Breaking News

ਕੈਲਗਰੀ ‘ਚ ਪੰਜਾਬਣ ਦਾ ਕਤਲ

A suspicious death at a home in northeast Calgary over the weekend has been deemed a homicide and police have identified the victim as a 25-year-old woman.

Officers say they were called to a home in the Redstone neighbourhood around 9:20 a.m. Sunday.

Calgary police completed an autopsy on Tuesday and have identified the victim as 25-year-old Manpreet Kaur.

ਕੈਨੇਡਾ ਦੇ ਸੂਬੇ ਅਲਬਰਟਾ ‘ਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਕੈਲਗਰੀ ਵਿਖੇ ਨੌਜਵਾਨ ਪੰਜਾਬਣ ਮੁਟਿਆਰ ਦੀ ਸ਼ੱਕੀ ਹਾਲਾਤ ਵਿਚ ਲਾਸ਼ ਬਰਾਮਦ ਹੋਈ ਹੈ ਜਿਸਦੀ ਪਛਾਣ ਮਨਪ੍ਰੀਤ ਕੌਰ (25) ਵਜੋਂ ਹੋਈ ਹੈ। ਪੁਲਿਸ ਦਾ ਮੰਨਣਾ ਹੈ ਕਿ ਮ੍ਰਿਤਕਾ ਦਾ ਸ਼ੱਕੀ ਹਾਲਾਤ ਵਿਚ ਕਤਲ ਕੀਤਾ ਗਿਆ ਹੈ।

ਇਸ ਮਾਮਲੇ ਵਿਚ ਸ਼ੱਕ ਦੇ ਆਧਾਰ ਤੇ ਪੁਲਿਸ ਵਲੋਂ ਹਿਰਾਸਤ ਵਿਚ ਲਏ ਵਿਅਕਤੀ ਤੋਂ ਪੁੱਛਗਿੱਛ ਕਰਨ ਉਪਰੰਤ ਉਸ ਨੂੰ ਛੱਡ ਦਿੱਤਾ ਗਿਆ ਹੈ। ਮੁੱਖ ਮੈਡੀਕਲ ਅਫਸਰ ਨੇ ਦੱਸਿਆ ਹੈ ਕਿ ਪੋਸਟਮਾਰਟਮ ਹੋਣ ਉਪਰੰਤ ਹੀ ਮ੍ਰਿਤਕਾ ਦੀ ਪਛਾਣ ਹੋਈ ਹੈ। ਇਹ ਘਟਨਾ ਰੈੱਡਸਟੋਨ ਕਾਮਨ ਬਲਾਕ 100 ਵਿਚ ਵਾਪਰੀ ਦੱਸੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਥਾਨ ਵਾਲੀ ਜਗ੍ਹਾ ‘ਤੇ ਮਨਪ੍ਰੀਤ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਇਹ ਕੈਲਗਰੀ ਵਿਚ 2024 ਦੀ ਇਹ ਸੱਤਵੀਂ ਕਤਲ ਦੀ ਵਾਰਦਾਤ ਹੈ