ਅਮਰੀਕਾ ਵਿਚ ਪੰਜਾਬੀ ਨੇ ਹੀ ਪੰਜਾਬੀ ਦਾ ਕੀਤਾ ਕਤਲ
Punjab News: ਦੋਵੇਂ ਪੱਕੇ ਮਿੱਤਰ ਸਨ ਤੇ ਇਕੱਠੇ ਹੀ ਇਕ ਪਾਰਟੀ ਵਿਚ ਗਏ ਸਨ
Punjabi killed Punjabi in America News: ਅਮਰੀਕਾ ਵਿਚ ਪੰਜਾਬੀਆਂ ਨਾਲ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਰੋਜ਼ਾਨਾ ਪੰਜਾਬੀ ਆਪਣੀਆਂ ਜਾਨਾਂ ਗਵਾ ਰਹੇ ਹਨ। ਅਜਿਹੀ ਹੀ ਇਕ ਹੋਰ ਖਬਰ ਫਰਿਜ਼ਨੋ ਤੋਂ ਸਾਹਮਣੇ ਆਈ ਹੈ। ਜਿਥੇ ਇਕ ਪੰਜਾਬੀ ਨੇ ਦੂਜੇ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਮ੍ਰਿਤਕ ਦੀ ਪਹਿਚਾਣ 29 ਸਾਲਾ ਹਰਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸ਼ੱਕੀ ਦੀ ਸ਼ਨਾਖਤ 28 ਸਾਲ ਦੇ ਲਵਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ।
ਜਿਸ ਨੇ ਇਕ ਹੋਰ ਸ਼ਖਸ ’ਤੇ ਵੀ ਗੋਲੀਆਂ ਚਲਾਈਆਂ ਪਰ ਉਹ ਵਾਲ-ਵਾਲ ਬਚ ਗਿਆ। ‘ਐਕਸ਼ਨ ਨਿਊਜ਼’ ਦੀ ਰਿਪੋਰਟ ਮੁਤਾਬਕ ਵਾਰਦਾਤ ਵੇਲੇ ਬੈਂਕੁਇਟ ਹਾਲ ਵਿਚ ਤਕਰੀਬਨ 100 ਜਣੇ ਮੌਜੂਦ ਸਨ।
ਮਹਿਮਾਨਾਂ ਵਾਸਤੇ ਖਾਣਾ ਤਿਆਰ ਕਰ ਰਹੇ ਮਿੱਕੀ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਪੰਜ ਮਿੰਟ ਪਹਿਲਾਂ ਉਸ ਨੇ ਹਰਮਨਪ੍ਰੀਤ ਸਿੰਘ ਨੂੰ ਹਾਲ ਦੇ ਅੰਦਰ ਦੇਖਿਆ ਜੋ ਆਪਣੀ ਪਤਨੀ ਨਾਲ ਸਮਾਗਮ ਵਿਚ ਸ਼ਾਮਲ ਹੋਣ ਪੁੱਜਾ।
ਇਸ ਮਗਰੋਂ ਅਚਾਨਕ ਗੋਲੀਆਂ ਦੀ ਆਵਾਜ਼ ਆਈ ਤਾਂ ਬਾਹਰ ਇਕ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਹੋਇਆ ਦਮ ਤੋੜ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਰਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਇਕ ਦੂਜੇ ਨੂੰ ਜਾਣਦੇ ਸਨ।
ਮੌਕੇ ਦੇ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਵਿਅਕਤੀ ਮੋਡੈਸਟੋ ਕੈਲੀਫੋਰਨੀਆ ਸੂਬੇ ਦੇ ਰਹਿਣ ਵਾਲੇ ਹਨ।
ਰੈਸਟੋਰੈਂਟ ਵਿੱਚ ਇਹ ਇਕੱਠੇ ਇੱਕ ਪਾਰਟੀ ਸਮਾਰੋਹ ਵਿੱਚ ਜਸ਼ਨ ਵਿੱਚ ਸ਼ਾਮਲ ਹੋਏ ਸਨ।
ਕਿਸੇ ਗੱਲੋਂ ਸਥਿਤੀ ਉਦੋਂ ਵਧ ਗਈ ਜਦੋਂ ਲਵਪ੍ਰੀਤ ਸਿੰਘ ਨੇ ਕਥਿਤ ਤੌਰ ‘ਤੇ ਰਿਵਾਲਵਰ ਕੱਢ ਲਿਆ ਅਤੇ ਹਰਮਨਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ।
ਫਿਲਹਾਲ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ ਫਰਿਜ਼ਨੋ ਪੁਲਿਸ ਵਿਭਾਗ ਤੱਕ ਪਹੁੰਚਣ ਲਈ ਜਾਂ ਵੈਲੀ ਕ੍ਰਾਈਮ ਸਟੌਪਰਜ਼ (559) 498-STOP (7867) ‘ਤੇ ਸੰਪਰਕ ਕਰਕੇ ਗੁਪਤ ਜਾਣਕਾਰੀ ਦੇਣ ਲਈ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਨ ਲਈ ਕਿਹਾ ਹੈ।