Breaking News

ਸਲਮਾਨ ਖਾਨ ਦਾ ਨਾਂ ਲੈ ਬਿਸ਼ਨੋਈ ਗੈਂਗ ਨੇ ਕ*ਤਲ ਦੀ ਲਈ ਜ਼ਿੰਮੇਵਾਰੀ, ਅਦਾਕਾਰ ਦੇ ਘਰ ਬਾਹਰ ਪੁਲਿਸ ਫੋਰਸ ਤੈਨਾਤ…

ਸਲਮਾਨ ਦਾ ਨਾਂ ਲੈ ਬਿਸ਼ਨੋਈ ਗੈਂਗ ਨੇ ਕ*ਤਲ ਦੀ ਲਈ ਜ਼ਿੰਮੇਵਾਰੀ, ਅਦਾਕਾਰ ਦੇ ਘਰ ਬਾਹਰ ਪੁਲਿਸ ਫੋਰਸ ਤੈਨਾਤ…

Baba Siddique Murder: ਸਲਮਾਨ ਦਾ ਨਾਂ ਲੈ ਬਿਸ਼ਨੋਈ ਗੈਂਗ ਨੇ ਕ*ਤਲ ਦੀ ਲਈ ਜ਼ਿੰਮੇਵਾਰੀ, ਅਦਾਕਾਰ ਦੇ ਘਰ ਬਾਹਰ ਪੁਲਿਸ ਫੋਰਸ ਤੈਨਾਤ

Salman Khan Security Enhanced: ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਸ਼ਨੀਵਾਰ ਸ਼ਾਮ (12 ਅਕਤੂਬਰ) ਨੂੰ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ

Salman Khan Security Enhanced: ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਸ਼ਨੀਵਾਰ ਸ਼ਾਮ (12 ਅਕਤੂਬਰ) ਨੂੰ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਜਿਸ ਤੋਂ ਬਾਅਦ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।


ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਦੇ ਅਪਾਰਟਮੈਂਟ ਦੇ ਬਾਹਰ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਨਜ਼ਰ ਆ ਰਹੇ ਹਨ।

ਦੇਰ ਰਾਤ ਸਲਮਾਨ ਖਾਨ ਲੀਲਾਵਤੀ ਹਸਪਤਾਲ ਪਹੁੰਚੇ ਸੀ।

ਅਭਿਨੇਤਾ ਨੂੰ ਜਿਵੇਂ ਹੀ ਬਾਬਾ ਸਿੱਦੀਕੀ ਦੇ ਦੇਹਾਂਤ ਦੀ ਖਬਰ ਮਿਲੀ, ਉਹ ਬਿੱਗ ਬੌਸ ਦੀ ਸ਼ੂਟਿੰਗ ਅੱਧ ਵਿਚਾਲੇ ਛੱਡ ਕੇ ਹਸਪਤਾਲ ਪਹੁੰਚ ਗਏ।

ਇਸ ਦੌਰਾਨ ਵੀ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਨਾਲ ਦੇਖਿਆ ਗਿਆ ਸੀ।

ਬਾਬਾ ਸਿੱਦੀਕੀ ਦੇ ਕਰੀਬੀ ਸਨ ਸਲਮਾਨ ਖਾਨ

ਦੱਸ ਦੇਈਏ ਕਿ ਸਲਮਾਨ ਖਾਨ ਅਤੇ ਬਾਬਾ ਸਿੱਦੀਕੀ ਇੱਕ-ਦੂਜੇ ਦੇ ਕਾਫੀ ਕਰੀਬ ਸਨ।

ਦੋਵਾਂ ਨੂੰ ਕਈ ਵਾਰ ਇਕੱਠੇ ਪੋਜ਼ ਦਿੰਦੇ ਦੇਖਿਆ ਗਿਆ ਹੈ। ਬਾਬਾ ਸਿੱਦੀਕੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਲਮਾਨ ਨਾਲ ਉਨ੍ਹਾਂ ਦੀਆਂ ਕਈ ਤਸਵੀਰਾਂ ਹਨ, ਜੋ ਦੋਵਾਂ ਦੀ ਦੋਸਤੀ ਨੂੰ ਦਰਸਾਉਂਦੀਆਂ ਹਨ।

ਬਾਬਾ ਸਿੱਦੀਕੀ ਦਾ ਸਸਕਾਰ

ਬਾਬਾ ਸਿੱਦੀਕੀ ਦੀ ਲਾਸ਼ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਹੈ।

ਅੱਜ ਸ਼ਾਮ 8.30 ਵਜੇ ਮਰੀਨ ਲਾਈਨਜ਼ ਸਟੇਸ਼ਨ ਦੇ ਸਾਹਮਣੇ ਵੱਡਾ ਕਬਰਿਸਤਾਨ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀਆਂ ਵਿਚਕਾਰ ਅੰਤਿਮ ਸਸਕਾਰ ਕੀਤਾ ਜਾਵੇਗਾ।

ਜਦੋਂ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ

14 ਅਪ੍ਰੈਲ ਨੂੰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਬਾਈਕ ਸਵਾਰ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ।

ਪੁਲਿਸ ਨੇ ਇਸ ਮਾਮਲੇ ਵਿੱਚ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗੁਜਰਾਤ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਇਲਾਵਾ ਇੱਕ ਦੋਸ਼ੀ ਅਨੁਜ ਥਾਪਨ ਨੇ ਪੁਲਿਸ ਹਿਰਾਸਤ ‘ਚ ਖੁਦਕੁਸ਼ੀ ਕਰ ਲਈ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਸਲਮਾਨ ਖਾਨ ਅਤੇ ਅਰਬਾਜ਼ ਖਾਨ ਦੇ ਬਿਆਨ ਵੀ ਦਰਜ ਕੀਤੇ ਸਨ।

ਜਾਣਕਾਰੀ ਮੁਤਾਬਕ ਬਾਬਾ ਸਿੱਦੀਕੀ 1977 ‘ਚ ਜਵਾਨੀ ਸਮੇਂ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ (ਆਈ.ਐੱਨ.ਸੀ.) ‘ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਵੱਖ-ਵੱਖ ਵਿਦਿਆਰਥੀ ਅੰਦੋਲਨਾਂ ਵਿੱਚ ਹਿੱਸਾ ਲਿਆ।

ਬਾਅਦ ਵਿੱਚ ਉਹ 1980 ਵਿੱਚ ਬਾਂਦਰਾ ਯੂਥ ਕਾਂਗਰਸ ਦੇ ਬਾਂਦਰਾ ਤਾਲੁਕਾ ਦਾ ਜਨਰਲ ਸਕੱਤਰ ਬਣੇ ਅਤੇ ਅਗਲੇ ਦੋ ਸਾਲਾਂ ਵਿੱਚ ਇਸ ਦਾ ਪ੍ਰਧਾਨ ਚੁਣੇ ਗਏ।

1988 ਵਿੱਚ ਉਹ ਮੁੰਬਈ ਯੂਥ ਕਾਂਗਰਸ ਦੇ ਪ੍ਰਧਾਨ ਬਣੇ। ਚਾਰ ਸਾਲ ਬਾਅਦ ਉਹ ਮੁੰਬਈ ਨਗਰ ਨਿਗਮ ਵਿੱਚ ਮਿਉਂਸਪਲ ਕੌਂਸਲਰ ਚੁਣੇ ਗਏ ਅਤੇ ਪੰਜ ਸਾਲ ਬਾਅਦ ਮੁੜ ਇਸ ਅਹੁਦੇ ਲਈ ਚੁਣੇ ਗਏ।

ਉਹ 1999 ਵਿੱਚ ਬਾਂਦਰਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ।

ਉਹ 2004 ਅਤੇ 2009 ਵਿੱਚ ਦੁਬਾਰਾ ਚੁਣੇ ਗਏ ਸਨ। ਇਸ ਤਰ੍ਹਾਂ ਉਹ ਲਗਾਤਾਰ ਤਿੰਨ ਵਾਰ ਆਪਣੀ ਸੇਵਾਵਾਂ ਦੇ ਚੁੱਕੇ ਸਨ।

ਸਿੱਦੀਕੀ ਨੂੰ 2000-2004 ਤੱਕ ਸੇਵਾ ਕਰਨ ਲਈ ਮਹਾਰਾਸ਼ਟਰ ਸਰਕਾਰ ਦੁਆਰਾ MHADA ਮੁੰਬਈ ਬੋਰਡ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਸੀ।

ਉਸਨੂੰ ਮਹਾਰਾਸ਼ਟਰ ਸਰਕਾਰ ਲਈ ਖੁਰਾਕ ਅਤੇ ਸਿਵਲ ਸਪਲਾਈ, ਲੇਬਰ, ਐਫ ਡੀ ਏ ਅਤੇ ਖਪਤਕਾਰ ਸੁਰੱਖਿਆ ਲਈ ਰਾਜ ਮੰਤਰੀ ਵੀ ਨਿਯੁਕਤ ਕੀਤਾ ਗਿਆ ਸੀ ਅਤੇ 2004-2008 ਤੱਕ ਸੇਵਾ ਕੀਤੀ।