Breaking News

ਭਾਰਤ ਨੇ ਕੈਨੇਡਾ ਵਿੱਚ ਤਾਇਨਾਤ ਹਾਈ ਕਮਿਸ਼ਨਰ ਨੂੰ ਵਾਪਸ ਸੱਦਿਆ

The government has decided to withdraw its High Commissioner in Canada after Ottawa linked him and some other Indian diplomats to the killing of Hardeep Singh Nijjar.

ਭਾਰਤ ਤੇ ਕੈਨੇਡਾ ਨੇ ਇਕ-ਦੂਜੇ ਦੇ ਛੇ-ਛੇ ਡਿਪਲੋਮੈਟ ਕੱਢੇ

ਭਾਰਤ ਨੇ ਛੇ ਕੈਨੇਡਿਆਈ ਡਿਪਲੋਮੈਟਾਂ ਨੂੰ 19 ਅਕਤੂਬਰ ਤਕ ਦੇਸ਼ ਛੱਡਣ ਲਈ ਕਿਹਾ

ਕੈਨੇਡਾ ਨੇ ਭਾਰਤ ਨੂੰ ਸਬੂਤ ਮੁਹੱਈਆ ਕਰਵਾਏ ਸਨ: ਸਟੀਵਰਟ ਵੀਲ੍ਹਰ

ਟਰੂਡੋ ਦੇ ਲੰਮੇ ਬਿਆਨ ਦਾ ਕੇਂਦਰੀ ਭਾਵ

ਟਰੂਡੋ ਨੇ ਕਿਹਾ ਕਿ ਅਸੀਂ ਇੱਕ ਸਾਲ ਤੋਂ ਭਾਰਤ ਦੇ ਮੂੰਹ ਵੱਲ ਦੇਖ ਰਹੇ ਸੀ ਪਰ ਉਹ ਭਾਈ ਨਿੱਝਰ ਕਤਲ ਮਾਮਲੇ ‘ਚ ਚੱਲ ਰਹੀ ਜਾਂਚ ‘ਚ ਸਹਿਯੋਗ ਨਹੀਂ ਸੀ ਦੇ ਰਿਹਾ। ਅਸੀਂ ਉਨ੍ਹਾਂ ਨੂੰ ਬਹੁਤ ਕੁਝ ਦੱਸ ਚੁੱਕੇ ਸਾਂ, ਦਿਖਾ ਚੁੱਕੇ ਸਾਂ।

ਹੁਣ ਜਦੋਂ ਸਾਡੇ ਕੋਲ ਅਹਿਮ ਸਬੂਤ ਹਨ ਕਿ ਕੈਨੇਡਾ ਵਿੱਚ ਭਾਈ ਨਿੱਝਰ ਸਮੇਤ ਹੋਰ ਕਈ ਕਤਲਾਂ, ਫਿਰੌਤੀਆਂ, ਹਮਲਿਆਂ ਪਿੱਛੇ “ਭਾਰਤੀ ਡਿਪਲੋਮੈਟ-ਗੈਂਗ ਗੱਠਜੋੜ” ਦਾ ਹੱਥ ਹੈ ਤਾਂ ਅਸੀਂ ਭਾਰਤੀ ਰਾਜਦੂਤ ਤੇ ਅੱਧੀ ਦਰਜਨ ਭਾਰਤੀ ਕੂਟਨੀਤਕ ਅਧਿਕਾਰੀਆਂ ਨੂੰ ਕੈਨੇਡਾ ਹਵਾਲੇ ਕਰਨ ਦੀ ਮੰਗ ਰੱਖੀ ਤੇ ਕਿਹਾ ਕਿ ਇਨ੍ਹਾਂ ਦੀ ਕੂਟਨੀਤਕ ਛੋਟ (Diplomatic Immunity) ਖਤਮ ਕਰੋ ਤਾਂ ਭਾਰਤ ਨੇ ਨਾਂਹ ਕਰ ਦਿੱਤੀ।
ਟਰੂਡੋ ਨੇ ਬੜੇ ਧੜੱਲੇ ਨਾਲ ਸਿੱਖਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਕੈਨੇਡਾ ਵਾਸੀ ਦੀ ਜਾਨ-ਮਾਲ ਦੀ ਰਾਖੀ ਸਾਡਾ ਫਰਜ਼ ਹੈ।

ਦੂਜੇ ਪਾਸੇ ਭਾਰਤੀ ਜਸੂਸ ਸੀਸੀ ਵੰਨ ਭਾਰਤ ਨੇ ਅਮਰੀਕਨ ਦਬਾਅ ਹੇਠ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦਾ ਨਾਮ ਵਾਸ਼ਿੰਗਟਨ ਪੋਸਟ ਨੇ ਵਿਕਰਮ ਯਾਦਵ ਦੱਸਿਆ ਸੀ, ਜੋ ਨਿਖਿਲ ਗੁਪਤੇ ਰਾਹੀਂ ਆਪਣੀ ਏਜੰਸੀ ਰਾਅ ਅਤੇ ਭਾਰਤ ਸਰਕਾਰ ਵਾਸਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਰਵਾਉਣ ਲਈ ਯਤਨਸ਼ੀਲ ਸੀ। (ਪਹਿਲਾਂ ਕੁਮੈਂਟ ਦੇਖੋ)।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਨਵੀਂ ਦਿੱਲੀ, 14 ਅਕਤੂਬਰ

ਭਾਰਤ ਵੱਲੋਂ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਅਤੇ ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦਣ ਦੇ ਫੈਸਲੇ ਤੋਂ ਬਾਅਦ ਕੈਨੇਡੀਅਨ ਡਿਪਲੋਮੈਟ ਸਟੀਵਰਟ ਵੀਲ੍ਹਰ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਨੇ ਭਾਰਤ ਸਰਕਾਰ ਨੂੰ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਸਬੂਤ ਮੁਹੱਈਆ ਕਰਵਾਏ ਸਨ।

ਹੁਣ, ਭਾਰਤ ਨੂੰ ਆਪਣੇ ਕਹੇ ਅਨੁਸਾਰ ਚੱਲਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਰੇ ਦੋਸ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ। ਇਹ ਉਨ੍ਹਾਂ ਦੇ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੈ।

ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡੀਅਨ ਸਫੀਰ ਨੂੰ ਅੱਜ ਸ਼ਾਮ ਤਲਬ ਕਰਦਿਆਂ ਕਿਹਾ ਸੀ ਕਿ ਭਾਰਤ ਨੂੰ ਟਰੂਡੋ ਸਰਕਾਰ ’ਤੇ ਵਿਸ਼ਵਾਸ ਨਹੀਂ ਹੈ ਕਿਉਂਕਿ ਕੈਨੇਡਾ ਸਰਕਾਰ ਵੋਟ ਰਾਜਨੀਤੀ ਤਹਿਤ ਇਹ ਸਭ ਕਰ ਰਹੀ ਹੈ।

ਕੈਨੇਡਾ ਵੱਲੋਂ ਨਿੱਝਰ ਹੱਤਿਆ ਮਾਮਲੇ ਵਿਚ ਭਾਰਤ ਦੀ ਸ਼ਮੂਲੀਅਤ ਹੋਣ ਦੇ ਦੋਸ਼ ਲਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ ਹੈ। ਇਸ ਦੌਰਾਨ ਕੈਨੇਡਾ ਨੇ ਛੇ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਇਹ ਕਾਰਵਾਈ ਪੁਲੀਸ ਵੱਲੋਂ ਸਬੂਤ ਇਕੱਠੇ ਕਰਨ ਤੋਂ ਬਾਅਦ ਕੀਤੀ ਗਈ ਹੈ।

