Trump — ਟਰੰਪ ਲਈ ਯੱਗ ਕਰਨ ਵਾਲੇ ਹੁਣ ਸਰਾਪ ਦੇਣ ਲੱਗੇ
-ਬੀਸੀ ‘ਚੋਂ ਲੋਕ ਹੋਰ ਸੂਬਿਆਂ ਵੱਲ ਭੱਜਣ ਲੱਗੇ
-ਮੈਕਸੀਕੋ ਨੇ ਕੈਨੇਡਾ ਨਾਲ ਸਿੱਧੀ ਸੰਧੀ ਤੋਂ ਦਿੱਤਾ ਕੋਰਾ ਜਵਾਬ
-ਏਅਰ ਕੈਨੇਡਾ ਦੇ ਕਰਮਚਾਰੀ ਹੜਤਾਲ ਦੇ ਹੱਕ ‘ਚ ਨਿੱਤਰੇ
-ਟਰੰਪ ਲਈ ਯੱਗ ਕਰਨ ਵਾਲੇ ਹੁਣ ਸਰਾਪ ਦੇਣ ਲੱਗੇ
ਟਰੰਪ ਵੱਲੋਂ ਭਾਰਤ ‘ਤੇ ਟੈਰਿਫ ਵਧਾ ਕੇ 50 ਫੀਸਦੀ ਕਰਨ ਦੇ ਐਲਾਨ ਤੋਂ ਬਾਅਦ ਭਾਰਤ ਦੇ ਇੱਕ ਵੱਡੇ ਚਿੰਤਕ ਅਰਾਵਿੰਦ ਨੇ ਕੈਲੇਫੋਰਨੀਆ ‘ਚ ਅਤੇ ਉਸੇ ਥਰੈੱਡ ‘ਚ ਹੇਠਾਂ ਇੱਕ ਹੋਰ ਭਾਰਤੀ ਨੇ ਨਿਊ ਯਾਰਕ ‘ਚ ਭੂਚਾਲ ਆਉਣ ਦੀ ਭਵਿੱਖਬਾਣੀ ਕੀਤੀ ਹੈ।
ਸਰਾਪ ਦੇਣ ਲੱਗ ਪਏ!
-ਹਾਈਕੋਰਟ ਨੇ ਲੈਂਡ ਪੂਲਿੰਗ ਨੀਤੀ ‘ਤੇ ਆਰਜ਼ੀ ਰੋਕ ਲਾਈ
-ਪੰਜਾਬ ‘ਚ ਪੁਲਿਸ ਦੀ ਦਹਿਸ਼ਤ ਦਾ ਸ਼ਿਕਾਰ ਹੋਇਆ ਇੱਕ ਪੱਤਰਕਾਰ
-ਕਪਿਲ ਦੇ ਸਰੀ ਕੈਫੇ ‘ਤੇ ਗੋਲੀਆਂ ਦੀ ਜ਼ਿੰਮੇਵਾਰੀ ਬਿਸ਼ਨੋਈ ਨੇ ਲਈ
-ਬੀਸੀ ਸਰਕਾਰ ਵਲੋਂ ਪ੍ਰਸਤਾਵਿਤ ਮਿਊਜ਼ੀਅਮ ਦੇ ਨਾਮ ‘ਤੇ ਇਤਰਾਜ਼
-ਓਂਟਾਰੀਓ ‘ਚ ਮਾਰੀ ਗਈ ਪੰਜਾਬਣ ਦਾ ਕਾਤਲ ਫੜਿਆ ਗਿਆ
-ਇੱਕ ਹੋਰ ਪੰਜਾਬੀ 25 ਮਿਲੀਅਨ ਦੀ ਡਰੱਗ ਸਮੇਤ ਗ੍ਰਿਫਤਾਰ
-ਟਰੰਪ ਤੇ ਪੁਤਿਨ ਵਿਚਾਲੇ ਮੁਲਾਕਾਤ ਦੇ ਆਸਾਰ
-ਲੈਂਡ ਪੂਲਿੰਗ ‘ਤੇ ਅਦਾਲਤ ਨੇ ਰੋਕ ਹੋਰ ਵਧਾ ਦਿੱਤੀ
ਮੋਦੀ ਨੇ ਅੱਜ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕਰਕੇ ਭਾਰਤ-ਰੂਸ ਨਾਲ ਨੇੜਤਾ ਹੋਰ ਵਧਾਉਣ ਦੀ ਗੱਲ ਕਹੀ ਹੈ ਤੇ ਨਾਲ ਹੀ ਅਮਰੀਕਾ ਤੋਂ ਹਥਿਆਰ-ਜਹਾਜ਼ ਖਰੀਦਣ ਬਾਰੇ ਹੋਏ ਸਮਝੌਤੇ ਰੋਕਣ ਦਾ ਐਲਾਨ ਕੀਤਾ ਹੈ।
50 ਫੀਸਦੀ ਟੈਰਿਫ ਲਾਉਣ ਅਤੇ H1B ਵੀਜ਼ੇ ‘ਤੇ ਸਖਤੀ ਕਰਨ ਤੋਂ ਬਾਅਦ ਅੰਬਾਨੀ-ਅਡਾਨੀ ਦੀ ਚੂੜੀ ਕੱਸੀ ਜਾਣ ਦੇ ਆਸਾਰ ਹਨ।
