India’s Foreign Policy – ਸੰਸਾਰ ਅੱਗੇ ਭਾਰਤੀ ਵਿਦੇਸ਼ ਨੀਤੀ ਬਣੀ ਮਜ਼ਾਕ ਦਾ ਮੁੱਦਾ
ਭਾਰਤ-ਪਾਕਿਸਤਾਨ-ਅਮਰੀਕਾ-ਰੂਸ-ਚੀਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਭਾਰਤ ’ਤੇ ਪਾਬੰਦੀਆਂ ਲਗਾਈਆਂ ਹਨ (ਟੈਰਿਫ ਨਹੀਂ ਪਾਬੰਦੀਆਂ)। ਇਹ ਜਾਣਕਾਰੀ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੈਵਿਟ ਨੇ ਦਿੱਤੀ।
ਭਾਰਤੀ ਇਤਰਾਜ਼ ਕਰਦੇ ਸਨ ਕਿ ਚੀਨ ਵੀ ਤਾਂ ਰੂਸ ਤੋਂ ਕੱਚਾ ਤੇਲ ਲੈਂਦਾ ਹੀ ਹੈ, ਪਾਬੰਦੀ ਕੇਵਲ ਭਾਰਤ ‘ਤੇ ਕਿਓਂ?
ਅਮਰੀਕਾ ਨੇ ਜਵਾਬ ਦਿੱਤਾ ਕਿ ਚੀਨ ਪਹਿਲਾਂ ਰੂਸ ਕੋਲੋਂ 13 ਫੀਸਦੀ ਕੱਚਾ ਤੇਲ ਲੈਂਦਾ ਸੀ, ਹੁਣ 16 ਫੀਸਦੀ, ਜਦਕਿ ਭਾਰਤ 1 ਫੀਸਦੀ ਤੋਂ ਸਿੱਧਾ 42 ਫੀਸਦੀ ਲੈਣ ਲੱਗਾ ਤੇ ਉਹ ਵੀ ਭਾਰਤ ਨਹੀਂ, ਭਾਰਤ ਦੇ ਵੱਡੇ ਅਮੀਰ (ਮੋਦੀ ਦੇ ਮਿੱਤਰ)।
ਲੈਵਿਟ ਨੇ ਦੱਸਿਆ ਕਿ ਟਰੰਪ ਨੇ ਭਾਰਤ ’ਤੇ ਕੁੱਲ 50 ਫੀਸਦ ਟੈਕਸ ਲਗਾਏ ਹਨ, ਜਿਸ ਵਿੱਚ ਰੂਸੀ ਤੇਲ ਦੀ ਖਰੀਦ ਕਾਰਨ ਲਗਾਇਆ 25 ਫੀਸਦੀ ਜੁਰਮਾਨਾ ਵੀ ਸ਼ਾਮਲ ਹੈ। ਇਹ ਟੈਰਿਫ 27 ਅਗਸਤ ਤੋਂ ਲਾਗੂ ਹੋਣਗੇ।
ਇੰਝ ਜਾਪਦਾ ਕਿ ਟਰੰਪ ਨੇ ‘ਵਿਸ਼ਵਗੁਰੂ’ ਨੂੰ ਬੜ੍ਹਕ ਤਾਂ ਰੂਸ ਨੂੰ ਧਮਕਾਉਣ ਲਈ ਮਾਰੀ ਸੀ ਪਰ ਚੌੜੀ ਛਾਤੀ ਵਾਲੇ ਅਤੇ ਇਨ੍ਹਾਂ ਦੇ ਨਾਲ ਦੇ ਬੌਂਦਲ ਗਏਤੇ ਚੀਨ ਦੀ ਝੋਲੀ ਜਾ ਕੇ ਬਹਿ ਗਏ।