ਉਨ੍ਹਾਂ ਦੋਸ਼ ਲਾਇਆ ਕਿ ਇਹ ਭਾਰਤੀ ਡਿਪਲੋਮੈਟ ਭਾਰਤ ਸਰਕਾਰ ਦੀ ਉਨ੍ਹਾਂ ਦੇ ਦੇਸ਼ ਵਿਚ ਹਿੰਸਾ ਦੀ ਮੁਹਿੰਮ ਦਾ ਹਿੱਸਾ ਸਨ। ਇਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਕੈਨੇਡਾ ਦੇ ਭਾਰਤ ਵਿਚ ਤਾਇਨਾਤ ਛੇ ਡਿਪਲੋਮੈਟਾਂ ਨੂੰ 19 ਅਕਤੂਬਰ ਤਕ ਦੇਸ਼ ਛੱਡਣ ਲਈ ਕਿਹਾ ਹੈ।

ਜਾਣਕਾਰੀ ਅਨੁਸਾਰ ਸਿੱਖ ਆਗੂ ਦੀ ਹੱਤਿਆ ਦੇ ਮਾਮਲੇ ਵਿਚ ਕੈਨੇਡਾ ਵੱਲੋਂ ਭਾਰਤੀ ਸਫੀਰ ਤੋਂ ਪੁੱਛ ਪੜਤਾਲ ਬਾਰੇ ਆਖੇ ਜਾਣ ਤੋਂ ਬਾਅਦ ਭਾਰਤ ਨੇ ਅੱਜ ਕੈਨੇਡਾ ਦੇ ਦੇਸ਼ (ਭਾਰਤ) ਵਿਚ ਤਾਇਨਾਤ ਇੰਚਾਰਜ ਨੂੰ ਤਲਬ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਟਰੂਡੋ ਸਰਕਾਰ ਦੇ ਰਵੱਈਏ ਤੋਂ ਸੰਤੁਸ਼ਟ ਨਹੀਂ ਹੈ।

ਇਸ ਤੋਂ ਇਲਾਵਾ ਭਾਰਤ ਨੇ ਕੈਨੇਡਾ ਵਿਚ ਤਾਇਨਾਤ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਦੇਸ਼ ਵਾਪਸ ਸੱਦ ਲਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਦੀ ਟਰੂਡੋ ਸਰਕਾਰ ’ਤੇ ਵਿਸ਼ਵਾਸ ਨਹੀਂ ਹੈ।

ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਵਰਮਾ ਤੇ ਹੋਰ ਕੂਟਨੀਤਕਾਂ ਤੋਂ ਨਿੱਝਰ ਮਾਮਲੇ ਵਿਚ ਪੁੱਛ-ਪੜਤਾਲ ਕਰਨ ਬਾਰੇ ਟਰੂਡੋ ਸਰਕਾਰ ਦੀ ਬੇਨਤੀ ਖਾਰਜ ਕਰ ਦਿੱਤੀ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਲਾਏ ਦੋਸ਼ ਨਿਰਾਧਾਰ ਹਨ।

ਉਨ੍ਹਾਂ ਕਿਹਾ ਕਿ ਕੈਨੇਡਾ ਦੀ ਇਹ ਕਾਰਵਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੋਟ ਬੈਂਕ ਸਿਆਸਤ ਦਾ ਹਿੱਸਾ ਹੈ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਇਕ ਖਾਸ ਭਾਈਚਾਰੇ ਦੀ ਵੋਟ ਲੈਣ ਲਈ ਅਜਿਹਾ ਕਰ ਰਹੀ ਹੈ ਜਿਸ ਵਿਚ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਨੇ ਇਸ ਸਬੰਧੀ ਕੋਈ ਸਬੂਤ ਵੀ ਸਾਂਝੇ ਨਹੀਂ ਕੀਤੇ।

“We have no faith in the current Canadian Government’s commitment to ensure their security,” the government conveyed to the Canadian Charge d’Affaires who was summoned by the Ministry of External Affairs (MEA) this evening.

ਕੈਨੇਡਾ ਸਰਕਾਰ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਭਾਰਤੀ ਰਾਜਦੂਤ ਸੰਜੇ ਕੁਮਾਰ ਵਰਮਾ ਅਤੇ ਕੁਝ ਹੋਰ ਭਾਰਤੀ ਕੂਟਨੀਤਕ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਸੱਦੇ ਜਾਣ ਅਤੇ ਸ਼ੱਕੀ ਵਿਅਕਤੀ ਮੰਨੇ ਜਾਣ ਤੋਂ ਬਾਅਦ ਭਾਰਤੀ ਵਿਦੇਸ਼ ਵਿਭਾਗ ਨੇ ਰਾਜਦੂਤ ਅਤੇ ਹੋਰ ਕੂਟਨੀਤਕ ਅਧਿਕਾਰੀਆਂ ਨੂੰ ਵਾਪਸ ਸੱਦ ਲਿਆ ਹੈ ਤੇ

ਕੈਨੇਡਾ ਦੇ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਕੈਨੇਡਾ ਨੇ ਭਾਰਤ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਡਿਪਲੋਮੈਟਾਂ ਨੂੰ ਜਾਂਚ ਦੀ ਇਜਾਜ਼ਤ ਦੇਣ ਲਈ।ਉਹਨਾ ਨੂੰ ਮਿਲੀ ਕੂਟਨੀਤਕ ਛੋਟ ਹਟਾ ਦੇਵੇ ਤਾਂ ਕਿ ਕੇਨੈਡੀਅਨ ਪੁਲਿਸ ਉਹਨਾਂ ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਸਕੇ।

ਜਦੋਂ ਭਾਰਤ ਨੇ ਅਜਿਹਾ ਇਨਕਾਰ ਕਰ ਦਿੱਤਾ ਤਾਂ ਕੈਨੇਡਾ ਨੇ ਜਵਾਬੀ ਕਾਰਵਾਈ ਕਰਦਿਆਂ ਭਾਰਤੀ ਡਿਪਲੋਮੈਟਾਂ ਨੂੰ ਬਾਹਰ ਕੱਢ ਦਿੱਤਾ।

ਹੁਣ ਕਥਿਤ ਦੋਸ਼ਾਂ ਵਿੱਚ ਘਿਰੇ ਡਿਪਲੋਮੈਟਾਂ ਨੂੰ ਭਾਰਤ ਅਤੇ ਕੇਨੈਡਾ ਵਿੱਚਕਾਰ ਹੋਈਆ ਸੰਧੀਆਂ ਤਹਿਤ ਵਾਪਸ ਕੇਨੈਡਾ ਲਿਆ ਕੇ ਉਹਨਾ ਖਿਲਾਫ ਕਾਰਵਾਈ ਕਰਨ ਦਾ ਰਾਹ ਅਖਤਿਆਰ ਕਰ ਸਕਦੀ ਹੈ?
ਕਿਹਾ ਹੈ ਕਿ ਭਾਰਤ ਨੂੰ ਕੈਨੇਡੀਅਨ ਸਰਕਾਰ ‘ਤੇ ਕੋਈ ਭਰੋਸਾ ਨਹੀਂ, ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਚਿੰਤਤ ਹੈ।

ਕਮਾਲ ਦੀ ਗੱਲ ਹੈ ਕਿ ਨਾਲੇ ਉਦੋਂ ਦੇ ਕਹੀ ਜਾਂਦੇ ਸੀ ਕਿ ਸਾਡਾ ਕਤਲ ’ਚ ਕੋਈ ਹੱਥ ਨੀ, ਜਾਂਚ ‘ਚ ਸਾਥ ਪੂਰਾ ਸਾਥ ਦਿਆਂਗੇ, ਹੁਣ ਪੁੱਛਗਿੱਛ ਤੋਂ ਵੀ ਭੱਜ ਗਏ।

