹੀ ਸੌਂਪੀ ਜਾਂਦੀ ਰਹੀ ਹੈ। ਇਸ ਮਾਮਲੇ ਤੋਂ ਪਰਦਾ ਉਦੋਂ ਉਠਿਆਂ ਜਦੋਂ ਡੀਐੱਸਪੀ ਸੰਧੂ ਦੀ ਉਸ ਦੇ ਖਾਸ ਦੋਸਤ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ।

ਸੂਤਰ ਦੱਸਦੇ ਹਨ ਕਿ ਦੋਵਾਂ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਖੜਕੀ ਹੈ ਅਤੇ ਉਸ ਨੇ ਸੰਧੂ ਖ਼ਿਲਾਫ਼ ਸ਼ਿਕਾਇਤ ਦੇ ਕੇ ਸਾਰਾ ਕੁੱਝ ਦੱਸ ਦਿੱਤਾ।

ਹਾਈ ਕੋਰਟ ਦੇ ਹੁਕਮਾਂ ’ਤੇ ਡੀਐੱਸਪੀ ਖ਼ਿਲਾਫ਼ ਜਾਂਚ ਸ਼ੁਰੂ ਹੋ ਗਈ ਹੈ। ਬਲਜਿੰਦਰ ਸਿੰਘ ਦੇ ਦੋਸ਼ਾਂ ਬਾਰੇ ਕੀਤੀ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਸ਼ਿਕਾਇਤਕਰਤਾ ਦੇ ਡੀਐੱਸਪੀ ਗੁਰਸ਼ੇਰ ਸਿੰਘ ਨਾਲ ਚੰਗੇ ਸਬੰਧ ਸਨ।

ਡੀਐੱਸਪੀ ਦੇ ਕਹਿਣ ’ਤੇ ਉਸ ਨੇ ਐੱਸਐੱਸਪੀ ਮੁਹਾਲੀ ਨੂੰ ਕੁੱਝ ਝੂਠੀਆਂ ਸ਼ਿਕਾਇਤਾਂ ਕੀਤੀਆਂ ਸਨ।

ਅਜਿਹੀ ਹੀ ਝੂਠੀ ਸ਼ਿਕਾਇਤ ਬਲਜਿੰਦਰ ਨੇ ਅਸ਼ੋਕ ਕੁਮਾਰ ਅਤੇ ਸਮੋ ਦੇਵੀ ਖ਼ਿਲਾਫ਼ ਦਿੱਤੀ ਸੀ ਕਿ ਪਿੰਡ ਗੋਬਿੰਦਗੜ੍ਹ (ਮੁਹਾਲੀ) ਵਿੱਚ 10 ਮਰਲੇ ਦੇ ਪਲਾਟ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।

ਡੀਐੱਸਪੀ ’ਤੇ ਵਿਵਾਦਿਤ ਜ਼ਮੀਨਾਂ ਖ਼ਰੀਦ ਕੇ ਉਨ੍ਹਾਂ ਨੂੰ ਮਹਿੰਗੇ ਭਾਅ ਵਿੱਚ ਵੇਚਣ ਦੇ ਇਰਾਦੇ ਨਾਲ ਵਿਵਾਦਾਂ ਦਾ ਨਿਪਟਾਰਾ ਕਰਵਾਉਣ ਦਾ ਵੀ ਦੋਸ਼ ਲੱਗਾ ਹੈ।

ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਵੀ ਵੱਖਰੇ ਤੌਰ ’ਤੇ ਪੜਤਾਲ ਕਰ ਰਹੀ ਹੈ। ਐੱਫਆਈਆਰ ਮੁਤਾਬਕ ਇਸ ਸਮੇਂ ਡੀਐੱਸਪੀ ਸੰਧੂ ਦੀ ਅੰਮ੍ਰਿਤਸਰ ’ਚ ਤਾਇਨਾਤੀ ਦੱਸੀ ਗਈ ਹੈ।

