Rekha Birthday: ਅਮਿਤਾਭ ਤੋਂ ਇਲਾਵਾ ਇਨ੍ਹਾਂ 6 ਐਕਟਰਾਂ ਨੇ ਵੀ ਪਿਆਰ ‘ਚ ਤੋੜਿਆ ਰੇਖਾ ਦਾ ਦਿਲ, ਇੱਕ ਸੀ ਉਮਰ ‘ਚ 13 ਸਾਲ ਛੋਟਾ
ਸੰਜੇ ਦੱਤ ਤੇ ਰੇਖਾ ਦੀ ਪ੍ਰੇਮ ਕਹਾਣੀ
ਅਕਸ਼ੈ ਕੁਮਾਰ ਤੇ ਰੇਖਾ ਦੀ ਪ੍ਰੇਮ ਕਹਾਣੀ
ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਦੀ ਪ੍ਰੋਫੈਸ਼ਨਲ ਲਾਈਫ ਜਿੰਨੀ ਸਫਲ ਰਹੀ, ਓਨੀ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਸੁਰਖੀਆਂ ਵਿੱਚ ਰਹੀ। ਦਿੱਗਜ ਅਦਾਕਾਰਾ ਦੇ 7 ਅਦਾਕਾਰਾਂ ਨਾਲ ਅਫੇਅਰ ਸਨ।
ਰੇਖਾ ਨੇ ਆਪਣੇ ਫਿਲਮੀ ਕਰੀਅਰ ‘ਚ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਉਸ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ।
ਅੱਜ ਵੀ ਅਦਾਕਾਰਾ ਸੁੰਦਰਤਾ ਵਿੱਚ ਨੌਜਵਾਨ ਅਭਿਨੇਤਰੀਆਂ ਨੂੰ ਮੁਕਾਬਲਾ ਦਿੰਦੀ ਹੈ।
ਭਾਵੇਂ ਉਹ ਕੁਝ ਸਾਲਾਂ ਤੋਂ ਫਿਲਮਾਂ ਤੋਂ ਦੂਰ ਹੈ, ਰੇਖਾ ਹਮੇਸ਼ਾ ਹੀ ਮੀਡੀਆ ਦੀਆਂ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ, ਰੇਖਾ ਬਾਲੀਵੁੱਡ ਦੀ ਸਭ ਤੋਂ ਵਿਵਾਦਿਤ ਅਦਾਕਾਰਾ ਵੀ ਰਹੀ ਹੈ।
ਖਾਸ ਕਰਕੇ ਆਪਣੇ ਲਵ ਅਫੇਅਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹੀ ਹੈ। ਅਮਿਤਾਭ ਬੱਚਨ ਨਾਲ ਅਦਾਕਾਰਾ ਦੀਆਂ ਪ੍ਰੇਮ ਕਹਾਣੀਆਂ ਅੱਜ ਵੀ ਚਰਚਾ ‘ਚ ਰਹਿੰਦੀਆਂ ਹਨ।
ਅਮਿਤਾਭ ਬੱਚਨ ਨਾਲ ਅਦਾਕਾਰਾ ਦੀਆਂ ਪ੍ਰੇਮ ਕਹਾਣੀਆਂ ਅੱਜ ਵੀ ਚਰਚਾ ਵਿੱਚ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਿੱਗ ਬੀ ਤੋਂ ਇਲਾਵਾ ਰੇਖਾ ਨੂੰ 6 ਹੋਰ ਅਦਾਕਾਰਾਂ ਨਾਲ ਪਿਆਰ ਹੋ ਗਿਆ ਸੀ।
ਆਓ ਅੱਜ ਰੇਖਾ ਦੀ ਲਵ ਲਾਈਫ ‘ਤੇ ਇੱਕ ਨਜ਼ਰ ਮਾਰੀਏ।
ਰੇਖਾ ਨੇ ਹਿੰਦੀ ਸਿਨੇਮਾ ਵਿੱਚ ਮੁੱਖ ਅਦਾਕਾਰਾ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਸਾਵਨ ਭਾਦੋ ਨਾਲ ਕੀਤੀ ਸੀ। ਨਵੀਨ ਨਿਸ਼ਚਲ ਨੇ ਵੀ ਇਸ ਫਿਲਮ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ।
ਇਸ ਫਿਲਮ ਦੌਰਾਨ ਰੇਖਾ ਅਤੇ ਨਵੀਨ ਨੇੜੇ ਆਏ। ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਫੈਲਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ, ਫਿਰ ਨਵੀਨ ਨਿਸ਼ਚਲ ਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਅਤੇ ਜੋੜਾ ਵੱਖ ਹੋ ਗਿਆ।
ਰੇਖਾ ਨੇ ਨਵੀਨ ਨਿਸ਼ਚਲ ਨਾਲ ਬ੍ਰੇਕਅੱਪ ਕਰ ਲਿਆ ਸੀ ਅਤੇ ਹੁਣ ਜਤਿੰਦਰ ਨੇ ਉਨ੍ਹਾਂ ਦੀ ਜ਼ਿੰਦਗੀ ‘ਚ ਐਂਟਰੀ ਮਾਰੀ।
ਦਿਲਚਸਪ ਗੱਲ ਇਹ ਹੈ ਕਿ ਰੇਖਾ ਨਾਲ ਆਪਣੇ ਰਿਸ਼ਤੇ ਤੋਂ ਪਹਿਲਾਂ ਵੀ ਜਤਿੰਦਰ ਸ਼ੋਭਾ ਕਪੂਰ ਨਾਲ ਰਿਲੇਸ਼ਨਸ਼ਿਪ ਵਿੱਚ ਸਨ। ਸ਼ੋਭਾ ਵਿਦੇਸ਼ ਵਿੱਚ ਕੰਮ ਕਰਦੀ ਸੀ।
ਅਤੇ ਫਿਰ ਜਤਿੰਦਰ ਨੂੰ ਰੇਖਾ ਨਾਲ ਪਿਆਰ ਹੋ ਗਿਆ।
‘ਏਕ ਬੇਚਾਰਾ’ ਦੀ ਸ਼ੂਟਿੰਗ ਦੌਰਾਨ ਹੀ ਰੇਖਾ ਅਤੇ ਜਤਿੰਦਰ ਵਿਚਕਾਰ ਨੇੜਤਾ ਵਧੀ ਸੀ।
ਹਾਲਾਂਕਿ ਰੇਖਾ ਨਾਲ ਰਿਲੇਸ਼ਨਸ਼ਿਪ ‘ਚ ਰਹਿੰਦੇ ਹੋਏ ਜਤਿੰਦਰ ਸ਼ੋਭਾ ਨੂੰ ਵੀ ਛੱਡਣਾ ਨਹੀਂ ਚਾਹੁੰਦੇ ਸਨ।
ਇੱਕ ਫਿਲਮ ਦੀ ਸ਼ੂਟਿੰਗ ਦੌਰਾਨ, ਅਭਿਨੇਤਰੀ ਨੇ ਜਤਿੰਦਰ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਰੇਖਾ ਉਸ ਲਈ ਸਿਰਫ਼ ਇੱਕ ਪਾਸ ਟਾਈਮ ਸੀ।
ਇਸ ਤੋਂ ਰੇਖਾ ਨੂੰ ਬਹੁਤ ਦੁੱਖ ਹੋਇਆ ਅਤੇ ਫਿਰ ਉਸ ਨੇ ਜਤਿੰਦਰ ਨਾਲ ਆਪਣਾ ਰਿਸ਼ਤਾ ਤੋੜ ਲਿਆ।
ਜਦੋਂ ਜਤਿੰਦਰ ਨਾਲ ਰਿਸ਼ਤਾ ਖਤਮ ਹੋਇਆ ਤਾਂ ਰੇਖਾ ਦੀ ਜ਼ਿੰਦਗੀ ‘ਚ ਫਿਰ ਤੋਂ ਪਿਆਰ ਨੇ ਦਸਤਕ ਦਿੱਤੀ।
ਇਸ ਵਾਰ ਅਦਾਕਾਰਾ ਨੂੰ ਕਿਰਨ ਕੁਮਾਰ ਨਾਲ ਪਿਆਰ ਹੋ ਗਿਆ।
ਹਾਲਾਂਕਿ, ਉਨ੍ਹਾਂ ਦਾ ਰਿਸ਼ਤਾ ਵੀ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਟੁੱਟ ਗਿਆ।