ਘਬਰਾਉਨੇ ਕਿਓਂ ਹੋ? ਪੁੱਛਗਿੱਛ ਹੀ ਕਰਨਗੇ, ਝੂਠਾ ਮੁਕਾਬਲਾ ਨੀ ਬਣਾਉਂਦੇ ਤੁਹਾਡੇ ਵਾਂਗ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਹੋਏ ਖਰਾਬ, ਭਾਰਤ ਆਪਣੇ ਹਾਈ ਕਮਿਸ਼ਨਰ ਤੇ ਹੋਰ ਵੱਡੇ ਅਧਿਕਾਰੀਆਂ ਨੂੰ ਵਾਪਸ ਬੁਲਾ ਰਿਹਾ ਹੈ

India to withdraw its high commissioner to Canada and ‘other targeted diplomats and officials, the ministry of external affairs India said on Monday
ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਹੋਏ ਖਰਾਬ, ਭਾਰਤ ਆਪਣੇ ਹਾਈ ਕਮਿਸ਼ਨਰ ਤੇ ਹੋਰ ਵੱਡੇ ਅਧਿਕਾਰੀਆਂ ਨੂੰ ਵਾਪਸ ਬੁਲਾ ਰਿਹਾ ਹੈ

ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਹੋਰ ਡਿਪਲੋਮੈਟਾ ਉਪਰ ਖਾਲਿਸਤਾਨੀ ਧਿਰਾਂ ਲਗਾਤਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲਗਾ ਰਹੀਆਂ ਸਨ। ਇਸ ਮਾਮਲੇ ਦੇ ਵਿੱਚ ਹੋ ਰਹੀ ਕੈਨੇਡੀਅਨ ਜਾਂਚ ਵੀ ਭਾਰਤੀ ਹਾਈ ਕਮਿਸ਼ਨਰ ਦਾ ਨਾਂ ਸਾਹਮਣੇ ਆਇਆ ਸੀ।

ਕੁੱਝ ਦਿਨ ਪਹਿਲਾਂ ਜਸਟਿਨ ਟਰੂਡੋ ਅਤੇ ਮੈਲੇਨਾ ਜੌਲੀ ਨੇ ਫਿਰ ਭਾਰਤ ਤੇ ਗੰਭੀਰ ਦੋਸ਼ ਲਗਾਏ ਸਨ ਕਿ ਕੈਨੇਡਾ ਚ ਹੋਰ ਕਤਲ ਹੋ ਸਕਦੇ ਹਨ।

ਭਾਰਤ ਨੇ ਇਸਦੇ ਜਵਾਬ ਵਿਚ ਆਪਣੇ ਹਾਈ ਕਮਿਸ਼ਨਰ ਅਤੇ ਹੋਰ ਵੱਡੇ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਦੀ ਗੱਲ ਆਖੀ ਹੈ ਭਾਰਤ ਨੇ ਦੋਸ਼ ਲਗਾਇਆ ਹੈ ਕਿ ਇਹਨਾਂ ਵੱਡੇ ਅਧਿਕਾਰੀਆਂ ਨੂੰ ਕੈਨੇਡਾ ਦੇ ਵਿੱਚ ਖਤਰਾ ਹੈ ਤੇ ਕਨੇਡੀਅਨ ਸਰਕਾਰ ਇਹਨਾਂ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾ ਰਹੀ ਹੈ।

ਭਾਰਤ ਦੇ ਇਹ ਵੀ ਦੋਸ਼ ਲਗਾਇਆ ਹੈ ਕਿ ਕਨੇਡੀਅਨ ਸਰਕਾਰ ਭਾਰਤ ਵਿਰੋਧੀ ਤਾਕਤਾਂ ਨੂੰ ਕਨੇਡਾ ਦੇ ਵਿੱਚ ਸ਼ਹਿ ਦੇ ਰਹੀ ਹੈ

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ `ਚ ਭਾਈ ਨਿੱਝਰ ਕਤਲ ਕੇਸ ਜਾਂਚ ਦੀ ਦਿਸ਼ਾ ਨੂੰ ਹਾਸੋਹੀਣੀ ਦੱਸ ਕੇ ਅੱਜ ਆਪਣੇ ਰਾਜਦੂਤ ਤੇ ਕੁਝ ਹੋਰ ਦੂਤਾਂ ਨੂੰ ਦੇਸ਼ ਵਿੱਚੋਂ ਹਟਾਉਣ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ਼ ਹੀ ਕੈਨੇਡਾ ਦੇ ਦਿੱਲੀ ਸਥਿਤ ਰਾਜਦੂਤ ਉਪਰ ਟਰੂਡੋ ਸਰਕਾਰ ਦਾ ਪੱਖਪਾਤੀ ਏਜੰਡਾ ਅੱਗੇ ਵਧਾਉਣ ਦੇ ਦੋਸ਼ ਲਗਾਏ ਗਏ ਹਨ।

ਮਾਮਲਾ ਕਨੇਡਾ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਕੇਸ ਵਿਚ ਭਾਰਤੀ ਸਫੀਰ ਤੋਂ ਪੁੱਛਗਿੱਛ ਕਰਨ ਦਾ

ਭਾਰਤ ਨੂੰ ਟਰੂਡੋ ਸਰਕਾਰ ’ਤੇ ਵਿਸ਼ਵਾਸ ਨਹੀ: ਭਾਰਤੀ ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 14 ਅਕਤੂਬਰ

Canadian charge d’affaires summoned to MEA: ਭਾਰਤ ਤੇ ਕੈਨੇਡਾ ਦੇ ਰਿਸ਼ਤੇ ਖਰਾਬ ਹੋ ਰਹੇ ਹਨ ਤੇ ਸਿੱਖ ਆਗੂ ਦੀ ਹੱਤਿਆ ਦੇ ਮਾਮਲੇ ਵਿਚ ਕੈਨੇਡਾ ਵੱਲੋਂ ਭਾਰਤੀ ਸਫੀਰ ਤੋਂ ਪੁੱਛ ਪੜਤਾਲ ਬਾਰੇ ਆਖੇ ਜਾਣ ਤੋਂ ਬਾਅਦ ਭਾਰਤ ਨੇ ਅੱਜ ਕੈਨੇਡਾ ਦੇ ਦੇਸ਼ (ਭਾਰਤ) ਵਿਚ ਤਾਇਨਾਤ ਇੰਚਾਰਜ ਨੂੰ ਤਲਬ ਕਰਦਿਆਂ

ਕਿਹਾ ਕਿ ਭਾਰਤ ਸਰਕਾਰ ਟਰੂਡੋ ਸਰਕਾਰ ਦੇ ਰਵੱਈਏ ਤੋਂ ਸੰਤੁਸ਼ਟ ਨਹੀਂ ਹੈ।

ਇਸ ਤੋਂ ਇਲਾਵਾ ਭਾਰਤ ਨੇ ਕੈਨੇਡਾ ਵਿਚ ਤਾਇਨਾਤ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਦੇਸ਼ ਵਾਪਸ ਸੱਦ ਲਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਦੀ ਟਰੂਡੋ ਸਰਕਾਰ ’ਤੇ ਵਿਸ਼ਵਾਸ ਨਹੀਂ ਹੈ।

ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਵਰਮਾ ਤੇ ਹੋਰ ਕੂਟਨੀਤਕਾਂ ਤੋਂ ਨਿੱਝਰ ਮਾਮਲੇ ਵਿਚ ਪੁੱਛ-ਪੜਤਾਲ ਕਰਨ ਬਾਰੇ ਟਰੂਡੋ ਸਰਕਾਰ ਦੀ ਬੇਨਤੀ ਖਾਰਜ ਕਰ ਦਿੱਤੀ ਸੀ।

