Sidhu Moose Wala News : ਸਿੱਧੂ ਮੂਸੇ ਵਾਲਾ ‘ਤੇ ਬਣਾਈ ਡਾਕਮੈਟਰੀ ’ਤੇ ਮਾਨਸਾ ਅਦਾਲਤ ’ਚ ਹੋਈ ਸੁਣਵਾਈ
ਸਿੱਧੂ ਮੂਸੇ ਵਾਲਾ ‘ਤੇ ਬਣਾਈ ਡਾਕਮੈਟਰੀ ’ਤੇ ਮਾਨਸਾ ਅਦਾਲਤ’ਚ ਹੋਈ ਸੁਣਵਾਈ,ਪਿਤਾ ਬਲਕੌਰ ਸਿੰਘ ਨੇ ਆਪਣਾ ਜਵਾਬ ਨਹੀਂ ਕੀਤਾ ਦਾਇਰ, ਅਦਾਲਤ ਨੇ ਅਗਲੀ ਸੁਣਵਾਈ 23 ਅਗਸਤ ਨੂੰ ਤੈਅ ਕੀਤੀ
Sidhu Moose Wala News : ਪਿਤਾ ਬਲਕੌਰ ਸਿੰਘ ਨੇ ਆਪਣਾ ਜਵਾਬ ਨਹੀਂ ਕੀਤਾ ਦਾਇਰ, ਅਦਾਲਤ ਨੇ ਅਗਲੀ ਸੁਣਵਾਈ 23 ਅਗਸਤ ਨੂੰ ਤੈਅ ਕੀਤੀ
Sidhu Moose Wala News in Punjabi : ਸਿੱਧੂ ਮੂਸੇ ਵਾਲਾ ‘ਤੇ ਬਣਾਈ ਡਾਕਮੈਟਰੀ ਉਤੇ ਮਾਨਸਾ ਅਦਾਲਤ’ਚ ਅੱਜ ਸੁਣਵਾਈ ਹੋਈ ਹੈ। ਸੁਣਵਾਈ ਦੌਰਾਨ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣਾ ਜਵਾਬ ਦਾਇਰ ਨਹੀਂ ਕੀਤਾ, ਜਿਸ ਕਾਰਨ ਅਦਾਲਤ ਨੇ ਅਗਲੀ ਸੁਣਵਾਈ 23 ਅਗਸਤ ਨੂੰ ਤੈਅ ਕੀਤੀ ਹੈ।
ਇਹ ਜ਼ਿਕਰਯੋਗ ਹੈ ਕਿ ਬੀਬੀਸੀ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਬੀਬੀਸੀ ਨੇ ਯੂਕੇ ਤੋਂ ਦਸਤਾਵੇਜ਼ੀ ਜਾਰੀ ਕੀਤੀ ਹੈ, ਇਸ ਲਈ ਭਾਰਤੀ ਕਾਨੂੰਨ ਇਸ ‘ਤੇ ਲਾਗੂ ਨਹੀਂ ਹੁੰਦਾ। ਬੀਬੀਸੀ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਇਸ ਦਸਤਾਵੇਜ਼ੀ ਦਾ ਸਿੱਧੂ ਕਤਲ ਕੇਸ ‘ਤੇ ਕੋਈ ਪ੍ਰਭਾਵ ਨਹੀਂ ਹੈ, ਜਿਸ ਕਾਰਨ ਅਦਾਲਤ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਆਪਣਾ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ।