Sangrur News : ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀਆਂ ਦੋਵੇਂ ਪਤਨੀਆਂ ‘ਤੇ FIR ਦਰਜ, ਅਰਮਾਨ ‘ਤੇ ਹਨੂੰਮਾਨ ਦਾ ਭੇਸ ਬਣਾ ਕੇ ਡਾਂਸ ਕਰਨ ਦੇ ਇਲਜ਼ਾਮ
ਹਰਿਆਣਾ (Haryana) ਦੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀਆਂ ਦੋਵੇਂ ਪਤਨੀਆਂ ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਸੰਗਰੂਰ ਪੁਲਿਸ ਨੇ ਕਾਰਵਾਈ ਕਰਦਿਆਂ ਮਲਿਕ ਪਰਿਵਾਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਗੰਭੀਰ ਇਲਜ਼ਾਮ ਲੱਗੇ ਹਨ
Sangrur News : ਹਰਿਆਣਾ (Haryana) ਦੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀਆਂ ਦੋਵੇਂ ਪਤਨੀਆਂ ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਸੰਗਰੂਰ ਪੁਲਿਸ ਨੇ ਕਾਰਵਾਈ ਕਰਦਿਆਂ ਮਲਿਕ ਪਰਿਵਾਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਗੰਭੀਰ ਇਲਜ਼ਾਮ ਲੱਗੇ ਹਨ।ਯੂਟਿਊਬਰ ਅਰਮਾਨ ਮਲਿਕ ਨੇ ਹਾਲ ਹੀ ‘ਚ ਇੱਕ ਵੀਡੀਓ ‘ਚ ਹਨੂੰਮਾਨ ਜੀ ਦੀ ਤਰ੍ਹਾਂ ਭੇਸ ਧਾਰ ਕੇ ਡਾਂਸ ਕੀਤਾ। ਜਿਸ ਕਾਰਨ ਬਜਰੰਗ ਦਲ ਹਿੰਦੂ ਵੱਲੋਂ ਸਖ਼ਤ ਐਤਰਾਜ਼ ਜਤਾਇਆ ਗਿਆ।
ਬਜਰੰਗ ਦਲ ਹਿੰਦੂ ਦੇ ਰਾਸ਼ਟਰੀ ਅਧਿਅਕਸ਼ ਭਾਵਇਆ ਭਾਰਦਵਾਜ ਨੇ ਪੂਰੇ ਪਰਿਵਾਰ ‘ਤੇ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਰਮਾਨ ਮਲਿਕ ਨੇ ਹਨੂਮਾਨ ਜੀ ਦਾ ਭੇਸ ਧਾਰ ਕੇ ਡਾਂਸ ਕੀਤਾ ਹੈ। ਪਾਇਲ ਮਲਿਕ ਨੇ ਕਾਲੀ ਮਾਤਾ ਦਾ ਅਤੇ ਕ੍ਰਿਤਿਕਾ ਮਲਿਕ ਦੀ ਪਿੱਛੋਂ ਆਵਾਜ਼ ਆ ਰਹੀ ਹੈ ,ਜੋ ਕਿ ਮਜ਼ਾਕੀਆ ਹਾਸੇ ਕਰ ਰਹੀ ਹੈ। ਬਜਰੰਗ ਦਲ ਹਿੰਦੂ ਦੇ ਰਾਸ਼ਟਰੀ ਅਧਿਅਕਸ਼ ਭਾਵਇਆ ਭਾਰਦਵਾਜ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਇਸ ਪੂਰੇ ਪਰਿਵਾਰ ਨੇ ਹਿੰਦੂ ਧਰਮ ਦਾ ਮਜਾਕ ਬਣਾਇਆ ਹੈ। ਇਹਨਾਂ ਸਾਰਿਆਂ ‘ਤੇ ਕਾਰਵਾਈ ਹੋਵੇਗੀ।