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਲਾਏ ਦੋਸ਼ ਨਿਰਾਧਾਰ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਇਹ ਕਾਰਵਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੋਟ ਬੈਂਕ ਸਿਆਸਤ ਦਾ ਹਿੱਸਾ ਹੈ।

ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਇਕ ਖਾਸ ਭਾਈਚਾਰੇ ਦੀ ਵੋਟ ਲੈਣ ਲਈ ਅਜਿਹਾ ਕਰ ਰਹੀ ਹੈ ਜਿਸ ਵਿਚ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਨੇ ਇਸ ਸਬੰਧੀ ਕੋਈ ਸਬੂਤ ਵੀ ਸਾਂਝੇ ਨਹੀਂ ਕੀਤੇ।

India’s Ministry of External Affairs states they have “received a diplomatic communication from Canada yesterday suggesting that the Indian High Commissioner and other diplomats are ‘persons of interest’ in a matter related to an investigation in that country”

ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਵਿਚਾਰ ‘ਤੇ ਦ੍ਰਿੜ ਹਾਂ – ਪ੍ਰਧਾਨ ਮੰਤਰੀ ਜਸਟਿਨ ਟਰੂਡੋ

👉ਏਸ਼ੀਅਨ ਦੇਸ਼ਾਂ ਦੀ ਮੀਟਿੰਗ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੜ ਹੋਈ ਮੁਲਾਕਾਤ

👉ਕਿਹਾ ਭਾਰਤ ਨੂੰ ਕੁਝ ਅਸਲ ਮੁੱਦਿਆਂ ‘ਤੇ ਧਿਆਨ ਦੇਣ ਦੀ ਲੋੜ

ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ) – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਰਮਿਆਨ ASEAN ਸਮਾਰੋਹ ਦੌਰਾਨ ਮੁੜ ਸੰਖੇਪ ਗੱਲਬਾਤ ਹੋਈ ਹੈ ਜਿਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁੜ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਭਾਰਤ ਨੂੰ ਕੁਝ ਵਾਸਤਵ ਮੁੱਦਿਆਂ ‘ਤੇ ਧਿਆਨ ਦੇਣ ਦੀ ਲੋੜ ਹੈ ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਏਸ਼ੀਆਈ ਦੇਸ਼ ਲੌਸ ਦੇ ਸ਼ਹਿਰ ਵੀਅਨਤਿਆਨ ‘ਚ ਅਸੋਸੀਏਸ਼ਨ ਆਫ ਏਸ਼ੀਅਨ ਨੇਸ਼ਨ ਦੇ ਇੱਕ ਸਮਾਰੋਹ ‘ਚ ਹਿੱਸਾ ਲੈਣ ਗਏ ਸਨ ਜਿਥੇ ਉਨ੍ਹਾਂ ਦਾ ਭਾਰਤ ਦੇ ਪ੍ਰਧਾਨ ਮੰਤਰੀ ਆਹਮੋ-ਸਾਹਮਣਾ ਹੋਇਆ।

ਇਸ ਸੰਖੇਪ ਗੱਲਬਾਤ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੀਡੀਆ ਦੱਸਿਆ ਕਿ ਉਨ੍ਹਾਂ ਨੇ ਭਾਰਤ ਪ੍ਰਧਾਨ ਮੰਤਰੀ ਕੋਲ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਭਾਰਤ ਨੂੰ ਕੁਝ ਅਸਲ ਮੁੱਦਿਆਂ ‘ਤੇ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਸੰਬੰਧੀ ਕੁਝ ਹੋਰ ਵਿਸ਼ੇਸ਼ ਯਤਨ ਕਰਨੇ ਹੋਣਗੇ।

ਮੀਡੀਆ ਸਾਹਮਣੇ ਆਪਣੇ ਵਿਚਾਰ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਮੁਲਾਕਾਤ ਦੇ ਜ਼ਿਆਦਾ ਵੇਰਵਾ ਨਹੀਂ ਦੇਣਗੇ ਪਰ ਜਿਵੇਂ ਕਿ ਕੈਨੇਡਾ ਦਾ ਹਮੇਸ਼ਾ ਇਹ ਗੱਲ ਕਹਿੰਦੇ ਆਏ ਹਨ ਕਿ ਕੈਨੇਡੀਅਨਾਂ ਦੀ ਸੁਰੱਖਿਆ ਅਤੇ ਕਨੂੰਨ ਦੇ ਰਾਜ ਦੀ ਬਹਾਲੀ ਕਿਸੇ ਵੀ ਕੈਨੇਡੀਅਨ ਸਰਕਾਰ ਦੀ ਮੁੱਖ ਜਿੰਮੇਵਾਰੀ ਹੈ ਅਤੇ ਅਸੀਂ ਆਪਣੇ ਇਸ ਵਿਚਾਰ ‘ਤੇ ਹਮੇਸ਼ਾ ਦ੍ਰਿੜ ਹਾਂ ।

ਦੱਸਣਯੋਗ ਹੈ ਕਿ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੈਨੇਡਾ ਸ਼ਹਿਰ ‘ਚ ਕਤਲ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ‘ਚ ਇਸ ਗੱਲ ਦੇ ਦੋਸ਼ ਲਗਾਏ ਸਨ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤੀ ਖੁਫੀਆ ਏਜੰਟਾਂ ਦਾ ਹੱਥ ਹੈ ਅਤੇ ਇਸ ਗੱਲ ਦੇ ਅਹਿਮ ਸਬੂਤ ਕੈਨੇਡੀਅਨ ਸੁਰੱਖਿਆ ਏਜੰਸੀਆਂ ਕੋਲ ਮੌਜੂਦ ਹਨ ।

ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਹਾਸ਼ੀਏ ‘ਤੇ ਹਨ । ਭਾਰਤ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ । ਸੰਬੰਧ ਖਰਾਬ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਆਗੂਆਂ ਦੀ ਇਹ ਦੂਜੀ ਸੰਖੈਪ ਮੁਲਾਕਾਤ ਸੀ ।

