ਭਾਰਤੀ ਮੀਡੀਆ ਅਨੁਸਾਰ – ਭਾਰਤੀ ਹਾਈ ਕਮਿਸ਼ਨ ’ਤੇ ਹਮਲਾ ਕਰਨ ਦੇ ਦੋਸ਼ ਵਿਚ NIA ਵੱਲੋਂ ਲੰਡਨ ਵਾਸੀ Inderpal Singh GABA ਗ੍ਰਿਫ਼ਤਾਰ
ਭਾਰਤੀ ਮੀਡੀਆ ਅਨੁਸਾਰ –
ਲੰਡਨ, 26 ਅਪਰੈਲ – ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਿਛਲੇ ਸਾਲ ਮਾਰਚ ਮਹੀਨੇ ਇੱਥੇ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦੇ ਮਾਮਲੇ ’ਚ ਆਪਣੀ ਜਾਂਚ ਤਹਿਤ ਵੀਰਵਾਰ ਨੂੰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਹੈ ਜਿਸ ਨੂੰ ਪਿਛਲੇ ਪਾਕਿਸਤਾਨ ਤੋਂ ਭਾਰਤ ’ਚ ਦਾਖਲ ਹੋਣ ਸਮੇਂ ਅਟਾਰੀ ਸਰਹੱਦ ’ਤੇ ਹਿਰਾਸਤ ’ਚ ਲਿਆ ਸੀ।
ਅਧਿਕਾਰਤ ਸੂਤਰਾਂ ਅਨੁਸਾਰ ਪੱਛਮੀ ਲੰਡਨ ਦੇ ਹੰਸਲੋ ’ਚ ਰਹਿਣ ਵਾਲੇ ਇੰਦਰਪਾਲ ਸਿੰਘ ਗਾਬਾ ਨੂੰ ਯੂਏਪੀਏ ਦੀ ਧਾਰਾ 13(1), ਕੌਮੀ ਮਾਣ ਦੇ ਅਪਮਾਨ ਰੋਕੂ ਕਾਨੂੰਨ ਤੇ ਆਈਪੀਸੀ ਦੀ ਧਾਰਾ 34 ਤਹਿਤ ਕੀਤੇ ਅਪਰਾਧਾਂ ਦੇ ਸਬੰਧੀ ਭਾਰਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਾਲ 2023 ’ਚ 19 ਤੇ 22 ਮਾਰਚ ਨੂੰ ਲੰਡਨ ’ਚ ਇੰਡੀਆ ਹਾਊਸ ਸਾਹਮਣੇ ਦੋ ਵੱਡੇ ਹਿੰਸਕ ਪ੍ਰਦਰਸ਼ਨ ਹੋਏ ਸਨ। ਹਮਲਿਆਂ ਮਗਰੋਂ ਐੱਨਆਈਏ ਵੱਲੋਂ ਦਰਜ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਦੇ ਇੱਕ ਗਰੁੱਪ ਨੇ 19 ਮਾਰਚ ਨੂੰ ਭਾਰਤੀ ਹਾਈ ਕਮਿਸ਼ਨ ਅਧਿਕਾਰੀਆਂ ’ਤੇ ਹਮਲਾ ਕੀਤਾ, ਇਮਾਰਤ ਨੂੰ ਨੁਕਸਾਨ ਪਹੁੰਚਾਇਆ ਤੇ ਕੌਮੀ ਝੰਡੇ ਦਾ ਅਪਮਾਨ ਕੀਤਾ ਜਦਕਿ 22 ਮਾਰਚ ਨੂੰ ਉਨ੍ਹਾਂ ਭਾਰਤ ਵਿਰੋਧੀ ਨਾਅਰੇ ਲਾਏ, ਕੌਮੀ ਝੰਡੇ ਦਾ ਅਪਮਾਨ ਕੀਤਾ।
ਸੂਤਰਾਂ ਨੇ ਦੱਸਿਆ ਕਿ ਜਾਂਚ ਤਹਿਤ ਕਈ ਸ਼ੱਕੀਆਂ ਤੋਂ ਪੁੱਛ ਪੜਤਾਲ ਕੀਤੀ ਗਈ ਤੇ ਪੰਜਾਬ ਤੇ ਹਰਿਆਣਾ ’ਚ 31 ਥਾਵਾਂ ’ਤੇ ਛਾਪੇ ਮਾਰ ਕੇ ਜ਼ਬਤੀ ਕੀਤੀ। ਐੱਨਆਈਏ ਦੀ ਇੱਕ ਟੀਮ ਨੇ ਲੰਡਨ ਦਾ ਦੌਰਾ ਵੀ ਕੀਤਾ ਸੀ। ਉਨ੍ਹਾਂ ਮੁਤਾਬਕ ਇੰਦਰਪਾਲ ਸਿੰਘ ਗਾਬਾ ਸਣੇ ਕਈ ਸ਼ੱਕੀਆਂ ਖ਼ਿਲਾਫ਼ ਲੁਕਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ।
