ਭਗਵੰਤ ਮਾਨ ਦੀ ਸਰੀਰਕ ਅਤੇ ਮਾਨਸਿਕ ਸਿਹਤ ਕਾਫੀ ਖਰਾਬ ਹੈ। ਉਸ ਨੂੰ ਲੰਬਾ ਚਿਰ ਇਲਾਜ ਦੀ ਲੋੜ ਹੈ।
ਅਸਲ ਵਿੱਚ ਕੋਈ ਵੀ ਆਦਮੀ ਜਦੋਂ ਲੰਬਾ ਸਮਾਂ ਅਤੇ ਜ਼ਿਆਦਾ ਮਾਤਰਾ ਵਿੱਚ ਨਸ਼ਾ ਕਰਦਾ ਹੈ ਤਾਂ ਉਸਦੀ ਸਰੀਰਕ ਅਤੇ ਮਾਨਸਿਕ ਸਿਹਤ ਦੋਹਾਂ ‘ਤੇ ਡੂੰਘਾ ਅਸਰ ਪੈਂਦਾ ਹੈ।
ਉਸ ਦੀ ਤਾਜ਼ਾ ਟੀਵੀ ਇੰਟਰਵਿਊ ਤੋਂ ਪਤਾ ਲੱਗਦਾ ਹੈ ਕਿ ਉਸਦੀ ਮਾਨਸਿਕ ਸਿਹਤ ਕਿੰਨੀ ਖਰਾਬ ਹੈ।
ਉਸ ਨੂੰ ਇਲਾਜ ਲਈ ਲੰਬਾ ਸਮਾਂ ਕਿਸੇ ਉੱਚ ਕੋਟੀ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਕਿਉਂਕਿ ਉਸਦੇ ਲਿਵਰ ਵਗੈਰਾ ‘ਤੇ ਵੀ ਅਸਰ ਹੋ ਚੁੱਕਾ ਹੈ, ਇਸ ਲਈ ਉਸ ਨੂੰ ਹੋਰ ਮਾਹਰਾਂ ਦੀ ਦੇਖ ਰੇਖ ਦੀ ਵੀ ਜ਼ਰੂਰਤ ਹੈ। ਲੋਕਾਂ ਨੂੰ ਆਮ ਹੀ ਪਤਾ ਹੈ ਕਿ ਜ਼ਿਆਦਾ ਸ਼ਰਾਬ ਨਾਲ ਲਿਵਰ ਜਲਦੀ ਖਰਾਬ ਹੋ ਜਾਂਦਾ ਹੈ।
ਜਿੰਨੀ ਦੇਰ ਤੱਕ ਉਸ ਦਾ ਨਸ਼ਾ ਨਹੀਂ ਛੁੱਟਦਾ, ਓਨੀ ਦੇਰ ਤੱਕ ਉਸਦੀ ਮਾਨਸਿਕ ਅਤੇ ਸਰੀਰਕ ਸਿਹਤ ਠੀਕ ਨਹੀਂ ਹੋ ਸਕਦੀ ਭਾਵੇਂ ਜਿਹੜੇ ਮਰਜ਼ੀ ਹਸਪਤਾਲ ਇਲਾਜ ਕਰਾਵੇ। ਇਹੋ ਜਿਹੇ ਮਾਮਲਿਆਂ ਵਿੱਚ ਵੱਡੇ ਤੋਂ ਵੱਡਾ ਹਸਪਤਾਲ ਸਿਰਫ ਵਕਤੀ ਤੌਰ ‘ਤੇ ਮਦਦ ਕਰ ਸਕਦਾ ਹੈ। ਪਰ ਰੋਗ ਨੂੰ ਜੜ ਤੋਂ ਖਤਮ ਕਰਨ ਦੀ ਲੋੜ ਹੈ।
ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਦੇ ਆਦੀ ਨੂੰ ਹਮਦਰਦੀ, ਕੌਂਸਲਿੰਗ ਅਤੇ ਚੰਗੇ ਇਲਾਜ ਦੀ ਲੋੜ ਹੁੰਦੀ ਹੈ ਤੇ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਸ਼ਰਾਬ ਪੀਣ ਤੇ ਪਿਆਉਣ ਵਾਲੇ ਉਸਦੇ ਲਾਗੇ ਨਾ ਆਉਣ। ਉਸ ਨੂੰ ਸੰਗਤ ਬਦਲਣ ਦੀ ਲੋੜ ਹੁੰਦੀ ਹੈ।