ਭਾਰਤ ਦੇ ਸਾਊਥ ਬਲਾਕ ਦੇ ਅੱਗੇ ਕੇਨੈਡਾ ਦਾ ਡਿਪਲੋਮੈਟ ਇਹ ਬਿਆਨ ਦੇ ਕੇ ਆਇਆ ਹੈ….
Canada has provided irrefutable evidence’
After India took an aggressive stance on its relationship with Canada by deciding to recall its diplomats, Canadian Charge d’Affaires to India Stewart Wheeler claimed that Canada had provided proof of ties between the Indian government agents and the murder of a Canadian citizen.
Wheeler told reporters outside South Block, “Canada has provided credible, irrefutable evidence of ties between agents of the Government of India and the murder of a Canadian citizen on Canadian soil.”
He said, “It is now time for India to live up to what it said it would do and look into all those allegations. It is in the interest of both our countries and the people of our countries to get to the bottom of this. Canada stands ready to cooperate with India,” he added.
ਕੈਨੇਡਾ ਨੇ ਪੇਸ਼ ਕੀਤੇ ਅਟੱਲ ਸਬੂਤ’
ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਲੈ ਕੇ ਕੈਨੇਡਾ ਨਾਲ ਆਪਣੇ ਸਬੰਧਾਂ ‘ਤੇ ਹਮਲਾਵਰ ਰੁਖ ਅਪਣਾਉਣ ਤੋਂ ਬਾਅਦ, ਭਾਰਤ ਦੇ ਕੈਨੇਡੀਅਨ ਚਾਰਜ ਡੀ’ਅਫੇਅਰਜ਼ ਸਟੀਵਰਟ ਵ੍ਹੀਲਰ ਨੇ ਦਾਅਵਾ ਕੀਤਾ ਕਿ ਕੈਨੇਡਾ ਨੇ ਭਾਰਤ ਸਰਕਾਰ ਦੇ ਏਜੰਟਾਂ ਅਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿਚਕਾਰ ਸਬੰਧਾਂ ਦਾ ਸਬੂਤ ਦਿੱਤਾ ਹੈ।
ਵ੍ਹੀਲਰ ਨੇ ਸਾਊਥ ਬਲਾਕ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, “ਕੈਨੇਡਾ ਨੇ ਭਾਰਤ ਸਰਕਾਰ ਦੇ ਏਜੰਟਾਂ ਅਤੇ ਕੈਨੇਡੀਅਨ ਧਰਤੀ ‘ਤੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਵਿਚਕਾਰ ਸਬੰਧਾਂ ਦੇ ਭਰੋਸੇਯੋਗ, ਅਟੱਲ ਸਬੂਤ ਪ੍ਰਦਾਨ ਕੀਤੇ ਹਨ।”
ਉਸ ਨੇ ਕਿਹਾ, “ਹੁਣ ਭਾਰਤ ਲਈ ਸਮਾਂ ਆ ਗਿਆ ਹੈ ਕਿ ਉਹ ਜੋ ਕਿਹਾ ਹੈ ਉਸ ‘ਤੇ ਚੱਲੇ ਅਤੇ ਉਨ੍ਹਾਂ ਸਾਰੇ ਦੋਸ਼ਾਂ ਦੀ ਜਾਂਚ ਕਰੇ। ਇਸ ਦੀ ਤਹਿ ਤੱਕ ਜਾਣਾ ਸਾਡੇ ਮੁਲਕਾਂ ਅਤੇ ਸਾਡੇ ਮੁਲਕਾਂ ਦੇ ਲੋਕਾਂ ਦੇ ਹਿੱਤ ਵਿੱਚ ਹੈ। ਕੈਨੇਡਾ ਭਾਰਤ ਨਾਲ ਸਹਿਯੋਗ ਕਰਨ ਲਈ ਤਿਆਰ ਹੈ।

Canadian Foreign Minister Mélanie Joly stated that Canada requested India to waive diplomatic immunity for its diplomats to allow for an investigation.
When India refused, Canada responded by expelling the Indian diplomats.

Canada has intensified its allegations against India, moving beyond the initial accusation of involvement in the killing of Hardeep Nijjar. The new claims suggest that the Indian government is operating an organized criminal network, which includes promoting extremism within Canada, orchestrating murders, intimidating Canadians of Indian origin, and interfering in Canada’s elections.
Indians and Punjabis residing in Canada need to think carefully and avoid being influenced by Indian actions. Ultimately, it is those of us living in Canada who will bear the consequences of this foreign interference by India, not those responsible who remain in India.

ਕੈਨੇਡਾ ਸਰਕਾਰ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਭਾਰਤੀ ਰਾਜਦੂਤ ਸੰਜੇ ਕੁਮਾਰ ਵਰਮਾ ਅਤੇ ਕੁਝ ਹੋਰ ਭਾਰਤੀ ਕੂਟਨੀਤਕ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਸੱਦੇ ਜਾਣ ਅਤੇ ਸ਼ੱਕੀ ਵਿਅਕਤੀ ਮੰਨੇ ਜਾਣ ਤੋਂ ਬਾਅਦ ਭਾਰਤੀ ਵਿਦੇਸ਼ ਵਿਭਾਗ ਨੇ ਰਾਜਦੂਤ ਅਤੇ ਹੋਰ ਕੂਟਨੀਤਕ ਅਧਿਕਾਰੀਆਂ ਨੂੰ ਵਾਪਸ ਸੱਦ ਲਿਆ ਹੈ ਤੇ ਕਿਹਾ ਹੈ ਕਿ ਭਾਰਤ ਨੂੰ ਕੈਨੇਡੀਅਨ ਸਰਕਾਰ ‘ਤੇ ਕੋਈ ਭਰੋਸਾ ਨਹੀਂ, ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਚਿੰਤਤ ਹੈ।
ਜਾਪਦਾ ਹੈ ਕਿ ਕੈਨੇਡਾ ਇਨ੍ਹਾਂ ਭਾਰਤੀ ਅਧਿਕਾਰੀਆਂ ਦੀ ਡਿਪਲੋਮੈਟਿਕ ਇਮਿਊਨਟੀ ਖਤਮ ਕਰਕੇ ਇਨ੍ਹਾਂ ਤੋਂ ਪੁੱਛਗਿੱਛ ਕਰਨੀ ਚਾਹੁੰਦਾ ਹੈ।
ਕਮਾਲ ਦੀ ਗੱਲ ਹੈ ਕਿ ਨਾਲੇ ਉਦੋਂ ਦੇ ਕਹੀ ਜਾਂਦੇ ਸੀ ਕਿ ਸਾਡਾ ਕਤਲ ’ਚ ਕੋਈ ਹੱਥ ਨੀ, ਜਾਂਚ ‘ਚ ਸਾਥ ਪੂਰਾ ਸਾਥ ਦਿਆਂਗੇ, ਹੁਣ ਪੁੱਛਗਿੱਛ ਤੋਂ ਵੀ ਭੱਜ ਗਏ।
ਘਬਰਾਉਨੇ ਕਿਓਂ ਹੋ? ਪੁੱਛਗਿੱਛ ਹੀ ਕਰਨਗੇ, ਝੂਠਾ ਮੁਕਾਬਲਾ ਨੀ ਬਣਾਉਂਦੇ ਤੁਹਾਡੇ ਵਾਂਗ।
****
ਇਸੇ ਦੌਰਾਨ ਅੱਜ ਕੈਨੇਡਾ ਦੀ ਰੌਇਲ ਕੈਨੇਡੀਅਨ ਮਾਊਂਟੇਡ ਪੁਲਿਸ RCMP ਨੇ ਅੱਜ ਆਪਣੀ ਪ੍ਰੈਸ ਕਾਨਫਰੰਸ ਵਿੱਚ ਕੈਨੇਡੀਅਨ ਸਿੱਖਾਂ ਨੂੰ ਭਾਰਤ ਸਰਕਾਰ ਤੋਂ ਇੱਕ “ਮਹੱਤਵਪੂਰਣ ਖ਼ਤਰਾ” ਸਾਂਝਾ ਕੀਤਾ, ਜੋ ਕਿ ਸ਼ੁਰੂ ਵਿੱਚ ਸਮਝੇ ਖਤਰੇ ਤੋਂ ਵੀ ਵੱਡਾ ਹੈ।
RCMP ਨੇ ਕਿਹਾ ਕਿ ਕਿ ਕੈਨੇਡਾ ਭਰ ਵਿੱਚ ਸਿੱਖ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾਉਂਦਿਆਂ “ਭਾਰਤ ਸਰਕਾਰ ਦੇ ਏਜੰਟਾਂ” ਵਲੋਂ ਸੰਗਠਿਤ ਅਪਰਾਧ ਨੂੰ ਵਰਤਣਾ ਅਤੇ ਅੰਤਰ-ਰਾਸ਼ਟਰੀ ਜਬਰ ਦੀ “ਚੌੜਾਈ ਅਤੇ ਡੂੰਘਾਈ” ਇੱਕ ਗੰਭੀਰ ਮੁੱਦਾ ਹੈ।
RCMP ਨੇ ਕਈ ਗੰਭੀਰ ਚਿੰਤਾਵਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚ ਕਤਲੇਆਮ, ਹਿੰਸਕ ਕਾਰਵਾਈਆਂ ਅਤੇ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾਉਣ ਲਈ ਸੰਗਠਿਤ ਅਪਰਾਧ ਦੀ ਵਰਤੋਂ ਨਾਲ ਭਾਰਤੀ ਨਿਜ਼ਾਮ ਨੂੰ ਜੋੜਨ ਵਾਲੇ ਸਪੱਸ਼ਟ ਸਬੰਧ ਸ਼ਾਮਲ ਹਨ।
RCMP ਮੁਤਾਬਕ ਭਾਰਤੀ ਡਿਪਲੋਮੈਟ ਵੀ ਆਪਣੇ ਅਧਿਕਾਰਤ ਅਹੁਦਿਆਂ ਦੀ ਵਰਤੋਂ ਕੈਨੇਡਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਗੁਪਤ ਗਤੀਵਿਧੀਆਂ ਰਾਹੀਂ ਕਰ ਰਹੇ ਹਨ।
RCMP ਮੁਤਾਬਕ ਸਬੂਤ ਦਿਖਾਉਂਦੇ ਹਨ ਕਿ ਸਿੱਖ ਭਾਈਚਾਰੇ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਭਾਰਤ ਦੇ ਏਜੰਟਾਂ ਵੱਲੋਂ ਕਈ ਸੰਸਥਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਵਰਤੇ ਜਾ ਰਹੇ ਇਹਨਾਂ ਕੁਝ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਭਾਰਤ ਸਰਕਾਰ ਨਾਲ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਹੈ ਅਤੇ ਉਸ ਜਾਣਕਾਰੀ ਦੀ ਵਰਤੋਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਕੈਨੇਡੀਅਨ ਪੁਲਿਸ ਨੇ ਕੈਨੇਡਾ ਰਹਿੰਦੇ ਸਿੱਖਾਂ ਨੂੰ ਭਾਰਤੀ ਨਿਜ਼ਾਮ ਤੋਂ ਖ਼ਤਰਾ ਦੱਸਿਆ