ਬਜਰੰਗ ਦਲ ਹਿੰਦੂ ਦੇ ਰਾਸ਼ਟਰੀ ਪ੍ਰਧਾਨ ਭਵਿਆ ਭਾਰਦਵਾਜ ਨੇ ਯੂਟਿਊਬਰ ਅਰਮਾਨ ਮਲਿਕ, ਉਸਦੀ ਪਤਨੀ ਪਾਇਲ ਮਲਿਕ ਅਤੇ ਪਤਨੀ ਕ੍ਰਿਤਿਕਾ ਮਲਿਕ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295ਏ ਤਹਿਤ ਕੇਸ ਦਾਇਰ ਕੀਤਾ ਹੈ। ਪਿਛਲੇ ਦਿਨੀਂ ਅਰਮਾਨ ਮਲਿਕ ਦੀ ਪਤਨੀ ਨੇ ਮਾਂ ਕਾਲੀ ਦੇ ਰੂਪ ਵਿੱਚ ਇੱਕ ਰੀਲ ਬਣਾਈ ਸੀ, ਜਿਸ ਵਿੱਚ ਅਰਮਾਨ ਮਲਿਕ ,ਹਨੂੰਮਾਨ ਜੀ ਦੇ ਰੂਪ ਵਿੱਚ ਨੱਚਿਆ ਸੀ।
ਉਸਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਵੀ ਇਸ ਆਰੋਪ ਵਿੱਚ ਸ਼ਾਮਲ ਹੈ। ਬਜਰੰਗ ਦਲ ਹਿੰਦੂ ਨੇ ਅਰਮਾਨ ਮਲਿਕ ਅਤੇ ਉਸ ਦੀਆਂ ਦੋਵੇਂ ਪਤਨੀਆਂ ਵਿਰੁੱਧ ਸੰਗਰੂਰ ਅਦਾਲਤ ਵਿੱਚ ਕਾਨੂੰਨੀ ਸਜ਼ਾ ਦਿਵਾਉਣ ਲਈ ਕੇਸ ਦਾਇਰ ਕੀਤਾ ਸੀ। ਦੱਸ ਦਈਏ ਕਿ ਪਾਇਲ ਮਲਿਕ ਨੇ ਪਿਛਲੇ ਦਿਨੀ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿਖੇ ਆ ਕੇ ਮਾਫੀ ਮੰਗ ਲਈ ਸੀ ਪਰ ਹੁਣ ਪੂਰੇ ਪਰਿਵਾਰ ਦੇ ਉੱਪਰ ਸੰਗਰੂਰ ਦੇ ਵਿੱਚ ਕੇਸ ਦਰਜ ਕਰਵਾਇਆ ਗਿਆ ਹੈ।
ਇਸ ਤੋਂ ਪਹਿਲਾਂ ਪਟਿਆਲਾ ਕੋਰਟ ‘ਚ ਅਰਮਾਨ ਮਲਿਕ ਅਤੇ ਦੋਹਾਂ ਪਤਨੀਆਂ ਵਿਰੁੱਧ ਪਟੀਸ਼ਨ ਦਰਜ ਹੋ ਚੁੱਕੀ ਹੈ। ਉਨ੍ਹਾਂ ਉੱਤੇ ਕਾਲੀ ਮਾਤਾ ਦੇ ਰੂਪ ਦੀ ਨਕਲ ਕਰਕੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਨ ਦੇ ਇਲਜ਼ਾਮ ਹਨ। ਇਹ ਪਟੀਸ਼ਨ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਵੱਲੋਂ ਪਾਈ ਗਈ ਸੀ। ਕੋਰਟ ਨੇ ਇਸ ਮਾਮਲੇ ਵਿੱਚ ਪੁਲਿਸ ਤੋਂ ਡਿਟੇਲ ਰਿਪੋਰਟ ਤਲਬ ਕੀਤੀ ਹੈ। ਹਾਲਾਂਕਿ ਪਾਇਲ ਮਲਿਕ ਨੇ ਇਸ ਵਿਵਾਦ ‘ਤੇ ਜਨਤਕ ਤੌਰ ‘ਤੇ ਮਾਫੀ ਵੀ ਮੰਗੀ ਸੀ ਪਰ ਵਿਵਾਦਾਂ ਦਾ ਸਿਲਸਿਲਾ ਨਹੀਂ ਰੁਕਿਆ।