ਚੰਡੀਗੜ੍ਹ : ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਵਿਚ ਹੋਈ ਸੁਣਵਾਈ ਤੋਂ ਬਾਅਦ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ।
ਹਾਈਕੋਰਟ ਨੇ ਸਾਫ ਆਖਿਆ ਹੈ ਕਿ ਜਿਹੜੀਆਂ ਥਾਵਾਂ ਜਿਹੜੇ ਪਿੰਡਾਂ ਵਿਚ ਵਿਵਾਦ ਸਾਹਮਣੇ ਆਏ ਹਨ ਉਥੇ ਚੋਣ ਨਹੀਂ ਹੋਵੇਗੀ।
ਮਿਲੀ ਜਾਣਕਾਰੀ ਮੁਤਾਬਕ ਜਿਹੜੇ ਕੇਸ ਅਦਾਲਤ ਵਿਚ ਪਹੁੰਚੇ, ਉਨ੍ਹਾਂ ਸਾਰੀਆਂ ਥਾਵਾਂ ‘ਤੇ ਚੋਣਾਂ ਉਪਰ ਰੋਕ ਲਗਾ ਦਿੱਤੀ ਗਈ ਹੈ।
ਦਰਅਸਲ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਦੌਰਾਨ ਕਈ ਪਿੰਡਾਂ ਵਿਚ ਨੋਮੀਨੇਸ਼ਨ ਨੂੰ ਲੈ ਕੇ, ਕਿਤੇ ਐੱਨ. ਓ. ਸੀ. ਨੂੰ ਲੈ ਕੇ ਅਤੇ ਕਿਤੇ ਕਾਗ਼ਜ਼ ਪਾੜੇ ਜਾਣ ਕਾਰਣ ਉਮੀਦਵਾਰ ਚੋਣ ਵਿਚ ਨਹੀਂ ਖੜ੍ਹੇ ਹੋ ਸਕੇ, ਇਸ ਦੇ ਚੱਲਦੇ ਲਗਭਗ 250 ਤੋਂ ਵੱਧ ਪਟੀਸ਼ਨਾਂ ਹਾਈਕੋਰਟ ਵਿਚ ਪਾਈਆਂ ਗਈਆਂ, ਹੁਣ ਇਨ੍ਹਾਂ ਸਾਰੀਆਂ ਥਾਵਾਂ ‘ਤੇ ਚੋਣਾਂ ਲੜਨ ‘ਤੇ ਰੋਕ ਲਗਾ ਦਿੱਤੀ ਗਈ ਹੈ।
ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਥੇ ਚੋਣ ਕਦੋਂ ਹੋਵੇਗੀ, ਹਾਲ ਦੀ ਘੜੀ ਚੋਣ ਕਮਿਸ਼ਨ ਦੇ ਐਲਾਨ ਮੁਤਾਬਕ 15 ਅਕਤੂਬਰ ਨੂੰ ਇਤਰਾਜ਼ ਵਾਲੇ ਪਿੰਡਾਂ ਵਿਚ ਪੰਚਾਇਤੀ ਚੋਣ ਨਹੀਂ ਹੋਣਗੀਆਂ।