New Justice Statue: ਭਾਰਤ ‘ਚ ਹੁਣ ‘ਕਾਨੂੰਨ ਅੰਨ੍ਹਾ ਨਹੀਂ’! ਨਿਆਂ ਦੀ ਦੇਵੀ ਦੀ ਅੱਖਾਂ ਤੋਂ ਉਤਰੀ ਪੱਟੀ, ਮੂਰਤੀ ਦੀ ਫਸਟ ਲੁੱਕ ਆਈ ਸਾਹਮਣੇ, ਜਾਣੋ ਪੂਰੀ ਡਿਟੇਲ
ਭਾਰਤ ‘ਚ ਹੁਣ ‘ਕਾਨੂੰਨ ਅੰਨ੍ਹਾ ਨਹੀਂ’! ਨਿਆਂ ਦੀ ਦੇਵੀ ਦੀ ਨਵੀਂ ਮੂਰਤੀ ਪੇਸ਼ ਕੀਤੀ ਗਈ ਹੈ, ਜਿਸ ਦੀ ਅੱਖਾਂ ਤੋਂ ਪੱਟੀ ਉਤਾਰ ਦਿੱਤੀ ਗਈ ਹੈ। ਇਹ ਮੂਰਤੀ ਪੂਰੀ ਤਰ੍ਹਾਂ ਚਿੱਟੇ ਰੰਗ ਵਾਲੀ ਹੈ।
ਸੁਪਰੀਮ ਕੋਰਟ ਵਿੱਚ ਨਿਆਂ ਦੀ ਦੇਵੀ ਦੀ ਨਵੀਂ ਮੂਰਤੀ ਸਥਾਪਤ ਕੀਤੀ ਗਈ ਹੈ।
ਜੱਜਾਂ ਦੀ ਲਾਇਬ੍ਰੇਰੀ ਵਿੱਚ ਸਥਾਪਿਤ ਮੂਰਤੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਅੱਖਾਂ ਬੰਦ ਨਹੀਂ ਕੀਤੀਆਂ ਗਈਆਂ ਹਨ।
ਰਵਾਇਤੀ ਮੂਰਤੀ ਵਾਂਗ ਇਸ ਦੇ ਇੱਕ ਹੱਥ ਵਿੱਚ ਤੱਕੜੀ ਹੈ ਪਰ ਦੂਜੇ ਹੱਥ ਵਿੱਚ ਤਲਵਾਰ ਦੀ ਬਜਾਏ ਇਸ ਵਿੱਚ ਭਾਰਤ ਦਾ ਸੰਵਿਧਾਨ ਹੈ।
ਜੇਕਰ ਪ੍ਰਤੀਕਾਤਮਕ ਤੌਰ ‘ਤੇ ਦੇਖਿਆ ਜਾਵੇ ਤਾਂ ਕੁਝ ਮਹੀਨੇ ਪਹਿਲਾਂ ਸਥਾਪਿਤ ਕੀਤੀ ਗਈ ਨਿਆਂ ਦੀ ਦੇਵੀ ਦੀ ਨਵੀਂ ਮੂਰਤੀ ਸਪੱਸ਼ਟ ਸੰਦੇਸ਼ ਦੇ ਰਹੀ ਹੈ ਕਿ ਇਨਸਾਫ਼ ਅੰਨ੍ਹਾ ਨਹੀਂ ਹੁੰਦਾ। ਉਹ ਸੰਵਿਧਾਨ ਦੇ ਆਧਾਰ ‘ਤੇ ਕੰਮ ਕਰਦਾ ਹੈ।´´´
ਦੱਸਿਆ ਜਾ ਰਿਹਾ ਹੈ ਕਿ ਇਹ ਮੂਰਤੀ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਪਹਿਲ ‘ਤੇ ਲਗਾਈ ਗਈ ਹੈ। ਹਾਲਾਂਕਿ, ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਅਜਿਹੀਆਂ ਹੋਰ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਾਂ ਨਹੀਂ।
ਨਿਆਂ ਦੀ ਦੇਵੀ ਦੀ ਨਵੀਂ ਮੂਰਤੀ ਵਿੱਚ ਕੀ ਹੈ ਖਾਸ?
ਸਾਰੀ ਮੂਰਤੀ ਚਿੱਟੇ ਰੰਗ ਦੀ ਹੈ
ਮੂਰਤੀ ਵਿੱਚ, ਨਿਆਂ ਦੀ ਦੇਵੀ ਨੂੰ ਭਾਰਤੀ ਪਹਿਰਾਵੇ ਵਿੱਚ ਦਰਸਾਇਆ ਗਿਆ ਹੈ। ਉਸ ਨੂੰ ਸਾੜੀ ਵਿੱਚ ਦਿਖਾਇਆ ਗਿਆ ਹੈ
ਸਿਰ ‘ਤੇ ਸੁੰਦਰ ਤਾਜ ਵੀ ਹੈ
ਮੱਥੇ ‘ਤੇ ਬਿੰਦੀ, ਕੰਨਾਂ ਅਤੇ ਗਲੇ ਵਿਚ ਰਵਾਇਤੀ ਗਹਿਣੇ ਵੀ ਦਿਖਾਈ ਦਿੰਦੇ ਹਨ।
ਨਿਆਂ ਦੀ ਦੇਵੀ ਨੇ ਇੱਕ ਹੱਥ ਵਿੱਚ ਤੱਕੜੀ ਵੀ ਫਰੀ ਹੋਈ ਹੈ
ਦੂਜੇ ਹੱਥ ਵਿੱਚ ਸੰਵਿਧਾਨ ਨੂੰ ਫੜਿਆ ਹੋਇਆ ਦਿਖਾਇਆ ਗਿਆ ਹੈ
ਦਰਅਸਲ, ਅਦਾਲਤਾਂ ਵਿੱਚ ਨਿਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਮੂਰਤੀ ਨੂੰ ‘ਲੇਡੀ ਜਸਟਿਸ’ ਵਜੋਂ ਜਾਣਿਆ ਜਾਂਦਾ ਹੈ।
ਨਿਆਂ ਦੀ ਦੇਵੀ ਦੀ ਮੂਰਤੀ ਜੋ ਹੁਣ ਤੱਕ ਵਰਤੀ ਜਾਂਦੀ ਸੀ, ਉਸ ਦੀਆਂ ਅੱਖਾਂ ‘ਤੇ ਕਾਲੀ ਪੱਟੀ ਬੰਨ੍ਹੀ ਹੋਈ ਸੀ, ਜਦੋਂ ਕਿ ਇੱਕ ਹੱਥ ਵਿੱਚ ਤੱਕੜੀ ਅਤੇ ਦੂਜੇ ਵਿੱਚ ਤਲਵਾਰ ਫੜੀ ਹੋਈ ਸੀ।