AAP MLA ਮੌੜ ਤੇ ਸ਼ਰਾਬ ਪੀ ਕੇ ਸਕੂਲ ਦਾ ਉਦਘਾਟਨ ਕਰਨ ਅਤੇ ਭੋਗ ਤੇ ਜਾਣ ਦੇ ਇਲਜ਼ਾਮ
Breaking: ਆਮ ਆਦਮੀ ਪਾਰਟੀ ਦੇ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਤੇ ਕਥਿਤ ਇਲਜ਼ਾਮ ਲੱਗੇ ਹਨ ਕਿ ਉਸ ਨੇ ਸ਼ਰਾਬ ਪੀ ਕੇ ਸਕੂਲ ਵਿੱਚ ਉਦਘਾਟਨ ਕੀਤਾ ਫਿਰ ਇਕ ਭੋਗ ‘ਚ ਵੀ ਸ਼ਾਮਲ ਹੋਇਆ। ਜ਼ਿਲ੍ਹਾ ਬਠਿੰਡਾ ਦੇ ਪਿੰਡ ਯਾਤਰੀ ਚ ਅੱਜ ਵਿਧਾਇਕ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲ ਦੇ ਕਮਰਿਆਂ ਦਾ ਉਦਘਾਟਨ ਕਰਨ ਆਏ ਸੀ, ਚਸ਼ਮਦੀਦਾਂ ਦੇ ਮੁਤਾਬਕ ਵਿਧਾਇਕ ਸਾਬ੍ਹ ਦੇ ਮੂੰਹ ਚੋਂ ਮੁਸ਼ਕ ਆ ਰਿਹਾ ਸੀ।
ਤੇ ਨਾਲ ਹੀ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਵੀ ਸਕੂਲ ਦੇ ਵਿੱਚ ਕਮਰੇ ਪਹਿਲਾਂ ਦੇ ਬਣੇ ਹੋਏ ਹਨ, ਪਰ ਇਨਾ ਸਭ ਗੱਲਾਂ ਬਾਬਤ ਹਜੇ ਤੱਕ ਵੀ ਵਿਧਾਇਕ ਸਾਬ੍ਹ ਦਾ ਪੱਖ ਨਹੀਂ ਆਇਆ ਉਹਨਾਂ ਨੂੰ ਅਸੀਂ ਵਾਰ ਵਾਰ ਫੋਨ ਵੀ ਕੀਤੇ ਤੇ ਸੁਨੇਹਾ ਵੀ ਛੱਡਿਆ ਵੀ ਤੁਹਾਡੇ ਤੇ ਗੰਭੀਰ ਇਲਜ਼ਾਮ ਲੱਗੇ ਆਪਣਾ ਪੱਖ ਦੇਵੋ। ਪੂਰੀ ਰਿਪੋਰਟ ਦਾ ਲਿੰਕ ਕਮੈਂਟ ਬੁਕਸ ਵਿੱਚ।
-ਰਤਨਦੀਪ ਸਿੰਘ ਧਾਲੀਵਾਲ
AAP MLA ਮੌੜ ਤੇ ਸ਼ਰਾਬ ਪੀ ਕੇ ਸਕੂਲ ਦਾ ਉਦਘਾਟਨ ਕਰਨ ਅਤੇ ਭੋਗ ਤੇ ਜਾਣ ਦੇ ਇਲਜ਼ਾਮ- ਦੇਖੋ ਰਤਨਦੀਪ ਧਾਲੀਵਾਲ ਵੱਲੋਂ ਪੂਰੀ ਰਿਪੋਰਟ