Ludhiana Protest: Shiv Sena Burns US President’s Effigy Over Tariff Dispute
ਭਾਰਤੀ ਹਿੰਦੂ, ਜੋ ਟਰੰਪ ਲਈ ਹਵਨ ਕਰ ਰਹੇ ਸਨ, ਹੁਣ ਟਰੰਪ ਦੇ ਪੁਤਲਿਆਂ ‘ਤੇ ਜੁੱਤੀਆਂ ਦਾ ਹਾਰ ਪਾ ਕੇ ਘੁੰਮ ਰਹੇ ਹਨ।
ਲੁਧਿਆਣਾ ਵਿਚ ਸ਼ਿਵ ਸੈਨਿਕਾਂ ਨੇ ਟਰੰਪ ਦਾ ਪੁਤਲਾ ਸਾੜਿਆ
-ਕੈਨੇਡਾ ਨੇ ਫੌਜ ਦੀ ਭਰਤੀ ਲਈ ਹੰਭਲਾ ਮਾਰਿਆ
-ਲਗਾਤਾਰ ਵਧ ਰਹੀ ਹੈ ਕੈਨੇਡਾ ‘ਚ ਬੇਰੋਜ਼ਗਾਰੀ
-ਟਰੰਪ ਦੇ ਪੁਤਲਿਆਂ ’ਤੇ ਗੁੱਸਾ ਕੱਢ ਰਹੇ ਨੇ ਮੋਦੀ ਭਗਤ
-ਭਾਰਤੀ ਫੈਕਟਰੀਆਂ ਨੂੰ ਮਿਲੇ ਅਮਰੀਕੀ ਆਰਡਰ ਰੱਦ ਹੋਣ ਲੱਗੇ
-ਪਾਕਿਸਤਾਨ ਦੇ ਫੌਜ ਮੁਖੀ ਨੂੰ ਦੁਬਾਰਾ ਅਮਰੀਕਾ ਸੱਦਿਆ
-ਇਜ਼ਰਾਈਲ ਵਲੋਂ ਗਾਜ਼ਾ ‘ਤੇ ਮੁਕੰਮਲ ਕਬਜੇ ਦੀ ਤਿਆਰੀ
ਮੋਦੀ ਨੇ ਅੱਜ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕਰਕੇ ਭਾਰਤ-ਰੂਸ ਨਾਲ ਨੇੜਤਾ ਹੋਰ ਵਧਾਉਣ ਦੀ ਗੱਲ ਕਹੀ ਹੈ ਤੇ ਨਾਲ ਹੀ ਅਮਰੀਕਾ ਤੋਂ ਹਥਿਆਰ-ਜਹਾਜ਼ ਖਰੀਦਣ ਬਾਰੇ ਹੋਏ ਸਮਝੌਤੇ ਰੋਕਣ ਦਾ ਐਲਾਨ ਕੀਤਾ ਹੈ।
50 ਫੀਸਦੀ ਟੈਰਿਫ ਲਾਉਣ ਅਤੇ H1B ਵੀਜ਼ੇ ‘ਤੇ ਸਖਤੀ ਕਰਨ ਤੋਂ ਬਾਅਦ ਅੰਬਾਨੀ-ਅਡਾਨੀ ਦੀ ਚੂੜੀ ਕੱਸੀ ਜਾਣ ਦੇ ਆਸਾਰ ਹਨ।
ਅਮਰੀਕਨ ਸੂਤਰਾਂ ਮੁਤਾਬਕ ਟਰੰਪ ਜਲਦੀ ਹੀ ਭਾਰਤ ਦੀ ਆਈ.ਟੀ. ਇੰਡਸਟਰੀ ‘ਤੇ ਵਾਰ ਕਰਨ ਵਾਲਾ ਹੈ।
ਸ਼ਾਇਦ ਇਹ ਵਾਰ ਡਿਊਟੀਜ਼, ਜੁਰਮਾਨਿਆਂ ਅਤੇ ਵੀਜ਼ਾ ਪਾਬੰਦੀਆਂ ਦੇ ਰੂਪ ‘ਚ ਹੋ ਸਕਦਾ ਹੈ। ਟੀਸੀਐਸ, ਇਨਫ਼ੋਸਿਸ, ਵਿਪਰੋ ਅਤੇ ਕਾਗਨਿਜ਼ੈਂਟ ਵਰਗੀਆਂ ਕੰਪਨੀਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ।
ਪੈਸਾ ਬਚਾਉਣ ਲਈ ਇਹ ਕੰਪਨੀਆਂ ਭਾਰਤ ‘ਚ ਕਾਮਿਆਂ ਦੀ ਛਾਂਟੀ ਕਰਨ ਅਤੇ ਤਨਖ਼ਾਹ ਘਟਾਉਣ ਦਾ ਰਸਤਾ ਅਪਣਾਉਣਗੀਆਂ।
ਦੂਜੇ ਪਾਸੇ ਮੋਦੀ ਕਿਸਾਨਾਂ ਦਾ ਮਿੱਤਰ ਬਣਨ ਦਾ ਦਿਖਾਵਾ ਸ਼ੁਰੂ ਕਰ ਚੁੱਕਾ ਹੈ ਕਿ ਉਹ ਕਿਸਾਨਾਂ ਖਾਤਰ ਅਮਰੀਕਾ
ਭਿੜ ਰਿਹਾ ਹੈ। ਉਹੀ ਮੋਦੀ ਜਿਸ ਨੇ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਨੂੰ ਰੱਜ ਕੇ ਜ਼ਲੀਲ ਤੇ ਖੱਜਲ ਕੀਤਾ ਤੇ ਨਾਲ ਹੀ ਜ਼ਮੀਨਾਂ ਖੋਹਣ ਲਈ ਅੱਡ-ਅੱਡ ਨੀਤੀਆਂ ਬਣਾਈਆਂ।