ਗਾਬਾ ਨੂੰ 9 ਦਸੰਬਰ 2023 ਨੂੰ ਪਾਕਿਸਤਾਨ ਤੋਂ ਭਾਰਤ ’ਚ ਦਾਖਲ ਹੁੰਦੇ ਸਮੇਂ ਅਟਾਰੀ ਸਰਹੱਦ ’ਤੇ ਹਿਰਾਸਤ ’ਚ ਲਿਆ ਗਿਆ ਸੀ। ਜਾਂਚ ਤਹਿਤ ਉਸ ਦਾ ਮੋਬਾਈਲ ਫੋਨ ਜ਼ਬਤ ਕੀਤਾ ਗਿਆ ਤੇ ਡੇਟਾ ਦੀ ਜਾਂਚ ਕੀਤੀ ਸੀ, ਜਿਸ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।
ਹਾਊਂਸਲੋ ਦੇ ਰਹਿਣ ਵਾਲੇ ਇੰਦਰਪਾਲ ਸਿੰਘ ਗਾਬਾ ‘ਤੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ‘ਤੇ ਹਿੰਸਕ ਹਮਲੇ ਕਰਨ ਦਾ ਦੋਸ਼ ਹੈ। ਇੰਦਰਪਾਲ ਸਿੰਘ ਗਾਬਾ ਨੂੰ ਭਾਰਤੀ ਹਾਈ ਕਮਿਸ਼ਨ ‘ਤੇ ਹਮਲੇ ਤੋਂ ਬਾਅਦ ਪ੍ਰਦਰਸ਼ਨਾਂ ਦੌਰਾਨ ਗੈਰ-ਕਾਨੂੰਨੀ ਕਾਰਵਾਈਆਂ ਨਾਲ ਸਬੰਧਤ ਕੇਸ 2023 ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਮਾਮਲੇ ਵਿਚ ਐਨਆਈਏ ਦੀ ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲੰਡਨ ਵਿੱਚ ਪਿਛਲੇ ਸਾਲ 19 ਮਾਰਚ ਅਤੇ 22 ਮਾਰਚ 2023 ਨੂੰ ਵਾਪਰੀਆਂ ਘਟਨਾਵਾਂ ਨਾ ਸਿਰਫ਼ ਭਾਰਤੀ ਮਿਸ਼ਨਾਂ ਉੱਤੇ ਸਗੋਂ ਇਸ ਦੇ ਅਧਿਕਾਰੀਆਂ ਉੱਤੇ ਵੀ ਹਮਲੇ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸਨ। ਦੱਸ ਦਈਏ ਕਿ 22 ਮਾਰਚ 2023 ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦਾ ਤਿਰੰਗਾ ਉਤਾਰ ਦਿੱਤਾ ਸੀ।
ਹਾਲਾਂਕਿ ਭਾਰਤੀ ਕੂਟਨੀਤਕ ਭਾਰਤੀ ਹਾਈ ਕਮਿਸ਼ਨ ‘ਤੇ ਵੱਡਾ ਤਿਰੰਗਾ ਲਹਿਰਾਉਣ ‘ਚ ਸਫ]ਲ ਰਹੇ। ਅੰਮ੍ਰਿਤਪਾਲ ਸਿੰਘ, ਉਸ ਦੇ ਸਾਥੀਆਂ ਅਤੇ ਖਾਲਿਸਤਾਨੀ ਸਮਰਥਕਾਂ ਨੇ ਪੁਲਿਸ ਦੀ ਕਾਰਵਾਈ ਦੇ ਵਿਰੋਧ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਸਬੰਧੀ ਕੈਨੇਡਾ ਵਿੱਚ ਵੀ ਪ੍ਰਦਰਸ਼ਨ ਹੋਏ ਸੀ।