ਅੱਜ ਕੈਨੇਡਾ ਦੀ ਰੌਇਲ ਕੈਨੇਡੀਅਨ ਮਾਊਂਟੇਡ ਪੁਲਿਸ RCMP ਨੇ ਅੱਜ ਆਪਣੀ ਪ੍ਰੈਸ ਕਾਨਫਰੰਸ ਵਿੱਚ ਕੈਨੇਡੀਅਨ ਸਿੱਖਾਂ ਨੂੰ ਭਾਰਤ ਸਰਕਾਰ ਤੋਂ ਇੱਕ “ਮਹੱਤਵਪੂਰਣ ਖ਼ਤਰਾ” ਸਾਂਝਾ ਕੀਤਾ, ਜੋ ਕਿ ਸ਼ੁਰੂ ਵਿੱਚ ਸਮਝੇ ਖਤਰੇ ਤੋਂ ਵੀ ਵੱਡਾ ਹੈ।

RCMP ਨੇ ਕਿਹਾ ਕਿ ਕਿ ਕੈਨੇਡਾ ਭਰ ਵਿੱਚ ਸਿੱਖ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾਉਂਦਿਆਂ “ਭਾਰਤ ਸਰਕਾਰ ਦੇ ਏਜੰਟਾਂ” ਵਲੋਂ ਸੰਗਠਿਤ ਅਪਰਾਧ ਨੂੰ ਵਰਤਣਾ ਅਤੇ ਅੰਤਰ-ਰਾਸ਼ਟਰੀ ਜਬਰ ਦੀ “ਚੌੜਾਈ ਅਤੇ ਡੂੰਘਾਈ” ਇੱਕ ਗੰਭੀਰ ਮੁੱਦਾ ਹੈ।

RCMP ਨੇ ਕਈ ਗੰਭੀਰ ਚਿੰਤਾਵਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚ ਕਤਲੇਆਮ, ਹਿੰਸਕ ਕਾਰਵਾਈਆਂ ਅਤੇ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾਉਣ ਲਈ ਸੰਗਠਿਤ ਅਪਰਾਧ ਦੀ ਵਰਤੋਂ ਨਾਲ ਭਾਰਤੀ ਨਿਜ਼ਾਮ ਨੂੰ ਜੋੜਨ ਵਾਲੇ ਸਪੱਸ਼ਟ ਸਬੰਧ ਸ਼ਾਮਲ ਹਨ।

RCMP ਮੁਤਾਬਕ ਭਾਰਤੀ ਡਿਪਲੋਮੈਟ ਵੀ ਆਪਣੇ ਅਧਿਕਾਰਤ ਅਹੁਦਿਆਂ ਦੀ ਵਰਤੋਂ ਕੈਨੇਡਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਗੁਪਤ ਗਤੀਵਿਧੀਆਂ ਰਾਹੀਂ ਕਰ ਰਹੇ ਹਨ।

RCMP ਮੁਤਾਬਕ ਸਬੂਤ ਦਿਖਾਉਂਦੇ ਹਨ ਕਿ ਸਿੱਖ ਭਾਈਚਾਰੇ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਭਾਰਤ ਦੇ ਏਜੰਟਾਂ ਵੱਲੋਂ ਕਈ ਸੰਸਥਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਵਰਤੇ ਜਾ ਰਹੇ ਇਹਨਾਂ ਕੁਝ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਭਾਰਤ ਸਰਕਾਰ ਨਾਲ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਹੈ ਅਤੇ ਉਸ ਜਾਣਕਾਰੀ ਦੀ ਵਰਤੋਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ।

The RCMP shares in its press conference today a “significant threat” to Canadians from the Indian government, well beyond what was initially understood.

“Baaz” attended the press conference, here are the key findings:

The “breadth and depth” of organized crime and transnational repression orchestrated by “agents of the Government of India” targeting Sikh Canadians across Canada is a serious issue, the RCMP shares.

The RCMP highlighted multiple serious concerns including clear links tying the Government of India to homicides, violent acts, and the use of organized crime to target Canadians.

Indian diplomats have also been using their official positions to engage in clandestine activities in Canada targeting the Sikh diaspora.

Evidence shows many entities being used by agents of India to collect information on the Sikh community. Some of these individuals and businesses being used for intelligence gathering have been coerced to work with the Government of India, and that information is then used to target members of the Sikh community.

ਇੱਕ ਅਸਾਧਾਰਨ ਸਥਿਤੀ ਸਾਨੂੰ ਉਸ ਬਾਰੇ ਬੋਲਣ ਲਈ ਮਜਬੂਰ ਕਰ ਰਹੀ ਹੈ ਜੋ ਅਸੀਂ ਕੈਨੇਡਾ ਵਿੱਚ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਬਾਰੇ ਸਾਡੀਆਂ ਕਈ ਚੱਲ ਰਹੀਆਂ ਜਾਂਚਾਂ ਵਿੱਚ ਲੱਭੀਆਂ ਹਨ। ਉਹਨਾਂ ਦੀ ਇਮਾਨਦਾਰੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿੱਚ, ਚੱਲ ਰਹੀਆਂ ਜਾਂਚਾਂ ਬਾਰੇ ਜਨਤਕ ਤੌਰ ‘ਤੇ ਜਾਣਕਾਰੀ ਦਾ ਖੁਲਾਸਾ ਕਰਨਾ ਸਾਡੀ ਆਮ ਪ੍ਰਕਿਰਿਆ ਨਹੀਂ ਹੈ। ਹਾਲਾਂਕਿ, ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਦੇਸ਼ ਵਿੱਚ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖਤਰੇ ਦੇ ਕਾਰਨ ਇਸ ਸਮੇਂ ਅਜਿਹਾ ਕਰਨਾ ਜ਼ਰੂਰੀ ਹੈ।

ਪਿਛਲੇ ਕੁਝ ਸਾਲਾਂ ਵਿੱਚ, ਅਤੇ ਹਾਲ ਹੀ ਵਿੱਚ, ਕਨੇਡਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, RCMP ਸਮੇਤ, ਨੇ ਕਤਲੇਆਮ, ਜਬਰੀ ਵਸੂਲੀ ਅਤੇ ਹਿੰਸਾ ਦੀਆਂ ਹੋਰ ਅਪਰਾਧਿਕ ਕਾਰਵਾਈਆਂ ਵਿੱਚ ਸਿੱਧੇ ਤੌਰ ‘ਤੇ ਸ਼ਮੂਲੀਅਤ ਲਈ ਬਹੁਤ ਸਾਰੇ ਵਿਅਕਤੀਆਂ ਦੀ ਸਫਲਤਾਪੂਰਵਕ ਜਾਂਚ ਕੀਤੀ ਹੈ ਅਤੇ ਦੋਸ਼ ਲਗਾਏ ਹਨ।

ਇਸ ਤੋਂ ਇਲਾਵਾ, ਜੀਵਨ ਲਈ ਇੱਕ ਦਰਜਨ ਤੋਂ ਵੱਧ ਭਰੋਸੇਮੰਦ ਅਤੇ ਨਜ਼ਦੀਕੀ ਖਤਰੇ ਹਨ, ਜਿਸ ਕਾਰਨ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਅਤੇ ਖਾਸ ਤੌਰ ‘ਤੇ ਖਾਲਿਸਤਾਨ ਪੱਖੀ ਲਹਿਰ ਦੇ ਮੈਂਬਰਾਂ ਨਾਲ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਚੇਤਾਵਨੀ ਦੇਣ ਦੀ ਡਿਊਟੀ ਕੀਤੀ ਗਈ ਹੈ। ਨਤੀਜੇ ਵਜੋਂ, ਫਰਵਰੀ 2024 ਵਿੱਚ, RCMP ਨੇ ਇਸ ਖਤਰੇ ਦਾ ਮੁਕਾਬਲਾ ਕਰਨ ਦੇ ਯਤਨਾਂ ਦੀ ਜਾਂਚ ਅਤੇ ਤਾਲਮੇਲ ਕਰਨ ਲਈ ਇੱਕ ਬਹੁ-ਅਨੁਸ਼ਾਸਨੀ ਟੀਮ ਬਣਾਈ। ਟੀਮ ਨੇ ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਆਯੋਜਿਤ ਅਪਰਾਧਿਕ ਗਤੀਵਿਧੀ ਦੀ ਚੌੜਾਈ ਅਤੇ ਡੂੰਘਾਈ ਅਤੇ ਕੈਨੇਡਾ ਵਿੱਚ ਰਹਿ ਰਹੇ ਕੈਨੇਡੀਅਨਾਂ ਅਤੇ ਵਿਅਕਤੀਆਂ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਨਤੀਜੇ ਵਜੋਂ ਖਤਰਿਆਂ ਬਾਰੇ ਕਾਫ਼ੀ ਜਾਣਕਾਰੀ ਪ੍ਰਾਪਤ ਕੀਤੀ ਹੈ।

ਕਾਨੂੰਨ ਲਾਗੂ ਕਰਨ ਵਾਲੀਆਂ ਕਾਰਵਾਈਆਂ ਦੇ ਬਾਵਜੂਦ, ਨੁਕਸਾਨ ਜਾਰੀ ਹੈ, ਸਾਡੀ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਹੈ। ਅਸੀਂ ਇੱਕ ਅਜਿਹੇ ਬਿੰਦੂ ‘ਤੇ ਪਹੁੰਚ ਗਏ ਜਿੱਥੇ ਅਸੀਂ ਮਹਿਸੂਸ ਕੀਤਾ ਕਿ ਭਾਰਤ ਸਰਕਾਰ ਦਾ ਸਾਹਮਣਾ ਕਰਨਾ ਅਤੇ ਲੋਕਾਂ ਨੂੰ ਕੁਝ ਬਹੁਤ ਗੰਭੀਰ ਖੋਜਾਂ ਬਾਰੇ ਸੂਚਿਤ ਕਰਨਾ ਜ਼ਰੂਰੀ ਸੀ ਜੋ ਸਾਡੀ ਜਾਂਚ ਦੁਆਰਾ ਸਾਹਮਣੇ ਆਏ ਹਨ।

ਕੈਨੇਡਾ ਵਿੱਚ ਇੱਕ ਹਿੰਸਕ ਕੱਟੜਪੰਥੀ ਖ਼ਤਰਾ ਹੈ ਜਿਸ ਉੱਤੇ ਕੈਨੇਡਾ ਅਤੇ ਭਾਰਤ ਸਾਲਾਂ ਤੋਂ ਕੰਮ ਕਰ ਰਹੇ ਹਨ। ਹਾਲਾਂਕਿ, ਇਹ ਧਮਕੀਆਂ ਕੈਨੇਡਾ ਅਤੇ ਭਾਰਤ ਦੀ ਸਹਿਯੋਗ ਕਰਨ ਦੀ ਸਮਰੱਥਾ ਨੂੰ ਪ੍ਰਭਾਵਤ ਕਰ ਰਹੀਆਂ ਹਨ।

ਇਸ ਹਫਤੇ ਦੇ ਸ਼ੁਰੂ ਵਿੱਚ, ਫੈਡਰਲ ਪੁਲਿਸਿੰਗ ਦੇ ਡਿਪਟੀ ਕਮਿਸ਼ਨਰ, ਮਾਰਕ ਫਲਿਨ ਨੇ, ਕੈਨੇਡਾ ਅਤੇ ਭਾਰਤ ਵਿੱਚ ਹੋ ਰਹੇ ਹਿੰਸਕ ਕੱਟੜਪੰਥ ਬਾਰੇ ਚਰਚਾ ਕਰਨ ਲਈ ਆਪਣੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੇ ਹਮਰੁਤਬਾ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਨਾਲ ਸਬੰਧਤ ਸਬੂਤ ਪੇਸ਼ ਕੀਤੇ। ਕੈਨੇਡਾ ਵਿੱਚ. ਇਹ ਕੋਸ਼ਿਸ਼ਾਂ ਅਸਫਲ ਰਹੀਆਂ, ਇਸ ਲਈ ਡਿਪਟੀ ਕਮਿਸ਼ਨਰ ਫਲਿਨ ਨੇ ਹਫਤੇ ਦੇ ਅੰਤ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ, ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ (NSIA), ਨਥਾਲੀ ਡਰੋਇਨ ਅਤੇ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਡੇਵਿਡ ਮੌਰੀਸਨ ਨਾਲ ਮੁਲਾਕਾਤ ਕੀਤੀ।

ਸਾਡੇ ਰਾਸ਼ਟਰੀ ਟਾਸਕਫੋਰਸ ਅਤੇ ਹੋਰ ਖੋਜੀ ਯਤਨਾਂ ਦੇ ਮਾਧਿਅਮ ਤੋਂ, RCMP ਨੇ ਸਬੂਤ ਪ੍ਰਾਪਤ ਕੀਤੇ ਹਨ ਜੋ ਚਾਰ ਬਹੁਤ ਗੰਭੀਰ ਮੁੱਦਿਆਂ ਨੂੰ ਦਰਸਾਉਂਦੇ ਹਨ:

ਦੋਹਾਂ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੇ ਹਿੰਸਕ ਕੱਟੜਵਾਦ;