ਵਿਸ਼ਵਗੁਰੂ ਦੇ ਦਾਅਵੇ ਵਾਲੇ ਇੰਨੀ ਜਲਦੀ ਹੌਂਸਲਾ ਛੱਡ ਗਏ ਕਿ ਗਲਵਾਨ ਘਾਟੀ ਦੀਆਂ ਝੜਪਾਂ ‘ਚ ਕੁੱਟ ਖਾਣ, ਚੀਨ ਨੂੰ ਹਜ਼ਾਰਾਂ ਕਿਲੋਮੀਟਰ ਭਾਰਤੀ ਇਲਾਕਾ ਸੌਂਪਣ ਅਤੇ ਹਾਲੀਆ ਭਾਰਤ-ਪਾਕਿ ਜੰਗ ‘ਚ ਚੀਨ ਦੀ ਮਦਦ ਨਾਲ ਪਾਕਿਸਤਾਨ ਵਲੋਂ ਭਾਰਤੀ ਜਹਾਜ਼ ਸੁੱਟੇ ਜਾਣ ਤੋਂ ਬਾਅਦ ਵੀ ਗੋਡੇ ਟੇਕ ਕੇ ਚੀਨ ਦੀਆਂ ਸਾਰੀਆਂ ਮੰਨ ਲਈਆਂ ਤੇ ਪੰਜ ਸਾਲ ਤੋਂ ਬੰਦ ਕੀਤੇ ਸਾਰੇ ਪਹਾੜੀ ਲਾਂਘੇ ਇੱਕੋ ਝਟਕੇ ਵਿੱਚ ਹੀ ਖੋਲ੍ਹ ਦਿੱਤੇ।
ਹੁਣ ਚੀਨ ਕੁੱਛੜ ਬਹਿ ਕੇ ਭਾਰਤ ਦੀ ਦਾੜ੍ਹੀ ਮੁੰਨ ਰਿਹਾ। ਕੱਲ੍ਹ ਭਾਰਤ-ਚੀਨ ਗੱਲਬਾਤ ਦੌਰਾਨ ਚੀਨੀ ਆਗੂ ਐਂਬ ਫੇਹੌਂਗ ਨੇ ਕਹਿ ਦਿੱਤਾ ਕਿ ਪਾਕਿਸਤਾਨ ਅੱਤਵਾਦ ਤੋਂ ਪੀੜਤ ਹੈ, ਜਦਕਿ ਭਾਰਤ ਪਾਕਸਿਤਾਨ ਨੂੰ ਅੱਤਵਾਦ ਦਾ ਜਨਮਦਾਤਾ ਕਹਿੰਦਾ ਹੈ।
ਦੂਜੇ ਪਾਸੇ ਨਾਲ ਹੀ ਭਾਜਪਾ ‘ਚ ਮੋਦੀ ਵਿਰੋਧੀ ਹਵਾ ਭਾਰੂ ਹੋ ਰਹੀ ਹੈ।
ਮੋਦੀ ਭਗਤ ਦੋਸ਼ ਲਾ ਰਹੇ ਹਨ ਕਿ ਅਮਰੀਕਾ ਦੀ ਸੀਆਈਏ ਨਾਲ ਮਿਲ ਕੇ ਭਾਜਪਾ ਦੇ 37 ਐਮਪੀ ਪੱਟੇ ਜਾ ਰਹੇ ਹਨ ਤਾਂ ਕਿ ਮੋਦੀ ਸਰਕਾਰ ਸੁੱਟੀ ਜਾ ਸਕੇ।
ਆਰਐਸਐਸ ਦੇ ਵੀ ਦੋ ਧੜੇ ਬਣ ਚੁੱਕੇ ਹਨ।
ਜੈਸ਼ੰਕਰ ਤੇ ਡੋਵਲ ਵਿਚਾਲੇ ਵੀ ਸ਼ਪੱਸ਼ਟ ਲਕੀਰ ਖਿੱਚੀ ਜਾ ਚੁੱਕੀ ਹੈ, ਦੋਵਾਂ ਦੇ ਹਮਾਇਤੀ ਇੱਕ ਦੂਜੇ ‘ਤੇ ਦੋਸ਼ ਲਾ ਰਹੇ ਕਿ ਇਹਦੇ ਕਾਰਨ ਭਾਰਤ ਦੀ ਵਿਦੇਸ਼ ਨੀਤੀ ਦਾ ਭੱਠਾ ਬੈਠਾ।
ਇਹ ਜੰਗ ਹੁਣ ਕੇਵਲ ਪਾਰਲੀਮੈਂਟ ਤੱਕ ਸੀਮਤ ਨਹੀਂ ਰਹਿਣੀ, ਬਲਕਿ ਭਾਰਤ ‘ਚ ਸਿਵਲ ਵਾਰ ਬਣ ਕੇ ਉੱਭਰਨ ਦੇ ਆਸਾਰ ਹਨ ਕਿਉਂਕਿ ਅਮਰੀਕਾ ਅਤੇ ਚੀਨ ਦੋਵਾਂ ਨੂੰ ਹੀ ਭਾਰਤ ਦਾ ਵੱਡਾ ਹੋਣ ਮਨਜੂਰ ਨਹੀਂ।
ਕੁੱਲ ਮਿਲਾ ਕੇ ਭਾਰਤ ਦੀ ਹਾਲਤ ਇਸ ਵਕਤ ਧੋਬੀ ਦੇ ਪਾਲਤੂ ਜਾਨਵਰ ਵਾਲੀ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