Breaking News

Los Angeles ’ਚ 70 ਸਾਲਾ ਸਿੱਖ ਬਜ਼ੁਰਗ ਹਰਪਾਲ ਸਿੰਘ ’ਤੇ ਜਾਨਲੇਵਾ ਹ/ਮ/ਲਾ

Los Angeles ’ਚ 70 ਸਾਲਾ ਸਿੱਖ ਬਜ਼ੁਰਗ ਹਰਪਾਲ ਸਿੰਘ ’ਤੇ ਜਾਨਲੇਵਾ ਹਮਲਾ/

 
ਅਮਰੀਕਾ: 70 ਸਾਲਾ ਸਿੱਖ ਵਿਅਕਤੀ ’ਤੇ ਗੋਲਫ ਸਟਿੱਕ ਨਾਲ ਹਮਲਾ, ਹਾਲਤ ਗੰਭੀਰ 

ਇਲਾਜ ਲਈ ਹਸਪਤਾਲ ’ਚ ਕਰਵਾਇਆ ਗਿਆ ਭਰਤੀ

ਨੌਰਥ ਹਾਲੀਵੁੱਡ ਦੇ ਇੱਕ ਗੁਰਦੁਆਰੇ ਨੇੜੇ ਰੋਜ਼ਾਨਾ ਵਾਂਗ ਸੈਰ ਕਰ ਰਹੇ ਇੱਕ ਸਿੱਖ ਵਿਅਕਤੀ ਹਰਪਾਲ ਸਿੰਘ (70) ’ਤੇ ਗੋਲਫ ਸਟਿੱਕ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 4 ਅਗਸਤ ਨੂੰ ਵਾਪਰੀ ਇਸ ਘਟਨਾ ਵਿਚ ਜ਼ਖਮੀ ਹੋਇਆ ਵਿਅਕਤੀ ਇਸ ਸਮੇਂ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

foxla.com ਦੀ ਰਿਪੋਰਟ ਅਨੁਸਾਰ ਸਿੰਘ ਨੂੰ ਲੈਂਕਰਸ਼ਿਮ ਸਿੱਖ ਗੁਰਦੁਆਰਾ ਦੇ ਨੇੜੇ ਇੱਕ 7-ਇਲੈਵਨ ਦੇ ਕੋਲ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ ਗਿਆ। ਉਹ ਗੰਭੀਰ ਹਾਲਤ ਵਿੱਚ ਆਈਸੀਯੂ ਵਿੱਚ ਦਾਖਲ ਹੈ ਅਤੇ ਉਸ ਦੇ ਸਿਰ ਅਤੇ ਚਿਹਰੇ ’ਤੇ ਲੱਗੀਆਂ ਗੰਭੀਰ ਸੱਟਾਂ ਦਾ ਇਲਾਜ ਕਰਨ ਲਈ ਤਿੰਨ ਅਪਰੇਸ਼ਨ ਕੀਤੇ ਗਏ ਹਨ।

ਸੋਮਵਾਰ ਨੂੰ ਹੋਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸਿੰਘ ਦੇ ਭਰਾ ਨੇ ਦੱਸਿਆ ਕਿ ਦਿਮਾਗ ਵਿੱਚ ਖੂਨ ਵਹਿਣ ਕਾਰਨ ਉਹ ਬੇਹੋਸ਼ ਹੈ ਅਤੇ ਬੋਲਣ ਵਿੱਚ ਅਸਮਰੱਥ ਹੈ। ਪਰਿਵਾਰ ਨੇ ਇਸ ਹਮਲੇ ਨੂੰ ਸਿੱਖ ਭਾਈਚਾਰੇ ਲਈ ਭਿਆਨਕ ਅਤੇ ਡੂੰਘੇ ਸਦਮੇ ਵਾਲਾ ਦੱਸਿਆ। ਸਿੰਘ ਦੇ ਭਰਾ ਨੇ ਭਾਵੁਕ ਹੁੰਦਿਆਂ ਕਿਹਾ, “ਅਸੀਂ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਹ ਰੋਜ਼ਾਨਾ ਵਾਂਗ ਸਿਰਫ਼ ਸੈਰ ’ਤੇ ਗਿਆ ਸੀ।”