ਚੰਡੀਗੜ੍ਹ : ਮੋਹਾਲੀ ਦੇ ਸਾਬਕਾ ਐੱਸਐੱਸਪੀ ਸੰਦੀਪ ਗਰਗ ਦੇ ਕਾਰਜਕਾਲ ਵਿਚ ਸਪੈਸ਼ਲ ਆਪਰੇਸ਼ਨ ਸੈੱਲ ਦੇ ਸਾਬਕਾ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੇ ਖ਼ਿਲਾਫ਼ ਸੈਕਟਰ – 91 ਮੋਹਾਲੀ ਨਿਵਾਸੀ ਬਲਜਿੰਦ ਸਿੰਘ ਦੀ ਸ਼ਿਕਾਇਤ ‘ਤੇ ਭ੍ਰਿਸ਼ਾਟਾਚਾਰ ਰੋਧਕ ਕਾਨੂੰਨ ਦੀ ਧਾਰਾ 13-ਬੀ ਤੇ ਅਧਿਕਾਰੀ ਅਹੁਦੇ ਦੀ ਦੁਰਵਰਤੋਂ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਸੂਬੇ ਦੇ ਵਕੀਲ ਨੇ ਬੁੱਧਵਾਰ ਨੂੰ ਦੱਸਿਆ ਕਿ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੇ ਸਟੇਟ ਕ੍ਰਾਈਮ ਸੈੱਲ ਦੇ ਫੇਜ਼-5 ਥਾਣੇ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ। ਐੱਫਆਈਆਰ ਨੂੰ ਸੀਲਬੰਦ ਲਿਫਾਫੇ ਵਿਚ ਜੱਜ ਨੂੰ ਸੌਂਪ ਦਿੱਤੀ ਗਈ ਹੈ।

ਖ਼ਬਰ ਲਿਖੇ ਜਾਣ ਤੱਕ ਜਸਜਿਸ ਗੁਰਬੀਰ ਸਿੰਘ ਦਾ ਤਾਜ਼ਾ ਹੁਕਮ ਹਾਈਕੋਰਟ ਦੀ ਵੈਬਸਾਈਟ ‘ਤੇ ਚਾੜ੍ਹਿਆ ਨਹੀਂ ਗਿਆ ਸੀ।

ਬਲਜਿੰਦਰ ਸਿੰਘ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਗੁਰਸ਼ਰਨ ਕੌਰ ਮਾਨ ਨੇ ਅਦਾਲਤ ਨੂੰ ਦੱਸਿਆ ਕਿ ਡੀਐੱਸਪੀ ਗੁਰਸ਼ੇਰ ਪਟੀਸ਼ਨਕਰਤਾ ਦੇ ਦਸਤਖਤਾਂ ਦੀ ਗਲਤ ਵਰਤੋਂ ਕਰ ਰਹੇ ਸੀ, ਕਿਉਂਕਿ ਦੋਵੇਂ ਕਾਫੀ ਸਮੇਂ ਤੋਂ ਦੋਸਤ ਸਨ।

ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਕਾਗਜ਼ਾਂ ਦੀ ਵਰਤੋਂ ਕਿਸੇ ਗੈਰਕਾਨੂੰਨੀ ਕੰਮ ਲਈ ਨਹੀਂ ਕੀਤਾ ਜਾਵੇਗਾ ਪਰ ਇਨ੍ਹਾਂ ਦੀ ਵਰਤੋਂ ਗੈਰਨੂੰਨੀ ਟੀਚਿਆਂ ਲਈ ਕੀਤੀ ਗਈ।

ਡੀਐੱਸਪੀ ਗੁਰਸ਼ੇਰ ਸਿੰਘ ਨੂੰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿਚ ਵੀ ਐੱਸਆਈਟੀ ਨੇ ਦੋਸ਼ੀ ਕਰਾਰ ਦਿੱਤਾ ਹੈ, ਜਿਨ੍ਹਾਂ ਖ਼ਿਲਾਫ਼ ਪੰਜਾਬ ਸਰਕਾਰ ਨੇ 10 ਦਿਨਾਂ ਅੰਦਰ ਕਾਰਵਾਈ ਦੀ ਅੰਡਰਟੇਕਿੰਗ ਹਾਈਕੋਰਟ ਵਿਚ ਦਿੱਤੀ ਹੈ ਤੇ ਹਾਈਕੋਰਟ ਨੂੰ ਦੱਸਿਆ ਸੀ ਕਿ ਜਿਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਉਕਤ ਮਾਮਲੇ ਵਿਚ ਦੋਸ਼ੀ ਮੰਨਿਆ ਗਿਆ ਹੈ, ਉਨ੍ਹਾਂ ਨੂੰ ਪਬਲਿਕ ਡੀਲਿੰਗ ਤੋਂ ਹਟਾ ਦਿੱਤਾ ਗਿਆ ਹੈ।