ਭਾਰਤ ਸਰਕਾਰ (GOI) ਦੇ ਏਜੰਟਾਂ ਨੂੰ ਹੱਤਿਆਵਾਂ ਅਤੇ ਹਿੰਸਕ ਕਾਰਵਾਈਆਂ ਨਾਲ ਜੋੜਨਾ;

ਕੈਨੇਡਾ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਅਸੁਰੱਖਿਅਤ ਵਾਤਾਵਰਣ ਦੀ ਧਾਰਨਾ ਬਣਾਉਣ ਲਈ ਸੰਗਠਿਤ ਅਪਰਾਧ ਦੀ ਵਰਤੋਂ; ਅਤੇ

ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਦਖਲਅੰਦਾਜ਼ੀ।

ਜਾਂਚ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਵਿੱਚ ਸਥਿਤ ਭਾਰਤੀ ਡਿਪਲੋਮੈਟਾਂ ਅਤੇ ਕੌਂਸਲਰ ਅਧਿਕਾਰੀਆਂ ਨੇ ਗੁਪਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਆਪਣੇ ਅਧਿਕਾਰਤ ਅਹੁਦਿਆਂ ਦਾ ਲਾਭ ਉਠਾਇਆ, ਜਿਵੇਂ ਕਿ ਭਾਰਤ ਸਰਕਾਰ ਲਈ ਸਿੱਧੇ ਤੌਰ ‘ਤੇ ਜਾਂ ਆਪਣੇ ਪ੍ਰੌਕਸੀਜ਼ ਰਾਹੀਂ ਜਾਣਕਾਰੀ ਇਕੱਠੀ ਕਰਨੀ; ਅਤੇ ਹੋਰ ਵਿਅਕਤੀ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਜਾਂ ਜ਼ਬਰਦਸਤੀ ਦੁਆਰਾ ਕੰਮ ਕੀਤਾ ਹੈ।

ਸਬੂਤ ਇਹ ਵੀ ਦਰਸਾਉਂਦੇ ਹਨ ਕਿ ਜਾਣਕਾਰੀ ਇਕੱਠੀ ਕਰਨ ਲਈ ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਕੈਨੇਡਾ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੀ ਵਰਤੋਂ ਕੀਤੀ ਗਈ ਹੈ। ਇਹਨਾਂ ਵਿੱਚੋਂ ਕੁਝ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਭਾਰਤ ਸਰਕਾਰ ਲਈ ਕੰਮ ਕਰਨ ਲਈ ਜ਼ਬਰਦਸਤੀ ਅਤੇ ਧਮਕੀ ਦਿੱਤੀ ਗਈ ਸੀ। ਭਾਰਤ ਸਰਕਾਰ ਲਈ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ।

ਸਾਡੇ ਨਾਗਰਿਕਾਂ ਦੀ ਸੁਰੱਖਿਆ ਅਤੇ ਸੁਰੱਖਿਆ, ਉਹਨਾਂ ਦੇ ਪਿਛੋਕੜ ਜਾਂ ਵਿਸ਼ਵਾਸਾਂ ਦੀ ਪਰਵਾਹ ਕੀਤੇ ਬਿਨਾਂ, RCMP ਲਈ ਇੱਕ ਪ੍ਰਮੁੱਖ ਤਰਜੀਹ ਬਣੀ ਹੋਈ ਹੈ ਅਤੇ ਅਸੀਂ ਕੈਨੇਡਾ ਵਿੱਚ ਭਾਈਚਾਰਿਆਂ ਜਾਂ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ, ਪਰੇਸ਼ਾਨੀ, ਜਾਂ ਨੁਕਸਾਨਦੇਹ ਨਿਸ਼ਾਨਾ ਬਣਾਉਣ ਨੂੰ ਬਰਦਾਸ਼ਤ ਨਹੀਂ ਕਰਾਂਗੇ।

ਅਸੀਂ ਭਾਰਤ ਸਰਕਾਰ ਦੁਆਰਾ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਲਈ ਜਨਤਾ ਦੀ ਸਹਾਇਤਾ ਦੀ ਮੰਗ ਕਰ ਰਹੇ ਹਾਂ। ਕੋਈ ਵੀ ਜੋ ਔਨਲਾਈਨ ਜਾਂ ਵਿਅਕਤੀਗਤ ਤੌਰ ‘ਤੇ ਖਤਰਾ ਮਹਿਸੂਸ ਕਰਦਾ ਹੈ, ਉਸ ਨੂੰ ਆਪਣੀ ਸਥਾਨਕ ਪੁਲਿਸ ਨੂੰ ਘਟਨਾ ਦੀ ਰਿਪੋਰਟ ਕਰਨੀ ਚਾਹੀਦੀ ਹੈ। ਜੇਕਰ ਕੋਈ ਤੁਰੰਤ ਖ਼ਤਰੇ ਵਿੱਚ ਹੈ, ਤਾਂ 9-1-1 ਨੂੰ ਕਾਲ ਕਰੋ। ਵਿਅਕਤੀ 1-800-420-5805 ਜਾਂ ਔਨਲਾਈਨ rcmp.ca/report-it ‘ਤੇ ਫ਼ੋਨ ਰਾਹੀਂ RCMP ਰਾਸ਼ਟਰੀ ਸੁਰੱਖਿਆ ਸੂਚਨਾ ਨੈੱਟਵਰਕ ਨੂੰ ਵੀ ਰਿਪੋਰਟ ਕਰ ਸਕਦੇ ਹਨ।

ਅਸੀਂ ਇਸ ਖਬਰ ਨੂੰ ਦੇਖਦੇ ਹੋਏ ਚਿੰਤਾ ਅਤੇ ਡਰ ਨੂੰ ਪਛਾਣਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਦੱਖਣੀ ਏਸ਼ੀਆਈ ਲੋਕ ਉਹਨਾਂ ਗਤੀਵਿਧੀਆਂ ਦੇ ਸ਼ਿਕਾਰ ਹਨ ਜਿਨ੍ਹਾਂ ਦੀ ਅਸੀਂ ਜਾਂਚ ਕਰ ਰਹੇ ਹਾਂ। ਅਸੀਂ ਸਾਰੇ ਕੈਨੇਡੀਅਨਾਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਸੁਰੱਖਿਆ ਅਤੇ ਸੁਰੱਖਿਆ ਸਾਡੇ ਹਰ ਕੰਮ ਵਿੱਚ ਸਭ ਤੋਂ ਅੱਗੇ ਹੈ ਅਤੇ ਅਸੀਂ ਜਨਤਾ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਸ਼ਾਂਤ ਰਹਿਣ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਕੈਨੇਡੀਅਨ ਅਧਿਕਾਰੀਆਂ ਨੂੰ ਗੱਲਬਾਤ ਜਾਰੀ ਰੱਖਣ ਲਈ ਸਮਾਂ ਦੇਣ ਦੀ ਅਪੀਲ ਕਰਦੇ ਹਾਂ।

ਹਾਲਾਂਕਿ RCMP ਆਮ ਤੌਰ ‘ਤੇ ਸੰਚਾਲਨ ਦੀ ਇਕਸਾਰਤਾ ਨੂੰ ਬਰਕਰਾਰ ਰੱਖਣ ਲਈ ਜਾਂਚ-ਪੜਤਾਲ ਦੇ ਮਾਮਲਿਆਂ ‘ਤੇ ਟਿੱਪਣੀ ਨਹੀਂ ਕਰਦਾ ਹੈ, ਪਰ ਚੀਜ਼ਾਂ ਵਿਕਸਿਤ ਹੋਣ ‘ਤੇ ਅਸੀਂ ਜਨਤਾ ਨੂੰ ਅੱਪਡੇਟ ਕਰਦੇ ਰਹਾਂਗੇ।