Breaking News

ਭਾਰਤ ਨਿੱਜਰ ਮਾਮਲੇ ਦੀ ਜਾਂਚ ਲਈ ਕੈਨੇਡਾ ਦਾ ਸਹਿਯੋਗ ਨਹੀਂ ਕਰ ਰਿਹਾ :ਅਮਰੀਕਾ

Hardeep Singh Nijjar Murder Case: ਅਮਰੀਕਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤ ਪਿਛਲੇ ਸਾਲ ਸਿੱਖ ਦੀ ਹੱਤਿਆ ਮਾਮਲੇ ਦੀ ਜਾਂਚ ਮਾਮਲੇ ਵਿਚ ਕੈਨੇਡਾ ਦਾ ਸਹਿਯੋਗ ਨਹੀਂ ਕਰ ਰਿਹਾ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਯੂ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾਕ ਕਿ ਕੈਨੇਡਾ ਮਾਮਲੇ ਦੀ ਗੱਲ ਕਰੀਏ ਤਾਂ ਅਸੀ ਸਪੱਸ਼ਟ ਕਰ ਦਿੱਤਾ ਹੈ ਕਿ ਮਾਮਲਾ ਬਹੁਤ ਗੰਭੀਰ ਹੈ, ਅਸੀਂ ਚਾਹੁੰਦੇ ਹਾਂ ਕਿ ਭਾਰਤਾ ਸਰਕਾਰ ਕੈਨੇਡਾ ਨਾਲ ਜਾਂਚ ਵਿਚ ਸਹਿਯੋਗ ਕਰੇ। ਜ਼ਾਹਿਰ ਹੈ, ਉਨ੍ਹਾਂ ਨੇ ਇਹ ਰਸਤਾ ਨਹੀਂ ਚੁਣਿਆ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ( Canada’s prime minister, Justin Trudeau) ਨੇ ਇਕ ਦਿਨ ਪਹਿਲਾਂ ਦੋਸ਼ ਲਾਏ ਸਨ ਕਿੇ ਪਿਛਲੇ ਸਾਲ ਜੂਨ ਵਿਚ ਮਾਰੇ ਗਏ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿਚ ਭਾਰਤ ਸਰਕਾਰ ਦੇ ਅਧਿਕਾਰੀ ਸ਼ਾਮਲ ਸਨ।

ਟਰੂਡੋ ਨੇ ਦੋਸ਼ ਲਾਇਆ ਕਿ ਦੇਸ਼ ਦੀ ਕੌਮੀ ਪੁਲੀਸ ਫੋਰਸ ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ (Royal Canadian Mounted Police ) ਕੋਲ ਸਪੱਸ਼ਟ ਅਤੇ ਪੱਕੇ ਸਬੂਤ ਹਨ ਕਿ ਭਾਰਤ ਸਰਕਾਰ ਦੇ ਏਜੰਟ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖ਼ਤਰਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ ਅਤੇ ਹੁਣ ਵੀ ਸ਼ਾਮਲ ਹਨ।

ਪਿਛਲੇ ਸਾਲ ਵਾਂਗ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਵੱਲੋਂ ਭਾਰਤ ਦੀ ਬਾਂਹ ਮਰੋੜੀ ਜਾਵੇਗੀ ਤੇ ਨਾਲ ਹੀ ਇੰਗਲੈਂਡ, ਅਸਟਰੇਲੀਆ ਤੇ ਨਿਊਜ਼ੀਲੈਂਡ ਇਸੇ ਸੁਰ ਵਿੱਚ ਬੋਲਣਗੇ।

ਇਹ ਮਸਲਾ ਕੇਵਲ ਕੈਨੇਡਾ ਦਾ ਨਹੀਂ, “ਫਾਈਵ ਆਈਜ਼” ਦਾ ਸਾਂਝਾ ਹੈ, ਇਹ ਹਰ ਕਦਮ ਨਾਪ-ਤੋਲ ਕੇ ਤੇ ਆਪਸੀ ਸਲਾਹ ਨਾਲ ਚੁੱਕ ਰਹੇ ਹਨ।

ਕੈਨੇਡਾ ਨੇ ਉੱਤਰੀ ਅਮਰੀਕਾ ਵਿੱਚ ਕਥਿਤ ਤੌਰ ‘ਤੇ ਭਾਰਤ ਸਰਕਾਰ ਦੁਆਰਾ ਕਰਾਏ ਗਏ ਗੈਰ-ਨਿਆਇਕ ਕਤਲਾਂ ਦੇ ਮਾਮਲਿਆਂ ਵਿੱਚ ਸਮਾਨਤਾਵਾਂ ਅਤੇ ਅੰਤਰਾਂ ਦੀ ਰੂਪਰੇਖਾ ਦਿੱਤੀ ਹੈ।

ਕੈਨੇਡਾ ਅਤੇ ਅਮਰੀਕਾ ਵਿੱਚ ਜਾਂਚ ਕੀਤੇ ਗਏ ਮਾਮਲਿਆਂ ਵਿੱਚ ਸਮਾਨਤਾ ਇਹ ਹੈ ਕਿ ਦੋਵਾਂ ਮਾਮਲਿਆਂ ਵਿੱਚ ਭਾਰਤ ਸਰਕਾਰ ਵੱਲੋਂ ਸਹਿਯੋਗ ਦੀ ਘਾਟ ਹੈ।

ਇੱਥੇ ਤਿੰਨ ਮੁੱਖ ਅੰਤਰ ਹਨ ਅਤੇ ਇਹ ਅਮਰੀਕਾ ਅਤੇ ਕਨੇਡਾ ਵਿੱਚ ਅੰਤਰ ਦੀ ਵਿਆਖਿਆ ਕਰਦੇ ਹਨ:

1. ਕੈਨੇਡਾ ਵਿੱਚ ਗੈਰ-ਨਿਆਇਕ ਕਤਲ ਸਫਲ ਰਿਹਾ, ਜਦੋਂ ਕਿ ਅਮਰੀਕਾ ਵਿੱਚ ਕਤਲ ਨੂੰ ਨਾਕਾਮ ਕੀਤਾ ਗਿਆ।

2. ਅਮਰੀਕਾ ਵਿੱਚ ਸਬੂਤ ਭਾੜੇ ‘ਤੇ ਕੰਮ ਕਰ ਰਹੇ ਨਿਖਿਲ ਗੁਪਤਾ ਵੱਲੋਂ ਯੋਜਨਾਬੰਦੀ ਵੱਲ ਇਸ਼ਾਰਾ ਕਰਦੇ ਹਨ। ਜਦਕਿ ਕੈਨੇਡਾ ਸਰਕਾਰ ਅਨੁਸਾਰ ਭਾਰਤੀ ਕੌਂਸਲੇਟ ਦਾ ਸਟਾਫ ਕਥਿਤ ਤੌਰ ‘ਤੇ ਗੈਰ-ਨਿਆਇਕ ਕਤਲ ਦੀ ਯੋਜਨਾ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸੀ।

3. ਅਮਰੀਕਾ ‘ਚ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਤੋਂ ਬਾਅਦ ਹੱਤਿਆਵਾਂ ਰੁਕ ਗਈਆਂ। ਕੈਨੇਡਾ ਵਿੱਚ ਅਜਿਹੇ ਕਤਲਾਂ ਦਾ ਸਿਲਸਿਲਾ ਜਾਰੀ ਰਿਹਾ।

ਇਸ ਲਈ ਇਹ ਦੋ ਅਮਰੀਕਨ ਫਾਈਵ ਆਈਜ਼ ਭਾਈਵਾਲ ਦੇਸ਼ਾਂ ਵਿਚਕਾਰ ਜਵਾਬ ਵਿੱਚ ਅੰਤਰ ਦੀ ਵਿਆਖਿਆ ਕਰਦਾ ਹੈ।

-ਕੈਨੇਡਾ ਨੇ “ਭਾਰਤੀ ਡਿਪਲੋਮੈਟ-ਗੈਂਗ ਗੱਠਜੋੜ” ਨੰਗਾ ਕੀਤਾ

-ਕੈਨੇਡਾ ਵਿੱਚ ਸਿੱਖ ਆਗੂਆਂ, ਵਪਾਰੀਆਂ, ਗਾਇਕਾਂ ‘ਤੇ ਗੋਲੀਆਂ ਚਲਾਉਣ ਤੇ ਫਿਰੌਤੀਆਂ ਮੰਗਣ ਵਾਲਿਆਂ ਦੀ ਸਰਪ੍ਰਸਤੀ ਕਰਦੇ ਸਨ ਭਾਰਤੀ ਡਿਪਲੋਮੈਟ

-ਭਾਰਤੀ ਵੀਜ਼ਾ ਬੰਦ ਕਰਨ ਦਾ ਡਰਾਵਾ ਦੇ ਕੇ ਆਮ ਲੋਕਾਂ ਤੋਂ ਕਰਵਾਈ ਜਾ ਰਹੀ ਸੀ ਜਾਸੂਸੀ

-ਕੈਨੇਡੀਅਨ ਸਿੱਖਾਂ ਲਈ ਕੈਨੇਡਾ ਨਾਲ ਠੋਕ ਕੇ ਖੜ੍ਹਨ ਦਾ ਵੇਲਾ