ਇਸੇ ਦੌਰਾਨ ਭਾਰਤੀ ਹਿੰਦੂ, ਜੋ ਟਰੰਪ ਲਈ ਹਵਨ ਕਰ ਰਹੇ ਸਨ, ਹੁਣ ਟਰੰਪ ਦੇ ਪੁਤਲਿਆਂ ‘ਤੇ ਜੁੱਤੀਆਂ ਦਾ ਹਾਰ ਪਾ ਕੇ ਘੁੰਮ ਰਹੇ ਹਨ। ਮੋਦੀ ਦੇ ਪਿੱਛਲੱਗ ਅਮਰੀਕਨ ਹਿੰਦੂ ਵੀ ਚੁੱਪ ਕਰਕੇ ਬੈਠੇ ਹਨ। ਉਹ ਤੁਲਸੀ ਗਬਾਰਡ, ਵਿਵੇਕ ਰਾਮਾਸਵਾਮੀ, ਕੈਸ਼ ਪਟੇਲ ਵਰਗਿਆਂ ਵੱਲ ਤੱਕ ਰਹੇ ਹਨ।
ਇਸ ਸਾਰੇ ਵਰਤਾਰੇ ਦੌਰਾਨ ਪੰਮਾ ਹਾਲੇ ਗਾਇਬ ਹੈ।
ਭੁੱਲ ਗਏ? ਪਹਿਲਾ ਕੁਮੈਂਟ ਦੇਖੋ।
ਵੈਸੇ ਹੁਣ ਭਾਜਪਾ ਕੋਲ ਪੰਮਿਆਂ ਦੀ ਕਤਾਰ ਲੱਗੀ ਪਈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Shiv Sena leaders in Ludhiana protest against the US tariff imposition on India by burning an effigy of the US President. The demonstration condemns perceived American bullying and praises PM Modi’s firm stand on protecting India’s interests.
ਕਿਵੇਂ ਸੰਘੀ-ਭਾਜਪਾ ਅਖੌਤੀ ਹਿੰਦੀ ਪੱਟੀ ਵਿੱਚ ਹਿੰਦੂ- ਮੁਸਲਿਮ ਕਾਰਡ ਦੀ ਵਰਤੋਂ ਕਰਕੇ ਵੋਟਾਂ ਹਾਸਲ ਲੈਕੇ ਬਾਅਦ ਵਿੱਚ ਸਿਰਫ਼ ਗੁਜਰਾਤੀ ਪੂੰਜੀਪਤੀਆਂ ਦੇ ਹਿੱਤਾਂ ਦੀ ਸੇਵਾ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਇਹ ਗੱਲ ਅਮਰੀਕਨ ਸਰਕਾਰ ਦੇ ਸਿਖਰਲੇ ਟਰੇਡ ਪ੍ਰਤੀਨਿਧ Robert Lighthizer ਦੇ ਆਪਣੀ ਕਿਤਾਬ ਵਿੱਚ ਕੀਤੇ ਖੁਲਾਸਾ ਤੋਂ ਸਪੱਸ਼ਟ ਹੋ ਜਾਂਦੀ ਹੈ।
ਉਸਨੇ ਲਿਖਿਆ:
“ਜਦੋਂ ਮੈਂ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਸੀ, ਤਦ ਮੇਰੇ ਡੈਸਕ ‘ਤੇ ਭਾਰਤ ਦੇ ਲਗਭਗ 15 ਅਰਬਪਤੀ ਸ਼ਖ਼ਸਾਂ ਦੀ ਜੀਵਨੀ ਦੀ ਇੱਕ ਕਾਪੀ ਰੱਖੀ ਸੀ। ਭਾਰਤੀ ਸਰਕਾਰ ਦੀਆਂ ਸਥਿਤੀਆਂ ਦਾ ਅਨੁਮਾਨ ਲਾਉਂਦੇ ਸਮੇਂ, ਮੈਂ ਇਨ੍ਹਾਂ ਆਦਮੀਆਂ ਦੀਆਂ ਦਿਲਚਸਪੀਆਂ ਨੂੰ ਦੇਖਦਾ ਸੀ।”
ਉਸਨੇ ਅਗਾਂਹ ਲਿਖਿਆ ਕਿ ਜਦੋਂ ਉਸਨੇ ਆਪਣੀ ਇਹ ਧਾਰਨਾ ਇਕ ਹਿੰਦੁਸਤਾਨੀ ਮੂਲ ਦੇ ਦੋਸਤ ਨਾਲ ਸਾਂਝੀ ਕੀਤੀ ਤਾਂ ਉਸਨੇ ਦਰੁਸਤੀ ਕਰਦਿਆਂ ਕਿਹਾ ਕਿ ਇਹ 15 ਵੀ ਨਹੀਂ ਸਿਰਫ 7 ਹੀ ਹਨ।
ਇਹ ਡੰਕਾ ਵੱਜ ਰਿਹਾ ਹੈ, ਇਨ੍ਹਾਂ ਦੀਆਂ ਆਰਥਿਕ ਨੀਤੀਆਂ ਦਾ।
ਆਰਟੀਕਲ ਦਾ ਲਿੰਕ ਕੁਮੈਂਟ ਵਿੱਚ ਹੈ।