ਰਵਨੀਤ ਬਿੱਟੂ ਨੇ ਰਾਹੁਲ ਬਾਰੇ ਝੂਠ ਨਹੀਂ ਬੋਲਿਆ। ਉਸਨੇ ਉਹ ਸੱਚ ਬੋਲਿਆ ਹੈ, ਜਿਹੜਾ ਸੰਘ-ਭਾਜਪਾ ਅਤੇ ਸਾਰੇ ਹਿੰਦੂਤਵੀ ਲਾਣੇ ਦੀ ਰਾਹੁਲ ਗਾਂਧੀ ਬਾਰੇ ਅਸਲ ਸੋਚ ਹੈ।
ਪਹਿਲਾਂ ਇਹੋ ਜਿਹਾ ਸਰਕਾਰੀ ਸੰਦ ਸਾਈਕਲਾ ਚੋਰ ਬਿੱਟਾ ਹੁੰਦਾ ਸੀ, ਹੁਣ ਬਿੱਟੂ ਹੈ। ਡਰਾਮੇਬਾਜ਼ੀ ਵਿੱਚ ਹਾਲੇ ਵੀ ਬਿੱਟੇ ਦੀ ਝੰਡੀ ਹੈ।
ਇਸ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਜੇ ਗਾਂਧੀ ਖਾਨਦਾਨ ਦੇ ਵਾਰਸ ਨੂੰ ਸਿੱਖਾਂ ਨਾਲ ਵਿਤਕਰੇਬਾਜ਼ੀ ਦੀ ਗੱਲ ਕਰਨ ਤੋਂ ਬਾਅਦ ਅੱਤਵਾਦੀ ਕਿਹਾ ਜਾ ਸਕਦਾ ਹੈ ਤਾਂ ਸਿੱਖਾਂ ‘ਤੇ ਇਹ ਲੇਬਲ ਲਾਉਣਾ ਕਿੰਨਾ ਸੌਖਾ ਹੈ।
ਸਿੱਖ ਤਾਂ ਇਸ ਚੀਜ਼ ਨੂੰ ਵੰਡ ਤੋਂ ਬਾਅਦ ਦੇ ਭੁਗਤ ਰਹੇ ਨੇ। ਆਰੀਆ ਸਮਾਜੀਆਂ ਅਤੇ ਕਾਂਗਰਸੀਆਂ ਨੇ ਇਹ ਸਿਲਸਿਲਾ ਤਾਂ ਮਾਸਟਰ ਤਾਰਾ ਸਿੰਘ ਦੇ ਖਿਲਾਫ ਹੀ ਸ਼ੁਰੂ ਕਰ ਦਿੱਤਾ ਸੀ।
ਜੋ ਕੁਝ ਕਾਂਗਰਸੀਆਂ ਨੇ ਪੰਜਾਬ ਅਤੇ ਸਿੱਖਾਂ ਨਾਲ ਕੀਤਾ, ਉਹ ਹੁਣ ਸਾਹਮਣੇ ਆ ਰਿਹਾ ਹੈ। ਰਾਹੁਲ ਗਾਂਧੀ ਕਾਂਟਾ ਬਦਲਣ ਦੀ ਕੋਸ਼ਿਸ਼ ਕਰ ਰਿਹਾ ਜਾਪਦਾ ਹੈ ਤੇ ਨਾਲ ਹੀ ਸੰਘ ਅਤੇ ਭਾਜਪਾ ਦੀ ਰਾਜਨੀਤੀ ਅਤੇ ਇਨ੍ਹਾਂ ਦੇ ਸੰਕਲਪਾਂ ਦੀ ਜੜ੍ਹ ਨੂੰ ਹੱਥ ਪਾ ਰਿਹਾ ਹੈ। ਇਸੇ ਲਈ ਹੁਣ ਉਸ ‘ਤੇ ਅੱਤਵਾਦੀ ਹੋਣ ਵਾਲੇ ਲੇਬਲ ਲੱਗ ਰਹੇ ਨੇ।
ਸੀਨੀਅਰ ਪੱਤਰਕਾਰ ਸ੍ਰੀ ਦਿਨੇਸ਼ ਵੋਹਰਾ ਨੇ ਇਸ ‘ਤੇ ਇਹ ਟਿੱਪਣੀ ਕੀਤੀ ਹੈ ਕਿ ਕਿਉਂਕਿ ਬਿੱਟੂ ਸਰਕਾਰ ਵਿੱਚ ਮੰਤਰੀ ਹੈ, ਉਸ ਦੀ ਟਿੱਪਣੀ ਨੂੰ ਮੋਦੀ ਸਰਕਾਰ ਦੀ ਟਿੱਪਣੀ ਸਮਝਿਆ ਜਾਵੇ। ਇਸ ਕੰਮ ਲਈ ਉਨ੍ਹਾਂ ਅੱਗੇ ਵੀ ਪੱਗ ਵਾਲਾ ਬੰਦਾ ਕੀਤਾ ਹੈ।
#Unpopular_Opinions
