US promoting terrorism & dictatorship in the world—RSS mouthpiece days after Trump’s 50% tariff bomb
RSS ਨੇ ਆਪਣੇ ਰਸਾਲੇ Organiser ਵਿੱਚ ਕਈ ਲੇਖ ਲਿਖੇ ਨੇ, ਜਿਨ੍ਹਾਂ ਵਿੱਚ ਆਸਿਮ ਮੁਨੀਰ, BLA (ਬਲੋਚਿਸਤਾਨ ਨੈਸ਼ਨਲ ਆਰਮੀ ‘ਤੇ ਅਮਰੀਕਾ ਦੁਆਰਾ ਪਬੰਦੀ), ਵੱਖਵਾਦੀ ਸਿੱਖ ਕਾਰਕੁੰਨਾਂ (ਪੱਛਮੀਂ ਮੁਲਕਾਂ ਦੁਆਰਾ ਉਨ੍ਹਾਂ ਨੂੰ ਕਥਿਤ ਤੌਰ ‘ਤੇ ਨੱਥ ਨਾ ਪਾਉਣੀ ) ਆਦਿ ਦੇ ਹਵਾਲੇ ਦੇ ਕਿ ਕਿਹਾ ਹੈ ਕਿ ਅਮਰੀਕਾ ਅੱਤਵਾਦ ਦਾ ਸਿਰਜਕ ਤੇ ਪਾਲਣਹਾਰ ਹੈ।
ਕਿਹਾ ਹੈ ਕਿ ਅਮਰੀਕਾ ਦੁਨੀਆ ਨੂੰ ਅੱਤਵਾਦ ‘ਤੇ ਲੈਕਚਰ ਦੇਣ ਵਿੱਚ ਅੱਗੇ ਰਹਿੰਦਾ ਹੈ, ਪਰ ਹਕੀਕਤ ਇਹ ਹੈ ਕਿ ਉਹ ਖੁਦ ਪਾਕਿਸਤਾਨ ਦੀ ਜਿਹਾਦੀ ਮਸ਼ੀਨ ਨੂੰ ਫੰਡ ਕਰਦਾ ਆ ਰਿਹਾ ਹੈ।
ਲਿਖਿਆ ਹੈ ਕਿ ਟਰੰਪ ਸਮੇਤ ਕਈ ਅਮਰੀਕੀ ਨੇਤਾ ਦੁਨੀਆ ਅੱਗੇ ਅੱਤਵਾਦ ਦੇ ਖਿਲਾਫ਼ ਸਖ਼ਤ ਬਿਆਨਬਾਜ਼ੀ ਕਰਦੇ ਹਨ, ਪਰ ਅਮਲ ਵਿੱਚ ਉਨ੍ਹਾਂ ਦੀ ਨੀਤੀ ਪੂਰੀ ਤਰ੍ਹਾਂ ਉਲਟ ਹੈ। ਪਾਕਿਸਤਾਨ ਨੂੰ ਦਿੱਤਾ ਜਾਣ ਵਾਲਾ ਸੈਨਿਕ ਤੇ ਆਰਥਿਕ ਸਹਾਇਤਾ ਪੈਸਾ ਅਕਸਰ ਭਾਰਤ-ਵਿਰੋਧੀ ਗਤੀਵਿਧੀਆਂ ਅਤੇ ਜਿਹਾਦੀ ਗਠਜੋੜਾਂ ਨੂੰ ਮਜ਼ਬੂਤ ਕਰਨ ਵਿੱਚ ਵਰਤਿਆ ਜਾਂਦਾ ਹੈ।
ਕਿਹਾ ਕਿ ਵੱਡੀਆਂ ਤਾਕਤਾਂ ਦੇ ਬਿਆਨ ਅਤੇ ਅਸਲ ਕਰਤੂਤਾਂ ਵਿੱਚ ਵੱਡਾ ਫਰਕ ਹੁੰਦਾ ਹੈ। ਇਸ ਲਈ ਕਿਸੇ ਵੀ ਦੇਸ਼ ਦੀ ਨੀਤੀ ਨੂੰ ਉਸਦੇ ਅਮਲ ਨਾਲ ਪਰਖਣਾ ਚਾਹੀਦਾ ਹੈ, ਸਿਰਫ਼ ਬੋਲਾਂ ਨਾਲ ਨਹੀਂ।
ਇਹ ਪਹਿਲੀ ਵਾਰ ਇਹ ਜਦੋਂ RSS ਅਮਰੀਕਾ ਵਿਰੁੱਧ ਇੰਨੀ ਖੁੱਲ੍ਹ ਕੇ ਬੋਲ ਰਹੀ ਹੈ। ਟਰੰਪ ਵੀ ਹੁਣ ਦੇਵਤੇ ਤੋਂ ਰਾਖਸ਼ ਬਣ ਗਿਆ ਹੈ।
#Unpopular_Opinions
-ਏਅਰ ਕੈਨੇਡਾ ਦੀ ਹੜਤਾਲ ਕਾਰਨ ਹਜ਼ਾਰਾਂ ਖੱਜਲ ਹੋਏ
-ਸਰੀ ‘ਚ ਮਾਰੇ ਗਏ ਨਿਰਦੋਸ਼ ਨੌਜਵਾਨ ਦੇ ਮਾਪਿਆਂ ਵਲੋਂ ਅਪੀਲ
-ਟਰੰਪ ਤੇ ਪੁਤਿਨ ਇੱਕੱਲਿਆਂ ਗੱਲਬਾਤ ਕਰਨ ‘ਚ ਸਫਲ ਹੋਏ
-ਆਰਐਸਐਸ ਲਈ ਹੁਣ ਟਰੰਪ ਦੇਵਤੇ ਤੋਂ ਰਾਖਸ਼ ਬਣਿਆ
-ਆਮ ਆਮੀ ਪਾਰਟੀ ਨੇ ਆਪਣੇ ਭੈੜੇ ਮਨਸੂਬੇ ਜ਼ਾਹਰ ਕੀਤੇ