Firozpur
ਫਿਰੋਜ਼ਪੁਰ ‘ਚ ਦੇਰ ਰਾਤ ਵੱਡੀ ਵਾਰਦਾਤ! ਡਾਕਟਰ ਨੂੰ ਮਾਰ’ਤੀ ਗੋਲੀ, ਕਲੀਨਿਕ ‘ਚ ਵੜੇ 3 ਲੋਕਾਂ ਨੇ ਕੀਤਾ ਹਮਲਾ
ਫਿਰੋਜ਼ਪੁਰ ਸ਼ਹਿਰ ਵਿੱਚ ਨਿਜ਼ਾਮੂਦੀਨ ਬਸਤੀ ਨੇੜੇ ਬੀਤੀ ਰਾਤ ਇੱਕ ਬੀਏਐੱਮਐੱਸ ਡਾਕਟਰ ਨੂੰ ਕਲੀਨਿਕ ਅੰਦਰ ਵੜੇ ਤਿੰਨ ਲੋਕਾਂ ਨੇ ਗੋਲੀ ਮਾਰੀ ਦਿੱਤੀ ਜਿਸ ਕਾਰਨ ਡਾਕਟਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਡਾਕਟਰ ਦਾ ਨਾਮ ਇੰਦਰਜੀਤ ਸਿੰਘ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ, ਮੌਕੇ ‘ਤੇ ਪਹੁੰਚੇ ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਲੀਨਿਕ ਦੇ ਅੰਦਰ ਤਿੰਨ ਲੋਕ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਡਾਕਟਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਉਨ੍ਹਾਂ ਨੇ ਡਾਕਟਰ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਡਾਕਟਰ ਗੰਭੀਰ ਜ਼ਖਮੀ ਹੋ ਗਿਆ, ਜਿਸਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਡਾਕਟਰ ਨੂੰ ਮਾ ਰ ‘ਤੀ ਗੋ ਲੀ, ਕਲੀਨਿਕ ‘ਚ ਵੜ੍ਹੇ ਤਿੰਨ ਲੋਕਾਂ ਨੇ ਕੀਤਾ ਹਮ ਲਾ, ਮੌਕੇ ਤੋਂ ਮੱਚ ਗਿਆ ਚੀਕ-ਚਿਹਾੜਾ, ਵੇਖੋ