ਬਿੱਟੂ ਦਾ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ‘ਤੇ ਪਲਟਵਾਰ, ਕਿਹਾ ‘ਦੋਵਾਂ ਨੂੰ ਲੱਗਦਾ ਬਾਵਾਸੀਰ ਦੀ ਬਿਮਾਰੀ, ਦਿੱਲੀ ਆਓ ਕਰਦੇ ਹਾਂ ਇਲਾਜ’
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਹੁਲ ਗਾਂਧੀ ਨੂੰ ਲੈ ਕੇ ਅੱਤਵਾਦੀ ਕਹਿਣ ਦਾ ਬਿਆਨ ਲਗਾਤਾਰ ਵਿਵਾਦਾਂ ਵਿੱਚ ਹੈ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਹੁਲ ਗਾਂਧੀ ਨੂੰ ਲੈ ਕੇ ਅੱਤਵਾਦੀ ਕਹਿਣ ਦਾ ਬਿਆਨ ਲਗਾਤਾਰ ਵਿਵਾਦਾਂ ਵਿੱਚ ਹੈ। ਪੰਜਾਬ ਕਾਂਗਰਸ ਦੇ ਲੀਡਰਾਂ ਨੇ ਬਿੱਟੂ ਖਿਲਾਫ਼ ਭੜਾਸ ਕੱਢੀ ਤਾਂ ਹੁਣ ਰਵਨੀਤ ਸਿੰਘ ਬਿੱਟੂ ਨੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਇੱਕ ਵੀਡੀਓ ਜਾਰੀ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ ਪਰ ਲੱਗਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜ਼ਿਆਦਾ ਬਿਮਾਰ ਹਨ। ਬਿੱਟੂ ਨੇ ਕਿਹਾ ਕਿ ਤੁਹਾਡੀ ਬਿਮਾਰੀ ਦਾ ਇਲਾਜ਼ ਦਿੱਲੀ ਵਿੱਚ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਆਖ ਕਿ ਤੁਹਾਡੇ ਇਲਾਜ ਲਈ ਵਧੀਆਂ ਹਸਪਤਾਲ ਦਾ ਪ੍ਰਬੰਧ ਕਰ ਦੇਵਾਂਗਾ।
ਰਵਨੀਤ ਬਿੱਟੂ ਨੇ ਕਿਹਾ ਕਿ ਦਰਅਸਲ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੂੰ ਮੇਰੇ ਕੇਂਦਰ ਵਿੱਚ ਮੰਤਰੀ ਬਣੇ ਜਾਣ ਤੋਂ ਦਿੱਕਤ ਹੈ। ਬਿੱਟੁ ਨੇ ਦੋਵਾਂ ਨੁੰ ਰਾਹੁਲ ਗਾਂਧੀ ਦੇ ਏਜੰਟ ਵੀ ਕਰਾਰ ਦਿੱਤਾ ਹੈ।
ਬੀਤੇ ਦਿਨੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਖੜ੍ਹੇ ਕੀਤੇ ਸਨ ਕਿ ਅਜਿਹਾ ਬਿਆਨ ਨਾ ਸਿਰਫ਼ ਇੱਕ ਸਾਥੀ ਸੰਸਦ ਮੈਂਬਰ ਪ੍ਰਤੀ ਸਤਿਕਾਰ ਦੀ ਪੂਰੀ ਘਾਟ ਨੂੰ ਦਰਸਾਉਂਦਾ ਹੈ, ਸਗੋਂ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਪ੍ਰਤੀ ਚਿੰਤਾਜਨਕ ਅਗਿਆਨਤਾ ਨੂੰ ਵੀ ਉਜਾਗਰ ਕਰਦਾ ਹੈ।