ਹਾਲਾਂਕਿ ਸਵਾਰਥਪੁਣਾ, ਲਾਲਚ, ਹੰਕਾਰ, ਉਜੱਡਪੁਣਾ, ਲੀਚੜਪੁਣਾ ਪਹਿਲਾਂ ਹੀ ਉਸਦੇ ਸੁਭਾਅ ਵਿੱਚ ਹੋਵੇਗਾ ਪਰ ਜਾਪਦਾ ਹੈ ਕਿ ਮਾਨਸਿਕ ਸਿਹਤ ਖਰਾਬ ਹੋਣ ਕਰਕੇ ਇਹ ਸਾਰੇ ਲੱਛਣ ਬਹੁਤ ਤਿੱਖੇ ਰੂਪ ਵਿੱਚ ਸਾਹਮਣੇ ਆ ਰਹੇ ਨੇ।
ਅਸੀਂ ਭਗਵੰਤ ਮਾਨ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ। ਉਸਦੇ ਪਰਿਵਾਰ ਨੂੰ ਉਸ ਦੀ ਲੋੜ ਹੈ।
ਉਸ ਦੀ ਸਿਹਤ ਚੰਗੀ ਹੋਵੇਗੀ ਤਾਂ ਉਹ ਆਪਣਾ ਹੋਣ ਵਾਲਾ ਸਿਆਸੀ, ਸਮਾਜਿਕ ਅਤੇ ਕਾਨੂੰਨੀ ਹਸ਼ਰ ਵੀ ਚੰਗੀ ਤਰ੍ਹਾਂ ਵੇਖ ਲਵੇਗਾ।
ਜਦੋਂ ਵੀ ਭਗਵੰਤ ਮਾਨ ਬਿਮਾਰ ਹੁੰਦਾ ਹੈ ਤਾਂ ਉਹ ਇੰਦਰਪ੍ਰਸਥ ਦੇ ਸਰਿਤਾ ਵਿਹਾਰ ਸਥਿਤ ਅਪੋਲੋ ਹਸਪਤਾਲ ਜਾਂਦਾ ਹੈ।
ਅਪੋਲੋ ਇੰਦਰਪ੍ਰਸਥ ਹਸਪਤਾਲ ਕੁਝ ਚਿਰ ਪਹਿਲਾਂ ਹੀ ਇੰਗਲੈਂਡ ਦੇ ਗਾਰਡੀਅਨ ਅਖਬਾਰ ਦੀ ਰਿਪੋਰਟ ਤੋਂ ਬਾਅਦ ਬਿਲਕੁਲ ਵੱਖਰੇ ਕਾਰਨਾਂ ਕਰਕੇ ਖਬਰਾਂ ਵਿਚ ਆਇਆ ਸੀ ਕਿ ਰੋਹਿੰਗਿਆ ਸ਼ਰਨਾਰਥੀਆਂ ਤੋਂ ਗੁਰਦੇ ਲੈਣ ਤੋਂ ਬਾਅਦ ਅਮੀਰ ਮਰੀਜ਼ਾਂ ਦੇ ਗੈਰ-ਕਾਨੂੰਨੀ ਕਿਡਨੀ ਟ੍ਰਾਂਸਪਲਾਂਟ ਕੀਤੇ ਗਏ ਸਨ।
ਭਾਰਤ ਸਰਕਾਰ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਗਾਰਡੀਅਨ ਨੇ ਖੁਲਾਸਾ ਕੀਤਾ ਸੀ ਕਿ ਅਪੋਲੋ ਹਸਪਤਾਲ ਨੇ ਭਾਰਤ ਵਿੱਚ ਸਿਹਤ ਸੰਭਾਲ ਵਿੱਚ ਸੁਧਾਰ ਲਈ ਵਿਸ਼ਵ ਬੈਂਕ ਤੋਂ 120 ਮਿਲੀਅਨ ਪੌਂਡ ਦੀ ਗ੍ਰਾਂਟ ਲਈ ਸੀ।
ਅਪੋਲੋ ਹਸਪਤਾਲ ਦੀ ਇੱਕ ਜਨਾਨੀ ਡਾਕਟਰ ਅਤੇ ਛੇ ਹੋਰਾਂ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ।