A real-life ‘Balika Vadhu’ has been reported from Telangana where a 13-year-old girl in Ranga Reddy district has been rescued from child marriage after her teacher alerted the district child protection services and the police.
The girl, a Class 8 student, was reportedly married off on May 28 to a 40-year-old man, Srinivas Goud, from Kandiwada.
Child Marriage Case : 40 ਸਾਲ ਦੇ ਅਧਿਆਪਕ ਨੇ ਆਪਣੀ ਹੀ 13 ਸਾਲਾ ਵਿਦਿਆਰਥਣ ਨਾਲ ਲਏ ਫੇਰੇ ! ਵਿਆਹ ‘ਚ ਪਹਿਲੀ ਪਤਨੀ ਦੀ ਰਹੀ ਮੌਜੂਦ
Telengana : ਮੁਲਜ਼ਮ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਦੇ ਸਾਹਮਣੇ ਉਸ ਨਾਲ ਫੇਰੇ ਲਏ। ਹੈਰਾਨੀ ਦੀ ਗੱਲ ਹੈ ਕਿ ਇਹ ਵਿਆਹ ਮਈ ਵਿੱਚ ਹੋਇਆ ਸੀ ਪਰ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕੁੜੀ ਨੇ ਆਪਣੀ ਅਧਿਆਪਕਾ ਨੂੰ ਸਭ ਕੁਝ ਦੱਸਿਆ।
Child Marriage Case in Telengana : ਤੇਲੰਗਾਨਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 13 ਸਾਲਾ ਨਾਬਾਲਗ ਕੁੜੀ ਦਾ ਵਿਆਹ ਇੱਕ 40 ਸਾਲਾ ਵਿਅਕਤੀ ਨਾਲ ਕਰ ਦਿੱਤਾ ਗਿਆ। ਇਹ ਘਟਨਾ ਰੰਗਾ ਰੈਡੀ ਜ਼ਿਲ੍ਹੇ ਦੀ ਹੈ। ਕੁੜੀ ਨੂੰ ਉਸਦੀ ਮਾਂ ਨੇ ਉਸ ਨਾਲ ਵਿਆਹ ਕਰਨ ਲਈ ਮਨਾ ਲਿਆ ਅਤੇ ਮੁਲਜ਼ਮ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਦੇ ਸਾਹਮਣੇ ਉਸ ਨਾਲ ਫੇਰੇ ਲਏ। ਹੈਰਾਨੀ ਦੀ ਗੱਲ ਹੈ ਕਿ ਇਹ ਵਿਆਹ ਮਈ ਵਿੱਚ ਹੋਇਆ ਸੀ ਪਰ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕੁੜੀ ਨੇ ਆਪਣੀ ਅਧਿਆਪਕਾ ਨੂੰ ਸਭ ਕੁਝ ਦੱਸਿਆ।
ਕੁੜੀ ਦੀ ਅਧਿਆਪਕਾ ਨੇ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀਆਂ ਅਤੇ ਪੁਲਿਸ (Telengana Police) ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ, ਪੁਲਿਸ ਨੇ ਛਾਪਾ ਮਾਰ ਕੇ ਨਾਬਾਲਗ ਕੁੜੀ ਨੂੰ ਮੁਲਜ਼ਮ ਦੇ ਚੁੰਗਲ ਤੋਂ ਛੁਡਾਇਆ ਅਤੇ ਉਸਨੂੰ ‘ਸਖੀ ਸੈਂਟਰ’ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ।
ਮਾਂ ਅਤੇ ਵਿਚੋਲੇ ਨੇ ਕੀਤਾ ਸੀ ਵਿਆਹ ਦਾ ਪ੍ਰਬੰਧ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਪੀੜਤਾ ਆਪਣੀ ਮਾਂ ਅਤੇ ਭਰਾ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਮਾਂ ਨੇ ਮਕਾਨ ਮਾਲਕ ਨੂੰ ਦੱਸਿਆ ਕਿ ਉਹ ਆਪਣੀ ਧੀ ਦਾ ਵਿਆਹ ਕਰਵਾਉਣਾ ਚਾਹੁੰਦੀ ਹੈ। ਇਸ ਤੋਂ ਬਾਅਦ, ਇੱਕ ਵਿਚੋਲੇ ਨੇ 40 ਸਾਲਾ ਸ਼੍ਰੀਨਿਵਾਸ ਗੌੜ ਨਾਲ ਵਿਆਹ ਤੈਅ ਕੀਤਾ। ਇਹ ਵਿਆਹ ਮਈ ਵਿੱਚ ਮੁਲਜ਼ਮ ਦੀ ਪਹਿਲੀ ਪਤਨੀ ਦੀ ਮੌਜੂਦਗੀ ਵਿੱਚ ਤੈਅ ਕੀਤਾ ਗਿਆ ਸੀ।
ਦੋ ਮਹੀਨਿਆਂ ਤੋਂ ਰਹਿ ਰਹੇ ਸਨ ਇਕੱਠੇ
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਪ੍ਰਵੀਨ ਕੁਮਾਰ ਨੇ ਕਿਹਾ ਕਿ ਨਾਬਾਲਗ ਕੁੜੀ ਪਿਛਲੇ ਦੋ ਮਹੀਨਿਆਂ ਤੋਂ ਮੁਲਜ਼ਮ ਨਾਲ ਰਹਿ ਰਹੀ ਸੀ। ਉਨ੍ਹਾਂ ਕਿਹਾ, “ਜੇ ਜਾਂਚ ਤੋਂ ਸਾਬਤ ਹੁੰਦਾ ਹੈ ਕਿ ਕੁੜੀ ਨੂੰ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ ਸੀ, ਤਾਂ ਮੁਲਜ਼ਮ ਵਿਰੁੱਧ ਪੋਕਸੋ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਜਾਵੇਗਾ।”
ਪੁਲਿਸ ਨੇ ਮੁਲਜ਼ਮ ਵਿਅਕਤੀ, ਉਸਦੀ ਪਹਿਲੀ ਪਤਨੀ, ਪੀੜਤ ਦੀ ਮਾਂ, ਵਿਚੋਲੇ ਅਤੇ ਵਿਆਹ ਕਰਵਾਉਣ ਵਾਲੇ ਪੁਜਾਰੀ ਵਿਰੁੱਧ ਬਾਲ ਵਿਆਹ ਰੋਕਥਾਮ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਇੰਸਪੈਕਟਰ ਪ੍ਰਸਾਦ ਨੇ ਕਿਹਾ ਕਿ ਇਹ ਘਟਨਾ ਦਰਸਾਉਂਦੀ ਹੈ ਕਿ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਬਾਲ ਵਿਆਹ ਦੇ ਮਾਮਲੇ ਅਜੇ ਵੀ ਹੋ ਰਹੇ ਹਨ।