ਅਮਰੀਕਨ ਸੂਤਰਾਂ ਮੁਤਾਬਕ ਟਰੰਪ ਜਲਦੀ ਹੀ ਭਾਰਤ ਦੀ ਆਈ.ਟੀ. ਇੰਡਸਟਰੀ ‘ਤੇ ਵਾਰ ਕਰਨ ਵਾਲਾ ਹੈ।
ਸ਼ਾਇਦ ਇਹ ਵਾਰ ਡਿਊਟੀਜ਼, ਜੁਰਮਾਨਿਆਂ ਅਤੇ ਵੀਜ਼ਾ ਪਾਬੰਦੀਆਂ ਦੇ ਰੂਪ ‘ਚ ਹੋ ਸਕਦਾ ਹੈ। ਟੀਸੀਐਸ, ਇਨਫ਼ੋਸਿਸ, ਵਿਪਰੋ ਅਤੇ ਕਾਗਨਿਜ਼ੈਂਟ ਵਰਗੀਆਂ ਕੰਪਨੀਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ।
ਪੈਸਾ ਬਚਾਉਣ ਲਈ ਇਹ ਕੰਪਨੀਆਂ ਭਾਰਤ ‘ਚ ਕਾਮਿਆਂ ਦੀ ਛਾਂਟੀ ਕਰਨ ਅਤੇ ਤਨਖ਼ਾਹ ਘਟਾਉਣ ਦਾ ਰਸਤਾ ਅਪਣਾਉਣਗੀਆਂ।
ਦੂਜੇ ਪਾਸੇ ਮੋਦੀ ਕਿਸਾਨਾਂ ਦਾ ਮਿੱਤਰ ਬਣਨ ਦਾ ਦਿਖਾਵਾ ਸ਼ੁਰੂ ਕਰ ਚੁੱਕਾ ਹੈ ਕਿ ਉਹ ਕਿਸਾਨਾਂ ਖਾਤਰ ਅਮਰੀਕਾ ਨਾਲ ਭਿੜ ਰਿਹਾ ਹੈ। ਉਹੀ ਮੋਦੀ ਜਿਸ ਨੇ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਨੂੰ ਰੱਜ ਕੇ ਜ਼ਲੀਲ ਤੇ ਖੱਜਲ ਕੀਤਾ ਤੇ ਨਾਲ ਹੀ ਜ਼ਮੀਨਾਂ ਖੋਹਣ ਲਈ ਅੱਡ-ਅੱਡ ਨੀਤੀਆਂ ਬਣਾਈਆਂ।
ਇਸੇ ਦੌਰਾਨ ਭਾਰਤੀ ਹਿੰਦੂ, ਜੋ ਟਰੰਪ ਲਈ ਹਵਨ ਕਰ ਰਹੇ ਸਨ, ਹੁਣ ਟਰੰਪ ਦੇ ਪੁਤਲਿਆਂ ‘ਤੇ ਜੁੱਤੀਆਂ ਦਾ ਹਾਰ ਪਾ ਕੇ ਘੁੰਮ ਰਹੇ ਹਨ। ਮੋਦੀ ਦੇ ਪਿੱਛਲੱਗ ਅਮਰੀਕਨ ਹਿੰਦੂ ਵੀ ਚੁੱਪ ਕਰਕੇ ਬੈਠੇ ਹਨ। ਉਹ ਤੁਲਸੀ ਗਬਾਰਡ, ਵਿਵੇਕ ਰਾਮਾਸਵਾਮੀ, ਕੈਸ਼ ਪਟੇਲ ਵਰਗਿਆਂ ਵੱਲ ਤੱਕ ਰਹੇ ਹਨ।
ਇਸ ਸਾਰੇ ਵਰਤਾਰੇ ਦੌਰਾਨ ਪੰਮਾ ਹਾਲੇ ਗਾਇਬ ਹੈ।
ਭੁੱਲ ਗਏ? ਪਹਿਲਾ ਕੁਮੈਂਟ ਦੇਖੋ।
ਵੈਸੇ ਹੁਣ ਭਾਜਪਾ ਕੋਲ ਪੰਮਿਆਂ ਦੀ ਕਤਾਰ ਲੱਗੀ ਪਈ।
I think the west coast of Americas is up for a major earthquake within a year.
— Aravind (@aravind) February 21, 2025
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