ਇਹ ਡੂੰਘਾਈ ਨਾਲ ਚਿੰਤਾ ਦੀ ਗੱਲ ਹੈ ਕਿ ਇੱਕ ਮੰਤਰੀ, ਜੋ ਟੈਕਸਦਾਤਾਵਾਂ ਦੁਆਰਾ ਫੰਡ ਪ੍ਰਾਪਤ ਕਰਦਾ ਹੈ, ਉਹਨਾਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਸਮਝਣ ਵਿੱਚ ਅਸਫ਼ਲ ਰਹਿੰਦਾ ਹੈ ਜਿਨ੍ਹਾਂ ਨੂੰ ਕਾਇਮ ਰੱਖਣ ਲਈ ਉਸਨੇ ਸਹੁੰ ਖਾਧੀ ਹੈ। ਉਸ ਦੀਆਂ ਅਪਮਾਨਜਨਕ ਟਿੱਪਣੀਆਂ ਨਾ ਸਿਰਫ਼ ਸਿੱਖਿਆ ਅਤੇ ਸੰਸਦੀ ਸਿਧਾਂਤਾਂ ਦੀ ਸਮਝ ਦੀ ਡੂੰਘੀ ਘਾਟ ਨੂੰ ਦਰਸਾਉਂਦੀਆਂ ਹਨ, ਸਗੋਂ ਜ਼ਿੰਮੇਵਾਰ ਜਨਤਕ ਆਚਰਣ ਲਈ ਇੱਕ ਭਿਆਨਕ ਅਣਦੇਖੀ ਵੀ ਦਰਸਾਉਂਦੀਆਂ ਹਨ।
ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬਿੱਟੂ ਆਪਣੀ ਤਰਕ ਦੀ ਸਮਝ ਪੂਰੀ ਤਰ੍ਹਾਂ ਗੁਆ ਚੁੱਕਾ ਹੈ, ਅਤੇ ਸ਼ਾਇਦ ਉਸ ਲਈ ਹੁਣ ਪੇਸ਼ੇਵਰ ਮਨੋਵਿਗਿਆਨਕ ਸਹਾਇਤਾ ਲੈਣੀ ਸਮਝਦਾਰੀ ਹੋਵੇਗੀ। ਜਨਤਕ ਵਿਸ਼ਵਾਸ ਜਿੱਤਣ ਵਿੱਚ ਉਸਦੀ ਅਸਮਰੱਥਾ ਲੰਬੇ ਸਮੇਂ ਤੋਂ ਸਪੱਸ਼ਟ ਹੈ, ਫਿਰ ਵੀ ਉਹ ਮੰਤਰੀ ਦੀ ਤਨਖ਼ਾਹ ਲੈਣਾ ਜਾਰੀ ਰੱਖਦਾ ਹੈ। ਸ਼ਾਇਦ ਉਹਨਾਂ ਫੰਡਾਂ ਦੀ ਬਿਹਤਰ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈ ਜੋ ਇੱਕ ਡੂੰਘੀ ਮਾਨਸਿਕ ਪੀੜਾ ਜਾਪਦੀ ਹੈ। ਅਜਿਹੇ ਬੇਬੁਨਿਆਦ ਇਲਜ਼ਾਮ ਸਿਰਫ਼ ਨਿਰਣੇ ਵਿੱਚ ਕੁਤਾਹੀ ਨਹੀਂ ਹੈ, ਇਹ ਉਸਦੇ ਬੋਲਣ ਅਤੇ ਤਰਕ ਦੇ ਵਿਚਕਾਰ ਇੱਕ ਪਰੇਸ਼ਾਨ ਕਰਨ ਵਾਲੇ ਡਿਸਕਨੈਕਟ ਦਾ ਸਪੱਸ਼ਟ ਪ੍ਰਗਟਾਵਾ ਹੈ।
ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੂੰ ਬਾਵਾਸੀਰ ਦੀ ਬਿਮਾਰੀ, ਦਿੱਲੀ ਆਓ ਕਰਦੇ ਹਾਂ ਇਲਾਜ – ਰਵਨੀਤ ਬਿੱਟੂ
ਪੂਰੀ ਖਬਰ 👇