ਅਧਿਕਾਰੀਆਂ ਨੇ ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਹਮਲੇ ਦੇ ਪਿੱਛਲੇ ਅਸਲ ਕਾਰਨਾਂ ਦੀ ਪੁਸ਼ਟੀ ਕੀਤੀ ਹੈ। ਪੁਲੀਸ ਵੱਲੋਂ ਘਟਨਾ ਸਥਾਨ ਨਜ਼ਦੀਕ ਸੀਸੀਟੀਵੀ ਕੈਮਰਿਆਂ ਦੀ ਜਾਂਚ ਅਤੇ ਗਵਾਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਹਾਲਾਂਕਿ ਐੱਲਏਪੀਡੀ (LAPD) ਦਾ ਮੰਨਣਾ ਹੈ ਕਿ ਇਹ ਹਮਲਾ ਨਸਲੀ ਅਪਰਾਧ ਨਹੀਂ ਸੀ, ਪਰ ਇੱਕ ਵੀਡੀਓ ਵਿੱਚ ਸਿੰਘ ’ਤੇ ਹਮਲਾ ਹੋਣ ਸਮੇਂ ਇਲਾਕੇ ਵਿੱਚ ਇੱਕ ਅਣਪਛਾਤਾ ਵਿਅਕਤੀ ਦਿਖਾਈ ਦੇ ਰਿਹਾ ਸੀ।

ਲਾਸ ਐਂਜਲਸ ਦੇ ਕੌਂਸਲਮੈਨ ਐਡਰਿਨ ਨਾਜ਼ਰੀਅਨ ਨੇ ਵੀ ਮੀਡੀਆ ਨੂੰ ਸੰਬੋਧਨ ਕਰਦਿਆਂ ਸਾਰੇ ਨਿਵਾਸੀਆਂ ਦੀ ਸੁਰੱਖਿਆ ਅਤੇ ਧਾਰਮਿਕ ਸੰਸਥਾਵਾਂ ਦੇ ਆਲੇ-ਦੁਆਲੇ ਸੁਰੱਖਿਆ ਉਪਾਵਾਂ ਨੂੰ ਬਿਹਤਰ ਬਣਾਉਣ ਲਈ ਦੀ ਵਚਨਬੱਧਤਾ ਦੁਹਰਾਈ।

 

Los Angeles Attack news : ਲਾਸ ਏਂਜਲਸ ਪੁਲਿਸ ਲੰਕਰਸ਼ਿਮ ਬੁਲੇਵਾਰਡ ’ਤੇ ਇਕ ਨੇੜੇ ਸਟੋਰ ਦੇ ਬਾਹਰ 70 ਸਾਲਾ ਸਿੱਖ ਬਜ਼ੁਰਗ ’ਤੇ ਬੇਰਹਿਮੀ ਨਾਲ ਹਮਲਾ ਕੀਤੇ ਜਾਣ ਖ਼ਬਰ ਮਿਲੀ ਹੈ। ਇਸ ਮੰਦਭਾਗੀ ਘਟਨਾ ਨੂੰ ਨਫ਼ਰਤੀ ਅਪਰਾਧ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਨਸਲੀ ਹਮਲੇ ’ਚ ਬੁਰੀ ਤਰ੍ਹਾਂ ਲਹੂ-ਲੁਹਾਣ ਹੋਇਆ ਭਾਰਤੀ ਮੂਲ ਦਾ ਹਰਪਾਲ ਸਿੰਘ ਇਕ ਅਮਰੀਕੀ ਨਾਗਰਿਕ ਹੈ, ਜੋ ਹਮਲੇ ਤੋਂ ਬਾਅਦ ਪ੍ਰੋਵੀਡੈਂਸ ਹੋਲੀ ਕਰਾਸ ਮੈਡੀਕਲ ਸੈਂਟਰ ਵਿਚ ਗੰਭੀਰ ਹਾਲਤ ਵਿਚ ਜ਼ੇਰੇ ਇਲਾਜ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੇ ਸਿਰ ਅਤੇ ਚਿਹਰੇ ਦੀਆਂ ਗੰਭੀਰ ਸੱਟਾਂ ਦੀਆਂ ਇਲਾਜ ਦੌਰਾਨ ਤਿੰਨ ਸਰਜਰੀਆਂ ਹੋਈਆਂ ਹਨ, ਜਿਸ ’ਚ ਦਿਮਾਗ ਵਿਚੋਂ ਖੂਨ ਵਹਿਣਾ ਅਤੇ ਅੱਖਾਂ ਦੀ ਸਰਜਰੀ ਸ਼ਾਮਿਲ ਹੈ। ਉਹ ਆਈ.ਸੀ.ਯੂ. ਵਿਚ ਅਰਧ -ਬੇਹੋਸ਼ੀ ਦੀ ਹਾਲਤ ’ਚ ਹੈ।

 

 

ਪੁਲਿਸ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਮਲਾ ਦੁਪਹਿਰ 3 ਵਜੇ ਦੇ ਕਰੀਬ ਹੋਇਆ ਜਦੋਂ ਸਿੰਘ ਨੂੰ ਸਾਈਕਲ ਸਵਾਰ ਇਕ ਵਿਅਕਤੀ ਨੇ ਹਿੰਸਕ ਢੰਗ ਨਾਲ ਬੁਰੀ ਤਰ੍ਹਾਂ ਮਾਰਿਆ। ਇਕ ਗਵਾਹ ਨੇ ਹਮਲੇ ਨੂੰ ਦੇਖਣ ਦੀ ਰਿਪੋਰਟ ਦਿੱਤੀ ਪਰ ਅਜੇ ਤੱਕ ਕੋਈ ਸਪੱਸ਼ਟ ਸ਼ੱਕੀ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੁਲਿਸ ਸੀ. ਸੀ. ਟੀ. ਵੀ. ਕੈਮਰਿਅਆ ਦੀ ਮਦਦ ਨਾਲ ਘਟਨਾ ਦੇ ਅੰਜ਼ਾਮ ਤੱਕ ਪਹੁੰਚਣ ਲਈ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹਰਪਾਲ ਸਿੰਘ ਨੂੰ ਸਥਾਨਕ ਸਿੱਖ ਭਾਈਚਾਰੇ ਦੇ ਇਕ ਸ਼ਾਂਤ, ਸਮਰਪਿਤ ਮੈਂਬਰ ਵਜੋਂ ਜਾਣਿਆਂ ਜਾਂਦੇ ਸੀ, ਜੋ ਲੰਕਰਸ਼ਿਮ ਗੁਰਦੁਆਰੇ ਵਿਚ ਰਹਿੰਦੇ ਸਨ, ਜਿਥੇ ਉਹ ਆਪਣੀ ਲੰਗਰ ਤੇ ਪਾਠ ਦੀ ਸੇਵਾ ਕਰਨ ਲਈ ਜਾਣੇ ਜਾਂਦੇ ਸਨ।

 

 

 

 

 

 

ਇਕ ਪਰਿਵਾਰਕ ਮੈਂਬਰ ਨੇ ਕਿਹਾ ਕਿ ਉਹ ਇੰਨਾ ਸ਼ਾਂਤ ਹੈ ਕਿ ਕੋਈ ਵੀ ਜਾਣ ਬੁੱਝ ਕੇ ਉਸ ਨੂੰ ਨੁਕਸਾਨ ਪਹੁੰਚਾਵੇ, ਇਹ ਕਲਪਨਾ ਕਰਨਾ ਵੀ ਔਖਾ ਹੈ। ਉਸ ਨੂੰ ਅਕਸਰ ਗੁਰੂ ਘਰ ਦੇ ਨੇੜੇ ਪਾਰਕ ਵਿਚ ਪੰਛੀਆਂ ਨੂੰ ਚੋਗ ਖੁਆਉਂਦੇ ਦੇਖਿਆ ਜਾਂਦਾ ਸੀ। ਇਸ ਦੌਰਾਨ, ਸਿੱਖ ਕੋਲੀਸ਼ਨ ਤੇ ਇਕ ਰਾਸ਼ਟਰੀ ਵਕਾਲਤ ਸਮੂਹ ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖ ਭਾਈਚਾਰਾ ਸਦਮੇ ’ਚ ਹੈ ਤੇ ਸਾਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਹੈ। ਉਨ੍ਹਾਂ ਹਮਲੇ ਨੂੰ ਇਕ ਸਪੱਸ਼ਟ ਨਫ਼ਰਤ-ਪ੍ਰੇਰਿਤ ਘਟਨਾ ਦੱਸਿਆ। ਪੁਲਿਸ ਸਰਗਰਮੀ ਨਾਲ ਸੁਰਾਗਾਂ ਦੀ ਭਾਲ ਵਿਚ ਲੱਗੀ ਹੋਈ ਹੈ ਅਤੇ ਹਮਲਾਵਰ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਲਾਸ ਏਂਜਲਸ ਪੁਲਿਸ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

 

 

 

 

 

Check Also

Delta Woman’s Fiery Car Crash Was Murder: Brother-in-Law Charged – ਡੈਲਟਾ ‘ਚ ਮਾਰੀ ਗਈ ਪੰਜਾਬਣ ਦੇ ਦਿਓਰ ‘ਤੇ ਚਾਰਜ ਲੱਗੇ

  On October 26, 2025, 30-year-old Mandeep Kaur of Delta, BC died when her car …