ਤੀਸਰਾ ਮਾਮਲਾ ਮੋਹਾਲੀ ਦੀ ਵਧੀਕ ਸੈਸ਼ਨ ਜੱਜ ਵੱਲੋਂ ਇਮੀਗ੍ਰੇਸ਼ਨ ਰੈਕਟ ਵਿਚ ਕੀਤੀ ਗਈ ਪ੍ਰਤੀਕੂਲ ਟਿੱਪਣੀ ਦੇ ਇਲਾਵਾ ਗੈਂਗਸਟਰ ਲੱਕੀ ਪਟਿਆਲ ਨਾਲ ਸਬੰਧਿਤ ਹੈ। ਮਾਮਲੇ ਦੀ ਜਾਂਚ ਰੋਪੜ ਰੇਂਜ ਦੀ ਡੀਆਈਜੀ ਨੀਲਾਂਬਰੀ ਜਗਦਲੇ ਦੀ ਦੇਖਰੇਖ ਵਿਚ ਕੀਤੀ ਗਈ ਸੀ, ਜਿਸਦੀ ਰਿਪੋਰਟ ਹਾਈਕੋਰਟ ਵਿਚ ਦਾਖਲ ਕੀਤੀ ਗਈ ਹੈ•।

ਬੁੱਧਵਾਰ ਨੂੰ ਰਿਪੋਰਟ ਦਾਖਲ ਕਰਦਿਆਂ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾ ਚੁੱਕੀ ਹੈ।• ਐੱਫਆਈਆਰ ਵਿਚ ਦਰਜ ਹੈ ਕਿ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦਾ ਪੀਏ ਤੇ ਹੋਰ ਸਟਾਫ ਕਰੋੜਾਂ ਦੀ ਉਗਰਾਹੀ ਵਿਚ ਸ਼ਾਮਿਲ ਮਿਲੇ ਹਨ, ਜਿਸਦੀ ਜਾਂਚ ਕੀਤੀ ਜਾਵੇਗੀ।

ਐੱਫਆਈਆਰ ਵਿਚ ਦਰਜ ਹੈ ਕਿ ਗੁਰਸ਼ੇਰ ਸਿੰਘ ਸੰਧੂ ਨੇ ਪਟੀਸ਼ਨਕਰਤਾ ਦਾ ਗੈਰਕਾਨੂੰਨੀ ਇਸਤੇਮਾਲ ਕਰਕੇ ਆਪਣੀ ਭੈਣ ਦੇ ਨਾਂ ਉਸਦੀ ਕਰੋੜਾਂ ਰੁਪਏ ਦੀ ਜਾਇਦਾਦ ਆਪਣੀ ਸਕੀ ਭੈਣ ਦੇ ਨਾਂ ਕਰਵਾਈ ਸੀ।

ਪਟੀਸ਼ਨਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਡੀਐੱਸਪੀ ਨੇ ਆਮ ਲੋਕਾਂ ਦੇ ਨਾਲ ਨਾਲ ਬਿਲਡਰਾਂ ਦੀ ਜਾਇਦਾਦ ਹੜੱਪੜ ਲਈ ਕਾਗਜ਼ਾਂ ਦੀ ਦੁਰਵਰਤੋਂ ਕੀਤੀ।

ਪਟੀਸ਼ਨਕਰਤਾ ਨੂੰ ਨਵੰਬਰ 2023 ਵਿਚ ਸੱਚ ਪਤਾ ਲੱਗਿਆ, ਜਦੋਂ ਉਸ ਨੇ ਸ਼ਾਨੋ ਦੇਵੀ ਬਨਾਮ ਰਾਜੀਵ ਕੁਮਾਰ ਮਾਮਲੇ ਵਿਚ ਇਕ ਅਦਾਲਤੀ ਸੰਮਨ ਹਾਸਲ ਕੀਤਾ।

ਰਾਜੀਵ ਜਾਇਦਾਦ ਦੇ ਮਾਲਿਕ ਸਨ, ਪਰ ਉਨ੍ਹਾਂ ਕੋਲ ਕਬਜਾ ਨਹੀਂ ਸੀ ਤੇ ਉਸ ਨੇ ਡੀਐੱਸਪੀ ਨਾਲ ਮਿਲ ਕੇ ਮਿਲੀਭੁਗਤ ਕੀਤੀ ਸੀ।

ਸ਼ਾਨੋ ਦੇਵੀ ਦੇ ਖਿਲਾਫ ਵੱਡੀ ਰਕਮ ਹੜੱਪਣ ਲਈ ਝੂਠੀ ਸ਼ਿਕਾਇਤ ਦਰਜ ਕਰਵਾਈ ਗਈ ਸੀ।